ਗੋਲਾਨ ਉਚਾਈਆਂ
From Wikipedia, the free encyclopedia
ਗੋਲਾਨ ਉਚਾਈਆਂ (Arabic: هضبة الجولان Haḍbatu 'l-JawlānHaḍbatu 'l-Jawlān or مرتفعات الجولان Murtafaʻātu l-JawlānMurtafaʻātu l-Jawlān, ਹਿਬਰੂ: רמת הגולן, Ramat HaGolanRamat HaGolan (audio) (ਮਦਦ·ਫ਼ਾਈਲ)), ਜਾਂ ਸਿਰਫ਼ ਗੋਲਾਨ,[1] ਸ਼ਾਮ ਵਿਚਲਾ ਇੱਕ ਇਲਾਕਾ ਹੈ। ਇਸਦਾ ਪੱਛਮੀ ਦੋ-ਤਿਹਾਈ ਇਜ਼ਰਾਇਲ ਅਧੀਨ ਹੈ, ਅਤੇ ਪੂਰਬੀ ਇੱਕ-ਤਿਹਾਈ ਸੀਰੀਆ ਅਧੀਨ ਹੈ।
ਗੋਲਾਨ ਉਚਾਈਆਂ
هضبة الجولان רמת הגולן | |
---|---|
ਖੇਤਰ | |
• ਕੁੱਲ | 1,800 km2 (700 sq mi) |
• ਇਜ਼ਰਾਇਲ ਦੇ ਕਬਜ਼ੇ ਹੇਠ | 1,200 km2 (500 sq mi) |
• ਸੰਯੁਕਤ ਰਾਸ਼ਟਰ ਦੇ ਕਬਜ਼ੇ ਹੇਠ | 235 km2 (91 sq mi) |
Highest elevation | 2,814 m (9,232 ft) |
Lowest elevation | −212 m (−695.5 ft) |
ਸਮਾਂ ਖੇਤਰ | ਯੂਟੀਸੀ+2 |
• ਗਰਮੀਆਂ (ਡੀਐਸਟੀ) | ਯੂਟੀਸੀ+3 |
ਅੰਤਰ-ਰਾਸ਼ਟਰੀ ਰਾਇ ਮੁਤਾਬਕ ਇਹ ਇਲਾਕਾ ਸੀਰੀਆ ਦਾ ਹਿੱਸਾ ਹੈ, ਪਰ 1967 ਤੋਂ ਹੀ ਇਸ ਉੱਤੇ ਇਜ਼ਰਾਇਲ ਨੇ ਕਬਜ਼ਾ ਕੀਤਾ ਹੋਇਆ ਹੈ।
19 ਜੂਨ 1967 ਨੂੰ ਇਜ਼ਰਾਇਲ ਦੀ ਕੈਬਿਨੇਟ ਨੇ ਸ਼ਾਂਤੀ ਸੰਧੀ ਦੇ ਬਦਲੇ ਵਿੱਚ ਇਹ ਇਲਾਕਾ ਵਾਪਸ ਕਰਨ ਦਾ ਨਿਹਚਾ ਕੀਤਾ, ਪਰ 1 ਸਤੰਬਰ 1967 ਵਿੱਚ ਇਸ ਵਾਅਦੇ ਤੋਂ ਪਿੱਛੇ ਹਟ ਗਏ।[2][3] 1973 ਵਿੱਚ ਸੀਰੀਆ ਨੇ ਇਸ ਇਲਾਕੇ ਉੱਤੇ ਮੁੜ ਅਧਿਕਾਰ ਜਮਾਉਣ ਦੀ ਨਾਕਾਮ ਕੋਸ਼ਿਸ਼ ਕੀਤੀ, ਜਿਸਤੋਂ ਬਾਅਦ ਇਜ਼ਰਾਇਲ ਇਸਦਾ ਤਕਰੀਬਨ 5% ਵਾਪਸ ਕਰਨਾ ਮੰਨ ਗਿਆ। ਇਸ ਵਾਪਸ ਕੀਤੇ ਇਲਾਕੇ ਵਿੱਚ ਸੰਯੁਕਤ ਰਾਸ਼ਟਰ ਨੇ ਇੱਕ ਬਫ਼ਰ ਜ਼ੋਨ ਦਾ ਨਿਰਮਾਣ ਕੀਤਾ, ਅਤੇ ਇਹ ਸੰਯੁਕਤ ਰਾਸ਼ਟਰ ਦੇ ਫ਼ੌਜੀ ਕਬਜ਼ੇ ਅਧੀਨ ਹੈ।