ਗੁਰਦਾਸਪੁਰ ਜ਼ਿਲ੍ਹਾ
ਪੰਜਾਬ, ਭਾਰਤ ਦਾ ਜ਼ਿਲ੍ਹਾ / From Wikipedia, the free encyclopedia
ਗੁਰਦਾਸਪੁਰ ਜ਼ਿਲ੍ਹਾ, ਪੰਜਾਬ ਰਾਜ ਦੇ ਮਾਝਾ ਖੇਤਰ ਦਾ ਇੱਕ ਜ਼ਿਲ੍ਹਾ ਹੈ। ਗੁਰਦਾਸਪੁਰ ਸ਼ਹਿਰ ਇਸ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹਾ, ਭਾਰਤੀ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ, ਪਠਾਨਕੋਟ, ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਲੱਗਦਾ ਹੈ। ਦੋ ਮੁੱਖ ਨਦੀਆਂ ਬਿਆਸ ਅਤੇ ਰਾਵੀ ਜ਼ਿਲ੍ਹੇ ਵਿੱਚੋਂ ਲੰਘਦੀਆਂ ਹਨ। ਕਿਹਾ ਜਾਂਦਾ ਹੈ ਕਿ ਮੁਗਲ ਸਮਰਾਟ ਅਕਬਰ ਨੂੰ ਜ਼ਿਲਾ ਦੇ ਇਤਿਹਾਸਕ ਸ਼ਹਿਰ ਕਲਾਨੌਰ ਨੇੜੇ ਇਕ ਬਾਗ਼ ਵਿਚ ਗੱਦੀ-ਨਸ਼ੀਨ ਕੀਤਾ ਗਿਆ ਸੀ।[1] ਇਹ ਜ਼ਿਲ੍ਹਾ ਹਿਮਾਲਿਆ ਦੇ ਪੈਰਾਂ ਵਿੱਚ ਵਸਿਆ ਹੈ।
ਵਿਸ਼ੇਸ਼ ਤੱਥ ਗੁਰਦਾਸਪੁਰ ਜ਼ਿਲ੍ਹਾ, ਦੇਸ਼ ...
ਗੁਰਦਾਸਪੁਰ ਜ਼ਿਲ੍ਹਾ | |
---|---|
ਗੁਣਕ: 31°55′N 75°15′E | |
ਦੇਸ਼ | ਭਾਰਤ |
ਰਾਜ | ਪੰਜਾਬ |
ਮੁੱਖ ਦਫ਼ਤਰ | ਗੁਰਦਾਸਪੁਰ |
ਖੇਤਰ | |
• ਕੁੱਲ | 2,610 km2 (1,010 sq mi) |
ਆਬਾਦੀ (2011)[‡] | |
• ਕੁੱਲ | 22,98,323 |
• ਘਣਤਾ | 880/km2 (2,300/sq mi) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਵਾਹਨ ਰਜਿਸਟ੍ਰੇਸ਼ਨ | PB 06,PB 18,PB 58,PB 85, PB 99 |
ਸਾਖਰਤਾ | 79.95% |
ਵੈੱਬਸਾਈਟ | gurdaspur |
ਬੰਦ ਕਰੋ
2011 ਦੇ ਅਨੁਸਾਰ ਇਹ ਪੰਜਾਬ ਦੇ (23) ਜਿਲ੍ਹਿਆਂ ਵਿੱਚੋਂ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਬਾਅਦ ਤੀਜਾ ਸਭ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ। [2] ਜ਼ਿਲ੍ਹੇ ਦੀ 31% ਆਬਾਦੀ ਵਾਲਾ ਬਟਾਲਾ ਇਸਦਾ ਸਭ ਤੋਂ ਵੱਡਾ ਸ਼ਹਿਰ ਹੈ।