ਗਿਆਨੀ ਗੁਰਦਿੱਤ ਸਿੰਘ
From Wikipedia, the free encyclopedia
ਗਿਆਨੀ ਗੁਰਦਿੱਤ ਸਿੰਘ (24 ਫਰਵਰੀ 1923 - 17 ਜਨਵਰੀ 2007) ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਸਨ। ਗਿਆਨੀ ਗੁਰਦਿੱਤ ਸਿੰਘ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ, ਉਹਨਾਂ ਚੋਟੀ ਦੇ ਕਝ ਕੁ ਵਿਦਵਾਨਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀਆਂ ਵਿਲੱਖਣ ਰਚਨਾਵਾਂ ਸਦਕਾ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਗਿਆਨੀ ਗੁਰਦਿੱਤ ਸਿੰਘ ਜੀ, ਮੂਲ ਰੂਪ ਵਿਚ ਇਕ ਪੱਤਰਕਾਰ ਸਨ, ਪਰੰਤੂ ਇਕ ਸਿਰੜੀ ਖੋਜੀ ਦੇ ਰੂਪ ਵਿਚ, ਧਰਮ ਪ੍ਰਚਾਰਕ ਦੇ ਰੂਪ ਵਿੱਚ, ਗੁਰਮਤਿ ਅਚਾਰੀਆ, ਅਨੋਖੇ ਸ਼ੈਲੀਕਾਰ, ਸਭਿਆਚਾਰ ਵਿਗਿਆਨੀ, ਲੋਕਧਾਰਾ ਸ਼ਾਸ਼ਤਰੀ, ਉਘੇ ਸਮਾਜ ਸੇਵਕ, ਚੇਤੰਨ ਜਗਿਆਸੂ ਵਰਗੇ ਅਨੇਕਾਂ ਗੁਣ ਲੱਛਣ ਉਹਨਾਂ ਦੀ ਸ਼ਖਸ਼ੀਅਤ ਵਿਚ ਸ਼ਾਮਲ ਰਹੇ ਸਨ। ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਮਕਬੂਲ ਹੋਈ ਕਿ ਪਛਾਣ ਵਜੋਂ ਉਨ੍ਹਾਂ ਦੇ ਨਾਂ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ।[1] ਗਿਆਨੀ ਜੀ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ।
ਗਿਆਨੀ ਗੁਰਦਿੱਤ ਸਿੰਘ | |
---|---|
![]() | |
ਜਨਮ | (1923-02-24)24 ਫਰਵਰੀ 1923 ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਅੱਜਕੱਲ ਜ਼ਿਲ੍ਹਾ ਸੰਗਰੂਰ) |
ਮੌਤ | 17 ਜਨਵਰੀ 2007(2007-01-17) (ਉਮਰ 83) |
ਕਿੱਤਾ | ਪੱਤਰਕਾਰ, ਲੇਖਕ, ਵਾਰਤਕ ਲੇਖਕ |
ਭਾਸ਼ਾ | ਪੰਜਾਬੀ |
ਵਿਸ਼ਾ | ਸਮਾਜਕ ਸਰੋਕਾਰ |
ਜੀਵਨ ਸਾਥੀ | ਇੰਦਰਜੀਤ ਕੌਰ ਸੰਧੂ |
ਬੱਚੇ | ਰੂਪਿੰਦਰ ਸਿੰਘ ਰਵਿੰਦਰ ਸਿੰਘ |