From Wikipedia, the free encyclopedia
ਕੋਪਨਹੇਗਨ ਯੂਨੀਵਰਸਿਟੀ (UCPH) (ਡੈਨਿਸ਼: [Københavns Universitet] Error: {{Lang}}: text has italic markup (help)) ਡੈਨਮਾਰਕ ਵਿੱਚ ਪੁਰਾਣੀ ਯੂਨੀਵਰਸਿਟੀ ਅਤੇ ਖੋਜ ਸੰਸਥਾ ਹੈ। ਇਹ ਉਪਸਾਲਾ ਯੂਨੀਵਰਸਿਟੀ (1477) ਦੇ ਬਾਅਦ ਸਕੈਂਡੇਨੇਵੀਆ ਵਿੱਚ ਉੱਚ ਸਿੱਖਿਆ ਲਈ ਦੂਜੀ ਸਭ ਤੋਂ ਪੁਰਾਣੀ ਸੰਸਥਾ ਹੈ। ਯੂਨੀਵਰਸਿਟੀ ਵਿੱਚ 23,473 ਅੰਡਰਗਰੈਜੂਏਟ ਵਿਦਿਆਰਥੀ, 17,398 ਪੋਸਟ-ਗ੍ਰੈਜੂਏਟ ਵਿਦਿਆਰਥੀ, 2,968 ਡਾਕਟਰਲ ਵਿਦਿਆਰਥੀ ਅਤੇ 9,000 ਤੋਂ ਵੱਧ ਕਰਮਚਾਰੀ ਹਨ। ਯੂਨੀਵਰਸਿਟੀ ਦੇ ਕੋਪਨਹੇਗਨ ਵਿੱਚ ਅਤੇ ਉਸ ਦੇ ਆਸਪਾਸ ਚਾਰ ਕੈਂਪਸ ਹਨ, ਅਤੇ ਕੇਂਦਰੀ ਹੈੱਡਕੁਆਰਟਰ ਕੋਪੇਹੇਗਨ ਵਿੱਚ ਸਥਿਤ ਹਨ। ਜ਼ਿਆਦਾਤਰ ਕੋਰਸਾਂ ਨੂੰ ਡੈਨਿਸ਼ ਵਿੱਚ ਪੜ੍ਹਾਇਆ ਜਾਂਦਾ ਹੈ; ਹਾਲਾਂਕਿ, ਬਹੁਤ ਸਾਰੇ ਕੋਰਸ ਇੰਗਲਿਸ਼ ਵਿੱਚ ਅਤੇ ਕੁਝ ਕੁ ਜਰਮਨ ਵਿੱਚ ਵੀ ਆਫ਼ਰ ਕੀਤੇ ਜਾਂਦੇ ਹਨ। ਯੂਨੀਵਰਸਿਟੀ ਦੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਹਨ, ਜਿਹਨਾਂ ਵਿੱਚੋਂ ਲੱਗਪਗ ਅੱਧੇ ਨੋਰਡਿਕ ਦੇਸ਼ਾਂ ਤੋਂ ਆਉਂਦੇ ਹਨ।
Københavns Universitet | |
ਲਾਤੀਨੀ: [Universitas Hafniensis] Error: {{Lang}}: text has italic markup (help) | |
ਮਾਟੋ | Coelestem adspicit lucem (Latin) |
---|---|
ਅੰਗ੍ਰੇਜ਼ੀ ਵਿੱਚ ਮਾਟੋ | ਇਹ (ਉਕਾਬ) ਸਵਰਗੀ ਰੋਸ਼ਨੀ ਵੇਖਦਾ ਹੈ |
ਕਿਸਮ | ਪਬਲਿਕ ਯੂਨੀਵਰਸਿਟੀ |
ਸਥਾਪਨਾ | 1479 |
ਬਜ਼ਟ | ਡੀਕੇਕੇ 8,305,886,000 ($1.5 ਬਿਲੀਅਨ) (2013)[1] |
ਵਿੱਦਿਅਕ ਅਮਲਾ | 5,166 (2017)[2] |
ਪ੍ਰਬੰਧਕੀ ਅਮਲਾ | 4,119 (2017)[2] |
ਵਿਦਿਆਰਥੀ | 38,615 (2017)[3] |
ਅੰਡਰਗ੍ਰੈਜੂਏਟ]] | 21,764 (2017)[3] |
ਪੋਸਟ ਗ੍ਰੈਜੂਏਟ]] | 16,818 (2017)[3] |
ਡਾਕਟੋਰਲ ਵਿਦਿਆਰਥੀ | 3,106 (2016)[4] |
ਟਿਕਾਣਾ | , |
ਕੈਂਪਸ | ਸਿਟੀ ਕੈਂਪਸ, ਨਾਰਥ ਕੈਂਪਸ, ਸਾਊਥ ਕੈਂਪਸ ਅਤੇ ਫਰੈਡਰਿਕਸਬਰਗ ਕੈਂਪਸ |
ਮਾਨਤਾਵਾਂ | ਆਈਏਆਰਯੂ, ਈਯੂਏ |
ਵੈੱਬਸਾਈਟ | www.ku.dk |
ਯੂਨੀਵਰਸਿਟੀ ਇੰਟਰਨੈਸ਼ਨਲ ਅਲਾਇੰਸ ਆਫ਼ ਰਿਸਰਚ ਯੂਨੀਵਰਸਿਟੀਆਂ (ਆਈਏਆਰਯੂ) ਦੀ ਮੈਂਬਰ ਹੈ, ਜਿਸ ਵਿੱਚ ਕੈਮਬ੍ਰਿਜ ਯੂਨੀਵਰਸਿਟੀ, ਯੇਲ ਯੂਨੀਵਰਸਿਟੀ, ਆਸਟਰੇਲੀਆ ਦੀ ਨੈਸ਼ਨਲ ਯੂਨੀਵਰਸਿਟੀ ਅਤੇ ਯੂ. ਸੀ ਬਰਕਲੇ ਸ਼ਾਮਲ ਹਨ। 2016 ਵਿੱਚ ਵਿਸ਼ਵ ਯੂਨੀਵਰਸਿਟੀਆਂ ਦੀ ਵਿਸ਼ਵਵਿਆਪੀ ਅਕਾਦਮਿਕ ਦਰਜਾਬੰਦੀ ਵਿੱਚ ਕੋਪਨਹੇਗਨ ਯੂਨੀਵਰਸਿਟੀ ਨੂੰ ਸਕੈਂਡੇਨੇਵੀਆ ਵਿੱਚ ਸਭ ਤੋਂ ਵਧੀਆ ਯੂਨੀਵਰਸਿਟੀ ਅਤੇ ਦੁਨੀਆ ਵਿੱਚ 30 ਵੀਂ ਜਗ੍ਹਾ ਵਿੱਚ ਦਰਜਾ ਮਿਲਿਆ ਹੈ। 2016-2017 ਟਾਈਮਜ਼ ਹਾਇਰ ਐਜੂਕੇਸ਼ਨ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਵਿੱਚ ਇਸ ਨੂੰ ਦੁਨੀਆ ਵਿੱਚ 120 ਵਾਂ, ਅਤੇ 2016-2017 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਸੰਸਾਰ ਵਿੱਚ 68 ਵਾਂ ਰੈਂਕ ਮਿਲਿਆ। ਯੂਨੀਵਰਸਿਟੀ ਨੇ 37 ਨੋਬਲ ਪੁਰਸਕਾਰ ਜੇਤੂ ਪੈਦਾ ਕੀਤੇ ਹਨ ਜੋ ਕਿ ਅਲੂਮਨੀ, ਫੈਕਲਟੀ ਦੇ ਮੈਂਬਰ ਅਤੇ ਖੋਜਕਰਤਾਵਾਂ ਦੇ ਤੌਰ 'ਤੇ ਇਸ ਨਾਲ ਸੰਬੰਧਿਤ ਹਨ, ਅਤੇ ਇਸਨੇ ਇੱਕ ਟਿਉਰਿੰਗ ਐਵਾਰਡ ਜੇਤੂ ਵੀ ਪੈਦਾ ਕੀਤਾ ਹੈ।[5]
ਯੂਨੀਵਰਸਿਟੀ ਨੂੰ 11 ਮੈਂਬਰਾਂ ਵਾਲੇ ਇੱਕ ਬੋਰਡ ਦੁਆਰਾ ਚਲਾਇਆ ਜਾਂਦਾ ਹੈ: ਯੂਨੀਵਰਸਿਟੀ ਦੇ ਬਾਹਰ ਤੋਂ ਭਰਤੀ ਕੀਤੇ 6 ਮੈਂਬਰ ਬੋਰਡ ਦੇ ਬਹੁਗਿਣਤੀ ਹੁੰਦੇ ਹਨ, 2 ਮੈਂਬਰ ਵਿਗਿਆਨਕ ਅਮਲੇ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ, ਜਦਕਿ 1 ਮੈਂਬਰ ਪ੍ਰਬੰਧਕੀ ਅਮਲੇ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਅਤੇ 2 ਮੈਂਬਰ ਯੂਨੀਵਰਸਿਟੀ ਦੇ ਵਿਦਿਆਰਥੀ ਨਿਯੁਕਤ ਕਰਦੇ ਹਨ। ਯੂਨੀਵਰਸਿਟੀ ਦੇ ਰੈਕਟਰ, ਪਰੋਰੈਕਟਰ ਅਤੇ ਯੂਨੀਵਰਸਿਟੀ ਦੇ ਡਾਇਰੈਕਟਰ ਨੂੰ ਯੂਨੀਵਰਸਿਟੀ ਬੋਰਡ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਅੱਗੇ ਰੈਕਟਰ ਕੇਂਦਰੀ ਪ੍ਰਸ਼ਾਸਨ ਦੇ ਵੱਖ ਵੱਖ ਹਿੱਸਿਆਂ ਦੇ ਡਾਇਰੈਕਟਰ ਅਤੇ ਵੱਖ ਵੱਖ ਫੈਕਲਟੀਆਂ ਦੇ ਡੀਨ ਨਿਯੁਕਤ ਨਿਯੁਕਤ ਕਰਦਾ ਹੈ। ਡੀਨ 50 ਵਿਭਾਗਾਂ ਦੇ ਮੁਖੀ ਨਿਯੁਕਤ ਕਰਦੇ ਹਨ। ਕੋਈ ਫੈਕਲਟੀ ਸੈਨੇਟ ਨਹੀਂ ਹੈ ਅਤੇ ਫੈਕਲਟੀ ਰੈੈਕਟਰ, ਡੀਨ ਜਾਂ ਡਿਪਾਰਟਮੈਂਟ ਦੇ ਮੁਖੀ ਦੀ ਨਿਯੁਕਤੀ ਵਿੱਚ ਸ਼ਾਮਲ ਨਹੀਂ ਹੈ। ਇਸ ਲਈ ਯੂਨੀਵਰਸਿਟੀ ਕੋਲ ਕੋਈ ਫੈਕਲਟੀ ਪ੍ਰਸ਼ਾਸ਼ਨ ਨਹੀਂ ਹੈ, ਹਾਲਾਂਕਿ ਫੈਕਲਟੀ ਪੱਧਰ ਤੇ ਡੀਨ ਨੂੰ ਸਲਾਹ ਦੇਣ ਵਾਲੇ ਅਕਾਦਮਿਕ ਬੋਰਡ ਚੁਣੇ ਜਾਂਦੇ ਹਨ। [6] ਪ੍ਰਬੰਧਕ ਬਾਡੀ ਲਗਪਗ ਬੀਡੀਕੇਕੇ 8.3 ਸਾਲਾਨਾ ਬਜਟ ਦਾ ਪ੍ਰਬੰਧ ਕਰਦੀ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.