ਕੈਨੇਡਾ ਦੀਆਂ ਉਪ-ਰਾਸ਼ਟਰੀ ਪ੍ਰਸ਼ਾਸਕੀ ਸੰਸਥਾਵਾਂ From Wikipedia, the free encyclopedia
ਕੈਨੇਡਾ ਦੇ ਸੂਬੇ ਅਤੇ ਰਾਜਖੇਤਰ ਰਲ਼ਕੇ ਦੁਨੀਆ ਦਾ ਖੇਤਰਫਲ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਬਣਾਉਂਦੇ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ। ਸੂਬਿਆਂ ਅਤੇ ਰਾਜਖੇਤਰਾਂ ਵਿੱਚ ਪ੍ਰਮੁੱਖ ਫ਼ਰਕ ਇਹ ਹੈ ਕਿ ਸੂਬੇ ਉਹ ਅਧਿਕਾਰ-ਖੇਤਰ ਹਨ ਜਿਹਨਾਂ ਦੀਆਂ ਤਾਕਤਾਂ ਅਤੇ ਪ੍ਰਭੁਤਾ ਸਿੱਧੇ ਤੌਰ ਉੱਤੇ ਸੰਵਿਧਾਨ ਅਧੀਨਿਯਮ, 1867 ਤੋਂ ਆਉਂਦੀਆਂ ਹਨ ਜਦਕਿ ਰਾਜਖੇਤਰ ਆਪਣੇ ਫ਼ਰਮਾਨ ਅਤੇ ਤਾਕਤਾਂ ਸੰਘੀ ਸਰਕਾਰ ਤੋਂ ਪ੍ਰਾਪਤ ਕਰਦੇ ਹਨ। ਆਧੁਨਿਕ ਕੈਨੇਡੀਆਈ ਸੰਵਿਧਾਨਕ ਸਿਧਾਂਤ ਮੁਤਾਬਕ ਸੂਬਿਆਂ ਨੂੰ ਸਹਿ-ਖ਼ੁਦਮੁਖ਼ਤਿਆਰ ਵਿਭਾਗ ਮੰਨਿਆ ਜਾਂਦਾ ਹੈ ਅਤੇ ਹਰੇਕ ਸੂਬੇ ਦਾ ਲੈਫਟੀਨੈਂਟ-ਗਵਰਨਰ ਦੇ ਰੂਪ ਵਿੱਚ ਆਪਣਾ "ਮੁਕਟ" ਹੁੰਦਾ ਹੈ ਜਦਕਿ ਰਾਜਖੇਤਰ ਖ਼ੁਦਮੁਖ਼ਤਿਆਰ ਨਹੀਂ ਹਨ ਸਗੋਂ ਸੰਘੀ ਖੇਤਰ ਦੇ ਹਿੱਸੇ ਹਨ ਅਤੇ ਹਰੇਕ ਦਾ ਇੱਕ ਕਮਿਸ਼ਨਰ ਹੁੰਦਾ ਹੈ।
ਦਸ ਸੂਬੇ ਐਲਬਰਟਾ, ਬ੍ਰਿਟਿਸ਼ ਕੋਲੰਬੀਆ, ਮਾਨੀਟੋਬਾ, ਨਿਊ ਬ੍ਰੰਜ਼ਵਿਕ, ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ, ਨੋਵਾ ਸਕੋਸ਼ਾ, ਓਂਟਾਰੀਓ, ਪ੍ਰਿੰਸ ਐਡਵਰਡ ਟਾਪੂ, ਕੇਬੈਕ ਅਤੇ ਸਸਕਾਚਵਾਨ ਹਨ। ਤਿੰਨ ਰਾਜਖੇਤਰ ਉੱਤਰ-ਪੱਛਮੀ ਰਾਜਖੇਤਰ, ਨੂਨਾਵੁਤ ਅਤੇ ਯੂਕੋਨ ਹਨ।
ਝੰਡਾ | ਕੁਲ-ਚਿੰਨ੍ਹ | ਸੂਬਾ | ਡਾਕ-ਸੰਬੰਧੀ ਛੋਟਾ ਰੂਪ | ਰਾਜਧਾਨੀ | ਸਭ ਤੋਂ ਵੱਡਾ ਸ਼ਹਿਰ (ਅਬਾਦੀ ਪੱਖੋਂ) |
ਮਹਾਂਸੰਘ ਵਿੱਚ ਦਾਖ਼ਲਾ | ਅਬਾਦੀ (ਮਈ 2011)[1] |
ਖੇਤਰਫਲ: ਥਲ (ਕਿ.ਮੀ.2) | ਖੇਤਰਫਲ: ਜਲ (ਕਿ.ਮੀ.2) | ਖੇਤਰਫਲ: ਕੁੱਲ (ਕਿ.ਮੀ.2) | ਅਧਿਕਾਰਕ ਭਾਸ਼ਾ(ਵਾਂ) | ਸੰਘੀ ਸੰਸਦ:ਕਾਮਨਜ਼ ਵਿੱਚ ਸੀਟਾਂ | ਸੰਘੀ ਸੰਸਦ: ਸੈਨੇਟ ਵਿੱਚ ਸੀਟਾਂ |
---|---|---|---|---|---|---|---|---|---|---|---|---|---|
ਓਂਟਾਰੀਓ | ON | ਟੋਰਾਂਟੋ | ਟੋਰਾਂਟੋ | 1 ਜੁਲਾਈ, 1867 | 12,851,821 | 917,741 | 158,654 | 1,076,395 | ਅੰਗਰੇਜ਼ੀਕ | 106 | 24 | ||
ਕੇਬੈਕ | QC | ਕੇਬੈਕ ਸ਼ਹਿਰ | ਮਾਂਟਰੀਆਲ | 1 ਜੁਲਾਈ, 1867 | 7,903,001 | 1,356,128 | 185,928 | 1,542,056 | ਫ਼ਰਾਂਸੀਸੀਖ | 75 | 24 | ||
ਨੋਵਾ ਸਕੋਸ਼ਾ | NS | ਹੈਲੀਫ਼ੈਕਸ | ਹੈਲੀਫ਼ੈਕਸਗ | 1 ਜੁਲਾਈ 1867 | 921,727 | 53,338 | 1,946 | 55,284 | ਅੰਗਰੇਜ਼ੀਘ | 11 | 10 | ||
ਨਿਊ ਬ੍ਰੰਜ਼ਵਿਕ | NB | ਫ਼ਰੈਡਰਿਕਟਨ | ਸੇਂਟ ਜਾਨ | 1 ਜੁਲਾਈ 1867 | 751,171 | 71,450 | 1,458 | 72,908 | ਅੰਗਰੇਜ਼ੀਙ ਫ਼ਰਾਂਸੀਸੀਙ |
10 | 10 | ||
ਮਾਨੀਟੋਬਾ | MB | ਵਿਨੀਪੈਗ | ਵਿਨੀਪੈਗ | 15 ਜੁਲਾਈ 1870 | 1,208,268 | 553,556 | 94,241 | 647,797 | ਅੰਗਰੇਜ਼ੀਕ, ਚ | 14 | 6 | ||
ਬ੍ਰਿਟਿਸ਼ ਕੋਲੰਬੀਆ | BC | ਵਿਕਟੋਰੀਆ | ਵੈਨਕੂਵਰ | 20 ਜੁਲਾਈ 1871 | 4,400,057 | 925,186 | 19,549 | 944,735 | ਅੰਗਰੇਜ਼ੀਕ | 36 | 6 | ||
ਤਸਵੀਰ:Flag of Prince Edward।sland.svg | ਤਸਵੀਰ:Arms of Prince Edward।sland.svg | ਪ੍ਰਿੰਸ ਐਡਵਰਡ ਟਾਪੂ | PE | ਸ਼ਾਰਲਟਟਾਊਨ | ਸ਼ਾਰਲਟਟਾਊਨ | ਇ ਜੁਲਾਈ 1873 | 140,204 | 5,660 | 0 | 5,660 | ਅੰਗਰੇਜ਼ੀਕ | 4 | 4 |
ਸਸਕਾਚਵਾਨ | SK | ਰੇਜੀਨਾ | ਸਸਕਾਟੂਨ | 1 ਸਤੰਬਰ 1905 | 1,033,381 | 591,670 | 59,366 | 651,036 | ਅੰਗਰੇਜ਼ੀਕ | 14 | 6 | ||
ਐਲਬਰਟਾ | AB | ਐਂਡਮੰਟਨ | ਕੈਲਗਰੀ | 1 ਸਤੰਬਰ 1905 | 3,645,257 | 642,317 | 19,531 | 661,848 | ਅੰਗਰੇਜ਼ੀਕ | 28 | 6 | ||
ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ | NL | ਸੇਂਟ ਜਾਨਜ਼ | ਸੇਂਟ ਜਾਨਜ਼ | 31 ਮਾਰਚ, 1949 | 514,536 | 373,872 | 31,340 | 405,212 | ਅੰਗਰੇਜ਼ੀਕ | 7 | 6 |
ਟਿੱਪਣੀਆਂ:
ਕੈਨੇਡਾ ਵਿੱਚ ਤਿੰਨ ਰਾਜਖੇਤਰ ਹਨ। ਸੂਬਿਆਂ ਦੇ ਵਾਂਗ ਇਹਨਾਂ ਦੀ ਕੋਈ ਆਪਣੀ ਪ੍ਰਭੁਤਾ ਨਹੀਂ ਹੈ ਅਤੇ ਸਿਰਫ਼ ਸੰਘੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਤਾਕਤਾਂ ਹੀ ਹਨ।[2][3][4] ਇਹਨਾਂ ਵਿੱਚ ਕੈਨੇਡਾ ਦਾ 60° ਉੱਤਰ ਅਕਸ਼ਾਂਸ਼ ਤੋਂ ਉੱਤਰ ਵੱਲ ਅਤੇ ਹਡਸਨ ਖਾੜੀ ਦੇ ਪੱਛਮ ਵੱਲ ਦਾ ਖੇਤਰ ਅਤੇ ਕੈਨੇਡੀਆਈ ਮੁੱਖਦੀਪ ਦੇ ਉੱਤਰ ਵੱਲ ਪੈਂਦੇ ਸਾਰੇ ਟਾਪੂ (ਜੇਮਜ਼ ਖਾੜੀ ਵਿਚਲੇ ਟਾਪੂਆਂ ਤੋਂ ਲੈ ਕੇ ਕੈਨੈਡੀਆਈ ਆਰਕਟਿਕ ਟਾਪੂਆਂ ਤੱਕ) ਸ਼ਾਮਲ ਹਨ। ਹੇਠ ਦਿੱਤੀ ਸਾਰਨੀ ਵਿੱਚ ਪਹਿਲ ਦੇ ਹਿਸਾਬ ਨਾਲ਼ ਰਾਜਖੇਤਰ (ਹਰੇਕ ਸੂਬੇ ਦੀ ਸਾਰੇ ਰਾਜਖੇਤਰਾਂ ਉੱਤੇ ਪਹਿਲਾ ਹੈ, ਕਿਸੇ ਰਾਜਖੇਤਰ ਦੇ ਬਣਨ ਦੀ ਮਿਤੀ ਚਾਹੇ ਕੋਈ ਵੀ ਹੋਵੇ) ਕ੍ਰਮਬੱਧ ਕੀਤੇ ਗਏ ਹਨ।
ਝੰਡਾ | ਕੁਲ-ਚਿੰਨ੍ਹ | ਰਾਜਖੇਤਰ | ਡਾਕ-ਸੰਬੰਧੀ ਛੋਟਾ ਰੂਪ | ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮਹਾਂਸੰਘ ਵਿੱਚ ਦਾਖ਼ਲਾ | ਅਬਾਦੀ (ਮਈ 2011) |
ਖੇਤਰਫਲ: ਥਲ (ਕਿ.ਮੀ.2) | ਖੇਤਰਫਲ: ਜਲ (ਕਿ.ਮੀ.2) | ਖੇਤਰਫਲ: ਕੁੱਲ (ਕਿ.ਮੀ.2) | ਅਧਿਕਾਰਕ ਭਾਸ਼ਾ(ਵਾਂ) | ਸੰਘੀ ਸੰਸਦ: ਕਾਮਨਜ਼ ਵਿੱਚ ਸੀਟਾਂ | ਸੰਘੀ ਸੰਸਦ: ਸੈਨੇਟ ਵਿੱਚ ਸੀਟਾਂ |
---|---|---|---|---|---|---|---|---|---|---|---|---|
ਉੱਤਰ-ਪੱਛਮੀ ਰਾਜਖੇਤਰ | NT | ਯੈਲੋਨਾਈਫ਼ | 15 ਜੁਲਾਈ 1870 | 41,462 | 1,183,085 | 163,021 | 1,346,106 | Chipewyan, Cree, English, French, Gwich’in, Inuinnaqtun, Inuktitut, Inuvialuktun, North Slavey, South Slavey, Tłįchǫ[5] | 1 | 1 | ||
ਯੂਕੋਨ | YT | ਵਾਈਟਹਾਰਸ | 13 ਜੂਨ 1898 | 33,897 | 474,391 | 8,052 | 482,443 | ਅੰਗਰੇਜ਼ੀ ਫ਼ਰਾਂਸੀਸੀ |
1 | 1 | ||
ਨੁਨਾਵੁਤ | NU | ਇਕਾਲੀਤ | 1 ਅਪਰੈਲ 1999 | 31,906 | 1,936,113 | 157,077 | 2,093,190 | ਇਨੂਈਨਾਕਤੁਨ, ਇਨੁਕਤੀਤੂਤ, ਅੰਗਰੇਜ਼ੀ, ਫ਼ਰਾਂਸੀਸੀ |
1 | 1 |
ਟਿੱਪਣੀ: ਨੁਨਾਵੁਤ ਅਤੇ ਯੂਕੋਨ ਦੋਹੇਂ ਹੀ ਉੱਤਰ-ਪੱਛਮੀ ਰਾਜਖੇਤਰਾਂ ਦੀ ਧਰਤੀ ਤੋਂ ਬਣਾਏ ਗਏ ਸਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.