ਕੀ ਕਰਨਾ ਲੋੜੀਏ? (ਨਾਵਲ)
From Wikipedia, the free encyclopedia
From Wikipedia, the free encyclopedia
ਕੀ ਕਰਨਾ ਲੋੜੀਏ? (ਰੂਸੀ: Что делать?, tr. ਗੁਰਮੁਖੀ: ਸ਼ਤੋ ਦੇਲਾਤ?) ਰੂਸੀ ਇਨਕਲਾਬੀ ਜਮਹੂਰੀਅਤਪਸੰਦ, ਭੌਤਿਕਵਾਦੀ ਦਾਰਸ਼ਨਿਕ, ਸਾਹਿਤ ਆਲੋਚਕ ਅਤੇ ਸਮਾਜਵਾਦੀ ਚਿੰਤਕ ਨਿਕੋਲਾਈ ਚੇਰਨੀਸ਼ੇਵਸਕੀ ਦਾ ਲਿਖਿਆ ਨਾਵਲ ਹੈ। ਇਹ ਦੁਨੀਆ ਦੀਆਂ ਕੁੱਝ ਚੁਨੀਂਦਾ ਕਿਤਾਬਾਂ ਵਿੱਚੋਂ ਇੱਕ ਹੈ।
ਲੇਖਕ | ਨਿਕੋਲਾਈ ਚੇਰਨੀਸ਼ੇਵਸਕੀ |
---|---|
ਮੂਲ ਸਿਰਲੇਖ | ਸ਼ਤੋ ਦੇਲਾਤ (Что делать) |
ਦੇਸ਼ | ਰੂਸੀ ਸਲਤਨਤ |
ਭਾਸ਼ਾ | ਰੂਸੀ |
ਵਿਧਾ | ਨਾਵਲ |
ਪ੍ਰਕਾਸ਼ਨ ਦੀ ਮਿਤੀ | 1863 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1886 |
ਮੀਡੀਆ ਕਿਸਮ | ਪਰਿੰਟ (ਹਾਰਡਬੈਕ ਅਤੇ ਪੇਪਰਬੈਕ) |
ਆਈ.ਐਸ.ਬੀ.ਐਨ. | ਕੋਈ ਨਹੀਂerror |
ਕੀ ਕਰਨਾ ਲੋੜੀਏ? ਲੈਨਿਨ ਦੀਆਂ ਸਭ ਤੋਂ ਪਿਆਰੀਆਂ ਕਿਤਾਬਾਂ ਵਿੱਚੋਂ ਇੱਕ ਸੀ। ਇਸ ਨਾਵਲ ਵਿੱਚ ਰਹਮੇਤੋਵ, ਲੋਪੁਖੋਵ ਅਤੇ ਕਿਰਤਾਨੇਵ ਵਰਗੇ ਉਦਾੱਤ ਨਾਇਕਾਂ ਦੀ ਸਿਰਜਣਾ ਕੀਤੀ ਗਈ ਹੈ ਜੋ ਨਵੇਂ ਮਨੁੱਖ ਦੇ ਆਦਰਸ਼ ਨੂੰ ਨਿਰੂਪਤ ਕਰਦੇ ਹਨ। ਇਸ ਨਾਵਲ ਦੀ ਭੂਮਿਕਾ ਵਿੱਚ ਦੱਸਿਆ ਗਿਆ ਹੈ, “ਜੀਵਨ ਦੀ ਸੱਚ ਨੂੰ ਚੇਰਨੀਸ਼ੇਵਸਕੀ ਸਾਹਿਤਕ ਰਚਨਾ ਦੀ ਮੂਲ ਕਸੌਟੀ ਮੰਨਦੇ ਸਨ ਅਤੇ ਉਹਨਾਂ ਦਾ ਇਹ ਨਾਵਲ ਇਸ ਕਸੌਟੀ ਉੱਤੇ ਖਰਾ ਉਤਰਦਾ ਹੈ। ਇਸ ਨਾਵਲ ਦਾ ਸਭ ਤੋਂ ਪਹਿਲਾ ਲਕਸ਼ ਲੋਕਾਂ ਲਈ ਸੱਚੇ ਅਰਥਾਂ ਵਿੱਚ ਸੱਚੀ ਮਾਨਵੀ ਨੈਤਿਕਤਾ ਅਤੇ ਸੱਚੇ ਅਰਥਾਂ ਵਿੱਚ ਰੂਹਾਨੀਅਤ ਨਾਲ ਭਰਪੂਰ ਜੀਵਨ ਦਾ ਪ੍ਰਚਾਰ ਕਰਨਾ ਹੈ। ਇਹ ਰਾਜਨੀਤਕ, ਸਮਾਜਕ ਅਤੇ ਦਾਰਸ਼ਨਕ ਨਾਵਲ…ਵਾਸਤਵ ਵਿੱਚ ਪ੍ਰੇਮ ਦੀ ਕਿਤਾਬ ਹੈ। ਪਿਆਰ-ਮੁਹੱਬਤ ਦਾ ਨਾਵਲ ਨਹੀਂ, ਸਗੋਂ ਸੱਚੇ ਅਰਥਾਂ ਵਿੱਚ ਪ੍ਰੇਮ ਦੀ ਕਿਤਾਬ ਜੋ ਇਹ ਦੱਸਦੀ ਹੈ ਕਿ ਅਸਲੀ, ਸੱਚਾ ਪਿਆਰ ਕੀ ਹੁੰਦਾ ਹੈ ਅਤੇ ਲੋਕਾਂ ਨੂੰ ਮਨੁੱਖ ਦੀ ਤਰ੍ਹਾਂ ਜੀਣ ਅਤੇ ਪ੍ਰੇਮ ਕਰਨ ਲਈ ਕਿਸ ਚੀਜ ਦੀ ਜ਼ਰੂਰਤ ਹੈ। ਇਹ ਕਿਤਾਬ ਮਨੋਰੰਜਨ ਅਤੇ ਮਨਪਰਚਾਵੇ ਲਈ ਨਹੀਂ ਹੈ। ਇਹ ਨਿਪੁੰਨ ਅਤੇ ਚਿੰਤਨਸ਼ੀਲ ਪਾਠਕ ਲਈ ਹੈ।”
ਲੈਨਿਨ ਨੇ ਇਸ ਨਾਵਲ ਦੇ ਸੰਬੰਧ ਵਿੱਚ ਲਿਖਿਆ ਹੈ, “ਚੇਰਨੀਸ਼ੇਵਸਕੀ ਦਾ ਇਹ ਨਾਵਲ ਇੰਨਾ ਮੁਸ਼ਕਲ ਅਤੇ ਗਹਿਰਾ ਹੈ ਕਿ ਉਸਨੂੰ ਛੋਟੀ ਉਮਰ ਵਿੱਚ ਸਮਝਣਾ ਅਸੰਭਵ ਹੈ। ਮੈਂ ਖੁਦ ਆਪ, ਜਿੱਥੇ ਤੱਕ ਯਾਦ ਹੈ, 14 ਸਾਲ ਦੀ ਉਮਰ ਵਿੱਚ ਇਸਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਇਹ ਵਿਅਰਥ, ਸਤਹੀ ਅਧਿਐਨ ਸੀ। ਪਰ ਵੱਡੇ ਭਰਾ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਬਾਅਦ ਮੈਂ ਇਸਨੂੰ ਫਿਰ ਤੋਂ ਧਿਆਨ ਨਾਲ ਪੜ੍ਹਨ ਦਾ ਫੈਸਲਾ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ 'ਕੀ ਕਰਨਾ ਲੋੜੀਏ' ਨਾਵਲ ਮੇਰੇ ਭਰਾ ਦੀ ਪਿਆਰੀ ਕਿਤਾਬ ਸੀ। ਅਤੇ ਤਦ ਮੈਂ ਉਸਨੂੰ ਕਈ ਦਿਨ ਨਹੀਂ, ਕਈ ਹਫ਼ਤੇ ਪੜ੍ਹਦਾ ਰਿਹਾ। ਉਦੋਂ ਮੈਂ ਉਸਦੀ ਗਹਿਰਾਈ ਨੂੰ ਸਮਝਿਆ। ਇਹ ਇੱਕ ਅਜਿਹੀ ਕਿਤਾਬ ਹੈ ਜੋ ਆਜੀਵਨ ਉਤਸ਼ਾਹ ਪ੍ਰਦਾਨ ਕਰਦੀ ਹੈ।”[1]
ਇਹ ਨਾਵਲ ਲਿਖਣ ਸਮੇਂ, ਲੇਖਕ ਸੇਂਟ ਪੀਟਰਸਬਰਗ ਦੇ ਪੀਟਰ ਅਤੇ ਪਾਲ ਕਿਲੇ ਵਿੱਚ ਕੈਦ ਸੀ, ਅਤੇ ਉਸਨੂੰ ਸਾਲ ਭਰ ਲਈ ਸਾਇਬੇਰੀਆ ਭੇਜਣ ਦੀਆਂ ਤਿਆਰੀਆਂ ਸਨ। ਅਤੇ ਕਿਤਾਬ ਉਸਦੀ ਕਲ ਕੋਠੜੀ ਤੋਂ ਬਾਹਰ ਸਮਗਲ ਕੀਤੀ ਗਈ ਸੀ। ਲੈਨਿਨ, ਪਲੈਖਾਨੋਵ, ਪੀਟਰ ਕਰੋਪੋਤਕਿਨ, ਅਲੈਗਜ਼ੈਂਡਰਾ ਕੋਲੋਨਤਾਈ ਅਤੇ ਰੋਜਾ ਲਕਸਮਬਰਗ ਸਾਰੇ ਕਿਤਾਬ ਤੋਂ ਬੇਹੱਦ ਪ੍ਰਭਾਵਿਤ ਸਨ, ਅਤੇ ਇਸਨੂੰ ਸੋਵੀਅਤ ਦੌਰ ਦੌਰਾਨ ਆਧਿਕਾਰਕ ਤੌਰ 'ਤੇ ਇੱਕ ਰੂਸੀ ਕਲਾਸਿਕ ਮੰਨਿਆ ਜਾਣ ਲੱਗ ਪਿਆ ਸੀ।[2][3]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.