ਕਾਲੀਦਾਸ
ਸ਼ਾਸਤਰੀ ਸੰਸਕ੍ਰਿਤ ਕਵੀ ਅਤੇ ਨਾਟਕਕਾਰ / From Wikipedia, the free encyclopedia
ਕਾਲੀਦਾਸ (ਦੇਵਨਾਗਰੀ: कालिदास) ਸੰਸਕ੍ਰਿਤ ਭਾਸ਼ਾ ਦੇ ਸਭ ਤੋਂ ਮਹਾਨ ਕਵੀ ਅਤੇ ਨਾਟਕਕਾਰ ਸਨ। ਕਾਲੀਦਾਸ ਨਾਮ ਦਾ ਸ਼ਾਬਦਿਕ ਅਰਥ ਹੈ, ਕਾਲੀ ਦਾ ਸੇਵਕ।[1] ਕਾਲੀਦਾਸ ਸ਼ਿਵ ਦੇ ਭਗਤ ਸਨ। ਉਨ੍ਹਾਂ ਨੇ ਭਾਰਤ ਦੀਆਂ ਪ੍ਰਾਚੀਨ ਕਥਾਵਾਂ ਅਤੇ ਦਰਸ਼ਨ ਨੂੰ ਆਧਾਰ ਬਣਾਕੇ ਰਚਨਾਵਾਂ ਕੀਤੀਆਂ। ਕਾਲੀਦਾਸ ਆਪਣੀ ਅਲੰਕਾਰ ਯੁਕਤ ਸੁੰਦਰ ਸਰਲ ਅਤੇ ਮਧੁਰ ਭਾਸ਼ਾ ਲਈ ਵਿਸ਼ੇਸ਼ ਤੌਰ ਤੇ ਜਾਣ ਜਾਂਦੇ ਹਨ। ਉਨ੍ਹਾਂ ਦੇ ਰੁੱਤਾਂ ਦੇ ਵਰਣਨ ਅਦੁੱਤੀ ਹਨ ਅਤੇ ਉਨ੍ਹਾਂ ਦੀ ਵਡਿਆਈਆਂ ਬੇਮਿਸਾਲ। ਸੰਗੀਤ ਉਨ੍ਹਾਂ ਦੇ ਸਾਹਿਤ ਦਾ ਪ੍ਰਮੁੱਖ ਅੰਗ ਹੈ ਅਤੇ ਰਸ ਦਾ ਸਿਰਜਣ ਕਰਨ ਵਿੱਚ ਉਨ੍ਹਾਂ ਦੀ ਕੋਈ ਰੀਸ ਨਹੀਂ। ਉਨ੍ਹਾਂ ਨੇ ਆਪਣੇ ਸ਼ਿੰਗਾਰ ਰਸ ਪ੍ਰਧਾਨ ਸਾਹਿਤ ਵਿੱਚ ਵੀ ਸਾਹਿਤਕ ਸੁਹਜ ਦੇ ਨਾਲ - ਨਾਲ ਆਦਰਸ਼ਵਾਦੀ ਪਰੰਪਰਾ ਅਤੇ ਨੈਤਿਕ ਮੁੱਲਾਂ ਦਾ ਸਮੁਚਿਤ ਧਿਆਨ ਰੱਖਿਆ ਹੈ। ਉਨ੍ਹਾਂ ਦਾ ਨਾਮ ਅਮਰ ਹੈ ਅਤੇ ਉਨ੍ਹਾਂ ਦਾ ਸਥਾਨ ਵਾਲਮੀਕ ਅਤੇ ਵਿਆਸ ਦੀ ਪਰੰਪਰਾ ਵਿੱਚ ਹੈ।
ਵਿਸ਼ੇਸ਼ ਤੱਥ ਕਾਲੀਦਾਸ, ਜਨਮ ...
ਕਾਲੀਦਾਸ | |
---|---|
ਜਨਮ | ਅੰਦਾਜ਼ਨ ਚੌਥੀ ਸਦੀ ਈਸਵੀ |
ਮੌਤ | ਅੰਦਾਜ਼ਨ ਪੰਜਵੀ ਸਦੀ ਗੁਪਤ ਵੰਸ, ਸੰਭਵ ਹੈ: ਉਜੈਨ ਜਾਂ ਸਰੀ ਲੰਕਾ |
ਕਿੱਤਾ | ਕਵੀ ਅਤੇ ਨਾਟਕਕਾਰ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਸੰਸਕ੍ਰਿਤ ਡਰਾਮਾ, ਕਲਾਸੀਕਲ ਸਾਹਿਤ |
ਵਿਸ਼ਾ | ਭਾਰਤ ਦੇ ਮਹਾਕਾਵਿ, ਹਿੰਦੂ-ਮੱਤ ਦੇ ਪੁਰਾਣ |
ਪ੍ਰਮੁੱਖ ਕੰਮ | Abhijñānaśākuntalam, Raghuvaṃśa, Meghadūta, Vikramōrvaśīyam, Kumārasambhava |
ਜੀਵਨ ਸਾਥੀ | ਕਹਿੰਦੇ ਹਨ ਵਿਦੋਤਮਾ ਨਾਮ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਇਆ |
ਬੰਦ ਕਰੋ