![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1e/Benz-velo.jpg/640px-Benz-velo.jpg&w=640&q=50)
ਕਾਰ
ਮੁੱਖ ਤੌਰ 'ਤੇ ਮਾਲ ਦੀ ਬਜਾਏ ਇੱਕ ਤੋਂ ਅੱਠ ਲੋਕਾਂ ਨੂੰ ਲਿਜਾਣ ਲਈ ਤਿਆਰ ਕੀਤਾ ਗਿਆ ਮੋਟਰ ਵਾਲਾ ਸੜਕ ਵਾਹਨ / From Wikipedia, the free encyclopedia
ਕਾਰ ਜਾਂ ਗੱਡੀ (ਕਈ ਵਾਰ ਮੋਟਰਗੱਡੀ) ਇੱਕ ਚੱਕੇਦਾਰ ਅਤੇ ਆਪਣੀ ਤਾਕਤ ਨਾਲ਼ ਚੱਲਣ ਵਾਲ਼ੀ ਮੋਟਰ ਸਵਾਰੀ ਹੁੰਦੀ ਹੈ ਜੀਹਨੂੰ ਢੋਆ-ਢੁਆਈ ਵਾਸਤੇ ਵਰਤਿਆ ਜਾਂਦਾ ਹੈ। ਏਸ ਇਸਤਲਾਹ ਦੀਆਂ ਬਹੁਤੀਆਂ ਪਰਿਭਾਸ਼ਾਵਾਂ ਕਾਰ ਨੂੰ ਸਮਾਨ ਦੀ ਬਜਾਏ ਲੋਕਾਂ ਨੂੰ ਢੋਣ ਵਾਲ਼ੀ, ਸੜਕਾਂ ਉੱਤੇ ਭੱਜਣ ਵਾਲ਼ੀ, ਇੱਕ ਤੋਂ ਅੱਠ ਲੋਕਾਂ ਨੂੰ ਬਿਠਾਉਣ ਯੋਗ, ਚਾਰ-ਪਹੀਆ ਸਵਾਰੀ ਮੰਨਦੀਆਂ ਹਨ।[3][4] ਅਜੋਕੀ ਕਾਰ ਦਾ ਜਨਮ 1886 ਵਿੱਚ ਹੋਇਆ ਗਿਣਿਆ ਜਾਂਦਾ ਹੈ। ਏਸ ਸਾਲ ਜਰਮਨ ਕਾਢਕਾਰ ਕਾਰਲ ਬੈਂਜ਼ ਨੇ ਬੈਂਜ਼ ਪੇਟੰਟ-ਮੋਟਰਵਾਗਨ ਬਣਾਈ ਸੀ। ਕਾਰਾਂ ਅਗੇਤਰੀ 20ਵੀਂ ਸਦੀ ਤੱਕ ਆਮ ਨਹੀਂ ਸਨ ਮਿਲਦੀਆਂ।