From Wikipedia, the free encyclopedia
ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ (ਜਰਮਨ: [ˈɛʁviːn ˈʃʁøːdɪŋɐ]; 12 ਅਗਸਤ 1887– 4 ਜਨਵਰੀ 1961), ਇੱਕ ਨੋਬਲ ਪੁਰਸਕਾਰ ਜੇਤੂ ਆਸਟਰੀਆਈ ਭੌਤਿਕ ਵਿਗਿਆਨੀ ਸੀ ਜਿਸਨੇ ਕੁਅੰਟਮ ਥਿਊਰੀ ਦੇ ਖੇਤਰ ਵਿੱਚ ਅਨੇਕ ਬੁਨਿਆਦੀ ਨਤੀਜੇ ਵਿਕਸਤ ਕੀਤੇ, ਜੋ ਤਰੰਗ ਮਕੈਨਿਕੀ ਦਾ ਆਧਾਰ ਬਣੇ।
ਐਰਵਿਨ ਸਰੋਡਿੰਗਰ | |
---|---|
ਜਨਮ | ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ 12 ਅਗਸਤ 1887 |
ਮੌਤ | 4 ਜਨਵਰੀ 1961 73) ਵਿਆਨਾ, ਆਸਟਰੀਆ | (ਉਮਰ
ਰਾਸ਼ਟਰੀਅਤਾ | ਆਸਟਰੀਆਈ |
ਨਾਗਰਿਕਤਾ | ਆਸਟਰੀਆ, ਆਇਰਲੈਂਡ |
ਅਲਮਾ ਮਾਤਰ | ਵਿਆਨਾ ਯੂਨੀਵਰਸਿਟੀ |
ਲਈ ਪ੍ਰਸਿੱਧ |
|
ਜੀਵਨ ਸਾਥੀ | Annemarie Bertel (1920–61)[1] |
ਪੁਰਸਕਾਰ | Matteucci Medal (1927) ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ (1933) Max Planck Medal (1937) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਅਦਾਰੇ | ਬਰੇਸਲੌ ਯੂਨੀਵਰਸਿਟੀ ਜਿਊਰਿਚ ਯੂਨੀਵਰਸਿਟੀ ਹੰਬੋਲਟ ਯੂਨੀਵਰਸਿਟੀ ਬਰਲਿਨ ਅਕਸਫੋਰਡ ਯੂਨੀਵਰਸਿਟੀ ਗਰਾਜ ਯੂਨੀਵਰਸਿਟੀ Dublin Institute for Advanced Studies ਘੇਂਟ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | Friedrich Hasenöhrl |
ਹੋਰ ਅਕਾਦਮਿਕ ਸਲਾਹਕਾਰ | Franz S. Exner Friedrich Hasenöhrl |
ਉੱਘੇ ਵਿਦਿਆਰਥੀ | Linus Pauling Felix Bloch Brendan Scaife |
ਦਸਤਖ਼ਤ | |
ਐਰਵਿਨ ਸ਼ਰੋਡਿੰਗਰ ਦਾ ਜਨਮ 12 ਅਗਸਤ, 1887 ਨੂੰ ਵਿਆਨਾ, ਆਸਟਰੀਆ ਹੰਗਰੀ ਵਿੱਚ ਰੋਡਲਫ਼ ਸ਼ਰੋਡਿੰਗਰ ਤੇ ਜਾਰਜੀਨ ਬਰੇਂਡਾ ਦੇ ਘਰ ਹੋਇਆ। ਉਹ ਆਪਣੇ ਮਾਪਿਆਂ ਇਕਲੌਤਾ ਬੱਚਾ ਸੀ। ਉਸ ਦੀ ਮਾਤਾ ਅੱਧੀ ਆਸਟ੍ਰੀਆ ਅਤੇ ਅੱਧੀ ਅੰਗਰੇਜ਼ੀ ਮੂਲ ਦੀ ਸੀ; ਉਸ ਦਾ ਪਿਤਾ ਕੈਥੋਲਿਕ ਸੀ ਅਤੇ ਉਸ ਦੀ ਮਾਤਾ ਲੂਥਰਨ। ਇੱਕ ਲੂਥਰਨ ਦੇ ਤੌਰ 'ਤੇ ਇੱਕ ਧਾਰਮਿਕ ਘਰ ਵਿੱਚ ਪਲਿਆ ਹੋਣ ਦੇ ਬਾਵਜੂਦ ਉਹ ਇੱਕ ਨਾਸਤਿਕ ਸੀ।[2][3] ਪਰ, ਉਸਦਾ ਪੂਰਬੀ ਧਰਮਾਂ, ਸਰਬਦੇਵਵਾਦ ਵਿੱਚ ਤਕੜੀ ਦਿਲਚਸਪੀ ਸੀ, ਅਤੇ ਉਸਨੇ ਆਪਣੇ ਕੰਮ ਵਿੱਚ ਧਾਰਮਿਕ ਚਿੰਨ੍ਹਵਾਦ ਵਰਤਿਆ। ਉਸਦਾ ਇਹ ਵੀ ਵਿਸ਼ਵਾਸ ਸੀ ਕਿ ਉਸ ਦਾ ਵਿਗਿਆਨਕ ਦਾ ਕੰਮ ਖ਼ੁਦਾਈ ਵੱਲ ਇੱਕ ਪਹੁੰਚ ਸੀ, ਚਾਹੇ ਇੱਕ ਅਲੰਕਾਰਿਕ ਅਰਥ ਵਿੱਚ ਹੀ।[4] ਉਸ ਨਾਨੀ ਬ੍ਰਿਟਿਸ਼ ਸੀ, ਇਸ ਲਈ ਉਹ ਬਗੈਰ ਸਕੂਲ ਅੰਗਰੇਜ਼ੀ ਸਿੱਖਣ ਦੇ ਯੋਗ ਸੀ।[5] 1906 ਅਤੇ 1910 ਦੇ ਵਿਚਕਾਰ ਸਰੋਡਿੰਗਰ ਨੇ ਵਿਆਨਾ ਵਿੱਚ ਮੈਥੇਮੈਟਿਕਸ ਤੇ ਫ਼ਿਜ਼ਿਕਸ ਦੀ ਪੜ੍ਹਾਈ ਕੀਤੀ। 1914 ਤੋਂ 1918 ਤੱਕ ਉਸਨੇ ਪਹਿਲੀ ਵੱਡੀ ਲੜਾਈ ਵਿੱਚ ਹਿੱਸਾ ਲਿਆ। 6 ਅਪ੍ਰੈਲ 1920 ਚ ਐਨਮੀਰੀ ਬਰਟਲ ਨਾਲ਼ ਉਸਦਾ ਵਿਆਹ ਹੋ ਗਿਆ। ਜੀਨਾ, ਜ਼ੀਊਰਚ, ਸਟੁੱਟਗਾਰਟ ਤੇ ਬਰੀਸਲਾਓ ਤੋਂ ਉਸਨੂੰ ਪੜ੍ਹਾਨ ਲਈ ਸੱਦੇ ਆਏ।
1921 ਚ ਉਹ ਜ਼ੀਊਰਚ ਯੂਨੀਵਰਸਿਟੀ ਆਇਆ। 1926 ਉਸਨੇ ਕੁਆਂਟਮ ਮਕੈਨਿਕਸ ਤੇ ਇੱਕ ਆਰਟੀਕਲ ਲਿਖਿਆ। 1927 ਚ ਹਮਬੋਲਟ ਯੂਨੀਵਰਸਿਟੀ ਬਰਲਿਨ ਚ ਆਇਆ ਪਰਰ 1933 ਚ ਨਾਜ਼ੀ ਪਾਰਟੀ ਦੇ ਰਾਜ ਸੰਭਾਲਣ ਬਾਅਦ ਉਹ ਆਕਸਫ਼ੋਰਡ ਯੂਨੀਵਰਸਿਟੀ ਇੰਗਲੈਂਡ ਆ ਗਿਆ। ਦੋ ਔਰਤਾਂ ਨਾਲ਼ ਰਹਿਣ ਕਾਰਨ ਇੰਗਲੈਂਡ ਛੱਡਿਆ ਤੇ ਆਸਟਰੀਆ ਆਇਆ ਤੇ ਨਾਜ਼ੀ ਪਾਰਟੀ ਕੋਲੋਂ ਮਾਫ਼ੀ ਮੰਗੀ ਪਰ ਫ਼ਿਰ ਵੀ ਉਸਨੂੰ ਨੌਕਰੀ ਤੋਂ ਕਢ ਦਿੱਤਾ ਗਿਆ। ਇਥੋਂ ਨੱਸ ਕੇ ਉਹ ਇਟਲੀ ਤੇ ਇੰਗਲੈਂਡ ਆਇਆ। 1940 ਚ ਉਸਨੂੰ ਆਇਰਲੈਂਡ ਤੋਂ ਸੱਦਾ ਆਇਆ ਜਿਸ ਤੇ ਉਹ ਡਬਲਿਨ ਆਇਆ ਤੇ ਉਥੇ ਉਨੇ ਵਿਕਸ ਤੇ ਇੱਕ ਅਦਾਰਾ ਬਣਾਇਆ। ਇਥੇ ਉਹ 1955 ਤੱਕ ਰਿਹਾ ਤੇ ਦੋ ਆਇਰਸ਼ ਜ਼ਨਾਨੀਆਂ ਤੋਂ ਉਸਦੇ ਦੋ ਜਵਾਕ ਹੋਏ।
1956 ਚ ਉਹ ਆਸਟਰੀਆ ਆਇਆ ਤੇ 4 ਜਨਵਰੀ 1961 ਨੂੰ ਟੀ ਬੀ ਨਾਲ਼ ਵਿਆਨਾ ਚ ਉਸਦੀ ਮੌਤ ਹੋ ਗਈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.