![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1c/Ubuntu_14.10_Desktop.png/640px-Ubuntu_14.10_Desktop.png&w=640&q=50)
ਉਬੁੰਟੂ (ਆਪਰੇਟਿੰਗ ਸਿਸਟਮ)
ਡੇਬੀਅਨ-ਅਧਾਰਤ ਲੀਨਕਸ ਓਪਰੇਟਿੰਗ ਸਿਸਟਮ / From Wikipedia, the free encyclopedia
ਉਬੁੰਟੂ (ਅਸਲ ਤੌਰ ’ਤੇ /ʊˈbuːntʊ/ uu-BOON-tuu ਉਬੂਨਟੁ, ਕੰਪਨੀ ਦੀ ਵੈੱਬਸਾਇਟ ਮੁਤਾਬਕ /ʊˈbʊntuː/ uu-BUUN-too ਉਬੁੰਟੂ)[7][8], ਉਬੂਨਟੁ ਜਾਂ ਊਬੁੰਟੂ ਇੱਕ ਡੈਬੀਅਨ-ਅਧਾਰਤ ਲਿਨਕਸ ਆਪਰੇਟਿੰਗ ਸਿਸਟਮ ਹੈ ਜਿਸਦਾ ਡਿਫ਼ਾਲਟ ਡੈਕਸਟਾਪ ਵਾਤਾਵਰਨ ਯੂਨਿਟੀ ਹੈ। ਇਹ ਆਜ਼ਾਦ ਸਾਫ਼ਟਵੇਅਰ ’ਤੇ ਅਧਾਰਤ ਹੈ ਅਤੇ ਇਸ ਦਾ ਨਾਮ ਦੱਖਣੀ ਅਫ਼ਰੀਕੀ ਫ਼ਲਸਫ਼ੇ "ਉਬੂਨਟੁ" ’ਤੇ ਰੱਖਿਆ ਗਿਆ ਹੈ ਜਿਸਦਾ ਮੋਟਾ ਜਿਹਾ ਮਤਲਬ ਹੈ ਇਨਸਾਨੀਅਤ।
ਵਿਸ਼ੇਸ਼ ਤੱਥ ਉੱਨਤਕਾਰ, ਓਐੱਸ ਪਰਿਵਾਰ ...
![]() | |
![]() ਉਬੁੰਟੂ ਡੈਸਕਟਾਪ 14.10 Utopic Unicorn ਦੀ ਇੱਕ ਸਕਰੀਨ-ਤਸਵੀਰ | |
ਉੱਨਤਕਾਰ | ਕੈਨੋਨੀਕਲ ਲਿਮਿਟਿਡ, ਉਬੁੰਟੂ ਭਾਈਚਾਰਾ |
---|---|
ਓਐੱਸ ਪਰਿਵਾਰ | ਲਿਨਕਸ |
ਕਮਕਾਜੀ ਹਾਲਤ | ਜਾਰੀ |
ਸਰੋਤ ਮਾਡਲ | ਖੁੱਲ੍ਹਾ ਸਰੋਤ |
ਪਹਿਲੀ ਰਿਲੀਜ਼ | 20 ਅਕਤੂਬਰ 2004; 19 ਸਾਲ ਪਹਿਲਾਂ (2004-10-20) |
ਹਾਲੀਆ ਰਿਲੀਜ਼ | 14.10 Utopic Unicorn / 23 ਅਕਤੂਬਰ 2014; 9 ਸਾਲ ਪਹਿਲਾਂ (2014-10-23)[1] |
Repository | |
ਬਾਜ਼ਾਰੀ ਟੀਚਾ | ਨਿੱਜੀ ਕੰਪਿਊਟਰ, ਸਰਵਰ, ਟੈਬਲਟ ਕੰਪਿਊਟਰ (ਉਬੁੰਟੂ ਟੱਚ), ਸਮਾਰਟ ਟੀਵੀ (ਉਬੁੰਟੂ ਟੀਵੀ), ਸਮਾਰਟਫ਼ੋਨ |
ਵਿੱਚ ਉਪਲਬਧ | 55 ਤੋਂ ਜ਼ਿਆਦਾ ਭਾਸ਼ਾਵਾਂ ਮਕਾਮੀ ਭਾਈਚਾਰਿਆਂ ਦੁਆਰਾ |
ਅੱਪਡੇਟ ਤਰੀਕਾ | ਏ.ਪੀ.ਟੀ. (ਸਾਫ਼ਟਵੇਅਰ ਅਪਡੇਟਰ, ਉਬੁੰਟੂ ਸਾਫ਼ਟਵੇਅਰ ਕੇਂਦਰ) |
ਪੈਕੇਜ ਮਨੇਜਰ | dpkg, Click packages |
ਪਲੇਟਫਾਰਮ | IA-32, x86-64,[2] ARMv7,[2][3][4][5][6] ARM64, Power |
ਕਰਨਲ ਕਿਸਮ | ਮੋਨੋਲਿਥਿਕ (ਲਿਨਕਸ) |
Userland | ਗਨੂ |
ਡਿਫਲਟ ਵਰਤੋਂਕਾਰ ਇੰਟਰਫ਼ੇਸ |
|
ਲਸੰਸ | ਆਜ਼ਾਦ ਸਾਫ਼ਟਵੇਅਰ ਲਾਇਸੰਸ (ਮੁੱਖ ਤੌਰ ’ਤੇ GPL) |
ਅਧਿਕਾਰਤ ਵੈੱਬਸਾਈਟ | www |
ਬੰਦ ਕਰੋ
ਇਹ ਸਭ ਤੋਂ ਮਸ਼ਹੂਰ ਲਿਨਕਸ ਆਪਰੇਟਿੰਗ ਸਿਸਟਮ ਹੈ ਜੋ 2004 ਵਿੱਚ ਕੈਨੋਨੀਕਲ ਲਿਮਿਟਿਡ ਵੱਲੋਂ ਸ਼ੁਰੂ ਕੀਤਾ ਗਿਆ। ਇਸਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਸਾਰੇ ਨਿੱਜੀ ਕੰਪਿਊਟਰਾਂ ’ਤੇ ਇੰਸਟਾਲ ਕਰ ਕੇ ਵਰਤਿਆ ਜਾ ਸਕਦਾ ਹੈ। ਇੰਸਟਾਲ ਕਰਨ ਤੋਂ ਪਹਿਲਾਂ, ਡੀਵੀਡੀ ਜਾਂ ਪੈੱਨ ਡ੍ਰਾਇਵ ਤੋਂ, ਇਸ ਦੀ ਸਿੱਧੀ ਪਰਖ ਵੀ ਕੀਤੀ ਜਾ ਸਕਦੀ ਹੈ ਜੋ ਕਿ ਇਸ ਦੇ ਇੰਸਟਾਲ ਹੋਣ ਵਰਗਾ ਅਹਿਸਾਸ ਕਰਵਾਉਂਦੀ ਹੈ।