ਇੰਦਰਾ ਨੂਈ
From Wikipedia, the free encyclopedia
ਇੰਦਰਾ ਕ੍ਰਿਸ਼ਨਾਮੂਰਥੀ ਨੂਯੀ (ਤਾਮਿਲ: இந்திரா கிருஷ்ணமூர்த்தி நூயி; ਜਨਮ 28 ਅਕਤੁਬਰ 1956) ਭਾਇੱਕ ਭਾਰਤੀ-ਅਮਰੀਕੀ ਕਾਰੋਬਾਰੀ ਕਾਰਜਕਾਰੀ ਅਤੇ ਪੈਪਸੀਕੋ ਦੀ ਸਾਬਕਾ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਹੈ।[2][3][4] 2017 ਵਿੱਚ, ਪੈਪਸੀਕੋ ਵਿੱਚ ਆਪਣੇ ਆਖਰੀ ਸਾਲ ਵਿੱਚ, ਉਸਦੀ ਤਨਖਾਹ $31 ਮਿਲੀਅਨ ਸੀ।[5]
ਇੰਦਰਾ ਕ੍ਰਿਸ਼ਨਾਮੂਰਥੀ ਨੂਯੀ | |
---|---|
ਜਨਮ | (1955-10-28) 28 ਅਕਤੂਬਰ 1955 (ਉਮਰ 68) ਮਦ੍ਰਾਸ, ਤਮਿਲਨਾਡੂ, ਭਾਰਤ |
ਨਾਗਰਿਕਤਾ | ਅਮਰੀਕੀ[1] |
ਅਲਮਾ ਮਾਤਰ | ਮਦ੍ਰਾਸ ਕ੍ਰਿਸਚਿਅੰਨ ਇੰਡੀਅਨ ਇੰਸਟੀਟੂਟ ਔਫ ਮੈਨੇਜਮੇਂਟ ਕਲਕੱਤਾ) ਯੇਲ ਸਕੂਲ ਔਫ ਮੈਨੇਜਮੈਂਟ |
ਪੇਸ਼ਾ | ਅਦਿਆਕਸ਼ ਅਤੇ ਪੈਪਸੀਕੋ ਦੀ ਮੁੱਖ ਕਾਰਜਕਾਰੀ ਅਧਿਕਾਰੀ |
ਉਹ ਲਗਾਤਾਰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚ ਸ਼ਾਮਲ ਹੈ।[6] 2014 ਵਿੱਚ, ਉਹ ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ 13ਵੇਂ ਨੰਬਰ 'ਤੇ ਸੀ[7] ਅਤੇ 2015 ਵਿੱਚ ਉਸਨੇ ਫਾਰਚਿਊਨ ਸੂਚੀ ਵਿੱਚ ਦੂਜੀ ਸਭ ਤੋਂ ਸ਼ਕਤੀਸ਼ਾਲੀ ਔਰਤ ਦਾ ਦਰਜਾ ਪ੍ਰਾਪਤ ਕੀਤਾ ਸੀ।[8] 2017 ਵਿੱਚ, ਉਸਨੂੰ ਫੋਰਬਸ ਦੀ ਵਪਾਰ ਵਿੱਚ 19 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਇੱਕ ਵਾਰ ਫਿਰ ਦੂਜੀ ਸਭ ਤੋਂ ਸ਼ਕਤੀਸ਼ਾਲੀ ਔਰਤ ਦਾ ਦਰਜਾ ਦਿੱਤਾ ਗਿਆ ਸੀ।[9]
ਉਹ ਐਮਾਜ਼ਾਨ[10] ਅਤੇ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ ਦੇ ਬੋਰਡਾਂ ਵਿੱਚ ਸੇਵਾਵਾਂ ਪ੍ਰਦਾਨ ਕਰਦੀ ਹੈ।[11] ਫਿਲਿਪਸ ਨੇ ਇੰਦਰਾ ਨੂੰ ਮਈ 2021 ਵਿੱਚ ਆਪਣੇ ਬੋਰਡ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਹੈ।[12]