ਭਾਰਤੀ ਰਾਸ਼ਟਰੀ ਕਾਂਗਰਸ
ਭਾਰਤੀ ਸਿਆਸੀ ਪਾਰਟੀ / From Wikipedia, the free encyclopedia
ਭਾਰਤੀ ਰਾਸ਼ਟਰੀ ਕਾਂਗਰਸ (ਜਾਂ ਇੰਡੀਅਨ ਨੈਸ਼ਨਲ ਕਾਂਗਰਸ) ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਤੌਰ 'ਤੇ ਇਕੱਲਾ 'ਕਾਂਗਰਸ' ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ।[3][4][5] ਇਸ ਦਲ ਦੀ ਸਥਾਪਨਾ 1885 ਵਿੱਚ ਹੋਈ ਸੀ। ਮਿ. ਏ ਓ ਹਿਊਮ[6] ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦਾ ਵਰਤਮਾਨ ਪ੍ਰਧਾਨ ਮੱਲਿਕਾਰਜੁਨ ਖੜਗੇ ਹੈ। ਇਹ ਦਲ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਂਅ ਭਾਰਤੀ ਯੁਵਾ ਕਾਂਗਰਸ ਹੈ।
ਵਿਸ਼ੇਸ਼ ਤੱਥ ਭਾਰਤੀ ਰਾਸ਼ਟਰੀ ਕਾਂਗਰਸ भारतीय राष्ट्रीय काँग्रेस, ਚੇਅਰਪਰਸਨ ...
ਭਾਰਤੀ ਰਾਸ਼ਟਰੀ ਕਾਂਗਰਸ भारतीय राष्ट्रीय काँग्रेस | |
---|---|
ਚੇਅਰਪਰਸਨ | ਮੱਲਿਕਾਰਜੁਨ ਖੜਗੇ |
ਸੰਸਦੀ ਚੇਅਰਪਰਸਨ | ਸੋਨੀਆ ਗਾਂਧੀ |
ਰਾਜ ਸਭਾ ਲੀਡਰ | ਮੱਲਿਕਾਰਜੁਨ ਖੜਗੇ |
ਸਥਾਪਨਾ | 28 ਦਸੰਬਰ 1885; 138 ਸਾਲ ਪਹਿਲਾਂ (1885-12-28) |
ਮੁੱਖ ਦਫ਼ਤਰ | 24, ਅਕਬਰ ਰੋਡ, ਨਵੀਂ ਦਿੱਲੀ |
ਅਖ਼ਬਾਰ | ਕਾਂਗਰਸ ਸੰਦੇਸ਼ |
ਵਿਦਿਆਰਥੀ ਵਿੰਗ | ਕੌਮੀ ਵਿਦਿਆਰਥੀ ਸੰਗਠਨ |
ਨੌਜਵਾਨ ਵਿੰਗ | ਭਾਰਤੀ ਯੁਵਾ ਕਾਂਗਰਸ |
ਔਰਤ ਵਿੰਗ | ਮਹਿਲਾ ਕਾਂਗਰਸ |
ਮਜ਼ਦੂਰ ਵਿੰਗ | ਭਾਰਤੀ ਕੌਮੀ ਟ੍ਰੈਡ ਯੂਨੀਅਨ ਕਾਂਗਰਸ |
ਵਿਚਾਰਧਾਰਾ | ਲੁਭਾਊ ਲਿਬਰਲ ਰਾਸ਼ਟਰਵਾਦ ਸੋਸ਼ਲ ਲੋਕਤੰਤਰ ਡੈਮੋਕਰੈਟਿਕ ਸਮਾਜਵਾਦ ਗਾਂਧੀਵਾਦੀ ਸਮਾਜਵਾਦ ਅੰਦਰੂਨੀ ਧੜੇ: • ਸੋਸ਼ਲ ਲਿਬਰਲ • ਧਰਮ ਨਿਰਪੱਖਤਾ • ਕੇਂਦਰਕ |
ਸਿਆਸੀ ਥਾਂ | Centre-left[1] |
ਰੰਗ | Aqua |
ਈਸੀਆਈ ਦਰਜੀ | ਕੌਮੀ ਪਾਰਟੀ[2] |
ਗਠਜੋੜ | ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ ਪੀ UPA) |
ਚੋਣ ਨਿਸ਼ਾਨ | |
INC party symbol | |
ਵੈੱਬਸਾਈਟ | |
www | |
ਬੰਦ ਕਰੋ