![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/5a/1931_Flag_of_India.svg/langpa-640px-1931_Flag_of_India.svg.png&w=640&q=50)
ਆਜ਼ਾਦ ਹਿੰਦ ਫ਼ੌਜ
From Wikipedia, the free encyclopedia
ਆਜ਼ਾਦ ਹਿੰਦ ਫ਼ੌਜ (ਆਈ ਐੱਨ ਏ ; ਹਿੰਦੀ: आज़ाद हिन्द फ़ौज; Urdu: آزاد ہند فوج) ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਾਉਣ ਦੇ ਉਦੇਸ਼ ਨਾਲ 1940 ਦੇ ਦਹਾਕੇ ਵਿੱਚ ਭਾਰਤ ਤੋਂ ਬਾਹਰ ਸ਼ੁਰੂ ਹੋਈ ਰਾਜਨੀਤਿਕ ਲਹਿਰ ਦਾ ਇੱਕ ਹਿੱਸਾ ਸੀ।[1] ਇਸਨੂੰ ਸਿੰਗਾਪੁਰ ਵਿੱਚ ਦੂਜੇ ਵਿਸ਼ਵ ਯੁੱਧ ਦੇ ਬਾਅਦ ਦੇ ਸਮੇਂ ਦੌਰਾਨ ਜਲਾਵਤਨੀ ਵਿੱਚ ਭਾਰਤੀ ਰਾਸ਼ਟਰਵਾਦੀਆਂ ਦੁਆਰਾ ਜਾਪਾਨ ਦੀ ਵਿੱਤੀ, ਫੌਜੀ ਅਤੇ ਰਾਜਨੀਤਿਕ ਸਹਾਇਤਾ ਨਾਲ ਸਥਾਪਿਤ ਕੀਤਾ ਗਿਆ ਸੀ ਇਸਦੀ ਸਥਾਪਨਾ 21 ਅਕਤੂਬਰ 1943 ਨੂੰ ਕੀਤੀ ਗਈ ਸੀ ਅਤੇ ਇਹ ਸੁਭਾਸ਼ ਚੰਦਰ ਬੋਸ ਦੇ ਸੰਕਲਪਾਂ ਤੋਂ ਪ੍ਰੇਰਿਤ ਸੀ।[2]
ਵਿਸ਼ੇਸ਼ ਤੱਥ ਆਜ਼ਾਦ ਹਿੰਦ ਫ਼ੌਜ, ਸਰਗਰਮ ...
ਆਜ਼ਾਦ ਹਿੰਦ ਫ਼ੌਜ | |
---|---|
![]() ਆਜ਼ਾਦ ਹਿੰਦ ਦਾ ਝੰਡਾ | |
ਸਰਗਰਮ | ਅਗਸਤ 1942 – ਸਤੰਬਰ 1945 |
ਦੇਸ਼ | ਭਾਰਤ |
ਬ੍ਰਾਂਚ | ਪੈਦਲ |
ਭੂਮਿਕਾ | ਗੁਰੀਲਾ ਯੁੱਧ , ਸਪੈਸ਼ਲ ਓਪਰੇਸ਼ਨ |
ਆਕਾਰ | ~43,000 |
ਮਾਟੋ | ਇਤੇਹਾਦ, ਇਤਮਾਦ ਔਰ ਕੁਰਬਾਨੀ |
ਝੜਪਾਂ | ਦੂਜੀ ਸੰਸਾਰ ਜੰਗ
|
ਕਮਾਂਡਰ | |
ਕਮਾਂਡਰ-ਇਨ-ਚੀਫ਼ | ਮੋਹਨ ਸਿੰਘ (1942) ਸੁਭਾਸ਼ ਚੰਦਰ ਬੋਸ (1943-1945) |
ਪ੍ਰਮੁੱਖ ਕਮਾਂਡਰ | ਜਨਰਲ ਮੋਹਨ ਸਿੰਘ ਦੇਬ ਮੇਜਰ ਜਨਰਲ ਐਮ ਜੈੱਡ ਕਿਆਨੀ ਮੇਜਰ ਜਨਰਲ ਸ਼ਾਹ ਨਵਾਜ਼ ਖਾਨ ਜਨਰਲਐੱਸ ਐੱਨ ਖ਼ਾਨ ਕਰਨਲ ਪ੍ਰੇਮ ਸਹਿਗਲ ਕਰਨਲ ਸ਼ੌਕਤ ਮਲਿਕ ਕਰਨਲ ਗਣਪਤ ਰਾਮ ਨਾਗਰ |
ਬੰਦ ਕਰੋ
1943 ਵਿੱਚ ਹੀ ਇੰਡੋ ਬਰਮਾ ਫਰੰਟ[3] ਤੇ ਪ੍ਰੋਵੀਜ਼ਨਲ ਸਰਕਾਰ ਵੱਲੋਂ ਜੰਗ ਦੇ ਐਲਾਨ ਤੋਂ ਬਾਅਦ ਇੰਡੀਅਨ ਨੈਸ਼ਨਲ ਆਰਮੀ (ਆਜ਼ਾਦ ਹਿੰਦ ਫੌਜ) ਨੇ ਇੰਪੀਰੀਅਲ ਜਾਪਾਨੀ ਫੌਜ ਦੀ ਅਗਵਾਈ ਵਿੱਚ ਬ੍ਰਿਟਿਸ਼ ਫੌਜ ਅਤੇ ਸਹਿਯੋਗੀ ਫੌਜਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਜੰਗ ਦੇ ਮੈਦਾਨ ਵਿੱਚ INA ਦੀ ਪਹਿਲੀ ਵੱਡੀ ਸ਼ਮੂਲੀਅਤ ਇੰਫਾਲ ਦੀ ਲੜਾਈ ਵਿੱਚ ਹੋਈ ਸੀ।