From Wikipedia, the free encyclopedia
ਆਈਜ਼ੋਲ ਭਾਰਤੀ ਦੇ ਪ੍ਰਾਂਤ ਮਿਜ਼ੋਰਮ ਦੀ ਰਾਜਧਾਨੀ ਹੈ।[1] 293,416 ਅਬਾਦੀ ਨਾਲ ਇਹ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ ਮਿਜ਼ੋ ਲੋਕਾਂ ਦੀ ਜ਼ਿਆਦਾ ਅਬਾਦੀ ਹੈ। ਇਹ ਸ਼ਹਿਰ ਕਰਕ ਰੇਖਾ ਦੇ ਉੱਤਰ ਵੱਲ ਸਮੁੰਦਰੀ ਤਲ ਤੋਂ 1,132 ਮੀਟਰ (3715 ਫੁੱਟ) ਦੀ ਉੱਚਾਈ ਤੇ ਸਥਿਤ ਹੈ। ਇਸ ਸ਼ਹਿਰ ਦੇ ਪੱਛਮੀ ਵੱਲ ਟਲਾਵੰਗ ਦਰਿਆ ਘਾਟੀ ਅਤੇ ਪੂਰਬ ਵੱਲ ਟੂਅਰੀਅਲ ਦਰਿਆ ਘਾਟੀ ਹੈ। 2011 ਦੀ ਜਨਗਣਨਾ ਸਮੇਂ ਇਸ ਸ਼ਹਿਰ 'ਚ ਔਰਤਾਂ 50.61% ਅਤੇ ਮਰਦਾਂ ਦੀ ਜਨਸੰਖਿਆ 49.39% ਹੈ। ਇਸ ਸ਼ਹਿਰ 'ਚ ਇਸਾਈ ਧਰਮ ਬਹੁਤ ਗਿਣਤੀ ਵਿੱਚ ਹੈ। ਬਾਕੀ ਧਰਮ ਨੂੰ ਮੰਨਣ ਵਾਲੇ ਲੋਕ ਇਸਲਾਮ, ਬੋਧੀ, ਹਿੰਦੂ ਹਨ। ਇੱਥੇ ਦੇਖਣਯੋਗ ਸਥਾਨ ਬਾਰਾ ਬਜ਼ਾਰ, ਮਿਜ਼ੋਰਮ ਪ੍ਰਾਂਤ ਅਜਾਇਬਘਰ, ਰੇਆਈਕ ਰਿਜ਼ੋਰਟ, ਦੁਰਤਲੰਗ ਪਹਾੜੀ, ਆਈਜ਼ੋਲ ਕਾਲਜ਼, ਸੋਲੋਮੋਨ ਦਾ ਮੰਦਰ, ਕਿਦਰੋਨ ਘਾਟੀ ਚਾਵਲਹੰਨ ਮੰਦਰ, ਖੌਂਗਚੇਰਾ ਪੁਕ ਸਰੁੰਗ, ਸਭ ਤੋਂ ਵੱਡਾ ਪਰਿਵਾਰ ਜਿਸ 'ਚ 39 ਪਤਨੀਆਂ, 94 ਪੁੱਤਰ, 14 ਨੂਹਾਂ, 33 ਪੋਤੇ ਹਨ ਜੋ ਕਿ ਬਕਤਾਵੰਗ ਪਿੰਡ, ਆਦਿ ਹਨ।
ਆਈਜ਼ੋਲ | |
---|---|
ਰਾਜਧਾਨੀ | |
ਦੇਸ਼ | ਭਾਰਤ |
ਪ੍ਰਾਂਤ | ਮਿਜ਼ੋਰਮ |
ਜ਼ਿਲ੍ਹੇ | ਆਈਜ਼ੋਲ |
ਖੇਤਰ | |
• ਕੁੱਲ | 457 km2 (176 sq mi) |
ਉੱਚਾਈ | 1,132 m (3,714 ft) |
ਆਬਾਦੀ (2011) | |
• ਕੁੱਲ | 2,93,416 (2,011 ਜਨਗਨਣਾ) |
• ਘਣਤਾ | 234/km2 (610/sq mi) |
ਭਾਸ਼ਾ | |
• ਦਫਤਰੀ | ਮੀਜ਼ੋ ਭਾਸ਼ਾ |
ਸਮਾਂ ਖੇਤਰ | ਯੂਟੀਸੀ+5:30 (IST) |
PIN | 796001 |
ਟੈਲੀਫੋਨ ਕੋਡ | 0389 |
ਵਾਹਨ ਰਜਿਸਟ੍ਰੇਸ਼ਨ | MZ |
ਮਰਦ ਔਰਤ ਅਨੁਪਾਤ | 1024 ਔਰਤਾਂ ਪ੍ਰਤੀ 1000 ਮਰਦ ♂/♀ |
ਵੈੱਬਸਾਈਟ | aizawl |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.