ਅੰਗੋਲਾ
ਅਫਰੀਕੀ ਦੇਸ਼ / From Wikipedia, the free encyclopedia
ਅੰਗੋਲਾ, ਅਧਿਕਾਰਕ ਤੌਰ 'ਤੇ ਅੰਗੋਲਾ ਦਾ ਗਣਰਾਜ (ਪੁਰਤਗਾਲੀ: [República de Angola] Error: {{Lang}}: text has italic markup (help);[5] ਕਿਕੋਂਗੋ, ਕਿਮਬੁੰਦੂ, ਉਮਬੁੰਦੂ: Repubilika ya Ngola), ਦੱਖਣੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ਕਿ ਦੱਖਣ ਵੱਲ ਨਮੀਬੀਆ, ਪੂਰਬ ਵੱਲ ਜ਼ਾਂਬੀਆ ਅਤੇ ਉੱਤਰ ਵੱਲ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਘਿਰਿਆ ਹੋਇਆ ਹੈ। ਇਸ ਦੀ ਰਾਜਧਾਨੀ ਲੁਆਂਡਾ ਹੈ। ਕਾਬਿੰਡਾ ਦੇ ਬਾਹਰਲੇ ਇਲਾਕੇ ਦੀ ਹੱਦ ਦੋਵੇਂ ਕਾਂਗੋਆਂ ਨਾਲ ਲੱਗਦੀ ਹੈ।
ਅੰਗੋਲਾ ਦਾ ਗਣਰਾਜ República de Angola (Portuguese) Repubilika ya Ngola (Kikongo, Kimbundu, Umbundu) | |||||
---|---|---|---|---|---|
| |||||
ਐਨਥਮ: Angola Avante! (Portuguese) ਅੱਗੇ ਨੂੰ ਅੰਗੋਲਾ! | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਲੁਆਂਡਾ | ||||
ਅਧਿਕਾਰਤ ਭਾਸ਼ਾਵਾਂ | ਪੁਰਤਗਾਲੀ | ||||
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂ | ਕਿਕੋਂਗੋ, ਚੋਕਵੇ, ਉਮਬੁੰਦੂ, ਕਿਮਬੁੰਦੂ, ਗੰਗੁਏਲਾ, ਕਵਾਨਿਆਮਾ | ||||
ਨਸਲੀ ਸਮੂਹ (2000) | 36% ਉਵਿਮਬੁੰਦੂ 25% ਅਮਬੁੰਦੂ 13% ਬਾਕੋਂਗੋ 22% ਹੋਰ ਅਫ਼ਰੀਕੀ 2% ਮੈਸਤੀਕੋ 1% ਚੀਨੀ 1% ਯੂਰਪੀ (ਅੰਦਾਜ਼ੇ) | ||||
ਵਸਨੀਕੀ ਨਾਮ | ਅੰਗੋਲੀ | ||||
ਸਰਕਾਰ | ਇੱਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
ਹੋਜ਼ੇ ਏਡੁਆਰਡੋ ਡੋਸ ਸਾਂਤੋਸ | |||||
• ਉਪ-ਰਾਸ਼ਟਰਪਤੀ | ਫ਼ੇਰਨਾਂਦੋ ਡਾ ਪਿਏਦਾਦੇ ਡਿਆਸ ਡੋਸ ਸਾਂਤੋਸ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਪੁਰਤਗਾਲ ਤੋਂ | 11 ਨਵੰਬਰ 1975 | ||||
ਖੇਤਰ | |||||
• ਕੁੱਲ | 1,246,700 km2 (481,400 sq mi) (23ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• 2009 ਅਨੁਮਾਨ | 18,498,00[1] | ||||
• 2014 ਜਨਗਣਨਾ | 25,789,024[2] | ||||
• ਘਣਤਾ | 2,069/km2 (5,358.7/sq mi) (199ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $115.679 ਬਿਲੀਅਨ[3] (64ਵਾਂ) | ||||
• ਪ੍ਰਤੀ ਵਿਅਕਤੀ | $5,894[3] (107ਵਾਂ) | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $100.948 ਬਿਲੀਅਨ[3] (61ਵਾਂ) | ||||
• ਪ੍ਰਤੀ ਵਿਅਕਤੀ | $5,144[3] (91ਵਾਂ) | ||||
ਗਿਨੀ (2000) | 59[4] Error: Invalid Gini value | ||||
ਐੱਚਡੀਆਈ (2011) | 0.486 Error: Invalid HDI value · 148ਵਾਂ | ||||
ਮੁਦਰਾ | ਕਵਾਂਜ਼ਾ (AOA) | ||||
ਸਮਾਂ ਖੇਤਰ | UTC+1 (WAT) | ||||
UTC+1 (ਨਿਰੀਖਅਤ ਨਹੀਂ) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +244 | ||||
ਇੰਟਰਨੈੱਟ ਟੀਐਲਡੀ | .ao |
16ਵੀਂ ਤੋਂ 19ਵੀਂ ਸਦੀ ਵਿੱਚ ਪੁਰਤਗਾਲੀ ਵਰਤਮਾਨ ਅੰਗੋਲਾ ਦੇ ਕੁਝ ਤਟਵਰਤੀ ਇਲਾਕਿਆਂ ਵਿੱਚ ਮੌਜੂਦ ਸਨ ਅਤੇ ਉੱਥੋਂ ਦੇ ਜਮਾਂਦਰੂ ਵਾਸੀਆਂ ਨਾਲ ਬਹੁਭਾਂਤੀ ਸਬੰਧ ਰੱਖਦੇ ਸਨ। 19ਵੀਂ ਸਦੀ ਵਿੱਚ ਉਹ ਹੌਲੀ-ਹੌਲੀ ਅਤੇ ਝਿਜਕ ਨਾਲ ਅੰਦਰੂਨੀ ਇਲਾਕਿਆਂ ਵਿੱਚ ਸਥਾਪਤ ਹੋਣ ਲੱਗੇ। 19ਵੀਂ ਸਦੀ ਦੇ ਅੰਤ ਤੱਕ ਅੰਗੋਲਾ ਪੁਰਤਗਾਲੀ ਬਸਤੀ ਬਣ ਗਿਆ ਅਤੇ ਬਰਲਿਨ ਕਾਨਫ਼ਰੰਸ ਅਨੁਸਾਰ ਲੋੜੀਂਦਾ ਕਾਰਗਰ ਅਧਿਕਾਰ 1920 ਦੇ ਦਹਾਕੇ 'ਚ ਮਿਲਿਆ। ਅਜ਼ਾਦੀ ਇੱਕ ਲੰਮੇ ਸੁਤੰਤਰਤਾ ਸੰਘਰਸ਼ ਤੋਂ ਬਾਅਦ 1975 ਵਿੱਚ ਮਿਲੀ। ਸੁਤੰਤਰਤਾ ਤੋਂ ਬਾਅਦ ਇਹ 1975 ਤੋਂ ਲੈ ਕੇ 2002 ਤੱਕ ਘਰੇਲੂ (ਸਿਵਲ) ਯੁੱਧ ਦੀ ਪਿੱਠ-ਭੂਮੀ ਰਿਹਾ। ਇਸ ਦੇਸ਼ ਕੋਲ ਵਿਸ਼ਾਲ ਖਣਿਜ ਅਤੇ ਤੇਲ ਭੰਡਾਰ ਹਨ ਅਤੇ ਇਸ ਦੀ ਅਰਥਚਾਰਾ 1990 ਤੋਂ ਲੈ ਕੇ, ਖਾਸ ਤੌਰ 'ਤੇ ਸਿਵਲ ਯੁੱਧ ਦੇ ਅੰਤ ਤੋਂ ਬਾਅਦ, ਔਸਤਨ ਦੋ-ਅੰਕਾਂ ਦੀ ਦਰ ਨਾਲ ਵਧੀ ਹੈ। ਇਸ ਦੇ ਬਾਵਜੂਦ ਜਿਆਦਾਤਰ ਲੋਕਾਂ ਦੀ ਰਹਿਣੀ ਦਾ ਪੱਧਰ ਨੀਵਾਂ ਹੈ ਅਤੇ ਇਸ ਦੀ ਅਬਾਦੀ ਦਾ ਔਸਤ ਜੀਵਨਕਾਲ ਅਤੇ ਬਾਲ-ਮੌਤ ਦਰ ਦੁਨੀਆ ਵਿੱਚ ਖਰਾਬ ਦਰਜੇ ਵਾਲੇ ਦੇਸ਼ਾਂ 'ਚੋਂ ਇੱਕ ਹੈ।[6] ਅੰਗੋਲਾ ਨੂੰ ਬੇਮੇਲ ਅਰਥ-ਸ਼ਾਸਤਰ ਵਾਲਾ ਮੁਲਕ ਗਿਣਿਆ ਜਾਂਦਾ ਹੈ ਕਿਉਂਕਿ ਇਸ ਦੀ ਜਿਆਦਾਤਰ ਦੌਲਤ ਅਬਾਦੀ ਦੇ ਇੱਕ ਬਹੁਤ ਹੀ ਅਨੁਪਾਤਹੀਣ ਹਿੱਸੇ 'ਚ ਇਕਾਗਰਤ ਹੈ।
ਅੰਗੋਲਾ ਅਫ਼ਰੀਕੀ ਸੰਘ, ਪੁਰਤਗਾਲੀ ਭਾਸ਼ਾਈ ਦੇਸ਼ਾਂ ਦੇ ਭਾਈਚਾਰੇ, ਲਾਤੀਨੀ ਸੰਘ ਅਤੇ ਦੱਖਣੀ ਅਫ਼ਰੀਕੀ ਵਿਕਾਸ ਭਾਈਚਾਰੇ ਦਾ ਮੈਂਬਰ ਹੈ।