ਅਹੀਰ
ਕਸ਼ੇਤਰੀਯ ਵੰਸ਼ / From Wikipedia, the free encyclopedia
ਅਹੀੜ ਇੱਕ ਹਿੰਦੂ ਜਾਤੀ ਸਮੂਹ ਹੈ। ਇਸ ਦੇ ਮੈਂਬਰਾਂ ਨੂੰ ਯਾਦਵ, ਅਹੀੜ ਜਾਂ ਰਾਇ ਸਾਹਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਾਰੇ ਇੱਕ ਪ੍ਰਕਾਰ ਨਾਲ ਸਮਾਨਅਰਥਕ ਸ਼ਬਦ ਹਨ[4]। ਅਹੀਡਾ ਨੂੰ ਇੱਕ ਜਾਤੀ, ਵੰਸ਼, ਸਮੁਦਾਇ ਅਤੇ ਕਬੀਲੇ ਦੇ ਤੌਰ 'ਤੇ ਦੱਸਿਆ ਜਾਂਦਾ ਹੈ। ਇਹਨਾਂ ਨੇ ਭਾਰਤ ਅਤੇ ਨੇਪਾਲ ਦੇ ਅਲੱਗ ਅਲੱਗ ਹਿੱਸਿਆਂ ਤੇ ਰਾਜ ਕੀਤਾ।[5]
ਵਿਸ਼ੇਸ਼ ਤੱਥ ਅਹੀੜ, ਧਰਮ ...
ਅਹੀੜ | |
---|---|
ਧਰਮ | ਹਿੰਦੂ ਧਰਮ |
ਭਾਸ਼ਾਵਾਂ | ਹਿੰਦੀ, ਭੋਜਪੁਰੀ, ਮੈਥੀਲੀ, Ahirwati, ਹਰਿਆਣਵੀ, ਮਰਾਠੀ, ਗੁਜਰਾਤੀ ਭਾਸ਼ਾ, Kutch, ਸਿੰਧੀ |
ਇਲਾਕੇ | ਭਾਰਤ, ਪਾਕਿਸਤਾਨ,[1][2][3] ਨੇਪਾਲ |
Subdivisions | Yaduvanshi, Nandvanshi, and Gwalvanshi Ahir |
ਬੰਦ ਕਰੋ
ਅਹੀੜਾ ਦਾ ਮੁੱਖ ਰਵਾਇਤੀ ਕਿੱਤਾ ਗਊ ਚਾਰਨਾ ਅਤੇ ਖੇਤੀਬਾੜੀ ਦਾ ਹੈ। ਇਹ ਲਗਭਗ ਸਾਰੇ ਭਾਰਤ ਵਿੱਚ ਰਹਿੰਦੇ ਹਨ ਪਰ ਇਹ ਸਭ ਤੋਂ ਵੱਧ ਗਿਣਤੀ ਵਿੱਚ ਉੱਤਰੀ ਭਾਰਤ ਵਿੱਚ ਰਹਿੰਦੇ ਹਨ। ਇਹਨਾਂ ਨੂੰ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਗਾਵਲੀ (ਦੱਖਣ ਵਿੱਚ) ਅਤੇ ਘੋਸ਼ੀ ਜਾਂ ਗੱਡੀ (ਜੇ ਉਹਨਾਂ ਨੇ ਇਸਲਾਮ ਕਬੂਲ ਕੀਤਾ ਹੈ ਤਾਂ) ਆਦਿ। ਇਹਨਾਂ ਵਿੱਚੋਂ ਕੁਝ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਿੱਚ ਵੀ ਰਹਿੰਦੇ ਹਨ ਜਿਹਨਾਂ ਨੂੰ ਦੁਵਾ ਕਿਹਾ ਜਾਂਦਾ ਹੈ।