ਅਸ਼ਵਨੀ ਭਿਡੇ ਦੇਸ਼ਪਾਂਡੇ
From Wikipedia, the free encyclopedia
ਡਾ. ਅਸ਼ਵਨੀ ਭਿਡੇ ਦੇਸ਼ਪਾਂਡੇ ਦਾ ਜਨਮ 7 ਅਕਤੂਬਰ 1960 ਨੂੰ ਬੰਬਈ ਵਿਖੇ ਇੱਕ ਸੰਗੀਤਕ ਰੁਚੀਆਂ ਤੇ ਰਿਵਾਇਤਾਂ ਵਾਲੇ ਪਰਿਵਾਰ ਵਿੱਚ ਹੋਇਆ। ਉਹ ਕਬੀਰ ਭਜਨ ਨਾਲ ਚਰਚਾ ਵਿੱਚ ਆਈ।[1] ਤਾਨਾਂ ਦੀ ਮਧੁਰਤਾ, ਭਾਵੁਕਤਾ, ਸੰਜੀਵਤਾ ਤੇ ਰਾਗ-ਬਣਤਰ ਦੀ ਸੁਮੇਲਤਾ ਅਸ਼ਵਨੀ ਭਿਡੇ ਦੀ ਗਾਇਨ ਪ੍ਰਤਿਭਾ ਦਾ ਵੱਡਾ ਗੁਣ ਹੈ। ਰਾਗ-ਵਿਆਕਰਣ ਉੱਤੇ ਉਸਦੀ ਅਚੁੱਕ ਪਕੜ ਹੈ। ਉਸ ਨੇ ਖ਼ੁਦ ਵੀ ਕਈ ਧਾਰਮਿਕ ਰਚਨਾਵਾਂ ਨੂੰ ਸੰਗੀਤਬੱਧ ਕਰਕੇ ਗਾਇਆ ਹੈ। ਉਸ ਉੱਪਰ ਜੈਪੁਰ-ਅਤਰੌਲੀ ਘਰਾਣਿਆਂ ਦਾ ਪ੍ਰਭਾਵ ਹੈ।
ਵਿਸ਼ੇਸ਼ ਤੱਥ ਅਸ਼ਵਨੀ ਭਿਡੇ ਦੇਸ਼ਪਾਂਡੇ, ਜਾਣਕਾਰੀ ...
ਅਸ਼ਵਨੀ ਭਿਡੇ ਦੇਸ਼ਪਾਂਡੇ | |
---|---|
Ashwini Bhide-Deshpande Performing at Rajarani Music Festival-2016, Bhubaneswar, Odisha | |
ਜਾਣਕਾਰੀ | |
ਜਨਮ ਦਾ ਨਾਮ | ਅਸ਼ਵਨੀ ਗੋਵਿੰਦ ਭਿਡੇ |
ਜਨਮ | (1960-10-07) ਅਕਤੂਬਰ 7, 1960 (ਉਮਰ 63) |
ਮੂਲ | ਮੁੰਬਈ, ਭਾਰਤ |
ਵੰਨਗੀ(ਆਂ) | ਖਯਲ, ਭਜਨ, ਠੁਮਰੀ |
ਕਿੱਤਾ | ਭਾਤੀ ਕਲਾਸੀਕਲ ਸੰਗੀਤ |
ਸਾਜ਼ | ਸੰਗੀਤ |
ਸਾਲ ਸਰਗਰਮ | 1980–ਹੁਣ ਤੱਕ |
ਵੈਂਬਸਾਈਟ | http://www.ashwinibhide.in |
ਬੰਦ ਕਰੋ