ਅਰਾਜਕਤਾਵਾਦ
From Wikipedia, the free encyclopedia
ਅਰਾਜਕਤਾਵਾਦ ਇੱਕ ਸਮਾਜਕ-ਸਿਆਸੀ ਰੁਝਾਨ ਜੋ ਹਰ ਤਰ੍ਹਾਂ ਦੀ ਸੱਤ੍ਹਾ ਅਤੇ ਰਾਜ ਦਾ ਵਿਰੋਧੀ ਹੈ। ਇਹ ਰਾਜ ਨੂੰ ਸਭ ਬੁਰਾਈਆਂ ਦਾ ਕਾਰਨ ਮੰਨਦਾ ਹੈ, ਇਸ ਲਈ ਰਾਜ ਦਾ ਖਾਤਮਾ ਆਪਣਾ ਮੁੱਖ ਮਕਸਦ ਮਿੱਥਦਾ ਹੈ। ਇਹ ਸਟੇਟਲੈੱਸ ਸਮਾਜਾਂ ਦਾ ਸਮਰਥਕ ਹੈ ਜਿਹਨਾਂ ਨੂੰ ਅਕਸਰ ਸਵੈ-ਸ਼ਾਸਨ। ਸਵੈ-ਸ਼ਾਸਿਤ ਸਵੈਇੱਛਕ ਸੰਸਥਾਵਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ।[1][2] ਅਰਾਜਕਤਾਵਾਦ ਅਨੁਸਾਰ ਮਨੁੱਖ ਮੂਲ ਤੌਰ 'ਤੇ ਵਿਵੇਕਸ਼ੀਲ, ਨਿਸ਼ਕਪਟ ਅਤੇ ਨਿਆਂਯੁਕਤ ਪ੍ਰਾਣੀ ਹੈ। ਇਸ ਲਈ ਜੇ ਸਮਾਜ ਨੂੰ ਠੀਕ ਢੰਗ ਨਾਲ ਸੰਗਠਿਤ ਕਰ ਲਿਆ ਜਾਵੇ ਤਾਂ ਕਿਸੇ ਰਿਆਸਤ ਜਾਂ ਰਾਜ ਸੱਤਾ ਦੀ ਜ਼ਰੂਰਤ ਨਹੀਂ। ਇਹ ਰੁਝਾਨ ਕਿਸੇ ਵੀ ਤਰ੍ਹਾਂ ਦੀ ਸਰਕਾਰੀ, ਵਪਾਰਕ, ਧਾਰਮਿਕ ਜਾਂ ਪਰਿਵਾਰਕ ਬੰਧਨਾਂ ਨੂੰ ਮਾਨਵੀ ਸੁਭਾਅ ਦੇ ਵਿਰੁੱਧ ਮੰਨਦਾ ਹੈ। ਅਰਾਜਕਤਾਵਾਦ ਕਿਸੇ ਵੀ ਕਿਸਮ ਦੀ ਪ੍ਰਭੂਸੱਤਾ ਦੀ ਅਧੀਨਗੀ ਨਹੀਂ ਚਾਹੁੰਦਾ। ਸੰਸਾਰ ਪੱਧਰ ਉੱਪਰ ਇਸ ਦੀਆਂ ਕਈ ਕਿਸਮਾਂ ਅਤੇ ਰਵਾਇਤਾਂ ਹਨ ਜਿਹਨਾਂ ਦੀ ਵੰਡ ਸਮਾਜਿਕ ਅਤੇ ਵਿਅਕਤੀਗਤ ਅਰਾਜਕਤਾਵਾਦ ਵਿੱਚ ਕੀਤੀ ਜਾ ਸਕਦੀ ਹੈ। ਅਰਾਜਕਤਾਵਾਦੀ ਉਹ ਹੈ ਜੋ ਸਥਾਪਿਤ ਸੱਤਾ ਨੂੰ ਉਖਾੜਨਾ ਚਾਹੁੰਦਾ ਹੈ।