From Wikipedia, the free encyclopedia
ਸਾਂਤਾ ਅਗਵੇਦਾ ਦਾ ਮਹਿਲ ਫੇਰੀਸ, ਮਨੋਰਿਕਾ ਨਗਰਪਾਲਿਕਾ, ਸਪੇਨ ਵਿੱਚ ਸਥਿਤ ਹੈ। ਇਹ ਇੱਕ ਲੰਬੇ ਪਠਾਰ ਉੱਤੇ ਸਥਿਤ ਹੈ। ਇਸ ਪਠਾਰ ਦਾ ਨਾਂ ਸਾਂਤਾ ਅਗਵੇਦਾ ਹੈ। ਇਹ ਸਮੁੰਦਰ ਤਲ ਤੋਂ 264 ਮੀਟਰ ਉੱਪਰ ਹੈ। ਇਹ ਇਸ ਟਾਪੂ ਦਾ ਤੀਜਾ ਸਭ ਤੋਂ ਵੱਡਾ ਪਠਾਰ ਹੈ। ਪਹਿਲੇ ਦੋ ਮੋਤੇ ਤੋਰੋ (358 ਮੀਟਰ) ਅਤੇ ਏਸਕੁਲੁਸਾ (275 ਮੀਟਰ) ਹਨ।
ਸਾਂਤਾ ਅਗਵੇਦਾ ਦੇ ਮਹਿਲ ਦਾ ਨਿਰਮਾਣ ਸਮੇਂ ਸਮੇਂ ਤੇ ਹੁੰਦਾ ਰਿਹਾ ਹੈ। ਇਹ ਪ੍ਰਾਚੀਨ ਰੋਮਨ ਵਿੱਚ ਮੇਜੋਰਿਕਾ ਦਾ ਹਿੱਸਾ ਸੀ। ਜਦੋਂ ਅਰਬਾਂ ਨੇ ਇੱਥੇ ਆਪਣਾ ਰਾਜ ਸਥਾਪਿਤ ਕੀਤਾ ਤਾਂ ਕੋਰਦੋਬਾ ਦੇ ਖਲੀਫੇ ਨੇ ਇਸਦੇ ਨਿਰਮਾਣ ਦਾ ਆਦੇਸ਼ ਦਿੱਤਾ। ਇਸਦੇ ਸਮੇਂ ਬਾਰੇ ਕੋਈ ਪੱਕੇ ਸਬੂਤ ਨਹੀਂ ਮਿਲਦੇ ਪਰ ਇਹ ਪਤਾ ਚਲਦਾ ਹੈ ਕਿ ਇਸਨੂੰ 1232ਈ. ਤੋਂ ਪਹਿਲਾਂ ਹੀ ਬਣਾਇਆ ਗਿਆ ਸੀ। ਇਹ ਅਰਬਾਂ ਦੀ ਰੱਖਿਆ ਦਾ ਸਾਧਨ ਬਣਿਆ ਜਦੋਂ ਅਰਾਗੋਨ ਦੇ ਰਾਜੇ ਅਲਫਾਨਸੋ ਤੀਜੇ ਨੇ ਇੱਥੇ ਹਮਲਾ ਕੀਤਾ। ਬਾਅਦ ਵਿੱਚ 1343ਈ. ਵਿੱਚ ਅਲਫਾਨਸੋ ਦੇ ਭਤੀਜੇ ਪੀਟਰ ਨੇ ਇਸਨੂੰ ਤਬਾਹ ਕਰ ਦਿੱਤਾ। 2006 ਤੱਕ ਇਹ ਮਹਿਲ ਲਗਭਗ ਤਬਾਹ ਹੋ ਚੁਕਿਆ ਸੀ। ਇੱਥੋਂ ਦੀ ਸਥਾਨਕ ਸਰਕਾਰ ਨੇ ਇਸਦੀ ਮੁੜਉਸਾਰੀ ਲਈ ਇੱਕ ਪ੍ਰੋਜੇਕਟ ਦਾ ਬੰਦੋਬਸਤ ਕੀਤਾ ਹੈ।[1]
Seamless Wikipedia browsing. On steroids.