ਰਾਜਨੀਤੀ, ਮਨੁੱਖਤਾਵਾਦੀ ਮਦਦ ਅਤੇ ਸਮਾਜਿਕ ਵਿਗਿਆਨ ਵਿੱਚ ਭੁੱਖ ਕਿਸੇ ਵਿਅਕਤੀ ਦੀ ਕਿਸੇ ਖ਼ਾਸ ਸਮੇਂ ਤੱਕ ਬੁਨਿਆਦੀ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਭੋਜਨ ਨਾ ਮਿਲਣ ਦੀ ਹਾਲਤ ਹੈ।

Thumb
ਸੰਯੁਕਤ ਰਾਸ਼ਟਰ ਸੰਘ ਦੇ ਖ਼ੁਰਾਕ ਅਤੇ ਖੇਤੀਬਾੜੀ ਸੰਗਠਨ ਦਾ ਸੂਚਕ ਅੰਕ ਭੋਜਨ ਦੀਆਂ ਕੀਮਤਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਆਈਆਂ ਤਬਦੀਲੀਆਂ ਨੂੰ ਦਿਖਾਉਂਦਾ ਹੈ। 2007/08 ਵਿੱਚ ਇਸ ਵਿੱਚ ਆਏ ਤਿੱਖੇ ਵਾਧੇ ਨੇ ਅੰਤਰਰਾਸ਼ਟਰੀ ਖ਼ੁਰਾਕ ਸੰਕਟ ਨੂੰ ਜਨਮ ਦਿੱਤਾ ਜਿਸ ਨਾਅਲ ਦਰਜਨਾਂ ਦੇਸ਼ਾਂ ਵਿੱਚ ਖ਼ੁਰਾਕ ਲਈ ਦੰਗੇ ਹੋਏ ਅਤੇ 100 ਮਿਲੀਅਨ ਲੋਕਾਂ ਨੂੰ ਬੁਰੇ ਤਰੀਕੇ ਨਾਲ ਭੁੱਖ ਵੱਲ ਧੱਕ ਦਿੱਤਾ। 2010/11 ਦੇ ਅਰਬ ਲਹਿਰ ਨੂੰ ਪੈਦਾ ਕਰਨ ਵਿੱਚ ਇਸ ਦਾ ਵੀ ਯੋਗਦਾਨ ਸੀ।
Thumb
ਦੁਨੀਆ ਵਿੱਚ ਅਨਾਜ ਦਾ ਉਤਪਾਦਨ ਪ੍ਰਤਿ ਵਿਅਕਤੀ ਲਗਾਤਾਰ ਸਥਿਰ ਵਾਧਾ ਦਿਖਾ ਰਿਹਾ ਹੈ। ਇੱਕ ਕਿਲੋਗ੍ਰਾਮ ਪ੍ਰਤਿ ਵਿਅਕਤੀ ਪ੍ਰਤੀ ਦਿਨ, ਭਾਵੇਂ ਇਹ ਹਰ ਕਿਸੇ ਲਈ ਕਾਫੀ ਹੈ ਜੇ ਅਨਾਜ ਦੀਆਂ ਕੀਮਤਾਂ ਵਿੱਚ ਜਿਆਦਾ ਵਾਧਾ ਨਾ ਹੋਵੇ ਜਾਂ ਲੋਕਾਂ ਦੀ ਆਮਦਨ ਵਿੱਚ ਬਹੁਤੀ ਗਿਰਾਵਟ ਨਾ ਆਵੇ।

ਇਤਿਹਾਸ ਵਿੱਚ ਦੁਨੀਆਂ ਦੀ ਆਬਾਦੀ ਦੇ ਵੱਡੇ ਹਿੱਸਿਆਂ ਨੇ ਭੁੱਖ ਨੂੰ ਲੰਮੇ ਸਮੇਂ ਤਕ ਹੰਢਾਇਆ ਹੈ। ਬਹੁਤੀ ਵਾਰੀ ਇਹ ਜੰਗਾਂ - ਯੁੱਧਾਂ, ਪਲੇਗ ਅਤੇ ਵਿਪਰੀਤ ਮੌਸਮ ਹੋਣ ਕਰਕੇ ਪੂਰਤੀ ਵਾਲੇ ਪਾਸੇ ਤੋਂ ਵਿਘਨ ਪੈਣ ਦਾ ਨਤੀਜਾ ਹੁੰਦਾ ਸੀ। ਦੂਜੇ ਪਰ ਦੂਜੀ ਸੰਸਾਰ ਜੰਗ ਦੇ ਕੁਝ ਦਹਾਕਿਆਂ ਬਾਅਦ ਤਕਨੀਕੀ ਵਿਕਾਸ ਅਤੇ ਬਦਲੇ ਹੋਏ ਰਾਜਨੀਤਿਕ ਸ਼ਕਤੀ ਸੰਤੁਲਨ ਕਰਕੇ ਭੁੱਖ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਸੀ। ਪਰ ਇਸ ਸਾਲ 2000 ਤਕ ਅਸਾਵੇਂ ਵਿਕਾਸ ਸਦਕਾ ਭੁੱਖ ਦਾ ਖਤਰਾ ਦੁਨੀਆਂ ਦੀ ਵੱਡੀ ਆਬਾਦੀ ਸਿਰ ਮੰਡਰਾਉਣ ਲੱਗ ਪਿਆ ਸੀ। ਸੰਸਾਰ ਖ਼ੁਰਾਕ ਪ੍ਰੋਗਰਾਮ ਦੇ ਅੰਕੜਿਆਂ ਮੁਤਾਬਿਕ " ਸੰਸਾਰ ਵਿੱਚ ਤਕਰੀਬਨ 795 ਮਿਲੀਅਨ ਲੋਕਾਂ ਕੋਲ ਖਾਣ ਲਈ ਪੂਰਾ ਭੋਜਨ ਨਹੀਂ ਹੈ ਜਿਸ ਨਾਲ ਉਹ ਤੰਦਰੁਸਤ ਜੀਵਨ ਜੀ ਸਕਣ। ਇਹ ਧਰਤੀ ਦੇ ਨੌਂ ਵਿਚੋਂ ਇੱਕ ਲਈ ਹੈ। ਭੁੱਖੇ ਲੋਕਾਂ ਦੀ ਵੱਡੀ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੀ ਹੈ ਜਿੱਥੇ 12.9 ਫ਼ੀਸਦ ਆਬਾਦੀ ਅਜਿਹੀ ਹੈ ਜਿਸਨੂੰ ਲੋੜ ਤੋਂ ਘੱਟ ਖੁਰਾਕ ਮਿਲ ਰਹੀ ਹੈ।[1]

ਸਾਲ 2006 ਤਕ ਸੰਸਾਰ ਵਿੱਚ ਭੋਜਨ ਦਾ ਅੰਤਰਰਾਸ਼ਟਰੀ ਔਸਤ ਮੁੱਲ ਦਹਾਕਿਆਂ ਤਕ ਸਥਿਰ ਰਿਹਾ। ਪਰ ਸਾਲ 2006 ਦੇ ਅਖੀਰਲੇ ਮਹੀਨਿਆਂ ਵਿੱਚ ਇਹ ਤੇਜੀ ਨਾਲ ਵਧਿਆ। 

ਸਰੀਰਕ ਹਾਲਤ ਦੇ ਰੂਪ ਵਿੱਚ

ਸਰੀਰਕ ਤੌਰ 'ਤੇ ਭੁੱਖ ਪੇਟ ਦੇ ਪੱਠਿਆਂ ਦੇ ਸੁੰਗੜਨ ਦੀ ਸਥਿਤੀ ਹੈ। ਇਹ ਇੱਕ ਹਾਰਮੋਨਲ ਵਰਤਾਰਾ ਹੈ।

ਭੁੱਖ ਅਤੇ ਲਿੰਗ

Thumb
ਸ਼ਰਨਾਰਥੀ  ਮਾਂ  by Dorothea Lange (1936).

ਵਿਕਸਿਤ ਅਤੇ ਵਿਕਾਸਸ਼ੀਲ ਦੋਨੋਂ ਤਰ੍ਹਾਂ ਦੇ ਦੇਸ਼ਾਂ ਅੰਦਰ ਮਾਪੇ ਇਸ ਲਈ ਭੁੱਖੇ ਰਹਿ ਜਾਂਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਖਵਾ ਸਕਣ। ਇਹ ਤਿਆਗ ਔਰਤਾਂ ਮਰਦਾਂ ਦੇ ਮੁਕਾਬਲੇ ਜਿਆਦਾ ਕਰਦੀਆਂ ਹਨ।[2][3]

ਭਾਰਤ ਦੀ ਹਾਲਤ

ਦੁਨੀਆ ਵਿੱਚ ਭੁੱਖਮਰੀ ਦੀ ਦਰਜਾਬੰਦੀ ਵਿੱਚ 119 ਮੁਲਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿੱਚ ਭਾਰਤ ਦਾ 103ਵਾਂ ਸਥਾਨ ਹੈ। ਇਸ ਦਾ ਭਾਵ ਇਹ ਹੈ ਕਿ 102 ਮੁਲਕਾਂ ਵਿੱਚ ਭਾਰਤ ਦੇ ਮੁਕਾਬਲਤਨ ਘੱਟ ਅਤੇ ਸਿਰਫ਼ 16 ਮੁਲਕਾਂ ਵਿੱਚ ਵਧੇਰੇ ਭੁੱਖਮਰੀ ਹੈ। ਬਰਿਕਸ ਮੁਲਕਾਂ ਵਿਚੋਂ ਭਾਰਤ ਫਾਡੀ ਹੈ ਕਿਉਂਕਿ ਭੁੱਖਮਰੀ ਦੇ ਸਬੰਧ ਵਿੱਚ ਰੂਸ ਦਾ 21ਵਾਂ, ਚੀਨ ਦਾ 25ਵਾਂ, ਬਰਾਜ਼ੀਲ ਦਾ 31ਵਾਂ ਅਤੇ ਦੱਖਣੀ ਅਫਰੀਕਾ ਦਾ 60ਵਾਂ ਸਥਾਨ ਹੈ। ਹੋਰ ਤਾਂ ਹੋਰ ਸਾਡੇ ਗੁਆਂਢੀ ਮੁਲਕਾਂ ਸ੍ਰੀਲੰਕਾ, ਮਿਆਂਮਾਰ ਅਤੇ ਨੇਪਾਲ ਦੀ ਦਰਜਾਬੰਦੀ ਭਾਰਤ ਨਾਲੋਂ ਘੱਟ ਮਾੜੀ ਹੈ ਜਿਹਨਾਂ ਦਾ ਕ੍ਰਮਵਾਰ ਸਥਾਨ 67ਵਾਂ, 68ਵਾਂ ਅਤੇ 72ਵਾਂ ਰਿਹਾ ਹੈ।[4]

Thumb
ਭੁੱਖ ਪੀੜਿਤ ਲੜਕੀ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.