From Wikipedia, the free encyclopedia
ਏਲੀਜ਼ਾਬੈਥ ਕੋਚਰਨ ਸੀਮੈਨ[1] (5 ਮਈ 1864[2] – 27 ਜਨਵਰੀ 1922) ਕਲਮੀ ਨਾਮ ਨੈਲੀ ਬਲੀ, ਇੱਕ ਅਮਰੀਕੀ ਪੱਤਰਕਾਰ ਸੀ। ਉਹ ਇੱਕ ਲੇਖਕ, ਉਦਯੋਗਪਤੀ, ਖੋਜੀ, ਅਤੇ ਇੱਕ ਚੈਰਿਟੀ ਵਰਕਰ ਵੀ ਸੀ। ਇਹ 72 ਦਿਨ ਵਿੱਚ ਸੰਸਾਰ ਦੇ ਆਲੇ ਦੁਆਲੇ ਕੀਤੀ ਰਿਕਾਰਡ-ਤੋੜ ਯਾਤਰਾ ਲਈ ਜਾਣੀ ਜਾਂਦੀ ਹੈ, ਇਹ ਯਾਤਰਾ ਇਸਨੇ ਯੂਲ ਵਰਨ ਦੇ ਕਾਲਪਨਿਕ ਪਾਤਰ ਫ਼ੀਲੀਅਸ ਫ਼ੌਗ ਦੀ ਬਰਾਬਰੀ ਕਰਨ ਲਈ ਕੀਤੀ। ਇਸ ਤੋਂ ਬਿਨਾਂ ਇਹ ਜਾਣ-ਬੁੱਝ ਕੇ ਪਾਗਲਪਣ ਦਾ ਦਿਖਾਵਾ ਕਰਕੇ ਪਾਗਲਖਾਨੇ ਦੇ ਅੰਦਰ ਅਧਿਐਨ ਕਰਨ ਲਈ ਵੀ ਜਾਣੀ ਜਾਂਦੀ ਹੈ।[3] ਉਹ ਆਪਣੇ ਖੇਤਰ ਵਿੱਚ ਮੋਢੀ ਹੈ ਅਤੇ ਇਸਨੇ ਇੱਕ ਨਵੀਂ ਕਿਸਮ ਦੀ ਖੋਜੀ ਪੱਤਰਕਾਰੀ ਸ਼ੁਰੂ ਕੀਤੀ।[4]
ਬਲੀ ਦੀ ਮੌਤ ਨਮੋਨੀਆ ਦੇ ਕਾਰਨ ਸੇਂਟ ਮਾਰਕਸ ਹਸਪਤਾਲ, ਨਿਊਯਾਰਕ ਸ਼ਹਿਰ ਵਿੱਚ 1922 ਵਿੱਚ 57 ਸਾਲ ਦੀ ਉਮਰ ਵਿੱਚ ਹੋਈ।[5] ਇਸਨੂੰ ਵੁੱਡਲੌਨ ਕਬਰਿਸਤਾਨ, ਬਰੌਂਕਸ, ਨਿਊ ਯਾਰਕ ਸ਼ਹਿਰ ਦੀ ਇੱਕ ਸਾਦੀ ਜਿਹੀ ਕਬਰ ਵਿੱਚ ਦਫ਼ਨ ਕੀਤਾ ਗਿਆ।[5] ਸੱਤ ਸਾਲ ਬਾਅਦ ਏਲੀਜ਼ਾਬੈਥ ਬਿਸਲੈਂਡ ਦੀ ਵੀ ਨਮੋਨੀਆ ਨਾਲ ਮੌਤ ਹੋ ਗਈ, ਅਤੇ ਉਸ ਨੂੰ ਵੀ ਉਸ ਕਬਰਿਸਤਾਨ ਵਿੱਚ ਹੀ ਦਫ਼ਨ ਕੀਤਾ ਗਿਆ।[6]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.