ਕਿਲਾ ਗੋਬਿੰਦਗੜ੍ਹ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਇੱਕ ਇਤਿਹਾਸਕ ਫੌਜੀ ਕਿਲਾ ਹੈ।

ਵਿਸ਼ੇਸ਼ ਤੱਥ ਗੋਬਿੰਦਗੜ੍ਹ ਦਾ ਕਿਲਾ, ਕਿਸਮ ...
ਗੋਬਿੰਦਗੜ੍ਹ ਦਾ ਕਿਲਾ
ਅੰਮ੍ਰਿਤਸਰ, ਪੰਜਾਬ , ਭਾਰਤ
ਤਸਵੀਰ:Gobindgarh fort, Amritsar, Punjab,।ndia.jpg
ਗੋਬਿੰਦਗੜ੍ਹ ਦਾ ਕਿਲਾ
ਕਿਸਮ ਕਿਲਾ
ਸਥਾਨ ਵਾਰੇ ਜਾਣਕਾਰੀ
Controlled by ਪੰਜਾਬ ਸਰਕਾਰ
Open to
the public
ਨਹੀ
Condition ਮੁਰੰਮਤ ਹੋ ਰਹੀ ਹੈ
ਸਥਾਨ ਦਾ ਇਤਿਹਾਸ
Built 1805-09,
Built by ਗੁੱਜਰ ਸਿੰਘ, ਰਣਜੀਤ ਸਿੰਘ ਰਾਜ ਕਾਲ[1]
ਬੰਦ ਕਰੋ

ਇਤਿਹਾਸ

ਮਹਾਰਾਜਾ ਰਣਜੀਤ ਸਿੰਘ ਦੀਆ ਅੱਠ ਪੁਸ਼ਤਾ ਨੇ ਕਿਲਾ ਗੋਬਿੰਦਗੜ ਤੇ ਆਪਣੀ ਮਲਕੀਅਤ ਦਾ ਦਾਵਾ ਪੇਸ਼ ਕੀਤਾ,[2] ਇਸ ਤੋ ਇਲਾਵਾ ਉਹਨਾਂ ਨੇ ਸਰਕਾਰ ਤੋ ਮਹਾਰਾਜਾ ਦਲੀਪ ਸਿੰਘ ਦੀਆ ਨਿਸ਼ਾਨੀਆ ਦੀ ਵਾਪਸੀ ਦੀ ਮੰਗ ਕੀਤੀ ਹੈ ਜੋ ਕਿ ਸਿਖ ਰਿਯਾਸਤ ਦੇ ਆਖਰੀ ਰਾਜੇ ਸੀ ਤੇ ਜਿਨਾ ਦਾ ਸਿੱਖ ਸੰਸਕਾਰਾ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ. ਜਸਵਿੰਦਰ ਸਿੰਘ (ਜੋ ਕੀ ਰਤਨ ਸਿੰਘ ਦੇ ਸਤਵੀ ਪੁਸ਼ਤ, ਤੇ ਮਹਾਰਾਜਾ ਰਣਜੀਤ ਸਿੰਘ ਦੀ ਦੂਸਰੀ ਪਤਨੀ ਤੋ ਉਹਨਾਂ ਦੇ ਪੁਤਰ ਸੀ) ਦੂਸਰੇ ਦਾਵੇਦਾਰ ਹਰਵਿੰਦਰ ਸਿੰਘ, ਤੇਜਿੰਦਰ ਸਿੰਘ ਅਰੇ ਸੁਰਜੀਤ ਸਿੰਘ ਨਾਲ ਮਿਲ ਕੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਮਿਊਜ਼ੀਅਮ ਡਿਪਾਰਟਮੇੰਟ ਚੰਡੀਗੜ੍ਹ ਦੇ ਚੀਫ਼ ਸੇਕਟਰੀ ਨੂੰ ਮਿਲ ਕੇ ਇਸ ਧਰੋਹਰ ਤੇ ਆਪਣਾ ਦਾਹਵਾ ਪੇਸ਼ ਕੀਤਾ. ਉਹਨਾਂ ਨੇ ਦਾਵਾ ਪੇਸ਼ ਕੀਤਾ ਕੀ ਉਹ ਇਸ ਦੇ ਮਹਾਰਾਜਾ ਰਣਜੀਤ ਸਿੰਘ ਦੇ ਕਾਨੂਨੀ ਵਾਰਿਸ ਹਨ। ਉਹਨਾਂ ਨੇ ਇਹ ਵੀ ਦਾਵਾ ਕੀਤਾ ਕੀ ਉਹ ਸਾਰੇ ਸਰਕਾਰੀ ਦਸਤਾਵੇਜ ਜਿਨਾ ਵਿੱਚ ਉਹਨਾਂ ਦੇ ਨਾਮ ਦਰਜ ਹਨ ਉਹ ਜਮਾ ਕਰਵਾ ਦਿਤੇ ਹਨ। ਸਜਰਾ ਨਸਬੇ, ਕੁਰਸੀ ਨਾਮਾ (ਜੋ ਕਿ ਸਬੂਤ ਸਨ ਕਿ ਰਤਨ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੀ ਦੂਸਰੀ ਪਤਨੀ ਤੋ ਪੁਤਰ ਸਨ), ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਰਤਨ ਸਿੰਘ ਦੇ ਨਾਲ, ਇਹ ਕੁਛ ਉਹ ਸਰਕਾਰੀ ਦਸਤਾਵੇਜ ਸਨ ਜੋ ਕਿ ਸਬੂਤ ਦੇ ਤੋਰ ਤੇ ਜਮਾ ਕੀਤੇ ਗਏ. ਉਹਨਾਂ ਨੇ ਇਹ ਵੀ ਦਵਾ ਪੇਸ਼ ਕੀਤਾ ਕਿ ਉਹ ਸਵਰਨ ਮੰਦਿਰ ਦੇ ਸਾਹਮਣੇ ਬਾਜ਼ਾਰ ਗਾਦਵਿਨ ਅਤੇ ਕਤਰਾ ਦਲ ਸਿੰਘ ਦੇ ਮਲਿਕ ਹਨ। ਜਸਵਿੰਦਰ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਾਸਤੇ ਕੰਮ ਕਰਦੇ ਹਨ “ ਉਹਨਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਜਿਨਾ ਲੋਕਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਕੀਤੀ ਉਹਨਾਂ ਲੋਕਾ ਦੀ ਸ਼ਲਾਗਨਾ ਵਾਸਤੇ ਪਰਿਆਪਤ ਕਦਮ ਚੁਕੇ ਜਾਣ”

ਪਹਿਲਾਂ ਇਹ ਕਿਲਾ ਗੁੱਜਰ ਸਿੰਘ ਭੰਗੀ ਵਜੋਂ ਮਸ਼ਹੂਰ ਸੀ ਅਤੇ ਇਹਦਾ ਨਿਰਮਾਣ 1760ਵਿਆਂ ਅਤੇ 1770ਵਿਆਂ ਵਿੱਚ ਭੰਗੀ ਮਿਸਲ ਦੇ ਸਰਦਾਰਾਂ ਨੇ ਕਰਵਾਇਆ ਸੀ।[3] ਇਹ ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਮਿਸਲ ਦੇ ਸ੍ਰ. ਗੁਜਰ ਸਿੰਘ ਦੁਆਰਾ ਬਣਾਏ ਗਏ ਕਿਲੇ ਦੇ ਖੰਡਰਾਂ ਤੇ ਨਵਾਂ ਕਿਲਾ ਉੱਪਰ ਬਣਵਾਇਆ। ਕਿਲੇ ਨੂੰ ਬਨਵਾਉਣ ਵਿੱਚ 1805 ਤੌਂ 1809 ਤਕ 4 ਸਾਲ ਲਗੇ। ਮਹਾਰਾਜੇ ਨੇ ਸ਼ਮੀਰ ਸਿੰਘ ਠੇਠਰ ਨੂੰ ਬਨਵਾਉਣ ਦੀ ਜ਼ਿਮੇਵਾਰੀ ਸੌਂਪੀ ਤੇ ਉਸਨੂੰ ਪਹਿਲਾ ਕਿਲੇਦਾਰ ਥਾਪਿਆ। ਇਸ ਕਿਲੇ ਵਿੱਚ ਝੋਲਦਾਰ ਗੁੰਬਜ਼ ਤੌਂ ਇਲਾਵਾ 8 ਹੋਰ ਮਿਨਾਰੇ ਸਨ। ਸ਼ਾਹੀ ਹਥਿਆਰ, ਗੋਲਾ ਬਰੂਦ ਜਮਾਂ ਕਰਨ ਤੌਂ ਇਲਾਵਾ ਇੱਥੇ ਟਕਸਾਲ ਵੀ ਲਗਾਈ ਗਈ ਤੇ ਇਸ ਕਿਲੇ ਨੂੰ ਸ਼ਾਹੀ ਖਜ਼ਾਨੇ ਲਈ ਵੀ ਵਰਤਿਆ ਜਾਂਦਾ ਸੀ। ਸਿਖ ਰਾਜ ਸਮੇਂ ਦੇ ਤਿੰਨ ਮੁਖ ਫਕੀਰ ਭਰਾਵਾਂ ਵਿਚੌਂ ਪ੍ਰਮੁੱਖ ਮੀਆਂ ਇਮਾਮੁਦੀਨ ਕਈ ਸਾਲ ਕਿਲੇ ਦੇ ਮੁਖੀ ਰਹੇ। ਕਿਲੇ ਦਾ ਮਹੱਤਵ ਬਰਿਟਿਸ਼ ਸਰਕਾਰ ਸਮੇਂ ਵੀ ਬਣਿਆ ਰਿਹਾ। ਅਜਕਲ ਇਹ ਕਿਲਾ ਭਾਂਵੇ ਭਾਰਤੀ ਜਨਤਾ ਦੇ ਸਮਰਪਣ ਕਰ ਦਿਤਾ ਗਿਆ ਹੈ ਪਰ ਅਜੇ ਵੀ ਭਾਰਤੀ ਫੌਜ ਵਲੋਂ ਵਰਤਿਆ ਜਾ ਰਿਹਾ ਹੈ।

ਤਸਵੀਰਾਂ

ਹਵਾਲੇ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.