ਭਾਰਤੀ ਰਾਜ From Wikipedia, the free encyclopedia
ਕੇਰਲਾ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਰਾਜ ਹੈ। ਇਹ ਭਾਰਤ ਦੇ ਦੱਖਣ-ਪੂਰਬ ਵਿੱਚ ਸਥਿਤ ਹੈ। ਇਸ ਦਾ ਖੇਤਰਫਲ 38,863 ਵਰਗ ਕਿਲੋਮੀਟਰ ਹੈ। ਕੇਰਲਾ ਦੀ ਰਾਜਧਾਨੀ ਤੀਰੂਵੰਥਪੁਰਮ ਹੈ। ਕੇਰਲਾ ਦੀ ਮੁੱਖ ਭਾਸ਼ਾ ਮਲਿਆਲਮ ਹੈ। ਇਹ ਕਲਾਕਾਰਾਂ ਅਤੇ ਵਿਦਵਾਨਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ। ਕੇਰਲਾ ਦੇ ਨਾਂ ਦਾ ਮਤਲਬ ਸ਼ਾਂਤੀ ਦਾ ਸ਼ਹਿਰ ਹੈ। ਕੇਰਲਾ ਜਿਸ ਨੂੰ ਨਾਰੀਅਲ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਸੰਨ 1498 ਵਿੱਚ ਵਾਸਕੋ ਦਾ ਗਾਮਾ ਇੱਥੇ ਪੁੱਜਿਆ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਕੇਰਲਾ ਦੀ ਮੁੱਖ ਭੂਮਿਕਾ ਰਹੀ ਹੈ।
ਕੇਰਲਾ
കേരളം | ||
---|---|---|
ਭਾਰਤ ਦਾ ਪ੍ਰਾਂਤ | ||
| ||
ਉਪਨਾਮ: ਸ਼ਾਂਤੀ ਦਾ ਸ਼ਹਿਰ, ਨਾਰੀਅਲ ਦਾ ਦੇਸ਼ | ||
ਭਾਰਤ 'ਚ ਕੇਰਲਾ ਦਾ ਸਥਾਨ | ||
ਦੇਸ਼ | ਭਾਰਤ | |
ਧਰਮ | ਦੱਖਣੀ ਭਾਰਤ | |
ਬਣਿਆ | 1 ਜੁਲਾਈ, 1949 | |
ਨਾਮਕਰਨ | 1 ਨਵੰਬਰ 1956 | |
ਰਾਜਧਾਨੀ | ਤੀਰੂਵੰਥਪੁਰਮ | |
ਜ਼ਿਲ੍ਹਾ | 14 | |
ਸਰਕਾਰ | ||
• ਬਾਡੀ | ਕੇਰਲਾ ਸਰਕਾਰ | |
• ਕੇਰਲਾ ਵਿਧਾਨ ਸਭਾ | (141 ਸੀਟਾਂ) | |
• ਲੋਕ ਸਭਾ ਦੀਆਂ ਸੀਟਾਂ | 20 | |
• ਹਾਈ ਕੋਰਟ | ਕੇਰਲਾ ਹਾਈ ਕੋਰਟ ਕੋਚੀ | |
ਖੇਤਰ | ||
• ਕੁੱਲ | 38,863 km2 (15,005 sq mi) | |
• ਰੈਂਕ | 22nd | |
Highest elevation | 2,695 m (8,842 ft) | |
Lowest elevation | −2.2 m (−7 ft) | |
ਆਬਾਦੀ (2011) | ||
• ਕੁੱਲ | 3,33,87,677[1] | |
• ਰੈਂਕ | 13th | |
• ਘਣਤਾ | 986/km2 (2,550/sq mi) | |
ਵਸਨੀਕੀ ਨਾਂ | Keralite, Malayali | |
ਸਮਾਂ ਖੇਤਰ | ਯੂਟੀਸੀ+05:30 (IST) | |
ISO 3166 ਕੋਡ | IN-KL | |
HDI | 0.790[2] (high) | |
HDI rank | 1st (2011) | |
ਸ਼ਾਖਰਤਾ ਦਰ | 93.91% (1st) (2011) | |
ਸਰਕਾਰੀ ਭਾਸ਼ਾ | ਮਲਿਆਲਮ, ਅੰਗਰੇਜ਼ੀ | |
ਵੈੱਬਸਾਈਟ | Kerala.gov.in | |
^* 140 elected, 1 nominated |
ਇਸ ਦਾ ਪਹਿਲਾ ਨਾਂ ਕੇਰਲਾਪੁਤਰਾ, ਮੌਰੀਆ ਰਾਜਪਾਟ ਅਸ਼ੋਕ ਦੇ ਪੱਥਰ ਵਾਲੇ ਫ਼ਰਮਾਨ ਤੋਂ ਤੀਜੀ ਸਦੀ ਵਿੱਚ ਪਿਆ ਸੀ। ਅਸ਼ੋਕ ਮਹਾਨ ਦੇ ਸਮੇਂ ਕੇਰਲਾਪੁਤਰਾ ਦੀ ਧਰਤੀ ਚਾਰ ਆਜ਼ਾਦ ਰਾਜਿਆਂ ਦੇ ਅਧਿਕਾਰ ਹੇਠ ਸੀ। ਇਨ੍ਹਾਂ ਤੋਂ ਇਲਾਵਾ ਹੋਰ ਖੇਤਰ ਚੋਲ ਸਾਮਰਾਜ, ਪਾਂਡਿਆ ਸ਼ਾਸਕ ਅਤੇ ਸਤਿਆਪੁਤਰ ਸ਼ਾਸਕ ਕੋਲ ਸਨ। ਸੰਨ 1795 ਵਿੱਚ ਕੇਰਲਾ ਦਾ ਸਾਰਾ ਖੇਤਰ ਹੀ ਬਰਤਾਨਵੀ ਰਾਜ ਦੇ ਅਧੀਨ ਹੋ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਸੰਨ 1956 ਵਿੱਚ ਕੇਰਲਾ ਦੀਆਂ ਸਾਰੀਆਂ ਰਿਆਸਤਾਂ ਨੂੰ ਇਕੱਠੀਆਂ ਕਰ ਦਿੱਤਾ ਗਿਆ। ਚੇਰਾਸ ਰਾਜੇ ਦੇ ਸ਼ਾਸਨ ਸਮੇਂ ਚਾਰੇ ਰਿਆਸਤਾਂ ਦੀ ਸਾਂਝੀ ਭਾਸ਼ਾ ਅਤੇ ਸੱਭਿਆਚਾਰ ਸੀ ਜਿਹੜਾ ਤਾਮਿਲਾਕਾਮ ਦੇ ਨਾਂ ਨਾਲ ਪ੍ਰਸਿੱਧ ਸੀ। ਅੰਗਰੇਜ਼ੀ ਪ੍ਰਭਾਵ ਹੇਠ ਕੇਰਲਾ ਦੀ ਰਾਜਧਾਨੀ ਕੋਚੀ ਬਣੀ ਤੇ ਯੂਰਪੀਅਨ ਸੰਨ 1505 ਵਿੱਚ ਇੱਥੇ ਕਾਬਜ਼ ਹੋ ਗਏ। ਸੰਨ 1729 ਤੋਂ 1758 ਤਕ ਮਹਾਰਾਜਾ ਮਾਰਥਾਂਦਾ ਵਰਮਾ ਨੇ ਤੀਰੂਵੰਥਪੁਰਮ ਨੂੰ ਸ਼ਹਿਰੀ ਸਰੂਪ ਦੇ ਕਿ ਇਸ ਨੂੰ ਰਾਜਧਾਨੀ ਘੋਸ਼ਿਤ ਕੀਤਾ।
ਕੇਰਲਾ ਵਿੱਚ ਹਿੰਦੂ ਮਿਥਿਹਾਸ ਦਾ ਬੋਲਬਾਲਾ ਰਿਹਾ ਹੈ। ਰਿਗਵੇਦ ਦੇ ਅਦਿਤਿਆ ਵਿਸ਼ਨੂੰ ਦਾ ਵੇਦ, ਕੇਰਲਾ ਵਿੱਚ ਹੀ ਮਿਲਦਾ ਹੈ ਜਿਸ ਦੀ ਭਾਸ਼ਾ ਸੰਸਕ੍ਰਿਤ ਤੋਂ ਵੀ ਪੁਰਾਣੀ ਮੰਨੀ ਜਾਂਦੀ ਹੈ। ਬੁੱਧ ਧਰਮ ਅਤੇ ਜੈਨ ਮੱਤ ਕੇਰਲਾ ਵਿੱਚ ਬਹੁਤ ਪਹਿਲਾਂ ਆ ਚੁੱਕੇ ਸਨ।
ਓਨਮ ਮੇਲਾ ਇੱਥੇ ਦਾ ਬਹੁਤ ਮਸ਼ਹੂਰ ਮੇਲਾ ਹੈ ਜਿਸ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਮਹਾਂਬਲੀ ਰਾਜੇ ਨੇ ਸ਼ੁਰੂ ਕੀਤਾ ਸੀ ਜਿਸ ਨਾਲ ਧਰਤੀ ਉੱਤੇ ਖ਼ੁਸ਼ਹਾਲੀ ਆਉਂਦੀ ਹੈ।
ਇਥੇ ਨਾਰੀਅਲ, ਕੇਲਾ, ਰਬੜ, ਚਾਹ, ਕੌਫ਼ੀ ਤੇ ਕਟਹਲ ਮੁੱਖ ਫ਼ਸਲਾਂ ਹਨ। ਧਰਤੀ ਮੁੱਖ ਤੌਰ ’ਤੇ ਕਾਲੀ ਹੈ।
ਕੇਰਲਾਂ ਦੀ ਸਾਖਰਤਾ ਦਰ ਭਾਰਤ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਕੇਰਲਾ ਦੀਆਂ ਔਰਤਾਂ ਸਾਊ ਤੇ ਸੱਭਿਆਚਾਰਕ ਹਨ। ਉਹ ਬਹੁਤੀਆਂ ਗੱਲਾਂ ਨਹੀਂ ਕਰਦੀਆਂ ਅਤੇ ਚੁੱਪ-ਚਾਪ ਆਪਣਾ ਕੰਮ ਕਰਦੀਆਂ ਰਹਿੰਦੀਆਂ ਹਨ। ਇੱਥੇ ਲੜਕੀਆਂ ਨੂੰ ਨਨਜ਼ ਬਣਾਇਆ ਕੇ ਅਧਿਆਤਮਕ ਕੋਰਸ ਕਰਵਾਏ ਜਾਂਦੇ ਹਨ। ਨਨਜ਼ ਨੂੰ ਸਾਰੇ ਭਾਰਤ ਵਿੱਚ ਈਸਾਈ ਸਕੂਲਾਂ ਵਿੱਚ ਅਧਿਆਪਕ ਦੇ ਤੌਰ ’ਤੇ ਭੇਜਿਆ ਜਾਂਦਾ ਹੈ। ਕੋਚੀਨ ਯੂਨੀਵਰਸਿਟੀ ਇੱਥੋਂ ਦੀ ਮੁੱਖ ਯੂਨੀਵਰਸਿਟੀ ਹੈ।
ਵਰਕਾਲਾ ਬੀਚ ਬਹੁਤ ਭੀੜ-ਭੜੱਕੇ ਵਾਲੀ ਲੰਮੀ ਬੀਚ ਹੈ। ਇੱਕ ਇਸਤਰੀ ਦਾ ਚਿੱਟੇ ਪੱਥਰ ਨਾਲ ਬਣਾਇਆ ਗਿਆ ਵੱਡ-ਆਕਾਰੀ ਬੁੱਤ ਬੀਚ ਦੀ ਸ਼ਾਨ ਹੈ। ਨੇੜੇ ਹੀ ਲਾਲ ਪੱਥਰ ਨਾਲ ਬਣਿਆ ਆਦਮੀ ਦਾ ਬੁੱਤ ਹੈ।
ਕੇਰਲਾ ਵਿੱਖੇ ਅੱਠਵੀਂ ਸਦੀ ਵਿੱਚ ਜਨਮੇ ਆਦਿਸ਼ੰਕਰ ਨੇ ਭਾਰਤ ਦੇ ਬਾਕੀ ਸੂਬਿਆਂ ਦੀ ਯਾਤਰਾ ਕਰ ਕੇ ਵੇਦਾਂ-ਵੇਦਾਂਤਾਂ ਦੇ ਫਲਸਫ਼ੇ ਨੂੰ ਪ੍ਰਫੁੱਲਿਤ ਕੀਤਾ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.