Remove ads

ਆਧਾਰ ਇੱਕ 12 ਅੰਕਾਂ ਵਾਲਾ ਵਿਲੱਖਣ ਸ਼ਨਾਖ਼ਤੀ ਨੰਬਰ ਵਾਲਾ ਕਾਰਡ ਹੈ। ਇਨ੍ਹਾਂ ਕਾਰਡਾਂ ਵਿੱਚ ਬਾਇਓਮੈਟ੍ਰਿਕ ਸ਼ਨਾਖ਼ਤ ਲਈ ਲੋੜੀਂਦਾ ਵੇਰਵਾ ਸ਼ਾਮਲ ਕੀਤਾ ਗਿਆ ਹੈ। ਇਸਨੂੰ ਜਾਰੀ ਕਰਨ ਦੀ ਜਿੰਮੇਵਾਰੀ ਭਾਰਤੀ ਵਿਲੱਖਣ ਪਛਾਣ ਅਥਾਰਟੀ(UIDAI) ਦੀ ਹੈ, ਜਿਸਨੂੰ ਭਾਰਤ ਸਰਕਾਰ ਨੇ 2009 ਵਿੱਚ ਬਣਾਇਆ ਸੀ। ਅਧਾਰ ਦੁਨੀਆਂ ਦਾ ਸਭ ਤੋਂ ਵੱਡਾ ਬਾਇਓਮੈਟ੍ਰਿਕ ਪਛਾਣ ਦਸਤਾਵੇਜ਼ ਹੈ।

ਵਿਸ਼ੇਸ਼ ਤੱਥ ਅਧਾਰ, ਦੇਸ਼ ...
ਅਧਾਰ
Thumb
ਦੇਸ਼ਭਾਰਤ
ਮੰਤਰਾਲਾਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, [ਭਾਰਤ]]
ਲਾਂਚ28 ਜਨਵਰੀ 2009; 15 ਸਾਲ ਪਹਿਲਾਂ (2009-01-28)
ਬਜਟ11,366 crore (US$1.4 billion) (ਅਗਸਤ 2019 ਤੱਕ)[1]
ਸਥਿਤੀIncrease 131 ਕਰੋੜ ਅਧਾਰ ਧਾਰਕ ਅਕਤੂਬਰ 2021 ਤੱਕ[2]
ਵੈੱਬਸਾਈਟuidai.gov.in
ਬੰਦ ਕਰੋ
ਵਿਸ਼ੇਸ਼ ਤੱਥ ਅਧਾਰ ਕਾਰਡ, ਜਾਰੀ ਕਰਤਾ ...
ਅਧਾਰ ਕਾਰਡ
Thumb
ਅਧਾਰ ਕਾਰਡ ਦਾ ਨਮੂਨਾ
ਜਾਰੀ ਕਰਤਾਭਾਰਤੀ ਵਿਲੱਖਣ ਪਛਾਣ ਅਥਾਰਟੀ
ਵੈਧਤਾਭਾਰਤ
ਦਸਤਾਵੇਜ਼ ਦੀ ਕਿਸਮਭਾਰਤ ਦੇ ਪਛਾਣ ਦਸਤਾਵੇਜ਼
ਮਕਸਦ
ਪਾਤਰਤਾ ਦੀਆਂ ਲੋੜਾਂਭਾਰਤ ਦਾ ਨਾਗਰਿਕ[3]
ਮਿਆਦਜੀਵਨ ਭਰ ਵੈਧਤਾ
ਕੀਮਤਪਹਿਲੀ ਵਾਰ ਦਾਖਲਾ ਮੁਫਤ ਹੈ।
ਹੋਰ ਅੱਪਡੇਟ ਲਾਗਤ 50 (63¢ US) ਅਤੇ ਬਾਇਓਮੈਟ੍ਰਿਕ ਅੱਪਡੇਟ ਦੀ ਲਾਗਤ 100 (US$1.30).
ਬੰਦ ਕਰੋ

ਇਸ ਕਾਰਡ ਵਿੱਚ ਵਿਅਕਤੀ ਦਾ ਨਾਂ, ਲਿੰਗ, ਮਾਂ-ਬਾਪ ਦਾ ਨਾਂ, ਤਸਵੀਰ, ਜਨਮ ਮਿਤੀ, ਰਾਸ਼ਟਰੀਅਤਾ,ਪੱਕਾ ਅਤੇ ਚਾਲੂ ਪਤਾ, ਹੱਥਾਂ ਦੀਆਂ ਉਂਗਲਾਂ ਦੇ ਨਿਸ਼ਾਨ, ਅੱਖਾਂ ਦੀ ਸਕੈਨਿੰਗ ਸਮੇਤ ਨਿੱਜੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ। ਸਮੁੱਚੇ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਵਸਣ ਦੇ ਬਾਵਜੂਦ ਇਸ ਨੰਬਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ ਅਤੇ ਇਹ ਕਾਰਡ ਹਰ ਥਾਂ ਵੱਖ-ਵੱਖ ਮਕਸਦਾਂ ਲਈ ਲਾਭਕਾਰੀ ਸਾਬਤ ਹੁੰਦਾ ਹੈ। ਭਾਰਤੀ ਨਾਗਰਿਕਾਂ ਤੋਂ ਇਲਾਵਾ, ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ ਅਤੇ ਭਾਰਤ ਵਿੱਚ ਵਸੇ ਵਿਦੇਸ਼ੀਆਂ ਨੂੰ ਵੀ ਇਹ ਕਾਰਡ ਮੁਹੱਈਆ ਕਰਵਾਏ ਜਾ ਸਕਦੇ ਹਨ। ਇਨ੍ਹਾਂ ਕਾਰਡਾਂ ਵਿੱਚ ਸਮਾਰਟ ਕਾਰਡ ਤਕਨੀਕ ਦੀ ਵਰਤੋਂ ਕੀਤੀ ਗਈ ਹੈ।[4][5]

Remove ads

ਸੰਸਥਾ

ਇਸ ਯੋਜਨਾ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਨੰਦਨ ਨੀਲਕਣੀ ਦੀ ਅਗਵਾਈ ਵਾਲੀ ਏਜੰਸੀ ਭਾਰਤੀ ਵਿਲੱਖਣ ਪਛਾਣ ਅਥਾਰਟੀ ਨੂੰ ਸੌਂਪੀ ਗਈ ਹੈ। ਇਸ ਯੋਜਨਾ ਮੁਤਾਬਕ ਪੰਜ ਸਾਲ ਤੋਂ ਉੱਪਰ ਹਰੇਕ ਵਿਅਕਤੀ ਨੂੰ ਵੱਖਰੀ ਪਛਾਣ ਦੇ ਰੂਪ ਵਿੱਚ 12 ਨੰਬਰਾਂ ਵਾਲਾ ਯੂ.ਆਈ.ਡੀ. ਕਾਰਡ ਮੁਹੱਈਆ ਕਰਵਾਇਆ ਗਿਆ ਹੈ। ਇਸ ਯੋਜਨਾ ਦੀ ਸ਼ੁਰੂਆਤ 29 ਸਤੰਬਰ 2010 ਮਹਾਰਾਸ਼ਟਰ ਦੇ ਟੰਬਲੀ ਪਿੰਡ ਦੇ ਲੋਕਾਂ ਨੂੰ ਇਹ ਕਾਰਡ ਮੁਹੱਈਆ ਕਰਾ ਕੇ ਕੀਤੀ ਗਈ ਸੀ।

ਪੰਜਾਬ ਅਤੇ ਅਧਾਰ

ਪੰਜਾਬ ਵਿੱਚ 15 ਫਰਵਰੀ 2011 ਤੋਂ ਪਿੰਡ ਪੱਧਰ ‘ਤੇ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਕੌਮੀ ਪੱਧਰ ਦੀ ਵਿਲੱਖਣ ਸ਼ਨਾਖ਼ਤੀ ਨੰਬਰ ਯੋਜਨਾ ‘ਆਧਾਰ’ ਨੂੰ ਇੱਕੋ ਵੇਲੇ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।

ਲਾਭ

ਇਨ੍ਹਾਂ ਕਾਰਡਾਂ ਰਾਹੀਂ ਲੋਕ ਕਲਿਆਣ ਯੋਜਨਾਵਾਂ ਲੋਕਾਂ ਤੱਕ ਆਸਾਨੀ ਨਾਲ ਪਹੁੰਚਦੀਆਂ ਹੋਣਗੀਆਂ। ਗ਼ੈਰ-ਕਾਨੂੰਨੀ ਪਰਵਾਸ ਅਤੇ ਸਰਕਾਰੀ ਇਮਾਰਤਾਂ ਨਾਲ ਸਬੰਧਿਤ ਸੁਰੱਖਿਆ ਦੇ ਮਸਲੇ ਵੀ ਇਸ ਕਾਰਡ ਰਾਹੀਂ ਹੱਲ ਹੋ ਜਾਣਗੇ।ਮੌਜੂਦਾ ਵਕਤ ਵਿੱਚ ਆਧਾਰ ਦੁਨੀਆ ਦੀ ਸਭ ਤੋਂ ਮਹਤਵਾਕਾਂਕਸ਼ੀ "ਇੱਕ ਨੰਬਰ, ਇੱਕ ਪਛਾਣ" ਪ੍ਰਣਾਲੀ ਹੈ ਜਿਸਦੇ ਤਹਿਤ ਕਿਸੇ ਆਦਮੀ ਦੀ ਪਛਾਣ ਉਸ ਨਾਲੋਂ ਜੁੜੀ ਸਮਾਜਿਕ, ਬਾਇਓਮੈਟ੍ਰਿਕ ਅਤੇ ਜੀਨੋਮ ਸੰਬੰਧੀ ਜਾਣਕਾਰੀ ਦੇ ਜ਼ਰੀਏ ਇੱਕ ਨੰਬਰ ਤੋਂ ਦੀ ਜਾਂਦੀ ਹੈ। ਇਸ ਨੰਬਰ ਨੂੰ "ਆਧਾਰ ਨੰਬਰ" ਕਿਹਾ ਜਾਂਦਾ ਹੈ ਅਤੇ ਇਹ ਸਰਕਾਰ ਜਾਰੀ ਕਰਦੀ ਹੈ। ਇਸ ਨੰਬਰ ਦੇ ਜ਼ਰੀਏ ਨਿੱਜੀ ਅਤੇ ਸਰਕਾਰੀ ਲੈਣ ਦੇਣ ਦੇ ਲਈ ਕਿਸੇ ਆਦਮੀ ਦੀ ਪਛਾਣ ਦੀ ਪੁਸ਼ਟੀ ਦੀ ਜਾਂਦੀ ਹੈ। ਇਸਦੇ ਲਈ ਆਦਮੀ ਆਪਣਾ ਆਧਾਰ ਨੰਬਰ ਦੱਸਦਾ ਹੈ। ਇਸਦੇ ਬਾਅਦ ਇੱਕ ਸਰਕਾਰੀ ਡੈਟਾਬੇਸ ਵਿੱਚ ਰੱਖੀ ਗਈ ਜਾਣਕਾਰੀ (ਜਿਵੇਂ, ਫੇਸ਼ੀਅਲ ਰੇਕਗਨਿਸ਼ਨ ਜਾਂ ਫਿੰਗਰਪ੍ਰਿੰਟ) ਤੋਂ ਇਸ ਨੰਬਰ ਦਾ ਮਿਲਾਨ ਕੀਤਾ ਜਾਂਦਾ ਹੈ। ਜੈਸਾ ਕਿ ਨਾਂ ਤੋਂ ਹੀ ਪਤਾ ਚਲਦਾ ਹੈ ਕਿ ਨਾਗਰਿਕਾਂ ਨੂੰ ਸਰਕਾਰੀ ਅਤੇ ਨਿੱਜੀ ਸੇਵਾਵਾਂ ਦੇਣ ਦੇ ਲਈ ਇਹ ਜਾਣਕਾਰੀਆਂ ਦਾ ਇੱਕ ਅਨਮੋਲ ਜ਼ਖੀਰਾ ਬਣ ਸਕਦਾ ਹੈ।

Remove ads

ਲੋੜ ਅਤੇ ਵਰਤੋਂ

ਅਧਾਰ ਕਾਰਡ ਹੁਣ ਸਾਰੀਆਂ ਚੀਜ਼ਾਂ ਲਈ ਜਰੂਰੀ ਹੁੰਦਾ ਹੈ। ਹਰ ਜਗ੍ਹਾ ਪਛਾਣ ਦੇ ਲਈ ਅਧਾਰ ਕਾਰਡਾਂ ਜਰੂਰੀ ਹੈ। ਆਧਾਰ ਕਾਰਡ ਦੀ ਮਹੱਤਤਾ ਨੂੰ ਵਧਾਉਂਦੇ ਹੋਏ, ਭਾਰਤ ਸਰਕਾਰ ਨੇ ਵੱਡੇ ਫੈਸਲੇ ਲਏ ਹਨ। ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ, ਤਾਂ ਉਹ ਕੰਮ ਕਰਨਾ ਮੁਸ਼ਕਲ ਹੋਵੇਗਾ। ਕੋਈ ਦੂਜਾ ਇਸ ਕਾਰਡ ਦੀ ਵਰਤੋਂ ਨਹੀਂ ਕਰ ਸਕਦਾ. ਜਦੋਂ ਕਿ ਰਾਸ਼ਨ ਕਾਰਡਾਂ ਸਮੇਤ ਹੋਰ ਦੂਸਰੇ ਸਰਟੀਫਿਕੇਟ ਨੂੰ ਲੈ ਕੇ ਬਹੁਤ ਸਾਰੀਆਂ ਗੜਬੜ / ਠਗੀ / ਪਰੇਸ਼ਾਨੀਆਂ ਹੁੰਦੀਆਂ ਰਹੀਆਂ ਹਨ ਅਤੇ ਜਾਰੀ ਹਨ। ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇੱਕ ਡੁਪਲੀਕੇਟ ਅਧਾਰ ਕਾਰਡ ਵੀ ਬਣਾ ਸਕਦੇ ਹੋ, ਜੋ ਕਿ ਅਸਲ ਆਧਾਰ ਕਾਰਡ ਦੀ ਤਰ੍ਹਾਂ ਹੀ ਜਾਇਜ਼ ਹੋਵੇਗਾ.[6]

  • ਪਾਸਪੋਰਟ ਜਾਰੀ ਕਰਨ ਲਈ।
  • ਜਨਧਨ ਖਾਤਾ ਖੋਲ੍ਹਣ ਲਈ।
  • ਐਲਪੀਜੀ ਦੀ ਸਬਸਿਡੀ ਲੈਣ ਲਈ।
  • ਰੇਲ ਟਿਕਟ 'ਤੇ ਛੂਟ ਲੈਣ ਲਈ।
  • ਇਮਤਿਹਾਨਾਂ ਵਿੱਚ ਬੈਠਣ ਲਈ (ਜਿਵੇਂ ਆਈ ਆਈ ਟੀ ਜੈਈ ਲਈ)।
  • ਬੱਚਿਆਂ ਦੀ ਨਰਸਰੀ ਕਲਾਸ ਵਿੱਚ ਦਾਖਲ ਹੋਣ ਲਈ।
  • ਡਿਜੀਟਲ ਜਨਮ ਤੇ ਮੌਤ ਸਰਟੀਫਿਕੇਟ ਦੇ ਲਈ ਅਧਾਰ ਅਧਾਰਤ।
  • ਬਿਨਾਂ ਅਧਾਰ ਕਾਰਡ ਨਹੀਂ ਮਿਲੂਗਾ ਪ੍ਰਵੀਡੈਂਟ ਫੰਡ।
  • ਡਿਜੀਟਲ ਲੌਕਰ ਦੇ ਲਈ ਅਧਾਰ ਜਰੂਰੀ ਹੈ।
  • ਵਿਰਾਸਤ ਰਜਿਸਟ੍ਰੇਸ਼ਨ ਲਈ।
  • ਵਿਦਿਆਰਥੀਆਂ ਨੂੰ ਵਜੀਫ਼ਾ ਲਈ ਉਹ ਆਪਣੇ ਬੈਂਕ ਵਿੱਚ ਅਧਾਰ ਕਾਰਡ ਜਮ੍ਹਾ ਕਰਵਾ ਰਹੇ ਹਨ।
  • ਸਿਮ ਕਾਰਡ ਖਰੀਦਣ ਲਈ।
  • ਇਨਕਮ ਟੈਕਸ ਰਿਟਰਨ ਲਈ।
Remove ads

ਪੀਵੀਸੀ ਕਾਰਡ

ਦੇਖੋ: ਪੀਵੀਸੀ

ਸਾਲ 2020 ਵਿੱਚ, UIDAI ਨੇ ਵਾਧੂ ਸੁਰੱਖਿਆ ਵਿਸ਼ੇਸ਼ਤਾਵਾਂ ਜਿਵੇਂ ਕਿ ਹੋਲੋਗ੍ਰਾਮ, ਛੋਟੇ ਅੱਖਰ, ਅਦਿੱਖ ਲੋਗੋ ਆਦਿ ਨਾਲ ਇੱਕ ਪੀਵੀਸੀ ਆਧਾਰ ਕਾਰਡ ਪੇਸ਼ ਕੀਤਾ।[7] PVC ਆਧਾਰ ਕਾਰਡ ਨੂੰ UIDAI ਦੀ ਵੈੱਬਸਾਈਟ ਤੋਂ ਕੋਈ ਵੀ ਆਧਾਰ ਧਾਰਕ ਮੰਗਵਾ ਸਕਦਾ ਹੈ[8][9]

ਗੈਲਰੀ

ਬਾਹਰੀ ਲਿੰਕ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.

Remove ads