14 ਨਵੰਬਰ
From Wikipedia, the free encyclopedia
14 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 318ਵਾਂ (ਲੀਪ ਸਾਲ ਵਿੱਚ 319ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 47 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 30 ਕੱਤਕ ਬਣਦਾ ਹੈ।
ਵਾਕਿਆ
- 1702 – ਰਾਜਾ ਸਲਾਹੀ ਚੰਦ ਦੇ ਭੋਗ ਉੱਤੇ ਗੁਰੂ ਗੋਬਿੰਦ ਸਿੰਘ ਬਸਾਲੀ ਗਏ।
- 1770 –ਜੇਮਜ਼ ਬਰੂਸ ਨੇ ਨੀਲ ਨਦੀ ਦੇ ਸ੍ਰੋਤ ਦੀ ਖੋਜ਼ ਕੀਤੀ।
- 1908 – ਅਲਬਰਟ ਆਈਨਸਟਾਈਨ ਨੇ 'ਪ੍ਰਕਾਸ਼ ਦਾ ਕੁਐਂਟਮ ਸਿਧਾਂਤ' ਪੇਸ਼ ਕੀਤਾ।
- 1922 – ਬੀ.ਬੀ.ਸੀ। ਨੇ ਰੇਡੀਓ ਦੀ ਰੋਜ਼ਾਨਾ ਸੇਵਾ ਸ਼ੁਰੂ ਕੀਤੀ।
- 1940 – ਜਰਮਨੀ ਨੇ ਇੰਗਲੈਂਡ ਦੇ ਸ਼ਹਿਰ ਕਾਵੈਂਟਰੀ ਉੱਤੇ ਬੰਬਾਰੀ ਕੀਤੀ।
- 1956 – ਰੂਸ ਨੇ ਹੰਗਰੀ ਦਾ ਇਨਕਲਾਬ ਫ਼ੌਜਾਂ ਭੇਜ ਕੇ ਦਬਾ ਦਿਤਾ।
- 1968 – ਯੇਲ ਯੂਨੀਵਰਸਿਟੀ ਨੇ ਕੋ-ਐਜੂਕੇਸ਼ਨ ਸ਼ੁਰੂ ਕੀਤੀ।
ਜਨਮ



- 1889 – ਭਾਰਤੀ ਰਾਜਨੀਤੀਵਾਨ ਅਤੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ।
- 1840 – ਫ਼ਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਦਾ ਬਾਨੀ ਕਲੌਦ ਮੋਨੇ ਦਾ ਜਨਮ।
- 1894 – ਬਹੁ-ਭਾਸ਼ਾਈ ਪੰਜਾਬੀ ਸਾਹਿਤਕਾਰ ਬ੍ਰਿਜ ਲਾਲ ਸ਼ਾਸਤਰੀ ਦਾ ਜਨਮ।
- 1942 – ਆਸਾਮੀ ਸੰਪਾਦਕ, ਕਵੀ, ਪ੍ਰੋਫੈਸਰ, ਵਿਦਵਾਨ ਅਤੇ ਲੇਖਕ ਇੰਦਰਾ ਗੋਸਵਾਮੀ ਦਾ ਜਨਮ।
- 1951 – ਅਮਨ ਅਤੇ ਵਿਕਾਸ ਲਈ ਡਾਕਟਰਾਂ ਦੀ ਰਾਸ਼ਟਰੀ ਸੰਸਥਾ ਦੇ ਰਾਸ਼ਟਰੀ ਜਨਰਲ ਸਕਤਰ ਡਾਕਟਰ ਅਰੁਣ ਮਿਤਰਾ ਦਾ ਜਨਮ।
- 1970 – ਪੰਜਾਬ ਦੀ ਗਾਇਕਾ ਅਤੇ ਬਾਲੀਵੁੱਡ ਦੀ ਪਲੇਬੈਕ ਗਾਇਕਾ ਜਸਪਿੰਦਰ ਨਰੂਲਾ ਦਾ ਜਨਮ।
ਦਿਹਾਂਤ
- 1716 – ਜਰਮਨ ਬਹੁਵਿਦ ਅਤੇ ਦਾਰਸ਼ਨਿਕ ਗੌਟਫ਼ਰੀਡ ਲਾਇਬਨਿਜ਼ ਦਾ ਦਿਹਾਂਤ।
- 1831 – ਜਰਮਨ ਫਿਲਾਸਫ਼ਰ ਅਤੇ ਜਰਮਨ ਆਦਰਸ਼ਵਾਦ ਦੀ ਮਸ਼ਹੂਰ ਹਸਤੀ ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ ਦਾ ਦਿਹਾਂਤ।
- 1891 – ਭਾਰਤੀ ਪੁਰਾਵਨਸਪਤੀ ਵਿਗਿਆਨੀ ਬੀਰਬਲ ਸਾਹਨੀ ਦਾ ਦਿਹਾਂਤ।
- 1999 – ਭਾਰਤੀ ਫੌਜੀ ਅਫ਼ਸਰ ਜਨਰਲ ਹਰਬਖ਼ਸ਼ ਸਿੰਘ ਦਾ ਦਿਹਾਂਤ।
- 2002 – ਭਾਰਤੀ ਥੀਏਟਰ ਐਕਟਰ-ਡਾਇਰੈਕਟਰ ਅਤੇ ਹਿੰਦੀ ਫ਼ਿਲਮਾਂ ਦਾ ਕਰੈਕਟਰ ਐਕਟਰ ਮਨੋਹਰ ਸਿੰਘ ਦਾ ਦਿਹਾਂਤ।
Wikiwand - on
Seamless Wikipedia browsing. On steroids.