10 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 191ਵਾਂ (ਲੀਪ ਸਾਲ ਵਿੱਚ 192ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 174 ਦਿਨ ਬਾਕੀ ਹਨ।
ਹੋਰ ਜਾਣਕਾਰੀ ਜੁਲਾਈ, ਐਤ ...
ਬੰਦ ਕਰੋ
- 1620 – ਗੁਰੂ ਹਰਿਗੋਬਿੰਦ ਜੀ ਦਾ ਵਿਆਹ ਵਿਆਹ ਪਿੰਡ ਮੰਡਿਆਲਾ (ਜ਼ਿਲ੍ਹਾ ਲਾਹੌਰ) ਵਾਸੀ ਭਾਈ ਦਇਆ ਰਾਮ ਮਰਵਾਹਾ ਅਤੇ ਮਾਤਾ ਭਾਗਾਂ ਦੀ ਪੁੱਤਰੀ ਮਹਾਂਦੇਵੀ ਨਾਲ ਹੋਇਆ।
- 1747 – ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੂੰ ਕਤਲ ਕਰ ਦਿਤਾ ਗਿਆ।
- 1925 – ਰੂਸ ਨੇ ਤਾਸ ਨਾਂ ਹੇਠ ਸਰਕਾਰੀ ਨਿਊਜ਼ ਏਜੰਸੀ ਕਾਇਮ ਕੀਤੀ।
- 1928 – ਜਾਰਜ ਈਸਟਮੈਨ ਨੇ ਪਹਿਲੀ ਰੰਗੀਨ ਫ਼ਿਲਮ ਦੀ ਨੁਮਾਇਸ਼ ਕੀਤੀ। ਇਸ ਤੋਂ ‘ਈਸਟਮੈਨ ਕਲਰ’ ਦੀ ਸ਼ੁਰੂਆਤ ਹੋਈ।
- 1938 – ਹਾਵਰਡ ਹਿਊਗਜ਼ ਨੇ ਦੁਨੀਆ ਦੁਆਲੇ 91 ਘੰਟੇ ਦੀ ਹਵਾਈ ਉਡਾਨ ਪੂਰੀ ਕੀਤੀ।
- 1985 – ਕੋਕਾ ਕੋਲਾ ਦਾ ਨਵਾਂ ਫ਼ਾਰਮੂਲਾ ਲੋਕਾਂ ਵਲੋਂ ਪਸੰਦ ਨਾ ਕੀਤੇ ਜਾਣ ਕਾਰਨ ਕੰਪਨੀ ਨੇ ‘ਕੋਕਾ ਕੋਲਾ ਕਲਾਸਿਕ’ ਨਾਂ ਹੇਠ ਪੁਰਾਣਾ ਫ਼ਾਰਮੂਲਾ ਫੇਰ ਸ਼ੁਰੂ ਕੀਤਾ।
- 1997 – ਲੰਡਨ ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘ਅਫ਼ਰੀਕਨ ਈਵ’ ਤੋਂ ਸ਼ੁਰੂ ਹੋਇਆ ਸੀ। ਉਹਨਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ ਡੀ.ਐਨ.ਏ. ਟੈਸਟ ਦੇ ਆਧਾਰ ‘ਤੇ ਕੀਤਾ ਸੀ।
- 2002 – ਮਸ਼ਹੂਰ ਪੇਂਟਰ ਪੀਟਰ ਪਾਲ ਰੁਬਿਨਜ਼ ਦੀ ਪੇਂਟਿੰਗ ‘ਬੇਦੋਸ਼ਿਆਂ ਦਾ ਕਤਲੇਆਮ’ 7 ਕਰੋੜ 62 ਲੱਖ ਡਾਲਰ ਵਿੱਚ ਵਿਕੀ।
- 2003 – ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਇੱਕ ਸਾਬਕ ਪੁਲਿਸ ਅਫ਼ਸਰ ਨੇ ਪੰਜ ਕੁ ਸਾਲ ਤੋਂ ਕੈਨੇਡਾ ਵਿੱਚ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਦਸ ਜਿਲਦਾਂ ਵਿੱਚ ਛਪੀ ਸੀ। ਉਹਨਾਂ ਦੀਆਂ ਕਿਤਾਬਾਂ ਦੀ ਛਪਾਈ ਅਤੇ ਵੇਚਣ ‘ਤੇ ਪਾਬੰਦੀ ਵੀ ਲਾ ਦਿਤੀ ਗਈ। 10 ਜੁਲਾਈ, 2003 ਦੇ ਦਿਨ ਪੰਥ ‘ਚੋਂ ਅਖੌਤੀ ਤੌਰ ‘ਤੇ “ਖ਼ਾਰਜ” ਕਰ ਦਿਤਾ ਗਿਆ।