From Wikipedia, the free encyclopedia
ਸਪੇਨੀ ਭਾਸ਼ਾ (español ਏਸਪਾਨਿਓਲ / castellano ਕਾਸਤੇਲਿਆਨੋ) ਭਾਰਤੀ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ, ਜਿਹੜੀ ਕਿ ਇਬੇਰੀਆ ਪ੍ਰਾਇਦੀਪ ਵਿਚ ਬੋਲਚਾਲ ਦੀ ਲਾਤੀਨੀ ਭਾਸ਼ਾ ਤੋਂ ਪੈਦਾ ਹੋਈ ਹੈ। ਅੱਜ ਇਹ ਲਗਪਗ 500 ਮਿਲੀਅਨ ਜੱਦੀ ਬੁਲਾਰਿਆ ਦੁਆਰਾ ਬੋਲੀ ਜਾਣ ਵਾਲੀ ਸੰਸਾਰ ਭਾਸ਼ਾ ਹੈ। ਖਾਸ ਤੌਰ 'ਤੇ ਅਮਰੀਕਾ ਅਤੇ ਸਪੇਨ ਵਿਚ। ਇਹ ਜੱਦੀ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਚੀਨ ਦੀ ਮੰਡਾਰੀਅਨ ਭਾਸ਼ਾ ਤੋਂ ਬਾਅਦ ਸੰਸਾਰ ਦੀ ਦੂਜੇ ਨੰਬਰ ਦੀ ਭਾਸ਼ਾ ਹੈ। ਅਤੇ ਚੀਨ ਦੀ ਮੰਡਾਰੀਅਨ, ਅੰਗਰੇਜੀ ਅਤੇ ਹਿੰਦੀ ਤੋ ਬਾਅਦ ਇਹ ਸੰਸਾਰ ਵਿਚ ਬੋਲੀ ਜਾਣ ਵਾਲੀ ਚੌਥੀ ਭਾਸ਼ਾ ਹੈ। ਇਹ ਰੁਮਾਂਸ ਸ਼ਾਖਾਂ ਵਿੱਚੋਂ ਸਭ ਤੋਂ ਵੱਧ ਬੋਲੀ ਜਾਂਦੀ ਹੈ।
ਸਪੇਨੀ | |
---|---|
Castilian | |
español, castellano | |
ਉਚਾਰਨ | [espaˈɲol], [kasteˈʎano] |
ਇਲਾਕਾ | Spain, Hispanic America, Equatorial Guinea (see here) |
Native speakers | 493 ਮਿਲੀਅਨ ਮੂਲ ਕੁੱਲ 592 ਮਿਲੀਅਨ (2021)[1] 90 ਮਿਲੀਅਨ L2 speakers (no date)[2] |
ਹਿੰਦ-ਯੂਰਪੀ
| |
Early forms | ਪੁਰਾਣੀ ਲਾਤੀਨੀ
|
ਲਿਖਤੀ ਪ੍ਰਬੰਧ | ਲਾਤੀਨੀ (ਸਪੇਨੀ ਅੱਖਰ) ਸਪੇਨੀ ਬਰੇਲ |
Signed forms | Signed Spanish (Mexico, Spain, & presumably elsewhere) |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | 20 ਦੇਸ਼
1 dependent entity
Significant minority language
International Organisations:
|
ਰੈਗੂਲੇਟਰ | Association of Spanish Language Academies (Real Academia Española and 21 other national Spanish language academies) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | es |
ਆਈ.ਐਸ.ਓ 639-2 | spa |
ਆਈ.ਐਸ.ਓ 639-3 | spa |
Glottolog | stan1288 |
ਭਾਸ਼ਾਈਗੋਲਾ | 51-AAA-b |
Spanish is sole official language at the national level
Spanish is a co-official language |
ਸਪੇਨੀ ਇਬਰੋ ਰੁਮਾਂਸ ਭਾਸ਼ਾਈ ਸਮੂਹ ਦਾ ਹਿੱਸਾ ਹੈ। ਇਹ ਇਬੇਰੀਆ ਵਿਚ ਪੰਜਵੀਂ ਸਦੀ ਵਿਚ ਪੱਛਮੀ ਰੋਮਨ ਸਾਮਰਾਜ ਦੇ ਢਹਿ-ਢੇਰੀ ਹੋਣ ਤੋਂ ਬਾਅਦ ਲਾਤੀਨੀ ਲੋਕ ਭਾਸ਼ਾਵਾਂ ਦੀਆਂ ਕਈ ਉਪਭਾਸ਼ਾਵਾਂ ਤੋ ਉਤਪੰਨ ਹੋਈ ਹੈ। ਸਪੈਨਿਸ਼ ਦੇ ਨਿਸ਼ਾਨਾਂ ਵਾਲੇ ਸਭ ਤੋਂ ਪੁਰਾਣੇ ਲਾਤੀਨੀ ਟੈਕਸਟ 9ਵੀਂ ਸਦੀ[3] ਵਿੱਚ ਮੱਧ-ਉੱਤਰੀ ਆਈਬੇਰੀਆ ਤੋਂ ਆਏ ਹਨ, ਅਤੇ ਇਸ ਭਾਸ਼ਾ ਦੀ ਪਹਿਲੀ ਵਿਵਸਥਿਤ ਲਿਖਤੀ ਵਰਤੋਂ 13ਵੀਂ ਸਦੀ ਵਿੱਚ ਕਾਸਟਾਈਲ ਰਾਜ ਦੇ ਇੱਕ ਪ੍ਰਮੁੱਖ ਸ਼ਹਿਰ ਤੋਲੇਦੋ ਵਿੱਚ ਹੋਈ ਸੀ। ਆਧੁਨਿਕ ਸਪੈਨਿਸ਼ ਨੂੰ ਫਿਰ 1492 ਤੋਂ ਸ਼ੁਰੂ ਹੋਏ ਸਪੈਨਿਸ਼ ਸਾਮਰਾਜ ਦੇ ਵਾਇਸਰਾਏਲਟੀਜ਼, ਖਾਸ ਤੌਰ 'ਤੇ ਅਮਰੀਕਾ ਦੇ ਨਾਲ-ਨਾਲ ਸਪੇਨੀ ਸਾਮਰਾਜ (ਅਫਰੀਕਾ ਵਿੱਚ ਖੇਤਰ) ਅਤੇ ਸਪੈਨਿਸ਼ ਈਸਟ ਇੰਡੀਜ਼ ਦੇ ਖੇਤਰਾਂ ਵਿੱਚ ਲਿਜਾਇਆ ਗਿਆ।[4]
ਸਪੇਨੀ ਭਾਸ਼ਾ ਦੁਨੀਆ ਦੀਆਂ ਸਭ ਤੋਂ ਜਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਇਸ ਸਾਰੇ ਦੇਸ਼ਾਂ ਦੀ ਮੁੱਖ- ਅਤੇ ਰਾਜਭਾਸ਼ਾ ਹੈ: ਸਪੇਨ, ਅਰਜਨਟੀਨਾ, ਚਿੱਲੀ, ਬੋਲੀਵੀਆ, ਪਨਾਮਾ, ਪਰਾਗੁਏ, ਪੇਰੂ, ਮੈਕਸੀਕੋ, ਕੋਸਤਾ ਰੀਕਾ,ਅਲ ਸਲਵਾਦੋਰ, ਕਿਊਬਾ, ਉਰੂਗੁਏ, ਵੈਨਜ਼ੂਏਲਾ ਆਦਿ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.