ਸਕਾਊਟਿੰਗ

From Wikipedia, the free encyclopedia

ਸਕਾਊਟਿੰਗ

ਸਕਾਊਟਿੰਗ ਦਾ ਜਨਮ ਲਗਪਗ 109 ਸਾਲ ਪਹਿਲਾਂ ਇੰਗਲੈਂਡ ਵਿੱਚ ਹੋਇਆ ਸੀ। ਇਸ ਲਹਿਰ ਦਾ ਮੌਢੀ ਰਾਬਰਟ ਬੇਡਿਨ ਪਾਵਲ[1][2] ਨੂੰ ਮੰਨਿਆ ਜਾਂਦਾ ਹੈ ਜਿਸ ਨੇ ਸਮੇਂ ਦੀ ਲੋੜ ਅਨੁਸਾਰ ਇਸ ਸਿੱਖਿਆਦਾਇਕ ਲਹਿਰ ਨੁੂੰ ਜਨਮ ਦਿੱਤਾ। ਉਨ੍ਹਾਂ ਦਾ ਜਨਮ ਦਿਨ 22 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਕਾਊਟਿੰਗ ਸੋਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉੁਨ੍ਹਾਂ ਦੁਆਰਾ ਸਥਾਪਿਤ ਕੀਤੀ ਗਈ ਸਕਾਊਟਿੰਗ ਲਹਿਰ ਅੱਜ ਵੀ ਦੁਨੀਆ ਦੇ ਲਗਪਗ 165 ਦੇਸ਼ਾਂ ਵਿੱਚ ਚੱਲ ਰਹੀ ਹੈ ਅਤੇ ਕਰੋੜਾਂ ਹੀ ਨੌਜਵਾਨ ਲੜਕੇ-ਲੜਕੀਆਂ ਇਸ ਦਾ ਲਾਭ ਲੈ ਰਹੇ ਹਨ।

ਵਿਸ਼ੇਸ਼ ਤੱਥ ਸਕਾਊਟਿੰਗ, ਦੇਸ਼ ...
ਸਕਾਊਟਿੰਗ
Thumb
ਦੇਸ਼ਦੁਨੀਆਭਰ
ਬਰਤਾਨੀਆ (ਮੁੱਢ)
ਸ਼ੁਰੂਆਤ1907
ਮੌਢੀਰਾਬਰਟ ਬੇਡਿਨ ਪਾਵਲ
 ਸਕਾਊਟ ਨਾਲ ਸਬੰਧਤ ਫਾਟਕl
ਬੰਦ ਕਰੋ

ਉਦੇਸ਼

ਇਸ ਲਹਿਰ ਦੀ ਬੁਨਿਆਦ ਨੈਤਿਕਤਾ, ਇਮਾਨਦਾਰੀ, ਭਰਾਤਰੀ ਭਾਵ ਅਤੇ ਆਪਸੀ ਵਿਸ਼ਵਾਸ ਉੱਪਰ ਆਧਾਰਿਤ ਹੈ। ਨੌਜਵਾਨਾਂ ਵਿੱਚ ਰਚਨਾਤਮਕ ਸੋਚ ਦਾ ਵਿਕਾਸ ਕਰਨਾ, ਸਾਹਸ ਅਤੇ ਦਲੇਰੀ ਦੀ ਭਾਵਨਾ ਪੈਦਾ ਕਰਨਾ, ਸ਼ਖ਼ਸੀਅਤ ਦਾ ਵਿਕਾਸ ਕਰਨਾ ਅਤੇ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ, ਤਾਂ ਕਿ ਉਹ ਸੰਸਾਰ ਵਿੱਚ ਇੱਕ ਚੰਗੇ ਇਨਸਾਨ ਅਤੇ ਸੂਝਵਾਨ ਨਾਗਰਿਕ ਦੇ ਤੌਰ 'ਤੇ ਵਿਚਰ ਸਕਣ। ਸਕਾਊਟਿੰਗ ਗਤੀਵਿਧੀਆਂ ਨਵੀਂ ਪੀੜ੍ਹੀ ਨੂੰ ਬੌਧਿਕ, ਮਾਨਸਿਕ ਅਤੇ ਸਰੀਰਕ ਤੌਰ 'ਤੇ ਵਿਕਸਿਤ ਕਰਕੇ ਇਨ੍ਹਾਂ ਨੂੰ ਪੂਰਨ ਮਨੁੱਖ ਬਣਾਉਣ ਵਿੱਚ ਸਹਾਈ ਹੁੁੰੰਦੀਆਂ ਹਨ। ਸਕਾਊਟਿੰਗ ਵਿੱਚ ਆ ਕੇ ਨੌਜਵਾਨ ਆਪਣੇ ਗੁਣਾਂ ਨੂੰ ਤਰਾਸ਼ ਕੇ ਵਿਕਸਿਤ ਕਰਨ, ਸਵੈ-ਅਨੁਸ਼ਾਸਨ ਪੈਦਾ ਕਰਨ, ਸਵੈ-ਪੜਚੋਲ ਕਰਨ, ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਨ ਅਤੇ ਔਖੇ ਕੰਮਾਂ ਨੂੰ ਯੁਗਤੀ ਨਾਲ ਕਰਨ ਵਿੱਚ ਨਿਪੁੰਨ ਹੋ ਜਾਂਦੇ ਹਨ।

ਦੇਸ਼ਾ ਦੀ ਸੁਚੀ

ਹੋਰ ਜਾਣਕਾਰੀ ਦੇਸ਼, ਮੈਂਬਰਸਿੱਪ ...
ਚੋਟੀ ਦੇ 20 ਦੇਸ਼
ਦੇਸ਼ ਮੈਂਬਰਸਿੱਪ ਅਬਾਦੀ
ਯੋਗਦਾਨ
ਸਕਾਊਟਿੰਗ
ਕਦੋਂ ਸ਼ੁਰੂ ਹੋਈ
ਜਾਣਕਾਰੀ
ਦੀ ਸ਼ੁਰੂਆਤ
ਇੰਡੋਨੇਸ਼ੀਆ17,100,000 7.2%19121912
ਸੰਯੁਕਤ ਰਾਜ ਅਮਰੀਕਾ7,500,000 2.4%19101912
ਭਾਰਤ4,150,000 0.3%19091911
ਫ਼ਿਲਪੀਨਜ਼2,150,000 2.2%19101918
ਥਾਈਲੈਂਡ1,300,000 1.9%19111957
ਬੰਗਲਾਦੇਸ਼1,050,000 0.7%19201928
ਬਰਤਾਨੀਆ1,000,000 1.6%19071909
ਪਾਕਿਸਤਾਨ575,000 0.3%19091911
ਕੀਨੀਆ480,000 1.1%19101920
ਦੱਖਣੀ ਕੋਰੀਆ270,000 0.5%19221946
ਜਰਮਨੀ250,000 0.3%19101912
ਯੂਗਾਂਡਾ230,000 0.6%19151914
ਇਟਲੀ220,000 0.4%19101912
ਕੈਨੇਡਾ220,000 0.7%19081910
ਜਪਾਨ200,000 0.2%19131919
ਫ਼ਰਾਂਸ200,000 0.3%19101911
ਬੈਲਜੀਅਮ170,000 1.5%19111915
ਪੋਲੈਂਡ160,000 0.4%19101910
ਨਾਈਜੀਰੀਆ160,000 0.1%19151919
ਹਾਂਗ ਕਾਂਗ160,000 2.3%19141916
ਬੰਦ ਕਰੋ

    ਹਵਾਲੇ

    Loading related searches...

    Wikiwand - on

    Seamless Wikipedia browsing. On steroids.