From Wikipedia, the free encyclopedia
ਰੌਬਰਟ ਲੁਈ ਫ਼ੌਸ਼ੇ (23 ਜੂਨ, 1927 – 23 ਸਤੰਬਰ, 1987) ਇੱਕ ਅਮਰੀਕੀ ਡਾਂਸਰ, ਸੰਗੀਤਕ ਥੀਏਟਰ ਕੋਰੀਓਗ੍ਰਾਫਰ, ਨਿਰਦੇਸ਼ਕ, ਸਕ੍ਰੀਨਲੇਖਕ, ਫ਼ਿਲਮ ਨਿਰਦੇਸ਼ਕ ਅਤੇ ਅਦਾਕਾਰ ਸੀ।[2]
ਬੌਬ ਫ਼ੌਸ਼ੇ | |
---|---|
ਜਨਮ | ਰੌਬਰਟ ਲੁਈ ਫ਼ੌਸ਼ੇ ਜੂਨ 23, 1927 ਸ਼ਿਕਾਗੋ, ਇਲੀਨੋਏ, ਸੰਯੁਕਤ ਰਾਜ ਅਮਰੀਕਾ |
ਮੌਤ | ਸਤੰਬਰ 23, 1987 60) ਵਾਸ਼ਿੰਗਟਨ, ਸੰਯੁਕਤ ਰਾਜ ਅਮਰੀਕਾ | (ਉਮਰ
ਕਬਰ | ਅਸਥੀਆਂ ਅਟਲਾਂਟਿਕ ਸਾਗਰ ਵਿੱਚ ਕੁਓਗ, ਨਿਊਯਾਰਕ ਤੋਂ ਵਹਾਈਆਂ ਗਈਆ।[1] 40.8°N 72.6°W |
ਪੇਸ਼ਾ | ਅਦਾਕਾਰ, ਕੋਰੀਓਗ੍ਰਾਫਰ, ਡਾਂਸਰ, ਨਿਰਦੇਸ਼ਕ, ਸਕ੍ਰੀਨਲੇਖਕ |
ਸਰਗਰਮੀ ਦੇ ਸਾਲ | 1947–1987 |
ਜੀਵਨ ਸਾਥੀ |
ਮੇੇਰੀ ਐਨ ਨਾਈਲਸ
(ਵਿ. 1949; ਤ. 1951)ਜੋਆਨ ਮਕਕ੍ਰੈਕਨ
(ਵਿ. 1952; ਤ. 1959)ਗਵੈਨ ਵਰਡਨ
(ਵਿ. 1960; sep. 1971) |
ਸਾਥੀ | ਐਨ ਰੀਨਕਿੰਗ (1972–1978) |
ਬੱਚੇ | 1 |
ਉਸਨੇ ਕੋਰੀਓਗ੍ਰਾਫੀ ਲਈ 8 ਟੋਨੀ ਅਵਾਰਡ ਜਿੱਤੇ ਸਨ ਜਿਹੜੇ ਕਿ ਕਿਸੇ ਵੀ ਵਿਅਕਤੀ ਵੱਲੋਂ ਜਿੱਤੇ ਗਏ ਅਵਾਰਡਾਂ ਨਾਲੋਂ ਜ਼ਿਆਦਾ ਹਨ, ਇਸ ਤੋਂ ਇਲਾਵਾ ਉਸਨੇ ਨਿਰਦੇਸ਼ਨ ਲਈ ਵੀ ਇੱਕ ਵਾਰ ਇਹ ਅਵਾਰਡ ਜਿੱਤਿਆ ਹੈ। ਉਸਨੂੰ ਚਾਰ ਵਾਰ ਅਕਾਦਮੀ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਇੱਕ ਉਸਨੂੰ ਕੈਬਰੇ ਦੇ ਨਿਰਦੇਸ਼ਨ ਲਈ ਅਕਾਦਮੀ ਅਵਾਰਡ ਦਿੱਤਾ ਗਿਆ ਸੀ।
ਫ਼ੌਸ਼ੇ ਦਾ ਜਨਮ ਸ਼ਿਕਾਗੋ, ਇਲੀਨਾਏ ਵਿੱਚ 23 ਜੂਨ, 1927 ਨੂੰ ਹੋਇਆ ਸੀ। ਉਸਦਾ ਪਿਤਾ ਸਿਰਿਲ ਕੇ. ਫ਼ੌਸ਼ੇ ਇੱਕ ਨਾਰਵੇਜੀਆਈ ਅਮਰੀਕੀ ਸੀ ਜਿਹੜਾ ਕਿ ਹਰਸ਼ੀ ਕੰਪਨੀ ਦਾ ਇੱਕ ਸੇਲਜ਼ਮੈਨ ਸੀ।[3] ਉਸਦੀ ਮਾਂ ਸਾਰਾ ਐਲਿਸ ਫ਼ੌਸ਼ੇ ਆਇਰਿਸ਼ ਸੀ।[2][4] ਉਸਨੇ ਚਾਰਲਸ ਗ੍ਰਾਸ ਨਾਲ ਮਿਲ ਕੇ ਦ ਰਿਫ਼ ਬ੍ਰਦਰਜ਼ ਦੇ ਨਾਮ ਹੇਠਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਸ਼ਿਕਾਗੋ ਦੇ ਖੇਤਰ ਵਿੱਚ ਥੀਏਟਰਾਂ ਵਿੱਚ ਸ਼ੋਅ ਕੀਤੇ। ਉਸਦੀ ਨੌਕਰੀ ਲੱਗਣ ਤੇ ਫ਼ੌਸ਼ੇ ਨੂੰ ਇੱਕ ਸ਼ੋਅ ਟਫ਼ ਸਿਚੂਏਸ਼ਨ ਦਿੱਤਾ ਗਿਆ ਜਿਸਨੇ ਫ਼ੌਜੀ ਅਤੇ ਨੌਸੈਨਾ ਦੇ ਟਿਕਾਣਿਆਂ ਤੇ ਪੈਸੀਫ਼ਿਕ ਸਾਗਰ ਵਿੱਚ ਕਈ ਸ਼ੋਅ ਕੀਤੇ। ਇਸ ਪਿੱਛੋਂ ਫ਼ੌਸ਼ੇ ਨਿਊਯਾਰਕ ਸ਼ਹਿਰ ਆ ਗਿਆ। ਉਸਦੀ ਪਹਿਲੀ ਪਤਨੀ ਅਤੇ ਨਾਚ ਸਹਿਯੋਗੀ ਮੇਰੀ ਐਨ ਨਾਈਲਸ (1923–1987) ਨਾਲ ਕੀਤੇ ਕਾਲ ਮੀ ਮਿਸਟਰ ਨੇ ਉਹ ਡੀਨ ਮਾਰਟਿਨ ਅਤੇ ਜੈਰੀ ਲੂਈਸ ਦੀਆਂ ਨਜ਼ਰਾਂ ਵਿੱਚ ਆ ਗਿਆ। ਫ਼ੌਸ਼ੇ ਅਤੇ ਨਾਈਲਸ 1950-51 ਦੇ ਸ਼ੈਸਨ ਵਿੱਚ ਯੂਅਰ ਹਿੱਟ ਪਰੇਡ ਦੇ ਲਈ ਲਗਾਤਾਰ ਸ਼ੋਅ ਕਰ ਰਹੇ ਸਨ, ਅਤੇ ਇਸ ਦੌਰਾਨ ਮਾਰਟਿਨ ਅਤੇ ਲੂਈਸ ਨੇ ਨਿਊਯਾਰਕ ਦੇ ਪੀਅਰੀ ਹੋਟਲ ਵਿੱਚ ਉਹਨਾਂ ਦਾ ਸ਼ੋਅ ਵੇਖਿਆ ਅਤੇ ਉਹਨਾਂ ਨੂੰ ਕੋਲਗੇਟ ਕੌਮੇਡੀ ਆਵਰ ਲਈ ਚੁਣਿਆ। 1986 ਵਿੱਚ ਫ਼ੌਸ਼ੇ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੈਰੀ ਨੇ ਮੇੇਰੀ ਕੋਰੀਓਗ੍ਰਾਫ਼ੀ ਦੀ ਸ਼ੁਰੂਆਤ ਕੀਤੀ ਸੀ। ਉਸਨੇ ਕੋਰੀਓਗ੍ਰਾਫਰ ਦੇ ਤੌਰ 'ਤੇ ਮੈਨੂੰ ਪਹਿਲੀ ਨੌਕਰੀ ਦਿੱਤੀ ਸੀ ਅਤੇ ਇਸ ਲਈ ਮੈਂ ਉਸਦਾ ਬਹੁਤ ਧੰਨਵਾਦੀ ਹਾਂ।[5]
ਫ਼ੌਸ਼ੇ ਨੂੰ ਐਮ.ਜੀ.ਐਮ. ਦੁਆਰਾ 1953 ਵਿੱਚ ਸਾਈਨ ਕੀਤਾ ਗਿਆ ਸੀ।[6] ਉਹ ਸਕ੍ਰੀਨ ਉੱਪਰ ਪਹਿਲੀ ਵਾਰ ਗਿਵ ਏ ਗਰਲ ਏ ਬਰੇਕ, ਦ ਅਫ਼ੇਅਰਸ ਔਫ਼ ਡੌਬੀ ਗਿਲੀਸ ਅਤੇ ਕਿਸ ਮੀ ਕੇਟ ਵਿੱਚ ਨਜ਼ਰ ਆਇਆ ਸੀ, ਅਤੇ ਇਹ ਸਾਰੀਆਂ ਫ਼ਿਲਮਾਂ 1953 ਵਿੱਚ ਰਿਲੀਜ਼ ਹੋਈਆਂ ਸਨ। ਇਸ ਪਿੱਛੋਂ ਉਹ ਆਪਣੀ ਆਖ਼ਰੀ ਕੋਰੀਓਗ੍ਰਾਫੀ ਦੌਰਾਨ ਬਰੌਡਵੇਅ ਨਿਰਮਾਤਾ ਦੀਆਂ ਨਜ਼ਰਾਂ ਵਿੱਚ ਆ ਗਿਆ ਸੀ।[7]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.