From Wikipedia, the free encyclopedia
ਅਖ਼ਤਰੀ ਬਾਈ ਫੈਜ਼ਾਬਾਦੀ, ਆਮ ਮਸ਼ਹੂਰ ਬੇਗਮ ਅਖ਼ਤਰ (7 ਅਕਤੂਬਰ 1914 – 30 ਅਕਤੂਬਰ 1974), ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਸੀ। ਬਿੱਬੀ ਸੱਤ ਸਾਲਾਂ ਵਿੱਚ ਉਸ ਦੀ ਸੰਗੀਤ ਦੀ ਤਾਲੀਮ ਸ਼ੁਰੂ ਹੋਈ।ਉਹ 15 ਵਰ੍ਹਿਆਂ ਦੀ ਉਮਰੇਂ ਉਸ ਨੇ ਆਪਣੇ ਫ਼ਨ ਦਾ ਪਹਿਲੀ ਵਾਰ ਲੋਕ ਪ੍ਰਦਰਸ਼ਨ ਕੀਤਾ।
ਐ ਮੁਹੱਬਤ ਤੇਰੇ ਅੰਜਾਮ ਪੇ ਰੋਨਾ ਆਇਆ
ਜਾਨੇ ਕਿਉਂ ਆਜ ਮੁਝੇ ਤੇਰੇ ਨਾਮ ਪੇ ਰੋਨਾ ਆਇਆ।
ਅਖ਼ਤਰੀ ਬਾਈ ਫੈਜ਼ਾਬਾਦ ਦਾ ਜਨਮ 7 ਅਕਤੂਬਰ 1914 ਨੂੰ ਅਸਗਰ ਹੁਸੈਨ, ਇੱਕ ਵਕੀਲ ਅਤੇ ਉਸਦੀ ਦੂਜੀ ਪਤਨੀ ਮੁਸ਼ਤਰੀ ਦੇ ਘਰ ਹੋਇਆ। ਬਾਅਦ ਵਿੱਚ ਉਸ ਨੇ ਉਸ ਨੂੰ ਅਤੇ ਉਸ ਦੀਆਂ ਦੋ ਜੁੜਵਾ ਧੀਆਂ ਜ਼ੋਹਰਾ ਅਤੇ ਬੀਬੀ (ਅਖਤਰ) ਨੂੰ ਤਿਆਗ ਦਿੱਤਾ।
ਇਹ ਉਹ ਵੇਲਾ ਸੀ ਜਦੋਂ ਪੇਸ਼ੇਵਰ ਔਰਤਾਂ ਨੂੰ ਨਫ਼ਰਤ ਭਰੀਆਂ ਨਿਗਾਹਾਂ ਨਾਲ ਵੇਖਿਆ ਜਾਂਦਾ ਸੀ ਅਤੇ ਜੇ ਉਹ ਗਾਇਕਾ ਕਿਸੇ ਗਾਇਕੀ ਦੇ ਘਰਾਣੇ ਵਿਚੋਂ ਹੁੰਦੀ ਤਾਂ ਉਸ ਨੂੰ ਮਹਿਜ਼ ਕੋਠੇ ਵਾਲੀ ਸਮਝ ਲਿਆ ਜਾਂਦਾ ਸੀ। ਗਾਇਕੀ ਤੇ ਸ਼ਾਇਰੀ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਉਹ ਜਿਹੜੀ ਵੀ ਗਜ਼ਲ ਗਾਉਂਦੀ ਸੀ ਉਸ ਦੀਆਂ ਰਾਗ ਪ੍ਰਧਾਨ ਧੁਨਾਂ ਉਹ ਆਪ ਬਣਾਉਂਦੀ ਸੀ। ਉਸ ਨੇ ਦੂਜੇ ਸੰਗੀਤਕਾਰਾਂ ਲਈ ਵੀ ਗਾਇਆ। ਖ਼ਯਾਮ ਸਾਹਿਬ ਵਲੋਂ ਬਣਾਈ ਤਰਜ਼ ’ਤੇ ਉਸ ਵਲੋਂ ਗਾਈ ‘ਮੇਰੇ ਹਮਨਫ਼ਸ ਮੇਰੇ ਹਮਨਵਾ…’ ਗਜ਼ਲ ਨੇ ਬਹੁਤ ਮਕਬੂਲੀਅਤ ਹਾਸਲ ਕੀਤੀ। ਬਹੁਤ ਸਾਰੀਆਂ ਗ਼ਜ਼ਲਾਂ ਜਿਨ੍ਹਾਂ ਵਿੱਚ ਮਿਰਜ਼ਾ ਗ਼ਾਲਿਬ ਦੀਆਂ ਗਜ਼ਲਾਂ ਵੀ ਸ਼ਾਮਲ ਹਨ, ਨੇ ਉਸ ਦੀ ਆਵਾਜ਼ ਰਾਹੀਂ ਅਮਰਤਾ ਦੀ ਪਦਵੀ ਪ੍ਰਾਪਤ ਕੀਤੀ। 1934 ਵਿੱਚ ਉਸ ਨੇ ਮੈਗਾਫੋਨ ਰਿਕਾਰਡ ਕੰਪਨੀ ਤੋਂ ਕਈ ਗਜ਼ਲਾਂ, ਦਾਦਰਾ ਤੇ ਠੁਮਰੀ ਦੇ ਰਿਕਾਰਡ ਜਾਰੀ ਕਰਵਾਏ। 1945 ਵਿੱਚ ਅਖ਼ਤਰੀ ਦਾ ਫ਼ਨ ਆਪਣੀਆਂ ਸਿਖ਼ਰਾਂ ’ਤੇ ਸੀ। ਪੇਸ਼ੇ ਵਜੋਂ ਵਕੀਲ ਇਸ਼ਤਿਆਕ ਅਹਿਮਦ ਅੱਬਾਸੀ ਨਾਲ ਨਿਕਾਹ ਕਰ ਲਿਆ। ਪਤੀ ਦੀ ਇਜਾਜ਼ਤ ਨਾਲ 1949 ਵਿੱਚ ਉਸ ਨੇ ਆਲ ਇੰਡੀਆ ਰੇਡੀਉ, ਲਖਨਊ ਲਈ ਤਿੰਨ ਗਜ਼ਲਾਂ ਗਾ ਕੇ ਗਾਇਕੀ ਦੀ ਦੁਨੀਆ ਵਿੱਚ ਮੁੜ ਕਦਮ ਰੱਖਿਆ। ਦਾਦਰਾ (ਹਮਰੀ ਅਟਰੀਆ ਪੇ ਆਓ ਸਾਂਵਰੀਆ) ਤੇ ਠੁਮਰੀ (‘ਜਬ ਸੇ ਸ਼ਿਆਮ ਸਿਧਾਰੇ…’ ਤੇ ‘ਨਾ ਜਾ ਬਲਮ ਪ੍ਰਦੇਸ’) ਵਿੱਚ ਵੀ ਉਹ ਗਜ਼ਲ ਗਾਇਨ ਜਿੰਨੀ ਮੁਹਾਰਤ ਰੱਖਦੀ ਸੀ। ਉਸ ਦੁਆਰਾ ਗਾਈ ਗਜ਼ਲ ‘ਦੀਵਾਨਾ ਬਨਾਨਾ ਹੈ ਤੋ…’ ਉਸਤਾਦ ਬਿਸਮਿੱਲਾਹ ਖ਼ਾਨ ਦੀ ਸਭ ਤੋਂ ਪਸੰਦੀਦਾ ਗਜ਼ਲ ਹੈ। ‘ਵੋ ਜੋ ਹਮ ਮੇਂ ਤੁਮ ਮੇਂ ਕਰਾਰ ਥਾ, ਤੁਮਹੇਂ ਯਾਦ ਹੋ ਕਿ ਨ ਯਾਦ ਹੋ’ ਉਸ ਦੁਆਰਾ ਗਾਈ ਮਸ਼ਹੂਰ ਗਜ਼ਲ ਹੈ। ਉਸ ਵੱਲੋਂ ਗਾਈਆਂ ਗਜ਼ਲਾਂ ਅਜੋਕੀ ਸ਼ੋਰ-ਸ਼ਰਾਬੇ ਵਾਲੀ ਗਾਇਕੀ ਨਾਲ ਮੇਲ ਨਹੀਂ ਖਾਂਦੀਆਂ ਸਗੋਂ ਮਨ ਨੂੰ ਸਕੂਨ ਤੇ ਸ਼ਾਂਤੀ ਦਿੰਦੀਆਂ ਹਨ ਜੋ ਸੰਗੀਤ ਪ੍ਰੇਮੀ ਹੀ ਮਹਿਸੂਸ ਕਰ ਸਕਦੇ ਹਨ। ਉਸ ਨੇ ਆਲ ਇੰਡੀਆ ਰੇਡੀਓ, ਵੱਖ-ਵੱਖ ਮੰਚਾਂ ਅਤੇ ਹਿੰਦੀ ਫਿਲਮਾਂ ਲਈ ਗਾਇਆ ਅਤੇ ਨਾਲ ਨਾਲ ਅਭਿਨੈ ਦੇ ਖੇਤਰ ਵਿੱਚ ਵੀ ਝੰਡਾ ਗੱਡਿਆ। ਉਸ ਦੀ ਆਵਾਜ਼ ਵਿੱਚ ਲਗਪਗ 400 ਦਾਦਰਾ, ਠੁਮਰੀ ਅਤੇ ਗਜ਼ਲਾਂ ਮਿਲਦੀਆਂ ਹਨ। 1933 ਵਿੱਚ ਉਸ ਨੇ ‘ਏਕ ਦਿਨ ਕਾ ਬਾਦਸ਼ਾਹ’ ਅਤੇ ‘ਨਲ ਦਮਯੰਤੀ’ ਫਿਲਮਾਂ ਵਿੱਚ ਅਦਾਕਾਰੀ ਕੀਤੀ। ਇਸੇ ਤਰ੍ਹਾਂ ਉਸ ਨੇ ‘ਮੁਮਤਾਜ ਬੇਗਮ’, ‘ਅਮੀਨਾ’, ‘ਜਵਾਨੀ ਕਾ ਨਸ਼ਾ’, ‘ਨਸੀਬ ਕਾ ਚੱਕਰ’ ਅਤੇ ਮਹਿਬੂਬ ਖਾਨ ਦੀ ਫਿਲਮ ‘ਰੋਟੀ’ ਵਿੱਚ ਵੀ ਭੂਮਿਕਾ ਨਿਭਾਈ। ਰੋਟੀ ਫਿਲਮ ਵਿੱਚ ਉਸ ਨੇ ਅਦਾਕਾਰੀ ਵੀ ਕੀਤੀ ਤੇ 6 ਗਜ਼ਲਾਂ ਵੀ ਗਾਈਆਂ ਪਰ ਨਿਰਮਾਤਾ-ਨਿਰਦੇਸ਼ਕ ਦੇ ਆਪਸੀ ਮਤਭੇਦਾਂ ਕਾਰਨ 4 ਗਜ਼ਲਾਂ ਫਿਲਮ ਵਿਚੋਂ ਕੱਢ ਦਿੱਤੀਆਂ ਗਈਆਂ ਜੋ ਮੈਗਾਫੋਨ ਗ੍ਰਾਮੋਫੋਨ ਰਿਕਾਰਡਜ਼ ’ਤੇ ਉਪਲਬਧ ਹਨ। ਸਤਿਆਜੀਤ ਰੇ ਦੀ ਬੰਗਾਲੀ ਫਿਲਮ ‘ਜਲਸਾ ਘਰ’ ਵਿੱਚ ਉਸ ਨੇ ਸ਼ਾਸਤਰੀ ਗਾਇਕਾ ਵਜੋਂ ਕਿਰਦਾਰ ਨਿਭਾਇਆ।
ਅਖ਼ੀਰ 60 ਵਰ੍ਹਿਆਂ ਦੀ ਉਮਰੇਂ 30 ਅਕਤੂਬਰ, 1974 ਨੂੰ ਉਸ ਪੜਾਅ ਵੱਲ ਤੁਰ ਗਈ ਜਿਥੋਂ ਕੋਈ ਵਾਪਸ ਮੁੜ ਕੇ ਨਹੀਂ ਆਉਂਦਾ।
ਤਿਰੂਵਨੰਤਪੁਰਮ ਨੇੜੇ ਬਲਰਾਮਪੁਰਮ ਵਿੱਚ ਆਪਣੀ ਆਖਰੀ ਸਮਾਰੋਹ ਦੌਰਾਨ, ਉਸ ਨੇ ਆਪਣੀ ਅਵਾਜ਼ ਨੂੰ ਉੱਚਾ ਚੁੱਕਿਆ ਕਿਉਂਕਿ ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਗਾਇਕੀ ਹੁਣ ਉੱਨੀ ਵਧੀਆ ਨਹੀਂ ਰਹੀ ਜਿੰਨੀ ਉਹ ਚਾਹੁੰਦੀ ਸੀ ਅਤੇ ਬੀਮਾਰ ਮਹਿਸੂਸ ਕੀਤਾ। ਉਸ ਨੇ ਆਪਣੇ ਆਪ ਨੂੰ ਜਿਸ ਤਣਾਅ ਵਿੱਚ ਰੱਖਿਆ, ਨਤੀਜੇ ਵਜੋਂ ਉਹ ਬਿਮਾਰ ਹੋ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
30 ਅਕਤੂਬਰ 1974 ਨੂੰ ਉਸ ਦੀ ਸਹੇਲੀ ਨੀਲਮ ਗਮਾਡੀਆ ਦੀ ਬਾਂਹਾਂ ਵਿੱਚ ਉਸ ਦੀ ਮੌਤ ਹੋਈ, ਜਿਸ ਨੇ ਉਸਨੂੰ ਅਹਿਮਦਾਬਾਦ ਬੁਲਾਇਆ, ਜੋ ਕਿ ਉਸ ਦੀ ਅੰਤਮ ਕਾਰਗੁਜ਼ਾਰੀ ਬਣ ਗਈ।
ਉਸ ਦੀ ਕਬਰ ਲਖਨਊ ਦੇ ਠਾਕੁਰਗੰਜ ਖੇਤਰ ਵਿੱਚ ਉਸ ਦੇ ਘਰ, "ਪਸ਼ੰਦਾ ਬਾਗ" ਚ ਅੰਬਾਂ ਦਾ ਬਾਗ ਸੀ। ਉਸ ਨੂੰ ਆਪਣੀ ਮਾਂ ਮੁਸ਼ਤਰੀ ਸਾਹਿਬਾ ਦੇ ਨਾਲ ਦਫ਼ਨਾਇਆ ਗਿਆ। ਹਾਲਾਂਕਿ, ਸਾਲਾਂ ਦੌਰਾਨ, ਬਾਗ਼ ਦਾ ਬਹੁਤ ਸਾਰਾ ਹਿੱਸਾ ਵੱਧ ਰਹੇ ਸ਼ਹਿਰ ਦੀ ਲਪੇਟ 'ਚ ਆ ਗਿਆ, ਅਤੇ ਉਨ੍ਹਾਂ ਦੀ ਕਬਰ ਟੁੱਟ ਗਈ। ਲਾਲ ਪੱਕੇ ਇੱਟ ਨਾਲ ਬੰਨ੍ਹੇ ਹੋਏ ਸੰਗਮਰਮਰ ਦੀਆਂ ਕਬਰਾਂ ਨੂੰ 2012 ਵਿੱਚ ਉਨ੍ਹਾਂ ਦੇ ਪੀਟਰਾ ਡੁਰਾ ਸਟਾਇਲ ਦੇ ਸੰਗਮਰਮਰ ਦੀ ਜੜ੍ਹਾਂ ਨਾਲ ਬਹਾਲ ਕਰ ਦਿੱਤਾ ਗਿਆ ਸੀ। ਲਖਨਊ ਦੇ ਚਾਈਨਾ ਬਾਜ਼ਾਰ ਵਿੱਚ 1936 'ਚ ਉਸ ਦੇ ਬਣੇ ਘਰ ਨੂੰ ਅਜਾਇਬ ਘਰ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਸ ਦੇ ਚੇਲਿਆਂ ਵਿੱਚ ਸ਼ਾਂਤੀ ਹੀਰਾਨੰਦ ਸ਼ਾਮਲ ਹਨ, ਜਿਨ੍ਹਾਂ ਨੇ ਬਾਅਦ ਵਿੱਚ ਪਦਮ ਸ਼੍ਰੀ ਪ੍ਰਾਪਤ ਕੀਤਾ ਅਤੇ, ਇੱਕ ਜੀਵਨੀ ਬੇਗਮ ਅਖਤਰ: ਦ ਸਟੋਰੀ ਆਫ਼ ਮਾਈ ਅੰਮੀ (2005) ਲਿੱਖੀ। ਕਲਾ ਆਲੋਚਕ ਸ. ਕਾਲੀਦਾਸ ਨੇ ਉਸ ਦੇ ਨਾਂ 'ਤੇ "ਹੈ ਅਖ਼ਤਰੀ" ਨਾਮੀ ਇੱਕ ਦਸਤਾਵੇਜ਼ੀ ਫ਼ਿਲਮ ਨਿਰਦੇਸ਼ਤ ਕੀਤੀ।
ਉਸਨੂੰ ਆਵਾਜ਼ ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ ਅਤੇ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਭਾਰਤ ਸਰਕਾਰ ਨੇ ਪਦਮ ਸ਼੍ਰੀ (1968), 1975 ਵਿੱਚ ਉਸਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਉਸਨੂੰ ਮਲਕਾ-ਏ-ਗ਼ਜ਼ਲ ਦਾ ਖ਼ਤਾਬ ਮਿਲਿਆ ਹੋਇਆ ਸੀ।[3]
Year | Movie Name |
---|---|
1933 | King for a Day (Director: Raaj Hans) |
1934 | Mumtaz Beghum |
1934 | Ameena |
1934 | Roop Kumari (Director: Madan) |
1935 | Jawani Ka Nasha |
1936 | Naseeb Ka Chakkar (Director: Pesi Karani) |
1940 | AnaarBala (Director: A. M. Khan) |
1942 | Roti (Director: Mehboob Khan) |
1958 | Jalsaghar (Director: Satyajit Ray) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.