From Wikipedia, the free encyclopedia
ਕਿੰਗ ਰਾਜਵੰਸ਼ ਚੀਨੀ: 大清帝國, ਚੀਨ ਦਾ ਆਖਿਰੀ ਰਾਜਵੰਸ਼ ਸੀ ਜਿਸ ਨੇ ਚੀਨ ਵਿੱਚ ਸਨ 1644 ਤੋਂ 1912 ਤੱਕ ਰਾਜ ਕਿੱਤਾ। ਕਿੰਗ ਵੰਸ਼ ਦੇ ਰਾਜਾ ਅਸਲ ਵਿੱਚ ਚੀਨੀ ਨਸਲ ਦੇ ਨਹੀਂ ਸੀ ਬਲਕਿ ਉੰਨਾਂ ਤੋਂ ਬਿਲਕੁਲ ਅਲਗ ਮਾਨਛੁ ਜਾਤਿ ਦੇ ਸੀ ਜਿੰਨਾਂਨੇ ਇਸ ਤੋਂ ਪਹਿਲਾਂ ਆਏ ਮਿੰਗ ਰਾਜਵੰਸ਼ ਨੂੰ ਸੱਤਾ ਤੋਂ ਕੱਡਕੇ ਚੀਨ ਦੇ ਸਿੰਘਾਸਣ ਤੇ ਕਬਜ਼ਾ ਕਰ ਲਿਆ। ਕਿੰਗ ਚੀਨ ਦਾ ਆਖਿਰੀ ਰਾਜਵੰਸ਼ ਸੀ ਤੇ ਇਸ ਤੋਂ ਬਾਅਦ ਚੀਨ ਗਣਤੰਤਰ ਪ੍ਰਣਾਲੀ ਵੱਲ ਚਲਾ ਗਿਆ।[2]
Great Qing | |||||||||
---|---|---|---|---|---|---|---|---|---|
1644–1912 | |||||||||
Flag (1889-1912) | |||||||||
ਐਨਥਮ: 《鞏金甌》 "Gong Jin'ou" ("Cup of Solid Gold") | |||||||||
ਰਾਜਧਾਨੀ | ਬੀਜਿੰਗ | ||||||||
ਆਮ ਭਾਸ਼ਾਵਾਂ | ਮੰਦਾਰਿਨ, ਮਾਨਛੁ, ਮੰਗੋਲੀਆਈ, ਤਿੱਬਤੀ, ਤੁਰਕੀ (ਵੀਗੁਰ), | ||||||||
ਧਰਮ | Heaven worship, Buddhism, Chinese folk religion, Confucianism, Taoism, Islam, Shamanism, others | ||||||||
ਸਰਕਾਰ | ਸੰਪੂਰਣ ਰਾਜਤੰਤਰ | ||||||||
Emperor | |||||||||
• 1644–1661 | ਸ਼ੁਨਜ਼ੀ ਸਮਰਾਟ | ||||||||
• 1908–1912 | ਜ਼ੁਆਨਤੋੰਗ ਸਮਰਾਟ | ||||||||
ਸ਼ਾਹੀ ਪ੍ਰਤਿਨਿਧ | |||||||||
• 1908–1912 | ਦੋਵਾਗਰ ਲੋਂਗਯੂ | ||||||||
ਪ੍ਰਧਾਨ ਮੰਤਰੀ | |||||||||
• 1911 | ਯੀਕੁਆਂਗ | ||||||||
• 1911–1912 | ਯੂਆਨ ਸ਼ੀਕਾਈ | ||||||||
Historical era | Imperial era | ||||||||
• Collapse of the Ming | 25 April 1644 | ||||||||
• Battle of Shanhai Pass | 27 May 1644 | ||||||||
• Sino-Japanese War | 1 August 1894 – 17 April 1895 | ||||||||
• Xinhai Revolution | 10 October 1911 | ||||||||
• Abdication of Puyi | 12 February 1912 | ||||||||
ਖੇਤਰ | |||||||||
1760 est. | 13,150,000 km2 (5,080,000 sq mi) | ||||||||
1790 est. (incl. vassals)[1] | 14,700,000 km2 (5,700,000 sq mi) | ||||||||
ਆਬਾਦੀ | |||||||||
• 1740 | 140,000,000 | ||||||||
• 1776 | 268,238,000 | ||||||||
• 1790 | 301,000,000 | ||||||||
ਮੁਦਰਾ | (ਨਕਦੀ (ਵੇਨ) ਤਾਏl (ਲਿਆੰਗ) | ||||||||
| |||||||||
ਅੱਜ ਹਿੱਸਾ ਹੈ |
ਕਿੰਗ ਰਾਜਵੰਸ਼ ਦੀ ਸਥਾਪਨਾ ਜੁਰਚੇਨ ਲੋਕਾਂ ਦੇ ਅਈਸਿਨ ਗਿਯੋਰੋ ਪਰਵਾਰ ਨੇ ਕਿੱਤੀ ਸੀ ਜੋ ਕੀ ਮੰਚੁਰਿਆ ਦੇ ਸੀ। ਉੰਨਾਂ ਦੇ ਸਰਦਾਰ ਨੁਰਹਾਚੀ ਨੇ ਜੁਰਚੇਨ ਕਬੀਲਿਆਂ ਨੂੰ 16 ਵੀੰ ਸ਼ਤਾਬਦੀ ਵਿੱਚ ਸੰਗਠਿਤ ਕਿੱਤਾ। ਸਨ 1635 ਵਿੱਚ ਉਸ ਦੇ ਪੁੱਤ ਹੋੰਗ ਤਾਈਜੀ ਨੇ ਐਲਾਨ ਕਿੱਤਾ ਕੀ ਹੁਣ ਜੁਰਚੇਨ ਇੱਕ ਸੰਗਠਿਤ ਮਾਨਛੁ ਕੌਮ ਸੀ। ਇਹ ਮਾਨਛੁਆਂ ਨੇ ਮਿੰਗ ਰਾਜਵੰਸ਼ ਨੂੰ ਦੱਖਣ ਮੰਚੂਰਿਆ ਦੇ ਲਿਯਾਓਨਿੰਗ ਖੇਤਰ ਤੋਂ ਬਾਹਰ ਤਕੇਲਨਾ ਸ਼ੁਰੂ ਕਰ ਦਿੱਤਾ। 1644 ਵਿੱਚ ਮਿੰਗ ਰਾਜਧਾਨੀ ਬੀਜਿੰਗ ਤੇ ਵਿਰੋਧੀ ਕਿਸਾਨਾਂ ਨੇ ਹਮਲਾ ਕਰ ਦਿੱਤਾ ਤੇ ਉਸਤੇ ਕਬਜ਼ਾ ਕਰ ਕੇ ਤੋੜ-ਫੋੜ ਕਿੱਤੀ। ਇਹ ਵਿਰੋਧੀਆਂ ਦੀ ਅਗਵਾਨੀ ਲੀ ਜ਼ੀਚੇੰਗ ਨਾਮ ਦਾ ਪੂਰਵ ਮਿੰਗ ਸੇਵਕ ਕਰ ਰਿਹਾ ਸੀ, ਜਿਸਨੇ ਆਪਣੇ ਨਵੇਂ ਰਾਜਵੰਸ਼ ਦੀ ਘੋਸ਼ਣਾ ਕਰ ਦਿੱਤੀ ਜਿਸ ਨੂੰ ਉਸਨੇ "ਸ਼ੁਨ ਰਾਜਵੰਸ਼" ਦਾ ਨਾਮ ਦਿੱਤਾ। ਜਦੋਂ ਬੀਜਿੰਗ ਤੇ ਵਿਦਰੋਹੀ ਹਾਵੀ ਹੋਏ ਤਾਂ ਅੰਤਮ ਮਿੰਗ ਸਮਰਾਟ ਜਿਸ ਨੂੰ ' ਚੋੰਗਝੇਨ ਸਮਰਾਟ ' ਦੀ ਉਪਾਧੀ ਮਿਲੀ ਹੋਈ ਸੀ, ਉਸਨੇ ਆਤਮਹੱਤਿਆ ਕਰ ਲਈ। ਫੇਰ ਲੀ ਜ਼ੀਚੇੰਗ ਨੇ ਮਿੰਗਾਂ ਦੇ ਸੇਨਾਪਤਿ, ਵੂ ਸਾਂਗੁਈ, ਦੇ ਖ਼ਿਲਾਫ਼ ਕਾਰਵਾਹੀ ਕਿੱਤੀ। ਉਸ ਸੇਨਾਪਤਿ ਨੇ ਮਾਨਛੁਆਂ ਨਾਲ ਮੇਲ ਕਰ ਲਿਆ ਤੇ ਬੀਜਿੰਗ ਵਿੱਚ ਘੁਸਣ ਦਾਮੌਕਾ ਮਿਲ ਗਿਆ। ਰਾਜਕੁਮਾਰ ਦੋਰਗੋਨ ਦੀ ਲੀਡਰੀ ਵਿੱਚ ਬੀਜਿੰਗ ਵਿੱਚ ਦਾਖ਼ਲ ਹੋਕੇ ਲੀ ਜ਼ੀਚੇੰਗ ਨੇ ਨਵੇਂ ਸਹੁੰ ਰਾਜਵੰਸ਼ ਦਾ ਖਾਤਮਾ ਕਰ ਦਿੱਤਾ। ਹੁਣ ਚੀਨ ਵਿੱਚ ਮਾਨਛੁਆਂ ਦਾ ਰਾਜ ਸ਼ੁਰੂ ਹੋ ਗਿਆ ਤੇ 1683 ਤੱਕ ਇਹ ਪੂਰੇ ਚੀਨ ਤੇ ਨਿਯੰਤਰਨ ਕਰ ਚੁਕੇ ਸੀ।
ਵੈਸੇ ਤਾਂ ਕਿੰਗ ਸਮਰਾਟ ਚੀਨਿਆਂ ਤੋਂ ਅੱਡ ਮਾਨਛੁ ਜਾਤਿ ਦੇ ਸੀ ਪਰ ਸਮੇਂ ਦੀ ਨਾਲ ਨਾਲ ਉਹ ਚੀਨੀ ਸਭਿਆਚਾਰ ਨੂੰ ਅਪਨਾਨ ਲਾਗ ਪਏ। 18 ਵੀੰ ਸਦੀ ਤੱਕ ਚੀਨ ਦੀ ਸੀਮਾਵਾਂ ਨੂੰ ਇੰਨਾ ਫੈਲਾ ਦਿੱਤਾ ਕਿ ਚੀਨ ਦਾ ਆਕਾਰ ਨਾ ਤਾਂ ਉਸ ਤੋਂ ਪਹਿਲਾਂ ਕਦੇ ਇੰਨਾ ਸੀ ਤੇ ਨਾ ਹੀ ਉਸ ਤੋਂ ਬਾਅਦ ਵਿੱਚ ਕਦੇ ਹੋਇਆ।
ਸਮੇਂ ਦੇ ਨਾਲ ਕਿੰਗ ਪ੍ਰਸ਼ਾਸਨ ਵਿੱਚ ਭ੍ਰਿਸ਼ਟਤਾ ਵੱਦ ਗਈ ਤੇ ਯੂਰਪ ਦੇ ਕਈ ਦੇਸ਼ ਅਤੇ ਜਪਾਨ ਚੀਨ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ। 1894-1895 ਦੇ ਪਹਿਲੇ ਚੀਨ-ਜਾਪਾਨ ਯੁੱਧ ਵਿੱਚ ਜਪਾਨ ਨੇ ਚੀਨ ਹਰਾ ਦਿੱਤਾ.1911-1912 ਵਿੱਚ ਕ੍ਰਾਂਤੀਹੋਈ ਤੇ ਕਿੰਗ ਰਾਜ੍ਵ੍ਨਾਸ਼ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ। ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿੰਗ ਰਾਜਵੰਸ਼ ਸਦਾ ਲਈ ਖਤਮ ਹੋ ਗਿਆ।[3][4]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.