From Wikipedia, the free encyclopedia
ਚਿਰੰਜੀਵੀ ਇੱਕ ਭਾਰਤੀ ਸਿਨੇਮਾ ਦਾ ਅਭਿਨੇਤਾ, ਨਿਰਮਾਤਾ, ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਹੈ। ਚਿਰੰਜੀਵੀ ਨੇ ਮਦਰਾਸ ਫਿਲਮ ਇੰਸਟੀਚਿਊਟ ਵਿੱਚ ਦਾਖ਼ਿਲਾ ਲਿਆ ਅਤੇ ਸਭ ਤੋਂ ਪਹਿਲਾਂ ਤੇਲਗੂ ਸਿਨੇਮਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਤੋਂ ਬਿਨਾਂ ਇਸਨੇ ਤਮਿਲ, ਕੰਨੜ ਅਤੇ ਹਿੰਦੀ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸਨੇ ਆਪਣੀ ਐਕਟਿੰਗ ਦੀ ਸ਼ੁਰੂਆਤ 1978 ਵਿੱਚ ਪੁਨਾਧੀਰਾਲੂ ਫਿਲਮ ਤੋਂ ਕੀਤੀ। ਇਸ ਦੇ ਨਾਲ ਇਸ ਦੀ ਦੂਜੀ ਫਿਲਮ ਪ੍ਰਣਾਮ ਖਾਰੀੜੂ ਛੇਤੀ ਹੀ ਬਾਕਸ ਆਫ਼ਿਸ ਉੱਤੇ ਰਿਲੀਜ਼ ਹੋਈ।[2]
ਚਿਰੰਜੀਵੀ | |
---|---|
ਮਨਿਸਟਰੀ ਆਫ਼ ਟੂਰਿਜਮ (ਭਾਰਤ) | |
ਦਫ਼ਤਰ ਵਿੱਚ 28 ਅਕਤੂਬਰ 2012 – 15 ਮਈ 2014 | |
ਤੋਂ ਪਹਿਲਾਂ | ਸੁਬੋਧ ਕਾਂਤ ਸਹਾਏ |
ਤੋਂ ਬਾਅਦ | ਸ਼੍ਰੀਪਦ ਯਾਸੋ ਨਾਇਕ |
ਮੈਂਬਰ ਆਫ਼ ਪਾਰਲੀਮੈਂਟ - ਰਾਜ ਸਭਾ | |
ਦਫ਼ਤਰ ਸੰਭਾਲਿਆ 2012 | |
ਨਿੱਜੀ ਜਾਣਕਾਰੀ | |
ਜਨਮ | [1] ਮੋਗਲਥੁਰ, ਆਂਧਰਾ ਰਾਜ, ਭਾਰਤ (now in Andhra Pradesh, India) | 22 ਅਗਸਤ 1955
ਕੌਮੀਅਤ | ਭਾਰਤੀ |
ਜੀਵਨ ਸਾਥੀ |
ਸੁਰੇਖਾ ਕੋਨੀਡੇਲਾ (ਵਿ. 1980) |
ਬੱਚੇ |
|
ਰਿਸ਼ਤੇਦਾਰ |
|
ਰਿਹਾਇਸ਼ | ਜੁਬਲੀ ਹਿਲਜ਼, ਹੈਦਰਾਬਾਦ, ਤੇਲੰਗਾਣਾ, ਭਾਰਤ New Delhi, Delhi, India (official) |
ਅਲਮਾ ਮਾਤਰ |
|
ਕਿੱਤਾ | ਫਿਲਮ ਅਭਿਨੇਤਾ, ਸਿਆਸਤਦਾਨ |
ਪੁਰਸਕਾਰ | ਪਦਮਾ ਭੂਸ਼ਣ |
ਚਿਰੰਜੀਵੀ ਆਪਣੇ ਬ੍ਰੇਕ ਡਾਂਸ ਵਿਚਲੀ ਪ੍ਰਾਪਤ ਮੁਹਾਰਤ ਲਈ ਜਾਣਿਆ ਜਾਂਦਾ ਹੈ ਅਤੇ ਇਸਨੇ ਅਜੇ ਤੱਕ 149 ਕਥਾ-ਚਿੱਤਰਾਂ (ਫੀਚਰ ਫ਼ਿਲਮਜ਼) ਵਿੱਚ ਕੰਮ ਕਰ ਚੁੱਕਾ ਹੈ।[3][4][5] ਇਸਨੂੰ 59ਵਾਂ ਅਕੈਡਮੀ ਅਵਾਰਡ ਪ੍ਰੋਗਰਾਮ ਵਿੱਚ ਜੱਜ ਵਜੋਂ ਸਨਮਾਨਿਤ ਕੀਤਾ ਗਿਆ।[6][7] ਇਸੇ ਸਾਲ ਇਸਨੇ ਫਿਲਮ ਸਵਾਯਮਕਰੁਸ਼ੀ ਵਿੱਚ ਅਦਾਕਾਰੀ ਕੀਤੀ ਜਿਸਦਾ ਪ੍ਰਥਮ ਪ੍ਰਦਸ਼ਨ (ਪ੍ਰੀਮਿਅਰ) ਮੋਸਕੋ ਇੰਟਰਨੈਸ਼ਨਲ ਫਿਲਮ ਫੇਸਟੀਵਲ ਵਿੱਚ ਕੀਤਾ ਗਿਆ।[8] 1988 ਵਿੱਚ ਇਸਨੇ ਰੁਦ੍ਰਾਵੀਨਾ ਵਿੱਚ ਕੰਮ ਕੀਤਾ ਜਿਸ ਲਈ ਇਸਨੂੰ ਨਰਗਿਸ ਦੱਤ ਅਵਾਰਡ ਮਿਲਿਆ।[9]
2006 ਵਿੱਚ, ਚਿਰੰਜੀਵੀ ਨੂੰ ਭਾਰਤੀ ਸਿਨੇਮਾ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ਲਈ ਭਾਰਤ ਦੇ ਵੱਡੇ ਅਵਾਰਡ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਂਧਰਾ ਯੂਨੀਵਰਸਿਟੀ ਦੁਆਰਾ ਇਸਨੂੰ ਡਾਕਟਰ ਦੀ ਉਪਾਧੀ ਦਿੱਤੀ ਗਈ।[10]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.