ਗ਼ੋਰੀ ਰਾਜਵੰਸ਼ ਜਾਂ ਗ਼ੋਰੀ ਸਿਲਸਿਲਾ (ਫ਼ਾਰਸੀ: ur, ਅੰਗਰੇਜ਼ੀ: Ghurids), ਜੋ ਆਪਣੇ ਆਪ ਨੂੰ ਸ਼ਨਸਬਾਨੀ ਰਾਜਵੰਸ਼ (ur, ਸ਼ਨਸਬਾਨੀ) ਸੱਦਿਆ ਕਰਦੇ ਸੀ, ਇੱਕ ਮਧ ਕਾਲੀਨ ਰਾਜਵੰਸ਼ ਸੀ ਜਿਸ ਨੇ ਈਰਾਨ, ਅਫ਼ਗ਼ਾਨਿਸਤਾਨ, ਪੱਛਮ-ਉੱਤਰੀ ਭਾਰਤ (ਦਿੱਲੀ ਤਕ), ਖ਼ੁਰਾਸਾਨਅਤੇ ਆਧੂਨਿਕ ਪੱਛਮੀ ਚੀਨ ਦੇ ਸ਼ਨਜਿਆਨਗ ਖੇਤਰ ਦੇ ਕਈ ਭਾਗਾਂ ਤੇ 1148 ਤੋਂ 1215 ਈਸਵੀ ਤੱਕ ਰਾਜ ਕੀਤਾ। ਇਹ ਰਾਜਵੰਸ਼ ਗ਼ਜ਼ਨਵੀ ਰਾਜਵੰਸ਼ ਦੇ ਪਤਨ ਕੇ ਬਾਅਦ ਉਠਿਆ ਸੀ। ਇਹ ਰਾਜਵੰਸ਼ ਅਫ਼ਗ਼ਾਨਿਸਤਾਨ ਦੇ ਗ਼ੌਰ ਪ੍ਰਾਂਤ ਵਿੱਚ ਕੇਂਦਰਿਤ ਸੀ ਅਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸਦਾ ਰਾਜਘਰਾਣਾ ਤਾਜਿਕ ਮੂਲ ਦਾ ਸੀ(ਪਰ ਸਹੀ ਨਸਲੀ ਮੂਲ ਸ਼ੱਕੀ ਹੈ)।[1]

ਵਿਸ਼ੇਸ਼ ਤੱਥ ur / ur ਗ਼ੋਰੀਆਨ​/ਸ਼ਨਸਬਾਨੀ ਗ਼ੋਰੀ ਰਾਜਵੰਸ਼, ਰਾਜਧਾਨੀ ...
ur / ur

ਗ਼ੋਰੀਆਨ​/ਸ਼ਨਸਬਾਨੀ

ਗ਼ੋਰੀ ਰਾਜਵੰਸ਼
1148–1215
Thumb
ਰਾਜਧਾਨੀਫਿਰੋਜ਼ ਕੋਹ

ਹੇਰਾਤ ਗ਼ਜ਼ਨੀ (1170 ਦਾ ਦਹਾਕਾ-1215)

ਲਾਹੌਰ (ਸ਼ੀਤਕਾਲੀਨ)
ਆਮ ਭਾਸ਼ਾਵਾਂਫ਼ਾਰਸੀ (ਰਾਜਭਾਸ਼ਾ)
ਧਰਮ
ਸੁੰਨੀ ਇਸਲਾਮ
ਸਰਕਾਰਸਾਮਰਾਜ
ਸੁਲਤਾਨ 
 1148-1157
ਆਲਾਹ ਉਦ ਦੀਨ ਜਹਾਨਸੋਜ਼
 1157-1202
ਗ਼ਿਆਸ ਉਦ ਦੀਨ ਗ਼ੋਰੀ
 1202-1206
ਮੁਹੰਮਦ ਗ਼ੋਰੀ
 1206-1210
ਕੁਤਬ ਉਦ ਦੀਨ ਐਬਕ
Historical eraਮਧ ਕਾਲ
 Established
1148
 Disestablished
1215
ਤੋਂ ਪਹਿਲਾਂ
ਤੋਂ ਬਾਅਦ
Ghaznavid Empire
Delhi Sultanate
Khwarazmian dynasty
ਅੱਜ ਹਿੱਸਾ ਹੈ
ਆਧੂਨਿਕ ਦੇਸ਼
ਬੰਦ ਕਰੋ

ਗ਼ੋਰੀ ਰਾਜਵੰਸ਼ ਦੀ ਸਰਵਪ੍ਰਥਮ ਰਾਜਧਾਨੀ ਗ਼ੌਰ ਪ੍ਰਾਂਤ ਦਾ ਫਿਰੋਜ਼ ਕੋਹ ਸ਼ਹਿਰ ਸੀ ਲੇਕਿਨ ਬਾਅਦ ਵਿੱਚ ਹੇਰਾਤ ਬਣ ਗਿਆ। ਇਸਦੇ ਇਲਾਵਾ ਗ਼ਜ਼ਨੀ ਅਤੇ ਲਾਹੌਰ ਨੂੰ ਵੀ ਰਾਜਧਾਨੀਆਂ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਸੀ, ਵਿਸ਼ੇਸ਼ਕਰ ਸਰਦੀਆਂ ਵਿੱਚ। ਦਿੱਲੀ ਦਾ ਪ੍ਰਸਿੱਧ ਕੁਤਬ ਮੀਨਾਰ ਇਸੇ ਵੰਸ਼ ਦੇ ਕੁਤਬ ਉਦ ਦੀਨ ਐਬਕ ਦਾ ਬਣਵਾਇਆ ਹੋਇਆ ਹੈ, ਜਿਸ ਨੇ ਦਿੱਲੀ ਸਲਤਨਤ ਦੀ ਸਥਾਪਨਾ ਵੀ ਕੀਤੀ।[2] ਇਸ ਰਾਜਵੰਸ਼ ਦੇ ਪਤਨ ਦੇ ਬਾਅਦ ਈਰਾਨ ਵਿੱਚ ਖਵਾਰੇਜਮ​ ਸ਼ਾਹ ਰਾਜਵੰਸ਼ ਅਤੇ ਉੱਤਰ ਭਾਰਤ ਵਿੱਚ ਦਿੱਲੀ ਸਲਤਨਤ ਦੇ ਗ਼ੁਲਾਮ ਰਾਜਵੰਸ਼ (ਜਿਸ ਨੂੰ ਮਮਲੂਕ ਰਾਜਵੰਸ਼ ਵੀ ਕਹਿੰਦੇ ਹਨ) ਨੇ ਇਸਦੀ ਜਗ੍ਹਾ ਲਈ।

ਇਤਹਾਸ

ਮੱਧ 12ਵੀਂ ਸਦੀ ਤੋਂ ਪਹਿਲਾਂ ਗ਼ੋਰੀ ਸਰਦਾਰ 150 ਸਾਲਾਂ ਤੱਕ ਗਜਨਵੀਆਂ ਅਤੇ ਸਲਜੂਕਾਂ ਦੇ ਅਧੀਨ ਰਹੇ। ਇਸ ਕਾਲ ਦੇ ਅੰਤ ਤੱਕ ਗਜਨਵੀ ਆਪ ਸਲਜੂਕੋਂ ਦੇ ਅਧੀਨ ਹੋ ਚੁੱਕੇ ਸਨ।[3]

ਆਰੰਭਿਕ ਦੌਰ

1148-1149 ਵਿੱਚ ਕੁਤੁਬ-ਉਦ-ਦੀਨ ਨਾਮਕ ਇੱਕ ਮਕਾਮੀ ਗ਼ੋਰੀ ਸਰਦਾਰ ਕਿਸੇ ਪਰਵਾਰਿਕ ਝਗੜੇ ਦੇ ਬਾਅਦ ਸ਼ਰਨ ਲੈਣ ਜਦੋਂ ਗਜਨਾ ਆਇਆ ਤਾਂ ਗਜਨਵੀ ਸ਼ਾਸਕ ਬਹਰਾਮ ਸ਼ਾਹ ਨੇ ਉਸਨੂੰ ਜਹਿਰ ਦੇਕੇ ਮਾਰ ਦਿੱਤਾ। ਬਦਲਾ ਲੈਣ ਲਈ, ਉਸਦੇ ਭਰਾ ਸੈਫ਼ ਅਲ੍ਦੀਨ ਨੇ ਗਜਨੀ ਵੱਲ ਮਾਰਚ ਕੀਤਾ ਅਤੇ ਬਹਰਾਮ ਸ਼ਾਹ ਨੂੰ ਹਰਾਇਆ' ਪਰ ਇੱਕ ਸਾਲ ਬਾਅਦ ਬਹਰਾਮ ਸ਼ਾਹ ਵਾਪਸ ਆ ਗਿਆ ਅਤੇ ਸੈਫ਼ ਦੇ ਖਿਲਾਫ ਇੱਕ ਨਿਰਣਾਇਕ ਜਿੱਤ ਹਾਸਲ ਕਰ ਲਈ, ਅਤੇ ਜਲਦੀ ਹੀ ਸੈਫ਼ ਨੂੰ ਫੜ ਲਿਆ ਗਿਆ ਅਤੇ ਸਲੀਬ ਤੇ ਟੰਗ ਦਿੱਤਾ ਗਿਆ। ਸੈਫ਼ ਦਾ ਇੱਕ ਹੋਰ ਭਰਾ ਬਹਾ ਅਲ-ਦੀਨ ਸੈਮ ਪਹਿਲਾ, ਆਪਣੇ ਦੋ ਭਰਾਵਾਂ ਦੀ ਮੌਤ ਦਾ ਬਦਲਾ ਲੈਣ ਲਈ ਚੱਲ ਪਿਆ, ਪਰ ਰਸਤੇ ਵਿੱਚ ਹੀ ਕਿਸੇ ਕੁਦਰਤੀ ਕਾਰਨ ਕਰਕੇ ਉਸ ਦੀ ਮੌਤ ਹੋ ਗਈ। ਉਸ ਗਜਨੀ ਨਾ ਪਹੁੰਚ ਸਕਿਆ। ਬਦਲਾ ਲੈਣ ਲਈ ਉਹਨਾਂ ਦੇ ਸਭ ਤੋਂ ਛੋਟੇ ਭਰਾ ਅਲਾ-ਉਦ-ਦੀਨ ਹੁਸੈਨ ਨੇ ਗਜਨੀ ਉੱਤੇ ਹਮਲਾ ਕਰ ਦਿੱਤਾ ਅਤੇ ਉਸਨੂੰ 7 ਦਿਨਾਂ ਤੱਕ ਲੁੱਟਿਆ ਅਤੇ ਜਲਾਕੇ ਰਾਖ ਕਰ ਦਿੱਤਾ। ਇਸਦੇ ਬਾਅਦ ਉਸਨੂੰ ਜਹਾਨਸੋਜ ਦੇ ਨਾਮ ਨਾਲ ਜਾਣਿਆ ਜਾਣ ਲਗਾ, ਜਿਸਦਾ ਮਤਲਬ ਜਹਾਨ ਵਿੱਚ ਅੱਗ ਲਗਾਉਣ ਵਾਲਾ ਹੁੰਦਾ ਹੈ। ਇਸਦੇ ਨਾਲ ਹੀ ਗਜਨਵੀ ਸਾਮਰਾਜ ਖ਼ਤਮ ਹੋਣ ਲਗਾ।[4]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.