From Wikipedia, the free encyclopedia
ਕਾਰੋਲਸ ਲਿਨਾਉਸ (/lɪˈniːəs/;[1] 23 ਮਈ 1707 – 10 ਜਨਵਰੀ 1778), ਸਵੀਡਿਸ਼ ਨੋਬਲਿਟੀ ਅਨੁਸਾਰ ਕਾਰਲ ਵਾਨ ਲਿੰਨ ਵੀ ਕਹਿੰਦੇ ਹਨ।(listen (ਮਦਦ·ਫ਼ਾਈਲ)),[2] ਸਵੀਡਿਸ਼ ਜੰਤੂਵਿਗਿਆਨੀ, ਡਾਕਟਰ, ਅਤੇ ਪੌਧਵਿਗਿਆਨੀ ਸੀ, ਜਿਸਨੇ ਆਧੁਨਿਕ ਦੋਨਾਵੀਂ ਜੀਵ ਨਾਮਕਰਨ ਸਕੀਮ ਲਈ ਬੁਨਿਆਦ ਰੱਖੀ।
ਕਾਰੋਲਸ ਲਿਨਾਉਸ (Carl von Linné) | |
---|---|
ਜਨਮ | [note 1] Råshult, Stenbrohult parish (now within Älmhult Municipality), ਸਵੀਡਨ | 23 ਮਈ 1707
ਮੌਤ | 10 ਜਨਵਰੀ 1778 70) Hammarby (estate), Danmark parish (outside Uppsala), ਸਵੀਡਨ | (ਉਮਰ
ਰਾਸ਼ਟਰੀਅਤਾ | ਸਵੀਡਿਸ਼ |
ਅਲਮਾ ਮਾਤਰ | ਲੁੰਡ ਯੂਨੀਵਰਸਿਟੀ ਉਪਸਾਲਾ ਯੂਨੀਵਰਸਿਟੀ University of Harderwijk |
ਲਈ ਪ੍ਰਸਿੱਧ | ਟੈਸੋਨੋਮੀ ਇਕਾਲੋਜੀ ਬਾਟਨੀ |
ਵਿਗਿਆਨਕ ਕਰੀਅਰ | |
ਖੇਤਰ | ਬਾਟਨੀ ਬਾਇਓਲੋਜੀ ਜ਼ੂਆਲੋਜੀ |
ਉੱਘੇ ਵਿਦਿਆਰਥੀ | Peter Ascanius |
Author abbrev. (botany) | L. |
ਦਸਤਖ਼ਤ | |
ਨੋਟ | |
ਲਿਨਾਓਸ ਦਾ ਜਨਮ ਦੱਖਣ ਸਵੀਡਨ ਦੇ ਪੇਂਡੂ ਇਲਾਕੇ ਸਮਾਲੈਂਡ ਵਿੱਚ ਹੋਇਆ ਸੀ। ਉਸ ਦਾ ਪਿਤਾ ਉਸ ਦੇ ਵਡਾਰੂਆਂ ਵਿੱਚ ਪਹਿਲਾ ਵਿਅਕਤੀ ਸੀ ਜਿਸ ਨੇ ਇੱਕ ਸਥਾਈ ਅੰਤਮ ਨਾਮ ਨੂੰ ਅਪਨਾਇਆ ਸੀ, ਉਸ ਦੇ ਪਹਿਲਾਂ ਉਹਨਾਂ ਦੇ ਵਡਾਰੂ ਸਕੈਂਡਿਨੇਵਿਆਈ ਦੇਸ਼ਾਂ ਵਿੱਚ ਪ੍ਰਚੱਲਤ ਪਿਤ੍ਰਨਾਮ ਪ੍ਰਣਾਲੀ ਦਾ ਇਸਤੇਮਾਲ ਕਰਿਆ ਕਰਦੇ ਸਨ। ਉਸ ਦੇ ਪਿਤਾ ਨੇ ਉਹਨਾਂ ਦੇ ਪਰਵਾਰਿਕ ਫ਼ਾਰਮ ਤੇ ਲੱਗੇ ਇੱਕ ਵਿਸ਼ਾਲ ‘ਲਿੰਡੇਨ’ ਦਰਖਤ ਦੇ ਲੈਟਿਨ ਨਾਮ ਉੱਤੇ ਆਧਾਰਿਤ ਉਸ ਦਾ ਅੰਤਮ ਨਾਮ ਲਿਨਾਓਸ ਅਪਨਾਇਆ ਸੀ। 1717 ਵਿੱਚ ਉਸ ਨੇ ਵੈਕਸਜੋ ਸ਼ਹਿਰ ਤੋਂ ਆਪਣੀ ਆਰੰਭਕ ਸਿੱਖਿਆ ਲਈ ਅਤੇ 1724 ਵਿੱਚ ਜਿਮਨੇਜੀਅਮ ਸਧਾਰਨ ਅੰਕਾਂ ਨਾਲ ਪਾਸ ਕੀਤਾ। ਬਨਸਪਤੀ ਵਿਗਿਆਨ ਵਿੱਚ ਉਸ ਦੇ ਉਤਸ਼ਾਹ ਨੇ ਇੱਕ ਮਕਾਮੀ ਚਿਕਿਤਸਕ ਨੂੰ ਆਕਰਸ਼ਤ ਕੀਤਾ, ਜਿਸ ਨੂੰ ਲੱਗਿਆ, ਕਿ ਇਸ ਬਾਲਕ ਵਿੱਚ ਉਕਤ ਵਿਸ਼ਾ ਦੀ ਪ੍ਰਤਿਭਾ ਹੈ। ਉਸ ਦੀ ਸਿਫਾਰਿਸ਼ ਤੇ ਕਾਰਲ ਦੇ ਪਿਤਾ ਨੇ ਉਸ ਨੂੰ ਸਭ ਤੋਂ ਨੇੜਲੀ ਯੂਨੀਵਰਸਿਟੀ, ਲੁੰਡ ਯੂਨੀਵਰਸਿਟੀ ਭੇਜਿਆ। ਕਾਰਲ ਨੇ ਉੱਥੇ ਪੜ੍ਹਾਈ ਦੇ ਨਾਲ ਹੀ ਉੱਥੇ ਦੀ ਜੀਵਵਿਗਿਆਨ ਫੁਲਵਾੜੀ ਨੂੰ ਵੀ ਸੁਧਾਰਿਆ। ਤਦ ਉਸ ਨੂੰ ਉਪਸਾਲਾ ਯੂਨੀਵਰਸਿਟੀ ਜਾਣ ਦੀ ਪ੍ਰੇਰਨਾ ਮਿਲੀ। ਕਾਰਲ ਨੇ ਇੱਕ ਹੀ ਸਾਲ ਬਾਅਦ ਉਪਸਾਲਾ ਲਈ ਪ੍ਰਸਥਾਨ ਕੀਤਾ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.