From Wikipedia, the free encyclopedia
ਕਣ ਭੌਤਿਕ ਵਿਗਿਆਨ ਦੇ ਸਟੈਂਡਰਡ ਮਾਡਲ ਵਿੱਚ, ਗੇਜ਼ ਬੋਸੌਨਾਂ ਵਾਸਤੇ “ਪੁੰਜ” ਵਿਸ਼ੇਸ਼ਤਾ ਦੇ ਜਨਰੇਸ਼ਨ ਮਕੈਨਿਜ਼ਮ ਨੂੰ ਸਮਝਾਉਣ ਲਈ ਹਿਗਜ਼ ਮਕੈਨਿਜ਼ਮ ਲਾਜ਼ਮੀ ਚੀਜ਼ ਹੈ। ਹਿਗਜ਼ ਮਕੈਨਿਜ਼ਮ ਤੋਂ ਬਗੈਰ, ਜਾਂ ਇਸਦੇ ਵਰਗੇ ਕਿਸੇ ਹੋਰ ਪ੍ਰਭਾਵ ਤੋਂ ਬਗੈਰ, ਸਾਰੇ ਬੋਸੌਨ (ਮੁਢਲੇ ਕਣ ਦੀ ਇੱਕ ਕਿਸਮ) ਪੁੰਜਹੀਣ ਹੋ ਸਕਦੇ ਹਨ, ਪਰ ਨਾਪ ਦਿਖਾਉਂਦੇ ਹਨ ਕਿ W+, W−, ਅਤੇ Z ਬੋਸੌਨ ਦਰਅਸਲ ਤੁਲਨਾਤਮਿਕ ਤੌਰ ਤੇ ਲੱਗਪਗ 80 GeV/c2 ਜਿੰਨੇ ਭਾਰੀ ਪੁੰਜ ਰੱਖਦੇ ਹਨ। ਹਿਗਜ਼ ਫੀਲਡ ਇਸ ਪਹੇਲੀ ਨੂੰ ਹੱਲ ਕਰਦੀ ਹੈ। ਮਕੈਨਿਜ਼ਮ ਦਾ ਸਰਲਤਮ ਵਿਵਰਣ ਸਟੈਂਡਰਡ ਮਾਡਲ ਵਿੱਚ ਇੱਕ ਅਜਿਹੀ ਕੁਆਂਟਮ ਫੀਲਡ (ਹਿਗਜ਼ ਫੀਲਡ) ਜੋੜਦਾ ਹੈ ਜੋ ਸਾਰੀ ਸਪੇਸ ਵਿੱਚ ਵਿਆਪਕ ਹੋ ਜਾਂਦੀ ਹੈ।
ਕੁੱਝ ਅੱਤ ਉੱਚੇ ਤਾਪਮਾਨ ਤੋਂ ਥੱਲੇ, ਫੀਲਡ, ਪਰਸਪਰ ਕ੍ਰਿਆਵਾਂ ਕਾਰਣ ਤੁਰੰਤ ਸਮਰੂਪਤਾ ਟੁੱਟਣਾ ਪੈਦਾ ਕਰਦੀ ਹੈ। ਸਮਰੂਪਤਾ ਦਾ ਟੁੱਟਣਾ ਹਿਗਜ਼ ਮਕੈਨਿਜ਼ਮ ਨੂੰ ਕ੍ਰਿਆਸ਼ੀਲ ਕਰ ਦਿੰਦਾ ਹੈ ਜੋ ਬੋਸੌਨਾਂ ਨੂੰ ਪੁੰਜ ਪ੍ਰਾਪਤ ਕਰਨ ਲਈ ਇਸ ਨਾਲ ਪਰਸਪਰ ਕ੍ਰਿਆ ਕਰਨ ਲਈ ਮਜਬੂਰ ਕਰ ਦਿੰਦੀ ਹੈ। ਸਟੈਂਡਰਡ ਮਾਡਲ ਵਿੱਚ, ਵਾਕ ਹਿਗਜ਼ ਮਕੈਨਿਜ਼ਮ ਵਿਸ਼ੇਸ਼ ਤੌਰ ਤੇ ਇਲੈਕਟ੍ਰੋਵੀਕ ਸਮਰੂਪਤਾ ਟੁੱਟਣ ਰਾਹੀਂ W±, ਅਤੇ Z ਵੀਕ ਗੇਜ ਬੋਸੌਨਾਂ ਵਾਸਤੇ ਪੁੰਜਾਂ ਦੀ ਪੀੜੀ ਵੱਲ ਇਸ਼ਾਰਾ ਕਰਦਾ ਹੈ। CERN ਵਿਖੇ ਲਾਰਜ ਹੈਡ੍ਰੌਨ ਕੋਲਾਈਡਰ ਨੇ ਮਾਰਚ 14, 2014 ਵਿੱਚ ਹਿਗਜ਼ ਕਣ ਨਾਲ ਸਥਿਰਤਾ ਵਾਲੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਵਿੱਚ ਇਸ ਫੀਲਡ ਦੀ ਮੋਜੂਦਗੀ ਦੀ ਸੰਭਾਵਨਾ ਜਤਾਈ ਗਈ, ਅਤੇ ਸਮਝਾਇਆ ਗਿਆ ਕਿ ਕਿਵੇਂ ਕੁਦਰਤ ਵਿੱਚ ਹਿਗਜ਼ ਮਕੈਨਿਜ਼ਮ ਵਰਤਦਾ ਹੈ।
ਹਿਗਜ਼ ਮਕੈਨਿਜ਼ਮ 1962 ਵਿੱਚ ਫਿਲਿਪ ਵਾੱਰਨ ਅੰਡ੍ਰਸਨ ਦੁਆਰਾ ਸੁਪਰਕੰਡਕਟੀਵਿਟੀ ਵਿੱਚ ਸਮਰੂਪਤਾ ਟੁੱਟਣ ਉੱਤੇ 1950ਵੇਂ ਦਹਾਕੇ ਦੇ ਅੰਤ ਵੇਲੇ ਦੇ ਕੰਮ ਦਾ ਪਿੱਛਾ ਕਰਦੇ ਹੋਏ, ਅਤੇ ਕਣ ਭੌਤਿਕ ਵਿਗਿਆਨ ਅੰਦਰਲੇ ਇਸਦੇ ਉਪਯੋਗਾਂ ਪ੍ਰਤਿ ਚਰਚਾ ਕਰਦੇ 1960 ਦੇ ਇੱਪ ਪਰਚੇ ਵਿੱਚ ਯੋਸ਼ੀਕੋ ਨਾਂਬੂ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ। ਤਿੰਨ ਸੁਤੰਤਰ ਗਰੁੱਪਾਂ: ਰੌਬਰਟ ਬਰੂਟ ਤੇ ਫ੍ਰਾਂਕੋਇਸ ਐਂਗਲ੍ਰਟ; ਪੀਟਰ ਹਿਗਜ਼; ਅਤੇ ਗੇਰਾਲਡ ਗੁਰਾਲਨਿਕ, ਸੀ. ਆਰ. ਹਾਗਨ, ਤੇ ਟੌਮ ਕਿੱਬਲ ਦੁਆਰਾ 1964 ਵਿੱਚ ਲੱਗਪਗ ਇੱਕਠੀ ਛਾਪੀ ਗਈ ਗੇਜ ਥਿਊਰੀ ਨੂੰ ਤੋੜੇ ਬਗੈਰ ਪੁੰਜ ਪੀੜੀ ਨੂੰ ਸਮਝਾਉਣ ਲਈ ਅੰਤ ਵਿੱਚ ਇੱਕ ਥਿਊਰੀ ਕਾਮਯਾਬ ਹੋ ਗਈ । ਹਿਗਜ਼ ਮਕੈਨਿਜ਼ਮ ਨੂੰ ਇਸੇ ਕਾਰਨ ਬਰੂਟ-ਐਂਗਲ੍ਰਟ-ਹਿਗਜ਼ ਮਕੈਨਿਜ਼ਮ ਜਾਂ ਐਂਗਲ੍ਰਟ-ਬਰੂਟ-ਹਿਗਜ਼-ਗੁਰਾਲਨਿਕ-ਕਿੱਬਲ ਮਕੈਨਿਜ਼ਮ, ਐਂਡ੍ਰਸਨ-ਹਿਗਜ਼ ਮਕੈਨਿਜ਼ਮ, ਐਂਡ੍ਰਸਨ-ਹਿਗਜ਼-ਕਿੱਬਲ ਮਕੈਨਿਜ਼ਮ, ਅਬਦੁਸ ਸਲਮ ਦੁਆਰਾ ਹਿਗਜ਼-ਕਿੱਬਲ ਮਕੈਨਿਜ਼ਮ, ਅਤੇ ਪੀਟਰ ਹਿਗਜ਼ ਦੁਆਰਾ [ਐਡ੍ਰਸਨ, ਬਰੂਟ, ਐਗਲ੍ਰਟ, ਗੁਰਾਲਨਿਕ, ਹਾਗਨ, ਹਿਗਜ਼, ਕਿੱਬਲ, ਅਤੇ ‘ਟੀ ਹੂਫਟ ਲਈ] ABEGHHK'tH ਮਕੈਨਿਜ਼ਮ ਵੀ ਕਿਹਾ ਜਾਂਦਾ ਹੈ।
ਅਕਤੂਬਰ 8, 2013 ਨੂੰ, CERN ਦੇ ਲਾਰਜ ਹੈਡ੍ਰੌਨ ਕੋਲਾਈਡਰ ਵਿੱਖੇ, ਥਿਊਰੀ ਦੁਆਰਾ ਅਨੁਮਾਨਿਤ ਲੰਬੇ ਸਮੇਂ ਤੋਂ ਚਾਹੇ ਗਏ ਹਿਗਜ਼ ਬੋਸੌਨ ਦਿਸਦੇ ਇੱਕ ਨਵੇਂ ਕਣ ਦੀ ਖੋਜ ਦਾ ਪਿੱਛਾ ਕਰਦੇ ਹੋਏ, ਇਹ ਐਲਾਨ ਕੀਤਾ ਗਿਆ ਕਿ ਪੀਟਰ ਹਿਗਜ਼ ਅਤੇ ਫ੍ਰਾਂਕੋਇਸ ਐਂਗਲ੍ਰਟ ਨੂੰ ਭੌਤਿਕ ਵਿਗਿਆਨ ਵਿੱਚ 2013 ਦੇ ਨੋਬਲ ਪਰਾਈਜ਼ ਨਾਲ ਸਨਮਾਨਿਤ ਕੀਤਾ ਗਿਆ ਹੈ । (ਐਂਗਲ੍ਰਟ ਦਾ ਸਹਿ-ਲੇਖਕ ਰੌਬਰਟ ਬਰੂਟ 2011 ਵਿੱਚ ਦੁਨੀਆਂ ਤੋਂ ਚੱਲ ਵਸਿਆ ਅਤੇ ਨੋਬਲ ਪੁਰਸਕਾਰ ਆਮਤੌਰ ਤੇ ਮੌਤ ਤੋਂ ਬਾਦ ਨਹੀਂ ਦਿੱਤਾ ਜਾਂਦਾ)
ਹਿਗਜ਼ ਮਕੈਨਿਜ਼ਮ ਦੀ ਸਹੋਯੋਗਤਾ ਅਜੋਕੀ ਭੌਤਿਕ ਵਿਗਿਆਨ ਅੰਦਰ ਸਟੀਵਨ ਵੇਨਬਰਗ ਅਤੇ ਅਬਦੁਸ ਸਲਮ ਦੁਆਰਾ ਕੀਤੀ ਗਈ ਸੀ।, ਅਤੇ ਇਹ ਸਟੈਂਡਰਡ ਮਾਡਲ ਦਾ ਲਾਜ਼ਮੀ ਹਿੱਸਾ ਹੈ।
ਸਟੈਂਡਰਡ ਮਾਡਲ ਅੰਦਰ, ਇਲੈਕਟ੍ਰੋਵੀਕ ਸਮਰੂਪਤਾ ਨੂੰ ਤੋੜਣ ਲਈ ਲਾਜ਼ਮੀ ਉੱਚ ਤਾਪਮਾਨਾਂ ਉੱਤੇ, ਸਾਰੇ ਮੁਢਲੇ ਕਣ ਪੁੰਜਹੀਣ ਹੁੰਦੇ ਹਨ। ਇੱਕ ਅਪਾਤ ਤਾਪਮਾਨ ਉੱਤੇ ਹਿਗਜ਼ ਫੀਲਡ ਟੈਕੋਨਿਕ ਬਣ ਜਾਂਦੀ ਹੈ, ਸਮਰੂਪਤਾ ਤੁਰੰਤ ਹੀ ਸੰਘਣੇਪਣ (ਕੰਡੈੱਨਸੇਸ਼ਨ) ਦੁਆਰਾ ਟੁੱਟ ਜਾਂਦੀ ਹੈ, ਅਤੇ W ਅਤੇ Z ਬੋਸੌਨ ਪੁੰਜ ਪ੍ਰਾਪਤ ਕਰ ਲੈਂਦੇ ਹਨ। (ਇਸ ਲਈ EWSB ਇੱਕ ਸੰਖੇਪ ਸ਼ਬਦ ਹੈ ਜਿਸਦਾ ਅਰਥ ਹੈ, ਇਲੈਕਟ੍ਰੋਵੀਕ ਸਮਿੱਟਰੀ ਬਰੇਕਿੰਗ )
ਫਰਮੀਔਨ, ਜਿਵੇਂ ਲੈਪਟੌਨ ਅਤੇ ਕੁਆਰਕ, ਸਟੈਂਡਰਡ ਮਾਡਲ ਵਿੱਚ ਹਿਗਜ਼ ਫੀਲਡ ਨਾਲ ਅਪਣੀ ਪਰਸਪਰ ਕ੍ਰਿਆ ਦੇ ਨਤੀਜੇ ਵਜੋਂ ਪੁੰਜ ਪ੍ਰਾਪਤ ਕਰਦੇ ਹਨ, ਪਰ ਗੇਜ ਬੋਸੌਨਾਂ ਦੇ ਪੁੰਜ ਪ੍ਰਾਪਤ ਕਰਨ ਦੇ ਤਰੀਕੇ ਵਾਂਗ ਨਹੀਂ ਕਰਦੇ।
ਸਟੈਂਡਰਡ ਮਾਡਲ ਵਿੱਚ, ਹਿਗਜ਼ ਫੀਲਡ ਇੱਕ SU(2) ਨਕਲ ਹੁੰਦੀ ਹੈ, ਜੋ ਚਾਰ ਹਿੱਸਿਆਂ (ਕੰਪੋਨੈਂਟਾਂ) ਵਾਲਾ ਇੱਕ ਕੰਪਲੈਕਸ ਸਕੇਲਰ ਹੁੰਦਾ ਹੈ (ਜਾਂ ਦੋ ਕੰਪਲੈਕਸ ਕੰਪੋਨੈਂਟਾਂ ਵਾਲਾ ਹੁੰਦਾ ਹੈ)। ਇਸਦਾ (ਕਮਜੋਰ ਹਾਈਪਰਚਾਰਜ) U(1) ਚਾਰਜ 1 ਹੁੰਦਾ ਹੈ। ਇਸਦਾ ਅਰਥ ਹੈ ਕਿ ਇਹ SU(2) ਅਧੀਨ ਇੱਕ ਸਪਿੱਨੌਰ ਦੇ ਤੌਰ ਤੇ ਪਰਿਵਰਤਿਤ ਹੁੰਦਾ ਹੈ। U(1) ਰੋਟੇਸ਼ਨਾਂ ਅਧੀਨ, ਇਹ ਇੱਕ ਫੇਜ਼ ਨਾਲ ਗੁਣਾ ਹੋ ਜਾਂਦਾ ਹੈ, ਜੋ ਇਸ ਤਰਾਂ ਕੰਪਲੈਕਸ ਸਪਿੱਨੌਰ ਦੇ ਵਾਸਤਵਿਕ ਅਤੇ ਕਾਲਪਨਿਕ ਹਿੱਸਿਆਂ ਨੂੰ ਇੱਕ ਦੂਜੇ ਵਿੱਚ ਮਿਕਸ ਕਰ ਦਿੰਦਾ ਹੈ- ਇਸਲਈ ਇਹ U(1) ਅਧੀਨ ਦੋ ਕੰਪਲੈਕਸ ਸਪਿੱਨੌਰਾਂ ਦੇ ਮਿਸ਼੍ਰਿਤ ਹੋਣ ਵਾਂਗ ਨਹੀਂ ਹੈ (ਜਿਸਦੇ ਉਹਨਾਂ ਦਰਮਿਆਨ ਅੱਠ ਵਾਸਤਵਿਕ ਕੰਪੋਨੈਂਟ/ਹਿੱਸੇ ਹੋਣੇ ਸਨ), ਸਗੋਂ ਇਹ ਗਰੁੱਪ U(2) ਦੀ ਸਪਿੱਨੌਰ ਪ੍ਰਸਤੁਤੀ ਹੁੰਦੀ ਹੈ।
ਅਪਣੇ ਪੁਟੈਂਸ਼ਲ ਦੁਆਰਾ ਵਿਸ਼ੇਸ਼ ਕੀਤੀਆਂ ਗਈਆਂ (ਸੰਖੇਪ ਕੀਤੀਆਂ ਗਈਆਂ, ਪ੍ਰਸਤੁਤ ਕੀਤੀਆਂ ਗਈਆਂ ਜਾਂ ਇੱਥੋਂ ਤੱਕ ਨਕਲ ਕੀਤੀਆਂ ਗਈਆਂ ) ਪਰਸਪਰ ਕ੍ਰਿਆਵਾਂ ਰਾਹੀਂ ਹਿਗਜ਼ ਫੀਲਡ, ਗੇਜ ਗਰੁੱਪ SU(2) × U(1) ਦੀਆਂ ਚਾਰ ਪੀੜੀਆਂ (ਜਨਰੇਸ਼ਨਾਂ, “ਦਿਸ਼ਾਵਾਂ’’) ਵਿੱਚੋਂ ਤਿੰਨ ਦੇ ਤੁਰੰਤ ਟੁੱਟਣ ਵਿੱਚ ਦਖਲ ਦਿੰਦੀ ਹੈ: ਇਸਦੇ ਚਾਰ ਕੰਪੋਨੈਂਟਾਂ ਵਿੱਚੋਂ ਤਿੰਨ ਕੰਪੋਨੈਂਟ ਸਧਾਰਨ ਤੌਰ ਤੇ ਗੋਲਡਸਟੋਨ ਬੋਸੌਨਾਂ ਲਈ ਜਿਮੇਵਾਰ ਹੁੰਦੇ ਹਨ, ਜੇਕਰ ਇਹ ਗੇਜ ਫੀਲਡਾਂ ਨਾਲ ਮੇਲੇ (ਕਪਲ ਕੀਤੇ) ਨਾ ਗਏ ਹੋਣ ।
ਫੇਰ ਵੀ, ਸਮਰੂਪਤਾ ਟੁੱਟਣ ਤੋਂ ਬਾਦ, ਹਿਗਜ਼ ਫੀਲਡ ਅੰਦਰ ਅਜ਼ਾਦੀ ਦੀਆਂ ਚਾਰ ਡਿਗਰੀਆਂ ਵਿੱਚੋਂ ਇਹ ਤਿੰਨ ਡਿਗਰੀਆਂ ਤਿੰਨ W ਅਤੇ Z ਬੋਸੌਨਾਂ (W+, W− ਅਤੇ Z) ਨਾਲ ਮਿਕਸ ਹੋ ਜਾਂਦੀਆਂ ਹਨ, ਅਤੇ ਇਹਨਾਂ ਕਮਜੋਰ ਬੋਸੌਨਾਂ ਦੇ ਸਪਿੱਨ ਕੰਪੋਨੈਂਟਾਂ ਦੇ ਤੌਰ ਤੇ ਇੱਕੋ ਇਕ ਔਬਜ਼ਰਵੇਬਲ ਹੁੰਦੀਆਂ ਹਨ, ਜੋ ਹੁਣ ਪੁੰਜ ਰੱਖਦੇ ਹਨ; ਜਦੋਂਕਿ ਬਾਕੀ ਬਚੀ ਅਜ਼ਾਦੀ ਦੀ ਡਿਗਰੀ ਹਿਗਜ਼ ਬੋਸੌਨ ਬਣ ਜਾਂਦੀ ਹੈ- ਜੋ ਇੱਕ ਨਵਾਂ ਸਕੇਲਰ ਕਣ ਹੁੰਦਾ ਹੈ।
ਸਟੈਂਡਰਡ ਮਾਡਲ ਦੇ ਇਲੈਕਟ੍ਰੋਵੀਕ ਹਿੱਸੇ ਦਾ ਗੇਜ ਗਰੁੱਪ SU(2) × U(1) ਹੈ। ਗਰੁੱਪ SU(2) ਸਾਰੇ 2-ਗੁਣਾ-2 ਯੂਨਾਇਟਰੀ ਮੈਟ੍ਰਿਕਸਾਂ ਦਾ ਗਰੁੱਪ ਹੁੰਦਾ ਹੈ ਜਿਹਨਾਂ ਦਾ ਡਿਟ੍ਰਮੀਨੈਂਟ ਯੂਨਿਟ ਹੁੰਦਾ ਹੈ; ਜੋ ਇੱਕ ਕੰਪਲੈਕਸ ਦੋ ਅਯਾਮੀ ਵੈਕਟਰ ਸਪੇਸ ਅੰਦਰ ਨਿਰਦੇਸ਼ਾਂਕਾਂ ਦੀਆਂ ਸਾਰੀਆਂ ਔਰਥੋਨੌਰਮਲ ਤਬਦੀਲੀਆਂ ਹੁੰਦਾ ਹੈ।
ਹਿਗਜ਼ ਬੋਸੌਨ ਦੀ ਦਿਸ਼ਾ ਵਿੱਚ ਦੂਜੇ ਬੇਸਿਸ ਵੈਕਟਰ ਨੂੰ ਇਸ਼ਾਰਾ ਕਰਨ ਵਾਸਤੇ ਨਿਰਦੇਸ਼ਾਂਕਾਂ ਨੂੰ ਘੁਮਾਉਣਾ, H ਦੀ ਵੈੱਕਮ ਐਕਪੈਕਟੇਸ਼ਨ ਵੈਲਿਊ (ਪੁਲਾੜ ਉਮੀਦ ਮੁੱਲ) ਨੂੰ , ਸਪਿੱਨੌਰ (0, v) ਬਣਾ ਦਿੰਦਾ ਹੈ। x, y, ਅਤੇ z ਧੁਰਿਆਂ ਦੁਆਲੇ ਰੋਟੇਸ਼ਨਾਂ ਦੇ ਜਨਰੇਟਰ, ਅੱਧੇ ਪੌਲੀ ਮੈਟ੍ਰਿਕਸਾਂ σx, σy, ਅਤੇ σz ਰਾਹੀਂ ਹੁੰਦੇ ਹਨ, ਤਾਂ ਜੋ z-ਧੁਰੇ ਦੁਆਲੇ ਐਂਗਲ θ ਦੀ ਇੱਕ ਰੋਟੇਸ਼ਨ ਵੈੱਕਮ ਨੂੰ ਹੇਠਾਂ ਦੱਸੇ ਤੱਕ ਲੈ ਜਾਵੇ,
ਜਦੋਂਕਿ Tx ਅਤੇ Ty ਜਨਰੇਟਰ ਸਪਿੱਨੌਰ ਦੇ ਸ਼ਿਖਰਲੇ ਅਤੇ ਤਲ ਵਾਲੇ ਕੰਪੋਨੈਂਟਾਂ ਨੂੰ ਮਿਕਸ ਕਰ ਦਿੰਦੇ ਹਨ, Tz ਰੋਟੇਸ਼ਨਾਂ ਹਰੇਕ ਨੂੰ ਸਿਰਫ ਉਲਟ ਫੇਜ਼ਾਂ ਨਾਲ ਗੁਣਾ ਕਰਦੀਆਂ ਹਨ। ਇਸ ਫੇਜ਼ ਨੂੰ ਐਂਗਲ 1/2θ ਦੀ ਇੱਕ U(1) ਰੋਟੇਸ਼ਨ ਦੁਆਰਾ ਫੇਰ ਮੁੜ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਨਤੀਜੇ ਵਜੋਂ, ਇੱਕ ਮਾਤਰਾ 1/2θ ਦੁਆਰਾ ਇੱਕ SU(2) Tz-ਰੋਟੇਸ਼ਨ ਅਤੇ ਇੱਕ U(1), ਦੋਹਾਂ ਅਧੀਨ, ਵੈੱਕਮ ਇਨਵੇਰੀਅੰਟ (ਸਥਿਰ) ਰਹਿੰਦਾ ਹੈ।
ਜਨਰੇਟਰਾਂ ਦਾ ਇਹ ਹੇਠਾਂ ਲਿਖਿਆ ਮੇਲ
ਗੇਜ ਗਰੁੱਪ ਦਾ ਅਣਟੁੱਟਿਆ ਹਿੱਸਾ ਪਰਿਭਾਸ਼ਿਤ ਕਰਦਾ ਹੈ,
ਜਿੱਥੇ Q ਇਲੈਕਟ੍ਰਿਕ ਚਾਰਜ ਨੂੰ ਪ੍ਰਸਤੁਤ ਕਰਦਾ ਹੈ,
Tz ਉਹਨਾਂ ਰੋਟੇਸ਼ਨਾਂ ਦਾ ਜਨਰੇਟਰ ਹੈ ਜੋ SU(2) ਵਿੱਚ z-ਧੁਰੇ ਦੁਆਲੇ ਹੁੰਦੀਆਂ ਹਨ, ਅਤੇ
Y , U(1) ਦਾ ਹਾਈਪਰਚਾਰਜ ਜਨਰੇਟਰ ਹੁੰਦਾ ਹੈ।
ਜਨਰੇਟਰਾਂ ਦਾ ਇਹ ਮੇਲ (SU(2) ਵਿੱਚ ਇੱਕ z-ਰੋਟੇਸ਼ਨ ਅਤੇ ਅੱਧੇ ਐਂਗਲ ਰਾਹੀਂ ਇੱਕ ਇਕੱਠੀ U(1) ਰੋਟੇਸ਼ਨ) ਵੈੱਕਮ ਨੂੰ ਸੁਰੱਖਿਅਤ ਕਰਦੇ ਹਨ, ਅਤੇ ਸਟੈਂਡਰਡ ਮਾਡਲ ਅੰਦਰ ਅਣਟੁੱਟੇ ਗੇਜ ਗਰੁੱਪ ਨੂੰ ਪਰਿਭਾਸ਼ਿਤ ਕਰਦੇ ਹਨ, ਜਿਸਦਾ ਨਾਮ ਇਲੈਕਟ੍ਰਿਕ ਚਾਰਜ ਗਰੁੱਪ ਹੈ। ਇਸ ਦਿਸ਼ਾ ਵਿੱਚ ਗੇਜ ਫੀਲਡ ਦਾ ਹਿੱਸਾ ਪੁੰਜਹੀਣ ਬਣਿਆ ਰਹਿੰਦਾ ਹੈ, ਅਤੇ ਭੌਤਿਕੀ ਫੋਟੌਨ ਲਈ ਜਿਮੇਵੱਰ ਹੁੰਦਾ ਹੈ।
ਤੁਰੰਤ ਸਮਿੱਟਰੀ ਬਰੇਕਿੰਗ ਦੀ ਜਾਣਪਛਾਣ ਦੇ ਬਾਵਜੂਦ, ਪੁੰਜ ਰਕਮਾਂ ਚੀਰਲ ਗੇਜ ਇਨਵੇਰੀਅੰਸ (ਸਥਿਰਤਾ) ਦਾ ਵਿਰੋਧ ਕਰਦੀਆਂ ਹਨ। ਇਹਨਾਂ ਫੀਲਡਾਂ ਵਾਸਤੇ ਪੁੰਜ ਰਕਮਾਂ ਨੂੰ ਹਮੇਸ਼ਾਂ ਹੀ ਇੱਕ ਗੇਜ ਇਨਵੇਰੀਅੰਟ ਹਿਗਜ਼ ਮਕੈਨਿਜ਼ਮ ਦੁਆਰਾ ਬਦਲ ਦੇਣਾ ਚਾਹੀਦਾ ਹੈ। ਇੱਕ ਸੰਭਾਵਨਾ ਫਰਮੀਔਨ ਫੀਲਡ ψ ਅਤੇ ਹਿਗਜ਼ ਫੀਲਡ Φ ਦਰਮਿਆਨ ਫੀਲਡ ਦੀ ਅਗਿਆਤ ਕਪਲਿੰਗਾਂ Gψ ਨਾਲ ਕਿਸੇ ਕਿਸਮ ਦੀ ਯੁਕਾਵਾ ਕਪਲਿੰਗ ਹੁੰਦੀ ਹੈ, ਜੋ ਸਮਰੂਪਤਾ ਟੁੱਟਣ ਤੋਂ ਬਾਦ (ਹੋਰ ਸ਼ੁੱਧ ਤੌਰ ਤੇ: ਕਿਸੇ ਢੁਕਵੀਂ ਅਧਾਰ ਅਵਸਥਾ ਦੁਆਲੇ ਲਗਰਾਂਜੀਅਨ ਡੈੱਨਸਟੀ ਦੇ ਫੈਲਾਓ ਤੋਂ ਬਾਦ) ਫੇਰ ਤੋਂ ਮੂਲ ਪੁੰਜ ਰਕਮਾਂ ਦਿੰਦੀ ਹੈ, ਜਿਹਨਾਂ ਨੂੰ ਹੁਣ, ਕਿਵੇਂ ਨਾ ਕਿਵੇਂ (ਯਾਨਿ ਕਿ, ਹਿਗਜ਼ ਫੀਲਡ ਦੀ ਜਾਣਪਛਾਣ ਰਾਹੀਂ) ਇੱਕ ਗੇਜ-ਇਨਵੇਰੀਅੰਟ ਤਰੀਕੇ ਨਾਲ ਲਿਖਿਆ ਜਾਂਦਾ ਹੈ। ਇੱਕ ਫਰਮੀਔਨ ਫੀਲਡ ψ ਅਤੇ ਹਿਗਜ਼ ਫੀਲਡ Φ ਦੀ ਯੁਕਾਵਾ ਪਰਸਪਰ ਕ੍ਰਿਆ ਵਾਸਤੇ ਲਗਰਾਂਜੀਅਨ ਡੈੱਨਸਟੀ ਇਹ ਹੁੰਦੀ ਹੈ,
ਜਿੱਥੇ ਫੇਰ ਤੋਂ ਗੇਜ ਫੀਲਡ A ਸਿਰਫ Dμ ਵਿੱਚ ਦਾਖਲ ਹੁੰਦੀ ਹੈ (ਯਾਨਿ ਕਿ, ਇਹ ਸਿਰਫ ਅਸਿੱਧੇ ਤੌਰ ਤੇ ਹੀ ਦਿਖਾਈ ਦਿੰਦੀ ਹੈ) । ਮਾਤਰਾਵਾਂ γμ ਡੀਰਾਕ ਮੈਟ੍ਰਿਕਸ ਹੁੰਦੀਆਂ ਹਨ, ਅਤੇ Gψ ਪਹਿਲਾਂ ਦੱਸਿਆ ਜਾ ਚੁੱਕਾ ਯੁਕਾਵਾ ਕਪਲਿੰਗ ਪੈਰਾਮੀਟਰ (ਮਾਪਦੰਡ) ਹੁੰਦਾ ਹੈ। ਹੁਣ ਪਹਿਲਾਂ ਹੀ ਪੁੰਜ-ਪੈਦਾਵਰ ਉਹੀ ਸਿਧਾਂਤ ਅਪਣਾਉਂਦੀ ਹੈ ਜੋ ਉੱਪਰ ਦਰਸਾਇਆ ਗਿਆ ਹੈ, ਜਿਸਦਾ ਨਾਮ ਉੱਪਰ ਦਰਸਾਏ ਵਾਂਗ ਇੱਕ ਸੀਮਤ ਉਮੀਦ ਮੁੱਲ ਦੀ ਮੌਜੂਦਗੀ ਤੋਂ ਹੈ। ਫੇਰ ਤੋਂ, ਇਹ ਪੁੰਜ ਵਿਸ਼ੇਸ਼ਤਾ ਦੀ ਮੌਜੂਦਗੀ ਲਈ ਅਤਿ-ਮਹੱਤਵਪੂਰਨ ਹੈ।
ਤੁਰੰਤ ਸਮਰੂਪਤਾ ਟੁੱਟਣ ਨੇ ਬੋਸੌਨਾਂ ਨੂੰ ਸਾਪੇਖਿਕ ਕੁਆਂਟਮ ਫੀਲਡ ਥਿਊਰੀਆਂ ਵਿੱਚ ਦਾਖਲ ਕਰਨ ਲਈ ਇੱਕ ਢਾਂਚੇ ਦਾ ਪ੍ਰਸਤਾਵ ਰੱਖਿਆ । ਫੇਰ ਵੀ, ਗੋਲਡਸਟੋਨ ਦੀ ਥਿਊਰਮ ਅਨੁਸਾਰ, ਇਹ ਬੋਸੌਨ ਪੁੰਜਹੀਣ ਹੋਣੇ ਚਾਹੀਦੇ ਸਨ। ਗੋਲਡਸਟੋਨ ਬੋਸੌਨਾਂ ਦੇ ਤੌਰ ਤੇ ਤਕਰੀਬਨ ਵਿਅਖਿਅਤ ਕੀਤੇ ਜਾ ਸਕਣ ਵਾਲੇ ਨਿਰੀਖਣ ਕੀਤੇ ਗਏ ਕਣਾਂ ਵਿੱਚੋਂ ਸਿਰਫ ਪਾਈਔਨ ਹੀ ਅਜਿਹੇ ਕਣ ਸਨ।, ਜਿਹਨਾਂ ਨੂੰ ਯੋਸ਼ੀਰੋ ਨਾਂਬੂ ਨੇ ਚੀਰਲ ਸਮਰੂਪਤਾ ਟੁੱਟਣ ਨਾਲ ਸਬੰਧਤ ਕੀਤਾ ।
ਯਾਂਗ-ਮਿਲਜ਼ ਥਿਊਰੀ (ਜਿਸਨੂੰ ਗੈਰ-ਅਬੇਲੀਅਨ ਗੇਜ ਥਿਊਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਨਾਲ ਇੱਕ ਰਲਦੀ ਮਿਲਦੀ ਸਮੱਸਿਆ ਹੋਰ ਪੈਦਾ ਹੋ ਜਾਂਦੀ ਹੈ, ਜੋ ਪੁੰਜਹੀਣ ਸਪਿੱਨ-1 ਗੇਜ ਬੋਸੌਨਾਂ ਦਾ ਅਨੁਮਾਨ ਲਗਾਉਂਦੀ ਹੈ। ਪੁੰਜਹੀਣ ਕਮਜੋਰ ਪਰਸਪਰ ਕ੍ਰਿਆ ਕਰਨ ਵਾਲੇ ਗੇਜ ਬੋਸੌਨ ਲੰਬੇ-ਦਾਇਰੇ ਦੇ ਬਲਾਂ ਲਈ ਜਿਮੇਵਾਰ ਬਣਦੇ ਹਨ, ਜੋ ਸਿਰਫ ਇਲੈਕਟ੍ਰੋਮੈਗਨਟਿਜ਼ਮ ਅਤੇ ਸਬੰਧਤ ਪੁੰਜਹੀਣ ਫੋਟੌਨਾਂ ਲਈ ਹੀ ਨਿਰੀਖਤ ਕੀਤੇ ਗਏ ਹਨ। ਕਮਜੋਰ ਬਲ ਦੀਆਂ ਗੇਜ ਥਿਊਰੀਆਂ ਨੂੰ ਸਥਿਰਤਾ ਪ੍ਰਾਪਤ ਕਰਨ ਲਈ ਪੁੰਜ ਵਾਲੇ ਗੇਜ ਬੋਸੌਨਾਂ ਦਾ ਵਿਵਰਣ ਬਿਆਨ ਕਰਨ ਵਾਸਤੇ ਕਿਸੇ ਤਰੀਕੇ ਦੀ ਜਰੂਰਤ ਸੀ।
ਮਕੈਨਿਜ਼ਮ 1962 ਵਿੱਚ ਫਿਲਿਪ ਵਾਰਨ ਅੰਡ੍ਰਸਨ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ, ਜਿਸਨੇ ਕਣ ਭੌਤਿਕ ਵਿਗਿਆਨ ਲਈ ਇਸਦੇ ਨਤੀਜਿਆਂ ਦੀ ਚਰਚਾ ਕੀਤੀ ਪਰ ਇੱਕ ਸਪੱਸ਼ਟ ਸਾਪੇਖਿਕ ਮਾਡਲ ਉੱਤੇ ਕੰਮ ਨਹੀਂ ਕੀਤਾ । ਸਾਪੇਖਿਕ ਮਾਡਲ 1964 ਵਿੱਚ ਤਿੰਨ ਸੁਤੰਤਰ ਗਰੁੱਪਾਂ- ਰੌਬਰਟ ਬਰੂਟ ਅਤੇ ਫ੍ਰੈਂਕੋਇਸ ਐਂਗਲ੍ਰਟ; ਪੀਟਰ ਹਿੱਗਜ਼; ਅਤੇ ਗੇਰਾਲਡ ਗੁਰਾਲਨਿਕ, ਕਾਰਲ ਰਿਚਰਡ ਹਾਗਨ, ਅਤੇ ਟੌਮ ਕਿੱਬਲ ਦੁਆਤਾ ਵਿਕਸਿਤ ਕੀਤਾ ਗਿਆ ਸੀ। ਕੁੱਝ ਦੇਰ ਬਾਦ, 1965 ਵਿੱਚ, ਪਰ ਹੋਰ ਪ੍ਰਕਾਸ਼ਨਾਂ ਤੋਂ ਸੁਤੰਤਰ ਤੌਰ ਤੇ, ਮਕੈਨਿਜ਼ਮ ਦੀ ਪ੍ਰਸਤਾਵਨਾ ਅਲੈਗਜ਼ੈਂਡਰ ਮਿਗਡਲ ਅਤੇ ਅਲੈਗਜ਼ੈਂਡਰ ਪੋਲੀਆਕੋਵ ਦੁਆਰਾ ਵੀ ਕੀਤੀ ਗਈ ਸੀ, ਜੋ ਉਸ ਵਕਤ ਅੰਡਰਗ੍ਰੈਜੁਏਟ ਵਿਦਿਆਰਥੀ ਸਨ। ਫੇਰ ਵੀ, JETP ਦੇ ਸੰਪਾਦਕੀ ਦਫਤਰ ਦੁਆਰਾ ਪੇਪਰ ਲੇਟ ਹੋ ਗਿਆ ਅਤੇ ਸਿਰਫ 1966 ਵਿੱਚ ਹੀ ਛਾਪਿਆ ਗਿਆ ।
ਮਕੈਨਿਜ਼ਮ ਪਹਿਲਾਂ ਖੋਜੇ ਜਾ ਚੁੱਕੇ ਯੋਸ਼ੀਰੋ ਨਾਂਬੂ ਦੇ ਘਟਨਾਕ੍ਰਮ ਨਾਲ ਨਜ਼ਦੀਕ ਤੋਂ ਸਮਾਨਤਾ ਰੱਖਦਾ ਹੈ ਜਿਸ ਵਿੱਚ ਸੁਪਰਕੰਡਕਟੀਵਿਟੀ ਵਿੱਚ ਕੁਆਂਟਮ ਫੀਲਡਾਂ ਦੀ ‘ਵੈਕੱਮ ਬਣਤਰ’ ਸ਼ਾਮਿਲ ਹੈ। ਇੱਕ ਮਿਲਦਾ ਜੁਲਦਾ ਪਰ ਅਲੱਗ ਪ੍ਰਭਾਵ (ਜਿਸ ਵਿੱਚ ਇੱਕ ਅੱਫਾਈਨ ਅਨੁਭਵ ਸ਼ਾਮਿਲ ਹੈ ਜਿਸਨੂੰ ਹੁਣ ਹਿਗਜ਼ ਫੀਲਡ ਕਹਿੰਦੇ ਹਨ), ਜਿਸਨੂੰ ਸਟੁਇਕਲਬਰਗ ਮਕੈਨਿਜ਼ਮ ਕਹਿੰਦੇ ਹਨ, ਪਹਿਲਾਂ ਹੀ ਅਰਨਸਟ ਸਟੁਇਕਲਬਰਗ ਦੁਆਰਾ ਅਧਿਐਨ ਕੀਤਾ ਗਿਆ ਸੀ।
ਇਹਨਾਂ ਭੌਤਿਕ ਵਿਗਿਆਨੀਆਂ ਨੇ ਖੋਜਿਆ ਕਿ ਜਦੋਂ ਕਿਸੇ ਗੇਜ ਥਿਊਰੀ ਨੂੰ ਸਮਰੂਪਤਾ ਗਰੁੱਪ ਨੂੰ ਤੁਰੰਤ ਤੋੜਣ ਵਾਲੀ ਕਿਸੇ ਅਤਿਰਿਕਤ ਫੀਲਡ ਨਾਲ ਮਿਲਾ ਲਿਆ ਜਾਂਦਾ ਹੈ, ਤਾਂ ਗੇਜ ਬੋਸੌਨ ਸਥਿਰਤਾ ਨਾਲ ਇੱਕ ਗੈਰ-ਜ਼ੀਰੋ ਪੁੰਜ ਪ੍ਰਾਪਤ ਕਰ ਲੈਂਦੇ ਹਨ। ਵਿਸ਼ਾਲ ਮੁੱਲਾਂ ਦੀ ਸ਼ਾਮਲੀਅਤ ਦੇ ਬਾਵਜੂਦ, ਇਹ ਕਮਜੋਰ ਬਲ ਦੀ ਇੱਕ ਗੇਜ ਥਿਊਰੀ ਵਿਅਖਿਆ ਨੂੰ ਪ੍ਰਵਾਨਗੀ ਦਿੰਦੀ ਹੈ, ਜੋ 1967 ਵਿੱਚ ਸਟੀਵਨ ਵੇਨਬਰਗ ਅਤੇ ਅਬਦੁਸ ਸਲਮ ਦੁਆਰਾ ਸੁਤੰਤਰਤਾ ਨਾਲ ਵਿਕਸਿਤ ਕੀਤੀ ਗਈ ਸੀ। ਹਿਗਜ਼ ਦਾ ਮੌਲਿਕ ਆਰਟੀਕਲ ਜੋ ਮਾਡਲ ਪ੍ਰਸਤੁਤ ਕਰਦਾ ਸੀ। ਭੌਤਿਕ ਵਿਗਿਆਨ ਪੱਤਰਾਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਭੌਤਿਕੀ ਸਮੀਖਿਆ ਪੱਤਰਾਂ ਨੂੰ ਪੁਨਰ-ਪੇਸ਼ ਕਰਨ ਤੋਂ ਪਹਿਲਾਂ ਆਰਟੀਕਲ ਨੂੰ ਦੋਹਰਾਉਂਦੇ ਹੋਏ, ਉਸਨੇ ਅੰਤ ਵਿੱਚ ਇੱਕ ਵਾਕ ਜੋੜਿਆ, ਜਿਸ ਵਿੱਚ ਇਹ ਦਰਸਾਇਆ ਗਿਆ ਸੀ ਕਿ ਇਸਦਾ ਭਾਵ ਇੱਕ ਜਾਂ ਜਿਆਦਾ ਹੋਰ ਨਵੇਂ ਪੁੰਜਾਂ ਵਾਲੇ ਸਕੇਲਰ ਬੋਸੌਨਾਂ ਤੋਂ ਹੈ, ਜੋ ਸਮਰੂਪਤਾ ਗਰੁੱਪ ਦੀਆਂ ਪ੍ਰਸਤੁਤੀਆਂ ਨੂੰ ਸੰਪੂਰਣ ਨਹੀਂ ਕਰਦੇ; ਇਹ ਹਿਗਜ਼ ਬੋਸੌਨ ਹੁੰਦੇ ਹਨ।
ਬਰੂਟ ਅਤੇ ਐਂਗਲ੍ਰਟ; ਹਿਗਜ਼; ਅਤੇ ਗੁਰਾਲਨਿਕ, ਹਾਗਨ, ਅਤੇ ਕਿੱਬਲ ਦੁਆਰਾ ਤਿੰਨੇ ਪੇਪਰਾਂ ਵਿੱਚੋਂ ਹਰੇਕ ਪੇਪਰ 2008 ਵਿੱਚ ਭੌਤਿਕੀ ਸਮੀਖਿਆ ਪੱਤਰਾਂ ਦੁਆਰਾ ‘ਮੀਲ ਪੱਥਰ ਪੱਤਰਾਂ’ ਦੇ ਤੌਰ ਤੇ ਪਛਾਣੇ ਗਏ । ਜਦੋਂਕਿ ਇਹਨਾਂ ਮੌਲਿਕ ਪੇਪਰਾਂ ਵਿੱਚੋਂ ਹਰੇਕ ਨੇ ਇੱਕੋ ਜਿਹਾ ਦ੍ਰਿਸ਼ਟੀਕੋਣ ਵਰਤਿਆ, 1964 ਦੇ PRL ਸਮਿੱਟਰੀ ਬਰੇਕਿੰਗ ਪੇਪਰਾਂ ਵਿਚਕਾਰ ਯੋਗਦਾਨ ਅਤੇ ਫਰਕ ਧਿਆਨਯੋਗ ਹਨ। ਸਾਰੇ ਛੇ ਭੌਤਿਕ ਵਿਗਿਆਨੀਆਂ ਨੂੰ ਇਸ ਕੰਮ ਲਈ 2010 ਦਾ ਸਿਧਾਂਤਕ ਕਣ ਭੌਤਿਕ ਵਿਗਿਆਨ ਲਈ ਜੇ. ਜੇ. ਸਾਕੁਰਾਏ ਪੁਰਸਕਾਰ ਸਾਂਝੇ ਤੌਰ ਤੇ ਦਿੱਤਾ ਗਿਆ ।
ਬੈਂਜਾਮਿਨ ਡਬਲਿਊ. ਲੀ ਅਕਸਰ ਸਭ ਤੋਂ ਪਹਿਲਾਂ ‘ਹਿਗਜ਼’-ਵਰਗੇ ਮਕੈਨਿਜ਼ਮ ਦੇ ਨਾਮਕਰਨ ਦਾ ਲਾਭ ਲੈਂਦਾ ਹੈ, ਬੇਸ਼ੱਕ ਇਸ ਗੱਲ ਤੇ ਮੁਕਾਬਲਾ ਹੁੰਦਾ ਹੈ ਕਿ ਇਹ ਪਹਿਲਾਂ ਕਦੋਂ ਵਾਪਰਿਆ । ਪਹਿਲੇ ਸਮਿਆਂ ਵਿੱਚੋਂ ਇੱਕ ਸਮਾਂ ਜਦੋਂ ਹਿਗਜ਼ ਨਾਮ ਦਿਸਿਆ, 1972 ਵਿੱਚ ਉਦੋਂ ਸੀ ਜਦੋਂ ਗੇਰਾਡਸ ‘ਟੀ ਹੂਫਟ ਅਤੇ ਮਾਰਟੀਨਸ ਜੇ. ਜੀ. ਵੈਲਟਮਾਨ ਨੇ ਅਪਣੇ ਨੋਬਲ ਜਿੱਤਣ ਵਾਲੇ ਪੇਪਰ ਵਿੱਚ ਹਿਗਜ਼-ਕਿੱਬਲ ਮਕੈਨਿਜ਼ਮ ਦੇ ਤੌਰ ਤੇ ਇਸ ਵੱਲ ਇਸ਼ਾਰਾ ਕਰਿਆ ।
ਹਿਗਜ਼ ਮਕੈਨਿਜ਼ਮ ਉਦੋਂ ਵਾਪਰਦਾ ਹੈ ਜਦੋਂ ਵੀ ਕੋਈ ਚਾਰਜ ਕੀਤੀ ਹੋਈ ਫੀਲਡ ਕੋਈ ਵੈਕੱਮ ਉਮੀਦ ਮੁੱਲ ਰੱਖਦੀ ਹੋਵੇ । ਗੈਰ-ਸਾਪੇਖਿਕ ਸੰਦਰਭ ਵਿੱਚ, ਇਹ ਇੱਕ ਚਾਰਜ ਵਾਲੇ ਓਸ ਬੋਸ-ਆਈਨਸਟਾਈਨ ਕੰਡੈੱਨਸੇਟ ਦਾ ਲਾਨਦਾਓ ਮਾਡਲ ਹੁੰਦਾ ਹੈ, ਜਿਸ ਨੂੰ ਸੁਪਰਕੰਡਕਟਰ ਵੀ ਕਹਿੰਦੇ ਹਨ। ਸਾਪੇਖਿਕ ਕੰਡੈੱਨਸੇਟ ਵਿੱਚ, ਕੰਡੈੱਨਸੇਟ ਇੱਕ ਸਕੇਲਰ ਫੀਲਡ ਹੁੰਦਾ ਹੈ, ਅਤੇ ਸਾਪੇਖਿਕ ਤੌਰ ਤੇ ਸਥਿਰ ਹੁੰਦਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.