ਅੰਗਰੇਜ਼ੀ ਜਾਂ ਅੰਗਰੇਜੀ (English (ਮਦਦ·ਫ਼ਾਈਲ) ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਵਗ਼ੈਰਾ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਾਨੀ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਅੰਗਰੇਜ਼ੀ | |
---|---|
ਉਚਾਰਨ | /ˈɪŋɡlɪʃ/[1] |
ਨਸਲੀਅਤ | ਅੰਗਰੇਜ਼ ਐਂਗਲੋ-ਸੈਕਸਨ (ਇਤਿਹਾਸਕ ਤੌਰ 'ਤੇ) |
Native speakers | ਪਹਿਲੀ ਭਾਸ਼ਾ: 309–400 ਮਿਲੀਅਨ ਦੂਜੀ ਭਾਸ਼ਾ: 199–1,400 ਮਿਲੀਅਨ[2][3] ਕੁੱਲ: 500 ਮਿਲੀਅਨ–1.8 ਬਿਲੀਅਨ[3][4] (2013) |
ਹਿੰਦ-ਯੂਰਪੀ
| |
ਲਿਖਤੀ ਪ੍ਰਬੰਧ | ਲਾਤੀਨੀ ਲਿਪੀ (ਅੰਗਰੇਜ਼ੀ ਵਰਣਮਾਲਾ) |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | 67 ਦੇਸ਼ 27 ਗੈਰ-ਪ੍ਰਭੁਸੱਤਾਵਾਨ ਸੰਸਥਾਵਾਂ ਵੱਖ-ਵੱਖ ਸੰਸਥਾਵਾਂ
|
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | ਵਿਸ਼ਵ ਭਰ ਵਿੱਚ ਖਾਸ ਤੌਰ 'ਤੇ
|
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | en |
ਆਈ.ਐਸ.ਓ 639-2 | eng |
ਆਈ.ਐਸ.ਓ 639-3 | eng |
ਉਹ ਖੇਤਰ ਜਿੱਥੇ ਅੰਗਰੇਜ਼ੀ ਬਹੁਗਿਣਤੀ ਮੂਲ ਭਾਸ਼ਾ ਹੈ
ਉਹ ਖੇਤਰ ਜਿੱਥੇ ਅੰਗਰੇਜ਼ੀ ਅਧਿਕਾਰਤ ਜਾਂ ਵਿਆਪਕ ਤੌਰ 'ਤੇ ਬੋਲੀ ਜਾਂਦੀ ਹੈ, ਪਰ ਪ੍ਰਾਇਮਰੀ ਮੂਲ ਭਾਸ਼ਾ ਵਜੋਂ ਨਹੀਂ |
ਇਤਿਹਾਸ
ਪੰਜਵੀਂ ਅਤੇ ਛੇਵੀਂ ਸਦੀ ਵਿੱਚ ਬ੍ਰਿਟੇਨ ਦੇ ਟਾਪੂਆਂ ਉੱਤੇ ਉੱਤਰ ਵਲੋਂ ਏਂਗਲ ਅਤੇ ਸੈਕਸਨ ਕਬੀਲਿਆਂ ਨੇ ਹਮਲਾ ਕੀਤਾ ਸੀ ਅਤੇ ਉਹਨਾਂ ਨੇ ਕੈਲਟਿਕ ਭਾਸ਼ਾਵਾਂ ਬੋਲਣ ਵਾਲੇ ਮਕਾਮੀ ਲੋਕਾਂ ਨੂੰ ਸਕਾਟਲੈਂਡ, ਆਇਰਲੈਂਡ ਅਤੇ ਵੇਲਸ ਦੇ ਵੱਲ ਧਕੇਲ ਦਿੱਤਾ ਸੀ।
ਅਠਵੀਂ ਅਤੇ ਨੌਵੀਂ ਸਦੀ ਵਿੱਚ ਉੱਤਰ ਵਲੋਂ ਵਾਇਕਿੰਗਸ ਅਤੇ ਨੋਰਸ ਕਬੀਲਿਆਂ ਦੇ ਹਮਲੇ ਵੀ ਸ਼ੁਰੂ ਹੋ ਗਏ ਸਨ ਅਤੇ ਇਸ ਪ੍ਰਕਾਰ ਵਰਤਮਾਨ ਇੰਗਲੈਂਡ ਦਾ ਖੇਤਰ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਬੋਲਣ ਵਾਲਿਆਂ ਦਾ ਦੇਸ਼ ਬਣ ਗਿਆ, ਅਤੇ ਕਈ ਪੁਰਾਣੇ ਸ਼ਬਦਾਂ ਨੂੰ ਨਵੇਂ ਅਰਥ ਮਿਲ ਗਏ। ਜਿਵੇਂ : ਡਰੀਮ ( dream ) ਦਾ ਅਰਥ ਉਸ ਸਮੇਂ ਤਕ ਆਨੰਦ ਲੈਣਾ ਸੀ ਲੇਕਿਨ ਉੱਤਰ ਦੇ ਵਾਇਕਿੰਗਸ ਨੇ ਇਸ ਨੂੰ ਸਪਨੇ ਦੇ ਅਰਥ ਦੇ ਦਿੱਤੇ। ਇਸ ਪ੍ਰਕਾਰ ਸਕਰਟ ਦਾ ਸ਼ਬਦ ਵੀ ਉੱਤਰੀ ਹਮਲਾਵਰਾਂ ਦੇ ਨਾਲ ਇੱਥੇ ਆਇਆ। ਲੇਕਿਨ ਇਸ ਦਾ ਰੂਪ ਬਦਲ ਕੇ ਸ਼ਰਟ (shirt) ਹੋ ਗਿਆ। ਬਾਅਦ ਵਿੱਚ ਦੋਨੋਂ ਸ਼ਬਦ ਵੱਖ - ਵੱਖ ਅਰਥਾਂ ਵਿੱਚ ਪ੍ਰਚਲਿਤ ਹੋ ਗਏ।
ਸੰਨ 500 ਤੋਂ ਲੈ ਕੇ 1100 ਤੱਕ ਦੇ ਕਾਲ ਨੂੰ ਪੁਰਾਣੀ ਅੰਗਰੇਜ਼ੀ ਦਾ ਦੌਰ ਕਿਹਾ ਜਾਂਦਾ ਹੈ। 1066 ਈਸਵੀ ਵਿੱਚ ਡਿਊਕ ਆਫ ਨਾਰਮੰਡੀ ਨੇ ਇੰਗਲੈਂਡ ਉੱਤੇ ਹਮਲਾ ਕੀਤਾ ਅਤੇ ਇੱਥੇ ਦੇ ਐਂਗਲੋ - ਸੈਕਸਨ ਕਬੀਲਿਆਂ ਉੱਤੇ ਫਤਹਿ ਪਾਈ। ਇਸ ਪ੍ਰਕਾਰ ਪੁਰਾਣੀ ਫਰਾਂਸੀਸੀ ਭਾਸ਼ਾ ਦੇ ਸ਼ਬਦ ਮਕਾਮੀ ਭਾਸ਼ਾ ਵਿੱਚ ਮਿਲਣ ਲੱਗੇ। ਅੰਗਰੇਜ਼ੀ ਦਾ ਇਹ ਦੌਰ 1100 ਤੋਂ 1500 ਤੱਕ ਜਾਰੀ ਰਿਹਾ ਅਤੇ ਇਸਨੂੰ ਅੰਗਰੇਜ਼ੀ ਵਿਸਥਾਰ ਵਾਲਾ ਦੌਰ ਮੱਧਕਾਲੀਨ ਅੰਗਰੇਜ਼ੀ ਕਿਹਾ ਜਾਂਦਾ ਹੈ। ਕਾਨੂੰਨ ਅਤੇ ਅਪਰਾਧ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਅੰਗਰੇਜ਼ੀ ਸ਼ਬਦ ਇਸ ਕਾਲ ਵਿੱਚ ਪ੍ਰਚੱਲਿਤ ਹੋਏ। ਅੰਗਰੇਜ਼ੀ ਸਾਹਿਤ ਵਿੱਚ ਚੌਸਰ (Chaucer) ਦੀ ਸ਼ਾਇਰੀ ਨੂੰ ਇਸ ਭਾਸ਼ਾ ਦੀ ਮਹੱਤਵਪੂਰਨ ਉਦਾਹਰਣ ਦੱਸਿਆ ਜਾਂਦਾ ਹੈ।
ਸੰਨ 1500 ਦੇ ਬਾਅਦ ਅੰਗਰੇਜ਼ੀ ਦਾ ਆਧੁਨਿਕ ਕਾਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਯੂਨਾਨੀ ਭਾਸ਼ਾ ਦੇ ਕੁੱਝ ਸ਼ਬਦਾਂ ਨੇ ਮਿਲਣਾ ਸ਼ੁਰੂ ਕੀਤਾ। ਇਹ ਦੌਰ ਸ਼ੈਕਸਪੀਅਰ ਵਰਗੇ ਸਾਹਿਤਕਾਰ ਦੇ ਨਾਮ ਨਾਲ ਸ਼ੁਰੂ ਹੁੰਦਾ ਹੈ ਅਤੇ ਸੰਨ 1800 ਤੱਕ ਚੱਲਦਾ ਹੈ। ਉਸ ਦੇ ਬਾਅਦ ਅੰਗਰੇਜ਼ੀ ਦਾ ਆਧੁਨਿਕਤਮ ਦੌਰ ਆਉਂਦਾ ਹੈ ਜਿਸ ਵਿੱਚ ਅੰਗਰੇਜ਼ੀ ਵਿਆਕਰਣ ਸਰਲ ਹੋ ਚੁੱਕੀ ਹੈ ਅਤੇ ਉਸ ਵਿੱਚ ਅੰਗਰੇਜ਼ਾਂ ਦੇ ਨਵੀਂ ਉਪਨਿਵੇਸ਼ਿਕ ਏਸ਼ੀਆਈ ਅਤੇ ਅਫਰੀਕੀ ਪਰਜਾ ਦੀਆਂ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਸ਼ਾਮਿਲ ਹੋ ਚੁੱਕੇ ਹਨ।
ਸੰਸਾਰ ਰਾਜਨੀਤੀ, ਸਾਹਿਤ, ਪੇਸ਼ਾ ਆਦਿ ਵਿੱਚ ਅਮਰੀਕਾ ਦੇ ਵੱਧਦੇ ਹੋਏ ਪ੍ਰਭਾਵ ਨਾਲ ਅਮਰੀਕੀ ਅੰਗਰੇਜ਼ੀ ਨੇ ਵੀ ਵਿਸ਼ੇਸ਼ ਸਥਾਨ ਪ੍ਰਾਪਤ ਕਰ ਲਿਆ ਹੈ। ਇਸ ਦਾ ਦੂਜਾ ਕਾਰਨ ਬ੍ਰਿਟਿਸ਼ ਲੋਕਾਂ ਦਾ ਸਾਮਰਾਜਵਾਦ ਵੀ ਸੀ। ਹਿੱਜਿਆਂ ਦੀ ਸਰਲਤਾ ਅਤੇ ਗੱਲ ਕਰਨ ਦੀ ਸਰਲ ਅਤੇ ਸੁਗਮ ਸ਼ੈਲੀ ਅਮਰੀਕੀ ਅੰਗਰੇਜ਼ੀ ਦੀਆਂ ਵਿਸ਼ੇਸ਼ਤਾਵਾਂ ਹਨ।
ਭੂਗੋਲੀ ਵੰਡ
2016 ਤੱਕ [update], 400 ਮਿਲੀਅਨ ਲੋਕ ਆਪਣੀ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਬੋਲਦੇ ਸਨ, ਅਤੇ 1.1 ਬਿਲੀਅਨ ਇਸ ਨੂੰ ਸੈਕੰਡਰੀ ਭਾਸ਼ਾ ਵਜੋਂ ਬੋਲਦੇ ਸਨ।[5] ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਅੰਗਰੇਜ਼ੀ ਸਭ ਤੋਂ ਵੱਡੀ ਭਾਸ਼ਾ ਹੈ। ਅੰਗਰੇਜ਼ੀ ਹਰ ਮਹਾਂਦੀਪ ਅਤੇ ਸਾਰੇ ਵੱਡੇ ਸਮੁੰਦਰਾਂ ਦੇ ਟਾਪੂਆਂ 'ਤੇ ਭਾਈਚਾਰਿਆਂ ਦੁਆਰਾ ਬੋਲੀ ਜਾਂਦੀ ਹੈ।[6]
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.