ਆਸਾਮ ਭਾਰਤ ਦਾ ਇੱਕ ਰਾਜ ਹੈ। ਇਹਦੀ ਰਾਜਧਾਨੀ ਦਿਸਪੁਰ ਹੈ ਜੋ ਕਿ ਗੁਹਾਟੀ ਸ਼ਹਿਰ ਦੇ ਨਗਰਪਾਲਿਕਾ ਖੇਤਰ ਵਿੱਚ ਆਉਂਦਾ ਹੈ। ਇਹ ਆਲੇ ਦੁਆਲਿਓਂ ਸੱਤ ਭੈਣ ਰਾਜਾਂ ਵਿੱਚੋਂ ਛੇ ਨਾਲ ਘਿਰਿਆ ਹੋਇਆ ਹੈ। ਅਸਾਮ, ਭਾਰਤ ਦਾ ਇੱਕੋ ਇੱਕ ਰਾਜ ਹੈ ਜਿਸ ਵਿੱਚ ਨਾਗਰਿਕਾਂ ਦੀ ਸ਼ਨਾਖ਼ਤ ਲਈ ਕੌਮੀ ਰਜਿਸਟਰ (ਐੱਨਆਰਸੀ) ਲਾਗੂ ਹੈ। ਇਸ ਦੇ ਤਹਿਤ ਪਹਿਲੀ ਰਜਿਸਟਰੇਸ਼ਨ 1951 ਦੀ ਕੌਮੀ ਮਰਦਮਸ਼ੁਮਾਰੀ ਸਮੇਂ ਹੋਈ ਸੀ।[2] ਅਸਾਮ ਇਕੱਲਾ ਰਾਜ ਹੈ ਜਿਸ ਕੋਲ ਐਨਸੀਆਰ ਹੈ ਤੇ ਇਸ ਨੂੰ ਪਹਿਲੀ ਵਾਰ 1951 ਵਿੱਚ ਤਿਆਰ ਕੀਤਾ ਗਿਆ ਸੀ।[3] ਅਸਮੀਯਾ ਅਤੇ ਬੰਗਾਲੀ ਅਸਾਮ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ।
ਅਸਾਮ
অসম | ||
---|---|---|
ਦੇਸ਼ | India | |
ਖੇਤਰ | ਉੱਤਰ-ਪੂਰਬੀ ਭਾਰਤ | |
ਸਥਾਪਨਾ | 15 ਅਗਸਤ 1947 | |
ਰਾਜਧਾਨੀ | ਦਿਸਪੁਰ | |
ਸਭ ਤੋਂ ਵੱਡਾ ਸ਼ਹਿਰ | ਗੁਹਾਟੀ | |
Districts | 27 | |
ਸਰਕਾਰ | ||
• Governor | J B Patnaik | |
• ChiefMinister | Tarun Gogoi (INC) | |
• Legislature | Unicameral (126 seats) | |
• Parliamentary constituency | 14 | |
• High Court | Gauhati High Court | |
ਖੇਤਰ | ||
• ਕੁੱਲ | 78,550 km2 (30,330 sq mi) | |
• ਰੈਂਕ | 16th | |
ਆਬਾਦੀ (2011) | ||
• ਕੁੱਲ | 3,11,69,272 | |
• ਰੈਂਕ | 14th | |
• ਘਣਤਾ | 400/km2 (1,000/sq mi) | |
ਸਮਾਂ ਖੇਤਰ | ਯੂਟੀਸੀ+05:30 (IST) | |
ISO 3166 ਕੋਡ | IN-AS | |
HDI | 0.534 (medium) | |
HDI rank | 22nd (2005) | |
Literacy | 73.18% (26th)[1] | |
Official languages | Assamese, Bengali (in Barak Valley), Bodo (in Bodoland) | |
ਵੈੱਬਸਾਈਟ | assam.gov.in | |
^[*] Assam has had a legislature since 1937 ^[*] Assam is one of the original provinces of British India |
ਮਾਟੋ | জয় আই অসম (ਅਸਾਮ ਮਾਤਾ ਦੀ ਜੈ) |
---|---|
ਗੀਤ | অ’ মোৰ আপোনাৰ দেশ (O my endearing motherland) (Adopted in 1927) |
ਭਾਸ਼ਾ | ਅਸਮੀਯਾ |
Living insignia | |
ਪੰਛੀ | DeohaanhWhite-winged Wood Duck |
ਫੁੱਲ | Kopou Phul Foxtail Orchids |
ਰੁੱਖ | Hûlûng Dipterocarpus macrocarpus |
Inanimate insignia | |
ਨਾਚ | ਬੀਹੂ |
ਡਰਿੰਕ | ਸਾਹ ਅਸਾਮ ਦੀ ਚਾਹ |
ਨਦੀ | ਬ੍ਰਹਮਪੁੱਤਰ |
ਭਾਸ਼ਾਵਾਂ
ਅਸਾਮ ਸਮਝੌਤਾ
ਅਸਾਮ ਵਿੱਚੋਂ ਵਿਦੇਸ਼ੀਆਂ ਨੂੰ ਕੱਢਣ ਦੀ ਮੰਗ ਨੂੰ ਲੈ ਕੇ ਹੋਏ ਹਿੰਸਕ ਅੰਦੋਲਨ ਦੇ ਅੰਤ ਲਈ ਆਲ ਅਸਾਮ ਸਟੂਡੈਂਟਸ ਯੂਨੀਅਨ (ਆਸੂ) ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਰਮਿਆਨ ਹੋਏ ਲਿਖ਼ਤੀ ਸਮਝੌਤੇ ਦੇ ਤਹਿਤ 1971 ਤੋਂ ਬਾਅਦ ਅਸਾਮ ਵਿੱਚ ਆਏ ਲੋਕਾਂ ਦੀ ਸ਼ਨਾਖ਼ਤ ਕਰਨ ਅਤੇ ਉਹਨਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਨਾ ਕਰਨ ਦਾ ਅਹਿਦ ਇਸ ਸਮਝੌਤੇ ਦਾ ਮੁੱਖ ਹਿੱਸਾ ਸੀ। ਅਸਾਮ ਦੇ ਰਾਜਸੀ, ਪ੍ਰਸ਼ਾਸਨਿਕ ਤੇ ਸਮਾਜਿਕ-ਆਰਥਿਕ ਜੀਵਨ ਉੱਤੇ ਬੰਗਾਲੀਆਂ ਦੇ ਗ਼ਲਬੇ ਦੇ ਖ਼ਿਲਾਫ਼ 1970ਵਿਆਂ ਦੇ ਅੰਤਲੇ ਦਿਨਾਂ ਦੌਰਾਨ ਸ਼ੁਰੂ ਹੋਇਆ ਪੁਰਅਮਨ ਅੰਦੋਲਨ, ਦਿੱਲੀ ਦੀ ਇੰਦਰਾ ਗਾਂਧੀ ਸਰਕਾਰ ਦੀਆਂ ਕੁਚਾਲਾਂ ਕਾਰਨ ਹਿੰਸਕ ਰੂਪ ਧਾਰਨ ਕਰ ਗਿਆ; ਸਮੇਂ ਦੇ ਨਾਲ ਨਾਲ ਇਹ ਬੰਗਾਲੀ-ਵਿਰੋਧੀ ਤੋਂ ਬੰਗਲਾਦੇਸ਼ੀ-ਵਿਰੋਧੀ ਅਤੇ ਫਿਰ ਮੁਸਲਿਮ-ਵਿਰੋਧੀ ਅਤੇ ਕਈ ਹੋਰ ਰੂਪ ਧਾਰਨ ਕਰ ਗਿਆ। ਕੇਂਦਰ ਵਿੱਚ ਰਾਜੀਵ ਗਾਂਧੀ ਦੀ ਸਰਕਾਰ ਬਣਨ ਮਗਰੋਂ 1985 ਵਿੱਚ ਅਸਾਮ ਮਸਲਾ ਸੁਲਝਾਉਣ ਲਈ ਅਸਾਮ ਸਮਝੌਤਾ ਵੀ ਹੋਇਆ। ਇਸ ਨੂੰ ਰਾਜੀਵ ਗਾਂਧੀ ਸਰਕਾਰ ਅਮਲੀ ਰੂਪ ਦੇਣ ਵਿੱਚ ਨਾਕਾਮ ਰਹੀ। ਵਿਦੇਸ਼ੀ ਨਾਗਰਿਕਾਂ ਦੀ ਸ਼ਨਾਖ਼ਤ ਕਰਨ ਦੀ ਜੋ ਕਵਾਇਦ ਉਨ੍ਹੀਂ ਦਿਨੀਂ ਸ਼ੁਰੂ ਹੋ ਜਾਣੀ ਚਾਹੀਦੀ ਸੀ, ਉਹ 2018 ਵਿੱਚ ਪੂਰੀ ਕੀਤੀ ਜਾ ਰਹੀ ਹੈ, ਉਹ ਵੀ ਸੁਪਰੀਮ ਕੋਰਟ ਦੇ ਸਾਲ 2014 ਦੇ ਹੁਕਮਾਂ ਅਨੁਸਾਰ। ਇਨ੍ਹਾਂ ਹੁਕਮਾਂ ਬਾਰੇ ਵੀ ਕਾਨੂੰਨਸਾਜ਼ਾਂ ਵਿੱਚ ਇਹ ਪ੍ਰਭਾਵ ਹੈ ਕਿ ਇਹ ਨਿਆਂਪਾਲਿਕਾ ਦੇ ਕੁਥਾਵੇਂ ਤੇ ਨਾਮਾਕੂਲ ਦਖ਼ਲ ਦਾ ਨਤੀਜਾ ਹੈ।[4]
ਅਸਾਮ ਸੰਕਟ
ਅਸਾਮ ਵਿੱਚ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਦੇ ਖਰੜੇ ਸਬੰਧੀ ਸੁਪਰੀਮ ਕੋਰਟ ਵੱਲੋਂ ਕਦਮ ਅੱਗੇ ਵਧਾਏ ਜਾਣ ਤੇ ਅਸਾਮ ਦੀ 12 ਫ਼ੀਸਦੀ ਦੇ ਕਰੀਬ ਵਸੋਂ ਤੋਂ ਭਾਰਤੀ ਨਾਗਰਿਕਤਾ ਖੁੱਸਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ।[5] ਕੌਮੀ ਨਾਗਰਿਕਤਾ ਰਜਿਸਟਰ (ਐੱਨਸੀਆਰ) ਦੇ ਖਰੜੇ ਨੂੰ ਮੁਕੰਮਲ ਕਰਨ ਦੀ ਕਾਰਵਾਈ 2018 ਵਿੱਚ ਸਿਰੇ ਚੜ੍ਹੀ। ਇਸ ਨੇ 40.07 ਲੱਖ ਲੋਕਾਂ ਉੱਤੇ ਗ਼ੈਰ-ਭਾਰਤੀ ਹੋਣ ਦਾ ਖ਼ਤਰਾ ਖੜ੍ਹਾ ਕਰ ਦਿੱਤਾ। ਇਸ ਤੋਂ ਭਾਵ ਹੈ ਕਿ 1971 ਤੋਂ ਬਾਅਦ ਅਸਾਮ ਵਿੱਚ ਉੱਭਰੀਆਂ ਦੋ ਪੀੜ੍ਹੀਆਂ ਨੂੰ ਕੁਦੇਸੇ ਮੰਨਿਆ ਜਾਵੇਗਾ। ਬੰਗਲਾਦੇਸ਼ ਜਾਂ ਮਿਆਂਮਾਰ ਉਹਨਾਂ ਨੂੰ ਆਪਣੇ ਮੰਨਣ ਲਈ ਤਿਆਰ ਨਹੀਂ। ਉਹਨਾਂ ਦਾ ਵਤਨ ਕਿਹੜਾ ਹੋਵੇਗਾ, ਇਸ ਬਾਰੇ ਸੋਚਣਾ ਵੀ ਨਵੀਆਂ ਉਲਝਣਾਂ ਪੈਦਾ ਕਰਦਾ ਹੈ।[4]
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.