![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/90/PM_Modi_2015.jpg/640px-PM_Modi_2015.jpg&w=640&q=50)
2014 ਭਾਰਤ ਦੀਆਂ ਆਮ ਚੋਣਾਂ
ਭਾਰਤ ਵਿੱਚ ਸੋਲਹਵੀਂ ਲੋਕ ਸਭਾ ਲਈ ਆਮ ਚੋਣਾਂ 7 ਅਪਰੈਲ ਤੋਂ 12 ਮਈ 2014 ਤੱਕ ਹੋਈਆਂ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਈ। / From Wikipedia, the free encyclopedia
ਭਾਰਤ ਵਿੱਚ ਸੋਲਹਵੀਂ ਲੋਕ ਸਭਾ ਲਈ ਆਮ ਚੋਣਾਂ 7 ਅਪਰੈਲ ਤੋਂ 12 ਮਈ 2014 ਤੱਕ ਹੋਣਗੀਆਂ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ। ਇਸ ਦੌਰਾਨ ਭਾਰਤ ਦੇ ਸਾਰੇ ਸੰਸਦੀ ਖੇਤਰਾਂ ਵਿੱਚ ਵੋਟਾਂ ਪੈਣਗੀਆਂ।.[2] ਵਰਤਮਾਨ ਪੰਦਰਹਵੀਂ ਲੋਕ ਸਭਾ ਦਾ ਕਾਰਜਕਾਲ 31 ਮਈ 2014 ਨੂੰ ਖਤਮ ਹੋ ਰਿਹਾ ਹੈ।[3] ਇਹ ਚੋਣ ਹੁਣ ਤੱਕ ਦੇ ਇਤਹਾਸ ਵਿੱਚ ਸਭ ਤੋਂ ਲੰਮੇ ਪਰੋਗਰਾਮ ਵਾਲੀ ਹੋਵੇਗੀ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਦੇਸ਼ ਵਿੱਚ 9 ਚਰਣਾਂ ਵਿੱਚ ਲੋਕਸਭਾ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਦੇ ਅਨੁਸਾਰ 81.45 ਕਰੋੜ ਵੋਟਰ (ਸੰਸਾਰ ਦੀ ਸਭ ਤੋਂ ਵੱਡੀ ਵੋਟਰ ਗਿਣਤੀ) ਆਪਣੀ ਵੋਟ ਦਾ ਪ੍ਰਯੋਗ ਕਰਨਗੇ।[4] 16ਵੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਜਿੱਤ ਹਾਸਲ ਕਰਦਿਆਂ 283 ਸੀਟਾਂ ਪ੍ਰਾਪਤ ਕਰ ਲਈਆਂ। ਇਸ ਤਰ੍ਹਾਂ ਇਹ ਇਕੱਲੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਕਾਂਗਰਸ ਨੂੰ ਇਸ ਦੇ ਲੰਮੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹੀ ਕਰਾਰੀ ਹਾਰ ਹੋਈ ਹੈ। ਭਾਜਪਾ ਨੂੰ ਭਾਈਵਾਲਾਂ ਸਮੇਤ ਕੁੱਲ 334 ਸੀਟਾਂ ਮਿਲੀਆਂ ਹਨ। ਕਾਂਗਰਸ ਨੂੰ ਮਸਾਂ 46 ਸੀਟਾਂ ਮਿਲੀਆਂ ਤੇ ਯੂਪੀਏ ਕੁੱਲ ਜ਼ੋਰ ਲਾ ਕੇ 64 ਸੀਟਾਂ ਹੀ ਲੈ ਸਕਿਆ ਹੈ।
![]() | |||||||||||||||||||||
| |||||||||||||||||||||
← 15ਵੀਂ ਲੋਕ ਸਭਾ ਮੈਂਬਰਾਂ ਦੀ ਸੂਚੀ | |||||||||||||||||||||
ਓਪੀਨੀਅਨ ਪੋਲ | |||||||||||||||||||||
ਮਤਦਾਨ % | 66.38% | ||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
| |||||||||||||||||||||
![]() | |||||||||||||||||||||
|
ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਏਆਈਏ ਡੀਐਮਕੇ 37 ਸੀਟਾਂ ਤੋਂ ਜਿੱਤ ਹਾਸਲ ਕਰ ਕੇ ਤੀਜੀ ਵੱਡੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ 34 ਸੀਟਾਂ ਲੈ ਕੇ ਚੌਥੀ ਵੱਡੀ ਪਾਰਟੀ ਬਣ ਗਈ ਹੈ। ਗੁਜਰਾਤ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿੱਚ ਭਾਜਪਾ ਸਾਰੀਆਂ ਸੀਟਾਂ ਤੇ ਜਿਤ ਪ੍ਰਾਪਤ ਕੀਤੀ।
ਭਾਜਪਾ ਨੇ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੀ ਮੋਦੀ ਲਹਿਰ ‘ਤੇ ਸਵਾਰ ਹੁੰਦਿਆਂ ਪਹਿਲੀ ਵਾਰ ਇੰਨੀ ਵੱਡੀ ਜਿੱਤ ਪ੍ਰਾਪਤੀ ਕੀਤੀ ਹੈ। ਭਾਜਪਾ, ਅਟਲ ਬਿਹਾਰੀ ਬਾਜਪਾਈ ਦੀ ਬਹੁਤ ਲੋਕਪ੍ਰਿਯਤਾ ਦੇ ਦੌਰ ਵਿੱਚ ਵੀ 1990 ਤੇ 1999 ਵਿੱਚ ਕੇਵਲ 182 ਸੀਟਾਂ ਲੈ ਸਕੀ ਸੀ।