2014 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਵਿਸ਼ੇਸ਼ ਤੱਥ ਸਦੀ:, ਦਹਾਕਾ: ...
ਬੰਦ ਕਰੋ
- 1 ਜਨਵਰੀ – ਲਾਤਵੀਆ ਨੇ ਆਧਿਕਾਰਿਕ ਮੁਦਰਾ ਦੇ ਰੂਪ ਵਿੱਚ ਯੂਰੋ ਨੂੰ ਅਪਣਾਇਆ ਅਤੇ ਯੂਰੋ-ਜ਼ੋਨ ਦਾ 18ਵਾਂ ਸਦੱਸ ਬਣਿਆ।
- 21 ਜਨਵਰੀ – ਭਾਰਤ ਸਰਕਾਰ ਨੇ ਜੈਨ ਧਰਮ ਨੂੰ ਇੱਕ ਘੱਟ-ਗਿਣਤੀ ਧਰਮ ਮਨਜ਼ੂਰ ਕਰ ਲਿਆ।
- 21 ਜਨਵਰੀ – ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਵਾਲੇ 15 ਕੈਦੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿਤਾ ਤੇ ਫ਼ੈਸਲੇ ਵਿੱਚ ਕਿਹਾ ਕਿ ਉਹਨਾਂ ਵਲੋਂ ਰਹਿਮ ਦੀ ਅਪੀਲ ਨੂੰ ਲੰਮਾ ਸਮਾਂ ਬੀਤ ਜਾਣ ਕਾਰਨ ਜਾਂ ਕੈਦੀ ਦੀ ਮਾਨਸਕ ਹਾਲਤ ਕਾਰਨ ਫ਼ਾਂਸੀ ਨਹੀਂ ਦਿਤੀ ਜਾਣੀ ਚਾਹੀਦੀ।
- 23 ਫ਼ਰਵਰੀ – 7 ਫਰਵਰੀ. 22ਵੀਆਂ ਉਲੰਪਿਕ ਸਰਦ ਰੁੱਤ ਖੇਡਾਂ ਸੋਚੀ, ਰੂਸ ਵਿੱਚ ਸੰਪੰਨ ਹੋਈਆਂ।
- 4 ਮਾਰਚ – ਪੰਜਾਬ ਸਰਕਾਰ ਵਲੋਂ ਪੰਜਾਬ ਅਸੈਂਬਲੀ ਵਿੱਚ ਅੰਗਰੇਜ਼ੀ ਫ਼ੌਜ ਦੇ ਉਹਨਾਂ 282 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਹਨਾਂ ਨੇ 1845 ਵਿੱਚ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਕਰਵਾਉਣ ਵਾਸਤੇ ਸਿੱਖਾਂ 'ਤੇ ਹਮਲਾ ਕੀਤਾ ਸੀ।
- 7 ਜੁਲਾਈ – ਭਾਰਤੀ ਸੁਪਰੀਮ ਕੋਰਟ ਨੇ ਸ਼ਰੀਅਤ ਅਦਾਲਤਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿਤਾ।
- 23 ਜੁਲਾਈ – ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ।
- 26 ਜੁਲਾਈ – ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਤੇ ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ ਬਣੇ।
- 14 ਅਕਤੂਬਰ – ਬੈਲਜੀਅਮ ਵਿੱਚ ਅਦਾਲਤ ਨੇ ਦਸਤਾਰ 'ਤੇ ਪਾਬੰਦੀ ਰੱਦ ਕੀਤੀ। ਇਹ ਪਾਬੰਦੀ ਯੂਰਪੀਨ ਕਮਿਸ਼ਨ ਆਫ਼ ਹਿਊਮਨ ਰਾਈਟਜ਼ ਦੀ ਧਾਰਾ 9 ਦੇ ਖ਼ਿਲਾਫ਼ ਹੈ।
- ਸੰਯੁਕਤ ਰਾਸ਼ਟਰ ਨੇ 2014 ਨੂੰ ਪਰਿਵਾਰਕ ਖੇਤੀ ਅਤੇ ਮਨੀਵਿਗਿਆਨ ਦੇ ਅੰਤਰਰਾਸ਼ਟਰੀ ਸਾਲ ਦੇ ਤੌਰ 'ਤੇ ਮਨੋਨੀਤ ਕੀਤਾ।