From Wikipedia, the free encyclopedia
ਹਿਮਾਚਲ ਪਰਦੇਸ਼ ਭਾਰਤ ਦਾ ਇੱਕ ਰਾਜ ਹੈ। ਇਹ ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਚੀਨ ਨਾਲ ਲੱਗਦਾ ਹੈ।
ਹਿਮਾਚਲ (ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇੱਕ ਰਿਆਸਤ ਹੈ। ਇਸ ਦਾ ਖੇਤਰ 21,495 ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਰਿਆਸਤਾਂ ਅਤੇ ਚੀਨ ਦੀ ਤਿੱਬਤ ਰਿਆਸਤ ਨਾਲ ਲਗਦੀਆਂ ਹਨ। ਹਿਮਾਚਲ ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ।
ਹਿਮਾਚਲ ਨੂੰ ਪੁਰਾਣੇ ਸਮੇਂ ਤੋਂ ਦੇਵ ਭੂਮੀ ਕਿਹਾ ਜਾਂਦਾ ਹੈ। ਅੰਗ੍ਰੇਜ਼-ਗੋਰਖਾ ਲੜਾਈ ਤੋਂ ਬਾਅਦ, ਅੰਗ੍ਰੇਜ਼ ਸੱਤਾ 'ਚ ਆ ਗਏ। ਇਹ 1857 ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। 1950 ਵਿੱਚ ਹਿਮਾਚਲ ਨੂੰ ਸੰਘ ਰਾਜ ਖੇਤਰ ਘੋਸ਼ਿਤ ਕਰ ਦਿਤਾ ਗਿਆ, ਫਿਰ ਬਾਅਦ 'ਚ 1971 'ਚ ਇਸ ਨੂੰ ਭਾਰਤ ਦੀ 18 ਵੀਂ ਰਿਆਸਤ ਘੋਸ਼ਿਤ ਕੀਤਾ ਗਿਆ।
ਹਿਮਾਚਲ ਦੇ ਮੁੱਖ ਧਰਮ ਹਿੰਦੂ, ਸਿੱਖ, ਬੁੱਧ ਅਤੇ ਇਸਲਾਮ ਹਨ।
ਆਧੁਨਿਕ ਸਮੇਂ ਚ ਹਿਮਾਚਲ ਪ੍ਰਦੇਸ਼ ਸੈਲਾਨੀਆ ਲਈ ਮੁੱਖ ਆਕਰਸ਼ਣ ਦਾ ਕੇਂਦਰ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੈਸ਼ਨੂੰ ਦੇਵੀ, ਨੈਣਾ ਦੇਵੀ ਵਰਗੇ ਪ੍ਰਮੁੱਖ ਤੀਰਥ ਸਥਾਨ ਹਨ। ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਨਾਚ ਨਾਟੀ ਹੈ। ਭਾਰਤ ਦੇ ਹੋਰ ਰਾਜਾਂ ਦੇ ਮੁਕਾਬਲੇ ਰਾਜ ਦਾ ਸਿੱਖਿਆ ਦਾ ਮਿਆਰ ਕਾਫ਼ੀ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਉੱਚ ਵਿਦਿਆ ਲਈ ਕਈ ਨਾਮਵਰ ਵਿਦਿਅਕ ਸੰਸਥਾਵਾਂ ਹਨ ਅਤੇ ਆਈ.ਆਈ.ਟੀ ਮੰਡੀ ਉਨ੍ਹਾਂ ਵਿਚੋਂ ਇਕ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਿਮਾਚਲ ਪ੍ਰਦੇਸ਼ | |
---|---|
ਭਾਰਤ ਵਿੱਚ ਸੂਬਾ | |
ਦੇਸ਼ | ਭਾਰਤ |
ਸਥਾਪਿਤ | 25 ਜਨਵਰੀ 1971 |
ਰਾਜਧਾਨੀ | ਸ਼ਿਮਲਾ |
ਸਭ ਤੋਂ ਵੱਡਾ ਸ਼ਹਿਰ | ਸ਼ਿਮਲਾ |
ਜ਼ਿਲ੍ਹੇ | 12 |
ਸਰਕਾਰ | |
• ਗਵਰਨਰ | ਕਲਿਆਣ ਸਿੰਘ |
• ਮੁੱਖ ਮੰਤਰੀ | ਵੀਰ ਭਦਰ ਸਿੰਘ (ਕਾਗਰਸ) |
• ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
• ਵਿਧਾਨ ਸਭਾ | 68 ਸੰਸਦੀ |
• ਸੰਸਦੀ ਹਲਕੇ | 4 |
ਖੇਤਰ | |
• ਕੁੱਲ | 55,671 km2 (21,495 sq mi) |
• ਰੈਂਕ | 17 |
ਉੱਚਾਈ | 2,319 m (7,608 ft) |
ਆਬਾਦੀ (2011) | |
• ਕੁੱਲ | 68,56,509 |
• ਰੈਂਕ | 20 |
• ਘਣਤਾ | 123/km2 (320/sq mi) |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.