ਸਿੰਬਲ  (Bombax ceiba), ਬੌਮਬੈਕਸ ਪ੍ਰਜਾਤੀ ਦੇ ਦੂਜੇ ਦਰਖ਼ਤਾਂ ਵਾਂਗ, ਆਮ ਤੌਰ 'ਤੇ ਕਪਾਹ ਦੇ ਦਰਖ਼ਤ ਵਜੋਂ ਜਾਣਿਆ ਜਾਂਦਾ ਹੈ। ਵਿਸ਼ੇਸ਼ ਤੌਰ ਤੇ, ਇਸ ਨੂੰ ਕਈ ਵਾਰੀ ਲਾਲ ਰੇਸ਼ਮ-ਕਪਾਹ ਜਾਂ ਲਾਲ ਕਪਾਹ ਦਾ ਦਰਖ਼ਤ ਜਾਂ ਮੋਟੇ ਜਿਹੇ ਤੌਰ ਤੇ ਰੇਸ਼ਮ-ਕਪਾਹ ਜਾਂ ਕਾਪੋਕ ਵੀ ਕਿਹਾ ਜਾਂਦਾ ਹੈ;  ਦੋਵੇਂ ਹੀ ਸੇਬਾ ਪੈਂਟਾਡਰਾ ਲਈ ਵੀ ਵਰਤੇ ਜਾ ਸਕਦੇ ਹਨ।

ਵਿਸ਼ੇਸ਼ ਤੱਥ ਸਿੰਬਲ ਰੁੱਖ, Scientific classification ...
ਸਿੰਬਲ ਰੁੱਖ
Thumb
ਇੱਕ ਸਿੰਬਲ ਰੁੱਖ ਦਿੱਲੀ ਵਿੱਚ ਫੁੱਲਾਂ ਨਾਲ ਲੱਦਿਆ ਜੋ ਜਨਵਰੀ ਤੋਂ ਅਪ੍ਰੈਲ ਤਕ ਖਿੜਦੇ ਹਨ।
Scientific classification
Kingdom:
Plantae
(unranked):
Angiosperms
(unranked):
Eudicots
(unranked):
Rosids
Order:
Malvales
Family:
Malvaceae
Genus:
Bombax
Species:
B. ceiba
Binomial name
Bombax ceiba
L.
Synonyms[1]
  • Bombax aculeatum L.
  • B. ceiba Burm.f.
  • B. ceiba var. leiocarpum Robyns
  • B. heptaphyllum Cav.
  • B. malabaricum DC.
  • B. thorelii Gagnep.
  • B. tussacii Urb.
  • Gossampinus malabarica Merr.
  • G. rubra Buch.-Ham.
  • G. thorelii Bakh.
  • Melaleuca grandiflora Blanco
  • Salmalia malabarica (DC.) Schott & Endl.
ਬੰਦ ਕਰੋ

ਇਹ ਏਸ਼ੀਆਈ ਤਪਤਖੰਡੀ ਰੁੱਖ ਸਿੱਧਾ ਉੱਚਾ ਲੰਮਾ ਰੁੱਖ ਹੈ ਅਤੇ ਇਸਦੇ ਪੱਤੇ ਸਰਦੀਆਂ ਵਿੱਚ ਝੜ ਜਾਂਦੇ ਹਨ। ਬਸੰਤ ਵਿੱਚ ਨਵੇਂ ਪੱਤੇ ਆਉਣ ਤੋਂ ਪਹਿਲਾਂ ਪੰਜ ਪੱਤੀਆਂ ਵਾਲੇ ਲਾਲ ਫੁੱਲ ਖਿੜਦੇ ਹਨ। ਇਸ ਨੂੰ ਇੱਕ ਟੀਂਡੇ ਜਿਹੇ ਲੱਗਦੇ ਹਨ, ਜਦੋਂ ਪੱਕਦੇ ਹਨ, ਇਨ੍ਹਾਂ ਵਿੱਚ ਕਪਾਹ ਵਰਗੀ ਸਫੈਦ ਰੂੰ ਜਿਹੀ ਹੁੰਦੀ ਹੈ। ਇਸ ਦੇ ਤਣੇ ਨੂੰ ਜਾਨਵਰਾਂ ਤੋਂ ਬਚਾਉ ਲਈ ਕੰਡੇ ਹੁੰਦੇ ਹਨ।  ਭਾਵੇਂ ਕਿ ਇਸ ਦੇ ਤਕੜੇ ਮੋਟੇ  ਤਣੇ ਤੋਂ ਇਹ ਲੱਗਦਾ ਹੈ ਕਿ ਇਹ ਇਮਾਰਤੀ ਲੱਕੜ ਵਜੋਂ ਲਾਹੇਵੰਦ ਹੈ, ਪਰ ਅਸਲ ਵਿੱਚ ਇਸ ਦੀ ਲੱਕੜ ਬਹੁਤ ਨਰਮ ਹੁੰਦੀ ਹੈ। ਇਸ ਲਈ ਇਹ ਬਹੁਤੀ ਲਾਭਦਾਇਕ ਨਹੀਂ ਹੋ ਸਕਦੀ।

ਸਿੰਬਲ ਦੇ ਫੁੱਲ  (ਥਾਈ: งิ้ว) ਦੀਆਂ ਸੁੱਕਾਈਆਂ ਤੂਈਆਂ ਸ਼ਾਨ ਰਾਜ ਅਤੇ ਉੱਤਰੀ ਥਾਈਲੈਂਡ ਦੇ ਨਾਮ ਨਗਿਆ ਮਸਾਲੇਦਾਰ ਨੂਡਲ ਸੂਪ ਅਤੇ ਨਾਲ ਹੀ ਕਾਏਨ ਖਾਈ ਕਰੀ ਦੀਆਂ ਵੀ ਲਾਜ਼ਮੀ ਤੱਤ ਹਨ। 

ਵੇਰਵਾ

ਸਿੰਬਲ ਦਾ ਰੁੱਖ ਔਸਤ 20 ਮੀਟਰ ਦੀ ਉਚਾਈ ਤਕ ਵਧਦਾ ਹੈ, ਜਦ ਕਿ  ਗਰਮ ਤਪਤ-ਖੰਡੀ ਖੇਤਰਾਂ ਵਿੱਚ 60 ਮੀਟਰ ਤਕ ਲੰਮੇ ਪੁਰਾਣੇ ਦਰਖ਼ਤ ਵੀ ਮਿਲਦੇ ਹਨ। ਤਣੇ ਅਤੇ ਟਾਹਣੀਆਂ ਨਾਲ ਕਈ ਸ਼ੰਕੂ ਨੁਮਾ ਕੰਡੇ ਉੱਗਦੇ ਹਨ; ਖਾਸ ਤੌਰ ਤੇ ਜਦੋਂ ਇਹ ਰੁੱਖ ਛੋਟੇ ਹੁੰਦੇ ਹਨ, ਪਰ ਜਦੋਂ ਇਹ ਵੱਡੇ ਹੁੰਦੇ ਹਨ ਤਾਂ ਇਹ ਕੰਡੇ ਝੜ ਜਾਂਦੇ ਹਨ। ਇਸਦੇ ਪੱਤੇ ਸੰਯੁਕਤ ਹੁੰਦੇ ਹਨ, ਇੱਕ ਤੀਲੇ  ਵਿੱਚ 6 ਪੱਤੀਆਂ ਹੁੰਦੀਆਂ ਹਨ ਜੋ ਕਿ ਇੱਕ ਕੇਂਦਰੀ ਬਿੰਦੂ (ਤੀਲੇ ਦੇ ਟਿਪ) ਤੋਂ ਨਿਕਲਦੇ ਹਨ, ਅਤੇ ਔਸਤਨ 7 ~ 10 ਸੈਂਟੀਮੀਟਰ ਚੌੜਾਈ, 13 ~ 15 ਸੈਂਟੀਮੀਟਰ ਲੰਬਾਈ ਦੇ ਹੁੰਦੇ ਹਨ। ਪੱਤੇ ਦਾ ਲੰਬਾ ਲਚਕੀਲਾ ਤੀਲਾ 20 ਸੈਂਟੀਮੀਟਰ ਤੱਕ ਲੰਬਾ ਹੁੰਦਾ ਹੈ।

ਕੱਪ ਦੇ ਆਕਾਰ ਦੇ ਫੁੱਲਾਂ ਨੂੰ ਇਕੱਲੇ ਜਾਂ ਗੁੱਛੇਦਾਰ, ਸਹਾਇਕ ਜਾਂ ਸਬ-ਟਰਮੀਨਲ, ਸ਼ਾਖਾਵਾਂ ਦੇ ਸਿਰੇ ਦੇ ਨਜ਼ਦੀਕ ਜਾਂ ਨੇੜੇ ਹੁੰਦੇ ਹਨ, ਜਦੋਂ ਰੁੱਖ ਦੇ ਪੱਤੇ ਝੜੇ ਹੁੰਦੇ ਹਨ, ਔਸਤਨ 7~11 ਸੈਂਟੀਮੀਟਰ ਚੌੜਾਈ, ਚੌੜਾਈ 14 ਸੈਂਟੀਮੀਟਰ, 12 ਸੈਂਟੀਮੀਟਰ ਤੱਕ ਦੀ ਲੰਬਾਈ ਦੀਆਂ ਪੰਖੜੀਆਂ, ਕੈਲੇਕਸ ਕੱਪ ਦੇ ਆਕਾਰ ਦਾ ਹੁੰਦਾ ਹੈ ਆਮ ਤੌਰ ਤੇ 3 ਪੱਤੀਆਂ ਹੁੰਦੀਆਂ ਹਨ, ਵਿਆਸ ਵਿੱਚ ਔਸਤਨ 3 ~ 5 ਸੈਂਟੀਮੀਟਰ। ਸਟੇਮਿਨਲ ਟਿਊਬ 5 ਬੰਡਲਾਂ ਵਿੱਚ 60 ਤੋਂ ਜ਼ਿਆਦਾ ਦੀ ਛੋਟੀ ਹੁੰਦੀ ਹੈ। ਸਟਿਗਮਾ ਹਲਕਾ ਲਾਲ ਹੁੰਦਾ ਹੈ, ਜਿਸਦੀ ਲੰਬਾਈ 9 ਸੈਟੀਮੀਟਰ ਤੱਕ ਹੁੰਦੀ ਹੈ, ਅੰਡਕੋਸ਼ ਗੁਲਾਬੀ ਹੁੰਦੀ ਹੈ, ਜਿਸਦੀ ਲੰਬਾਈ 1.5 ਤੋਂ 2 ਸੈਂਟੀਮੀਟਰ, ਅਤੇ ਅੰਡਕੋਸ਼ ਦੀ ਚਮੜੀ 1 ਮਿਮੀ ਲੰਬੇ ਤੇ ਚਿੱਟੇ ਰੇਸ਼ਮੀ ਵਾਲਾਂ ਨਾਲ ਢਕੀ ਹੁੰਦੀ ਹੈ। ਬੀਜ ਬਹੁਤ ਸਾਰੇ, ਲੰਬੇ, ਅੰਡਾਕਾਰੀ। ਸਿਆਹ ਜਾਂ ਸਲੇਟੀ ਹੁੰਦੇ ਹਨ ਅਤੇ ਚਿੱਟੀ ਕਪਾਹ ਵਿੱਚ ਪੈਕ ਹੁੰਦੇ ਹਨ।

Thumb
Immature fruits of Bombax ceiba in Hong Kong.

ਫਲ, ਜੋ ਕਿ ਔਸਤਨ 13 ਸੈਂਟੀਮੀਟਰ ਲੰਬਾਈ ਵਿੱਚ ਪਹੁੰਚਦਾ ਹੈ, ਕੱਚੇ ਫਲ ਹਲਕੇ-ਹਰੇ ਰੰਗ ਦੇ ਅਤੇ ਪੱਕੇ ਫਲ ਵਿੱਚ ਭੂਰੇ ਹੁੰਦੇ ਹਨ। 

ਤਨੇ ਉਪਰਲੇ ਸਪਾਈਕਸ ਨੂੰ ਪੀਸਿਆ ਜਾ ਸਕਦਾ ਹੈ ਅਤੇ ਮੁਹਾਂਸਿਆਂ ਦੇ ਇਲਾਜ ਲਈ ਚਿਹਰੇ ਤੇ ਲਗਾਇਆ ਜਾ ਸਕਦਾ ਹੈ।

ਕਾਸ਼ਤ

ਦੱਖਣੀ-ਪੂਰਬੀ ਏਸ਼ੀਅਨ ਦੇਸ਼ਾਂ (ਜਿਵੇਂ ਕਿ ਵੀਅਤਨਾਮ, ਮਲਾਇਆ, ਇੰਡੋਨੇਸ਼ੀਆ, ਦੱਖਣੀ ਚੀਨ ਅਤੇ ਤਾਈਵਾਨ ਆਦਿ) ਵਿੱਚ ਇਹ ਦਰੱਖ਼ਤ ਵਿਆਪਕ ਤੌਰ ਤੇ ਲਗਾਇਆ ਜਾਂਦਾ ਹੈ। ਚੀਨ ਦੇ ਇਤਿਹਾਸਕ ਰਿਕਾਰਡ ਅਨੁਸਾਰ, ਨਾਮ ਯਿਊਤ (ਅੱਜ ਦੱਖਣੀ ਚੀਨ ਅਤੇ ਉੱਤਰੀ ਵਿਅਤਨਾਮ ਵਿੱਚ ਸਥਿਤ ਹੈ) ਦੇ ਰਾਜਾ ਜ਼ਾਓ ਤੁਓ, ਦੂਜੀ ਸਦੀ ਈਸਾ ਪੂਰਵ ਵਿੱਚ ਹਾਨ ਰਾਜਕੁਮਾਰ ਦੇ ਸਮਰਾਟ ਨੂੰ ਇੱਕ ਰੁੱਖ ਦਿੱਤਾ ਸੀ।

ਇਸ ਦਰੱਖ਼ਤ ਨੂੰ ਭਾਰਤ ਵਿੱਚ ਆਮ ਤੌਰ ਤੇ ਸਿਮਲ (ਹਿੰਦੀ:सेमल

) ਜਾਂ ਸ਼ਿਮੁਲ (ਬੰਗਾਲੀ: শিমুল, Assamese:শিমলু) ਕਿਹਾ ਜਾਂਦਾ ਹੈ। ਇਸਦੇ ਸੁੰਦਰ ਲਾਲ ਫੁੱਲ ਮਾਰਚ/ਅਪ੍ਰੈਲ ਵਿੱਚ ਖਿੜਦੇ ਹਨ। ਇਸ ਲਈ ਇਹ ਪਾਰਕਾਂ ਅਤੇ ਸੜਕਾਂ ਉੱਤੇ ਵਿਆਪਕ ਤੌਰ ਤੇ ਲਾਇਆ ਜਾਂਦਾ ਹੈ। ਇਹ ਰੁੱਖ ਨਵੀਂ ਦਿੱਲੀ ਵਿੱਚ ਕਾਫ਼ੀ ਆਮ ਹੈ ਭਾਵੇਂ ਇਹ 60 ਮੀਟਰ ਦੇ ਪੂਰੇ ਆਕਾਰ ਤੱਕ ਨਹੀਂ ਪਹੁੰਚਦਾ। ਸ਼ੁਰੂ ਮਈ ਦੇ ਦਿਨਾਂ ਵਿੱਚ ਇਸ ਦਰਖ਼ਤ ਦੇ ਕਪਾਹ ਦੇ ਫੰਬੇ ਹਵਾ ਵਿੱਚ ਤੈਰਦੇ ਦੇਖੇ ਜਾ ਸਕਦੇ ਹਨ। ਇਹ ਰੁੱਖ ਭਾਰਤ ਵਿੱਚ ਦੋ ਮੌਕਿਆਂ ਤੇ ਖਾਸ ਵਿਗਸਦਾ  ਦਿਸਦਾ ਹੈ: ਬਸੰਤ ਅਤੇ ਮੌਨਸੂਨ ਦੇ ਮਹੀਨਿਆਂ ਦੌਰਾਨ। ਸ਼ਾਇਦ ਸਬ ਟ੍ਰਾਪੀਕਲ ਜਲਵਾਯੂ ਅਤੇ ਭਾਰੀ ਮੀਂਹਾਂ ਦੇ ਕਾਰਨ ਇਹ ਉੱਤਰ ਪੂਰਬੀ ਭਾਰਤ ਵਿੱਚ ਸੰਘਣੀ ਆਬਾਦੀ ਵਿੱਚ ਮਿਲਦਾ ਹੈ।

ਬਾਹਰੀ ਲਿੰਕ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.