ਸਟੀਵਨ ਵਿਲੀਅਮ ਹਾਕਿੰਗ (ਅੰਗਰੇਜ਼ੀ: Stephen William Hawking) (ਜਨਮ 8 ਜਨਵਰੀ 1942- 14 ਮਾਰਚ 2018) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ 'ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ 'ਤੇ ਉਤਾਰਨ ਲਈ ਇੱਕ ਖ਼ਾਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਰਦਾ ਸੀ।

ਵਿਸ਼ੇਸ਼ ਤੱਥ ਸਟੀਵਨ ਹਾਕਿੰਗ, ਜਨਮ ...
ਸਟੀਵਨ ਹਾਕਿੰਗ
Thumb
ਸਟੀਵਨ ਹਾਕਿੰਗ ਨਾਸਾ ਵਿਖੇ, 1980ਵਿਆਂ ਵਿੱਚ
ਜਨਮ
ਸਟੀਵਨ ਵਿਲੀਅਮ ਹਾਕਿੰਗ

(1942-01-08)8 ਜਨਵਰੀ 1942
ਆਕਸਫ਼ੋਰਡ, ਇੰਗਲੈਂਡ
ਮੌਤ14 ਮਾਰਚ 2018(2018-03-14) (ਉਮਰ 76)
ਅਲਮਾ ਮਾਤਰ
  • ਯੂਨੀਵਰਸਿਟੀ ਕਾਲਜ, ਆਕਸਫੋਰਡ
  • ਟ੍ਰਿੰਟੀ ਹਾਲ, ਕੈਂਬਰਿਜ
ਲਈ ਪ੍ਰਸਿੱਧ
ਜੀਵਨ ਸਾਥੀ
  • ਜੇਨ ਵਾਈਲਡ
    (ਸ਼ਾ. 1965–1995, ਤਲਾਕ)
  • ਐਲੇਨ ਮੇਸਨ
    (ਸ਼ਾ. 1995–2006, ਤਲਾਕ)
ਬੱਚੇ
  • ਰਾਬਰਟ ਫਰਮਾ:ਜ.
  • ਲੂਸੀ ਫਰਮਾ:ਜ.
  • ਟਿਮੋਥੀ ਫਰਮਾ:ਜ.
ਪੁਰਸਕਾਰ
  • ਪੀਐੱਚਡੀ (1966)[1]
  • ਐਡਮਸ ਪੁਰਸਕਾਰ (1966)
  • ਰਾਇਲ ਸੁਸਾਇਟੀ ਫੈਲੋ (1974)
  • ਐਡਿੰਗਟਨ ਮੈਡਲ (1975)
  • ਹੈਨੇਮਨ ਪੁਰਸਕਾਰ (1976)
  • ਹਿਊਗਸ ਮੈਡਲ (1976)
  • ਅਲਬਰਟ ਆਇਨਸਟੀਨ ਇਨਾਮ (1978)
  • ਆਰਡਰ ਆਫ਼ ਬ੍ਰਿਟਿਸ਼ ਅੰਪਾਇਰ (1982)
  • ਆਰਏਐੱਸ ਗੋਲਡ ਮੈਡਲ (1985)
  • ਪੌਲ ਡਿਰਕ ਮੈਡਲ (1987)
  • ਵੁਲਫ਼ ਪੁਰਸਕਾਰ (1988)
  • ਆਰਡਰ ਆਫ਼ ਕੰਪੈਨਿਅਨਸ ਆਫ਼ ਆਨਰ (1989)
  • ਪ੍ਰਿੰਸ ਆਫ਼ ਅਸਚੂਰੀਅਸ ਇਨਾਮ (1989)
  • ਲਿਲੇਨਫ਼ੀਲਡ ਪੁਰਸਕਾਰ (1999)
  • ਅਲਬਰਟ ਮੈਡਲ (1999)
  • ਕੋਪਲੇ ਮੈਡਲ (2006)
  • ਪ੍ਰੈਜੀਡੈਂਟਲ ਮੈਡਲ ਆਫ਼ ਫਰੀਡਮ (2009)
  • ਫੰਡਾਮੈਂਟਲ ਫਿਜਿਕਸ ਪੁਰਸਕਾਰ (2012)
  • ਰੌਇਲ ਸੁਸਾਇਟੀ ਆਫ਼ ਆਰਟਸ
ਵਿਗਿਆਨਕ ਕਰੀਅਰ
ਖੇਤਰ
ਅਦਾਰੇ
  • ਕੈਂਬਰਿਜ ਯੂਨੀਵਰਸਿਟੀ
  • ਕੈਲੀਫ਼ੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ
  • ਪੇਰੀਮੀਟਰ ਇੰਸਟੀਚਿਊਟ ਫ਼ਾਰ ਥਰੈਟੀਕਲ ਫਿਜ਼ਿਕਸ
ਥੀਸਿਸਵਿਸਤਾਰਸ਼ੀਲ ਬ੍ਰਹਿਮੰਡ ਦੀਆਂ ਵਿਸ਼ੇਸ਼ਤਾਵਾਂ (1965)
ਡਾਕਟੋਰਲ ਸਲਾਹਕਾਰਡੈਨਿਸ ਸਕੈਮਾ[2]
ਹੋਰ ਅਕਾਦਮਿਕ ਸਲਾਹਕਾਰਰਾਬਰਟ ਬੇਰਮੇਨ [ਹਵਾਲਾ ਲੋੜੀਂਦਾ]
ਡਾਕਟੋਰਲ ਵਿਦਿਆਰਥੀ
  • ਬਰੂਸ ਐਲਨ[2][3]
  • ਰਾਫਾਈਲ ਬਾਊਸੋ[2][4]
  • ਬਰਨਾਰਡ ਕਾਰ[2][5]
  • ਫੇ ਡੌਕਰ[2][6]
  • ਗੈਰੀ ਗਿਬਸਨਸ[2][7]
  • ਥਾਮਸ ਹਰਟੌਗ[2][8]
  • ਰੇਮੰਡ ਲਾਫਲੈਮ[2][9]
  • ਡਾਨ ਪੇਜ[2][10]
  • ਮੈਲਕੋਮ ਪੈਰੀ[2][11]
ਵੈੱਬਸਾਈਟwww.hawking.org.uk
ਬੰਦ ਕਰੋ

ਜ਼ਿੰਦਗੀ

ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਫਰੇਂਕ ਅਤੇ ਇਸੋਬੇਲ ਹਾਕਿੰਗ ਦੇ ਘਰ ਆਕਸਫੋਰਡ, ਇੰਗਲੈਂਡ ਵਿੱਚ ਹੋਇਆ।[12] ਉਸ ਦੀ ਮਾਤਾ ਸਕਾਟਿਸ਼ ਸੀ।[13] ਪਰਵਾਰ ਦੀਆਂ ਵਿੱਤੀ ਮਜ਼ਬੂਰੀਆਂ ਦੇ ਬਾਵਜੂਦ, ਮਾਤਾ ਪਿਤਾ ਦੋਨਾਂ ਦੀ ਸਿੱਖਿਆ ਆਕਸਫਰਡ ਯੂਨੀਵਰਸਿਟੀ ਵਿੱਚ ਹੋਈ ਜਿੱਥੇ ਫਰੇਂਕ ਨੇ ਡਾਕਟਰੀ ਵਿਗਿਆਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਇਸਾਬੇਲ ਨੇ ਦਰਸ਼ਨ ਸ਼ਾਸਤਰ, ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਉਹ ਦੋਨੋਂ ਦੂਸਰੀ ਸੰਸਾਰ ਜੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਇੱਕ ਚਿਕਿਤਸਾ ਖੋਜ ਸੰਸਥਾਨ ਵਿੱਚ ਮਿਲੇ ਜਿੱਥੇ ਇਸੋਬੇਲ ਸਕੱਤਰ ਵਜੋਂ ਕੰਮ ਕਰਦਾ ਸੀ ਅਤੇ ਫਰੇਂਕ ਚਿਕਿਤਸਾ ਖੋਜਕਰਤਾ ਵਜੋਂ ਕੰਮ ਕਰਦੀ ਸੀ।

ਕੰਮ

ਸਟੀਵਨ ਹਾਕਿੰਗ ਨੇ ਬਲੈਕ ਹੋਲ ਅਤੇ ਬਿਗ ਬੈਂਗ ਸਿਧਾਂਤ ਨੂੰ ਸਮਝਣ ਵਿੱਚ ਅਹਿਮ ਯੋਗਦਾਨ ਦਿੱਤਾ ਸੀ। ਉਸਨੂੰ 12 ਆਨਰੇਰੀ ਡਿਗਰੀਆਂ ਅਤੇ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ ਮਿਲ ਚੁੱਕਾ ਹੈ।[14]

ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਬ੍ਰਹਿਮੰਡ ਨੂੰ ਸਮਝਣ ਵਿੱਚ ਆਪਣੀ ਭੂਮਿਕਾ ਨਿਭਾਈ। ਇਸਦੇ ਭੇਤ ਲੋਕਾਂ ਅੱਗੇ ਖੋਲ੍ਹੇ ਅਤੇ ਇਸਦੇ ਕੀਤੇ ਗਏ ਕੰਮਾਂ ਵਿੱਚ ਮੈਂ ਆਪਣਾ ਯੋਗਦਾਨ ਦੇ ਪਾਇਆ। ਮੈਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਲੋਕ ਮੇਰੇ ਕੰਮ ਨੂੰ ਜਾਣਨਾ ਚਾਹੁੰਦੇ ਹੁੰਦੇ ਹਨ।

ਸਟੀਵਨ ਹਾਕਿੰਗ

ਹਵਾਲੇ

ਬਾਹਰੀ ਲਿੰਕ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.