ਵਿਸ਼ਾਖਾਪਟਨਮ
From Wikipedia, the free encyclopedia
ਵਿਸ਼ਾਖਾਪਟਨਮ (ਇਸ ਨੂੰ ਵਿਜ਼ਾਗ ਅਤੇ ਵਲਟੇਇਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਭਾਰਤੀ ਰਾਜ ਆਂਧਰਾ ਪ੍ਰਦੇਸ਼ ਦਾ[4] ਇੱਕ ਵੱਡਾ ਸ਼ਹਿਰ ਅਤੇ ਆਰਥਿਕ ਰਾਜਧਾਨੀ [5] ਹੈ। ਇਹ ਸ਼ਹਿਰ ਵਿਸ਼ਾਖਾਪਟਨਮ ਜ਼ਿਲੇ ਦੇ ਪ੍ਰਸ਼ਾਸਨ ਅਧੀਨ ਹੈ ਅਤੇ ਇੱਥੇ ਭਾਰਤੀ ਤੱਟ ਰੱਖਿਅਕ ਦਾ ਮੁੱਖ ਦਫਤਰ ਹੈ।[6] ਇਸਦਾ ਭੂਗੋਲਿਕ ਸਥਾਨ ਪੂਰਬੀ ਘਾਟ ਅਤੇ ਬੰਗਾਲ ਦੀ ਖਾੜੀ ਦੇ ਤਟ ਦੇ ਵਿਚਕਾਰ ਹੈ। [7] ਇਹ ਰਾਜ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ [8] [6] [9] 2011 ਦੇ ਅਨੁਸਾਰ 2,035,922 ਦੀ ਅਬਾਦੀ ਦੇ ਨਾਲ, ਇਹ ਦੇਸ਼ ਵਿੱਚ 14 ਵਾਂ ਸਭ ਤੋਂ ਵੱਡਾ ਸ਼ਹਿਰ ਸੀ। ਇਹ 5,018,000 ਦੀ ਜਨਸੰਖਿਆ ਦੇ ਨਾਲ ਭਾਰਤ ਵਿਚ ਨੌਵਾਂ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਖੇਤਰ ਹੈ। [10] $ 43.5 ਬਿਲੀਅਨ ਦੇ ਉਤਪਾਦਨ ਦੇ ਨਾਲ, ਵਿਸ਼ਾਖਾਪਟਨਮ ਭਾਰਤ ਦੇ ਕੁਲ ਘਰੇਲੂ ਉਤਪਾਦ ਸਾਲ 2016 ਵਿੱਚ ਨੌਵੇਂ ਸਥਾਨ ਤੇ ਰਿਹਾ। [11] [12]
ਵਿਸ਼ਾਖਾਪਟਨਮ
ਵਿਜ਼ਗ, ਵਾਈਜ਼ੈਗਪਟਨਮ, ਵਲਟੇਇਰ | |
---|---|
ਉਪਨਾਮ: ਕਿਸਮਤ ਦਾ ਸ਼ਹਿਰ, ਪੂਰਵੀ ਤੱਟ ਦਾ ਗਹਿਣਾ | |
ਗੁਣਕ: 17°42′15″N 83°17′52″E | |
Country | ਭਾਰਤ |
State | ਆਂਧਰਾ ਪ੍ਰਦੇਸ਼ |
District | ਵਿਸ਼ਾਖਾਪਟਨਮ |
ਇਨਕਾਰਪੋਰੇਟਿਡ (ਕਸਬਾ) | 1865 |
ਇਨਕਾਰਪੋਰੇਟਿਡ (ਸ਼ਹਿਰ) | 1979 |
ਸਰਕਾਰ | |
• ਕਿਸਮ | ਮੇਅਰ ਕੌਂਸਲ |
• ਬਾਡੀ | ਗ੍ਰੇਟਰ ਵਿਸ਼ਾਖਾਪਟਨਮ ਮਿਉਂਸਪਲ ਕਾਰਪੋਰੇਸ਼ਨ, ਵਿਸ਼ਾਖਾਪਟਨਮ ਮੈਟਰੋਪਾਲੀਟਨ ਰੀਜਨ ਵਿਕਾਸ ਅਥਾਰਟੀ |
• ਭਾਰਤੀ ਪਾਰਲੀਮੈਂਟ | ਐੱਮ.ਵੀ.ਵੀ ਸਤਿਆਨਾਰਾਇਣ (ਵਾਈਐਸਆਰ ਕਾਂਗਰਸ ਪਾਰਟੀ) |
• ਮੇਅਰ | ਸ਼੍ਰੀ ਕਟਾਮਨੀਨੀ ਭਾਸਕਰ, ਸਪੈਸ਼ਲ ਅਫਸਰ ਦੁਆਰਾ ਨਿਗਰਾਨੀ ਕੀਤੀ ਗਈ |
• [[[ਜ਼ਿਲ੍ਹਾ ਕੁਲੈਕਟਰ (ਭਾਰਤ)|ਜੁਆਇੰਟ ਜ਼ਿਲ੍ਹਾ ਕੁਲੈਕਟਰ]] | ਕਟਾਮਨੀਨੀ ਭਾਸਕਰ, ਆਈਏਐਸ[1] |
• ਜ਼ਿਲ੍ਹਾ ਕੁਲੈਕਟਰ | ਸ਼੍ਰੀਮਤੀ ਜੀ. ਸ਼੍ਰੀਜੇਨਾ, ਆਈਏਐਸ |
• ਮਿਉਂਸਪਲ ਕਮਿਸ਼ਨਰ | ਐਮ. ਹਰੀ ਨਾਰਾਇਣਨ, ਆਈਏਐਸ |
ਖੇਤਰ | |
• ਮਹਾਂਨਗਰ | 681.96 km2 (263.31 sq mi) |
• Metro | 4,873 km2 (1,881 sq mi) |
ਆਬਾਦੀ (2011)[2] | |
• ਮਹਾਂਨਗਰ | 20,35,922 |
• ਰੈਂਕ | 14th |
• ਘਣਤਾ | 3,000/km2 (7,700/sq mi) |
• ਮੈਟਰੋ | 50,18,000 |
ਵਸਨੀਕੀ ਨਾਂ | ਵਾਈਜ਼ੈਗਾਈਟ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ ਕੋਡ | 530 0XX, 531 1XX |
Telephone code | +91-891 |
Vehicle registration | AP-31, AP-32, AP-33, AP-34 |
Official language | ਤੇਲਗੂ |
ਵੈੱਬਸਾਈਟ | www |
ਵਿਸ਼ਾਖਾਪਟਨਮ ਦਾ ਇਤਿਹਾਸ 6 ਸਦੀ ਈਸਾ ਪੂਰਵ ਤਕ ਜਾਂਦਾ ਹੈ, ਜਦ ਇਸ ਨੂੰ ਕਲਿੰਗਾ ਸਾਮਰਾਜ ਦਾ ਇੱਕ ਹਿੱਸਾ ਮੰਨਿਆ ਜਾਂਦਾ ਸੀ ਅਤੇ ਬਾਅਦ ਵਿੱਚ Vengi, ਪੱਲਵ ਅਤੇ ਪੂਰਬੀ ਗੰਗਾ ਘਰਾਣਿਆ ਨੇ ਇਸ ਤੇ ਰਾਜ ਕੀਤਾ। [13] ਪੁਰਾਤੱਤਵ-ਵਿਗਿਆਨੀਆਂ ਦੇ ਰਿਕਾਰਡ ਤੋਂ ਪਤਾ ਲਗਦਾ ਹੈ ਕਿ ਮੌਜੂਦਾ ਸ਼ਹਿਰ 11 ਵੀਂ ਅਤੇ 12 ਵੀਂ ਸਦੀ ਦੇ ਆਸਪਾਸ ਚੌਲਾ ਰਾਜਵੰਸ਼ ਅਤੇ ਗਜਪਤੀ ਰਾਜ, [14] [15] ਦੇ ਸ਼ਹਿਰ ਉੱਤੇ ਬਦਲਦੇ ਕਬਜੇ ਦੌਰਾਨ ਬਣਿਆ, [14] [15] ਜਦੋਂ ਤੱਕ 15 ਵੀਂ ਸਦੀ ਵਿਚ ਵਿਜੈਨਗਰ ਸਾਮਰਾਜ ਨੇ ਇਸ ਨੂੰ ਹਰਾ ਕੇ ਕਬਜੇ ਵਿੱਚ ਨਾ ਲਿਆ। [13] 16 ਵੀਂ ਸਦੀ ਵਿਚ ਮੁਗ਼ਲਾਂ ਦੁਆਰਾ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਯੂਰਪੀਨ ਸ਼ਕਤੀਆਂ ਨੇ ਸ਼ਹਿਰ ਵਿਚ ਵਪਾਰਿਕ ਹਿੱਤਾਂ ਦੀ ਸਥਾਪਨਾ ਕੀਤੀ ਅਤੇ 18 ਵੀਂ ਸਦੀ ਦੇ ਅੰਤ ਤਕ ਇਹ ਫ੍ਰੈਂਚ ਰਾਜ ਦੇ ਅਧੀਨ ਆ ਗਿਆ. [14] [15] ਸੰਨ 1804 ਵਿੱਚ ਬਰਤਾਨਵੀ ਰਾਜ ਨੇ ਇਸ ਨੂੰ ਹਕੂਮਤ ਅਧੀਨ ਲਿਆਂਦਾ ਅਤੇ ਇਹ 1947 ਵਿੱਚ ਭਾਰਤ ਦੀ ਅਜਾਦੀ ਤਕ ਬ੍ਰਿਟਿਸ਼ ਬਸਤੀਵਾਦੀ ਰਾਜ ਅਧੀਨ ਰਿਹਾ।
ਇਹ ਸ਼ਹਿਰ ਸਭ ਤੋਂ ਪੁਰਾਣੀ ਬੰਦਰਗਾਹ ਹੈ ਅਤੇ ਭਾਰਤ ਦੇ ਪੂਰਬੀ ਤੱਟ 'ਤੇ ਇੱਕਮਾਤਰ ਕੁਦਰਤੀ ਬੰਦਰਗਾਹ ਹੈ। [16] ਵਿਸ਼ਾਖਾਪਟਨਮ ਪੋਰਟ ਭਾਰਤ ਵਿਚ ਪੰਜਵੀਂ ਸਭ ਤੋਂ ਵੱਡੀ ਕਾਰਗੋ ਬੰਦਰਗਾਹ ਹੈ ਅਤੇ ਇਹ ਸ਼ਹਿਰ ਭਾਰਤੀ ਸਮੁੰਦਰੀ ਫ਼ੌਜ ਪੂਰਬੀ ਕਮਾਨ ਅਤੇ ਦੱਖਣੀ ਕੋਸਟ ਰੇਲਵੇ ਜ਼ੋਨ ਦੇ ਹੈੱਡਕੁਆਰਟਰ ਹੈ । ਵਿਸ਼ਾਖਾਪਟਨਮ ਇੱਕ ਪ੍ਰਮੁੱਖ ਸੈਰ ਸਪਾਟੇ ਦਾ ਸਥਾਨ ਹੈ ਅਤੇ ਵਿਸ਼ੇਸ਼ ਤੌਰ ਤੇ ਇਸ ਦੇ ਬੀਚਾਂ ਲਈ ਜਾਣਿਆ ਜਾਂਦਾ ਹੈ। [17] ਇਸ ਨੂੰ ਬਹੁਤ ਸਾਰੇ ਉਪਨਾਂਵਾਂ ਦੁਆਰਾ ਸੰਦਰਭਿਆ ਗਿਆ ਹੈ ਜਿਵੇਂ ਦ ਸਿਟੀ ਆਫ਼ ਡਿਸਟਿਨੀ ( ਨਸੀਬਾਂ ਦਾ ਸ਼ਹਿਰ) ਅਤੇ ਦ ਜੌਹਲ ਆਫ ਈਸਟ ਕੋਸਟ ( ਪੂਰਵੀ ਸਮੁੰਦਰੀ ਤਟ ਦਾ ਮੋਤੀ)।[6] ਇਹ ਸਮਾਰਟ ਸਿਟੀਜ਼ ਮਿਸ਼ਨ ਦੇ ਤਹਿਤ ਸਮਾਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਕੀਤੇ ਜਾਣ ਵਾਲੇ ਭਾਰਤੀ ਸ਼ਹਿਰਾਂ ਵਿੱਚੋਂ ਚੁਣਿਆ ਗਿਆ ਹੈ। 2017 ਦੀ ਸਵੱਛ ਸਰਵੇਖਣ ਰੈਂਕਿੰਗ ਦੇ ਅਨੁਸਾਰ, ਇਹ 2017 ਵਿੱਚ ਭਾਰਤ ਦਾ ਤੀਜਾ ਸਭ ਤੋਂ ਸਾਫ ਸੁਥਰਾ ਸ਼ਹਿਰ ਸੀ। [18] 2018 [19] ਵਿਚ ਇਹ 7 ਵੇਂ ਅਤੇ 2019 ਵਿਚ 23 ਵੇਂ ਨੰਬਰ 'ਤੇ ਸੀ। [20]