ਭਾਰਤ ਦੀ ਸੰਸਦ
ਭਾਰਤ ਗਣਰਾਜ ਦੀ ਦੋ ਸਦਨੀ ਵਿਧਾਨ ਸਭਾ / From Wikipedia, the free encyclopedia
ਭਾਰਤੀ ਸੰਸਦ (ਪਾਰਲੀਮੈਂਟ) ਭਾਰਤ ਦੀ ਸਰਬ-ਉਚ ਵਿਧਾਨਕ ਸਭਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ - ਲੋਕ ਸਭਾ (ਲੋਕਾਂ ਦਾ ਸਦਨ) ਅਤੇ ਰਾਜ ਸਭਾ (ਰਾਜਾਂ ਦੀ ਪਰਿਸ਼ਦ) ਹੁੰਦੇ ਹਨ। ਰਾਸ਼ਟਰਪਤੀ ਦੇ ਕੋਲ ਸੰਸਦ ਦੇ ਦੋਨਾਂ ਵਿੱਚੋਂ ਕਿਸੇ ਵੀ ਸਦਨ ਨੂੰ ਬੁਲਾਣ ਜਾਂ ਸਥਗਿਤ ਕਰਨ ਅਤੇ ਲੋਕ ਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ। ਪਰ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਪ੍ਰਧਾਨਮੰਤਰੀ ਜਾਂ ਮੰਤਰੀ ਪਰਿਸ਼ਦ ਦੀ ਸਲਾਹ ਤੇ ਹੀ ਕਰਦਾ ਹੈ। ਭਾਰਤੀ ਸੰਸਦ ਦਾ ਸੰਚਾਲਨ ਸੰਸਦ ਭਵਨ ਵਿੱਚ ਹੁੰਦਾ ਹੈ, ਜੋ ਕਿ ਭਾਰਤ ਦੀ ਰਾਜਧਾਨੀ, ਨਵੀਂ ਦਿੱਲੀ ਵਿੱਚ ਸਥਿਤ ਹੈ।
ਭਾਰਤੀ ਸੰਸਦ | |
---|---|
Logo | |
ਕਿਸਮ | |
ਕਿਸਮ | ਦੋ ਸਦਨ |
ਸਦਨ | ਰਾਜ ਸਭਾ ਲੋਕ ਸਭਾ |
ਇਤਿਹਾਸ | |
ਸਥਾਪਨਾ | 26 ਜਨਵਰੀ 1950 (74 ਸਾਲ ਪਹਿਲਾਂ) (1950-01-26) |
ਤੋਂ ਪਹਿਲਾਂ | ਭਾਰਤ ਦੀ ਸੰਵਿਧਾਨ ਸਭਾ |
ਪ੍ਰਧਾਨਗੀ | |
ਖਾਲੀ 23 ਮਈ 2019 | |
ਲੋਕ ਸਭਾ ਸਦਨ ਦਾ ਨੇਤਾ | |
ਬਣਤਰ | |
ਸੀਟਾਂ | 788
|
ਰਾਜ ਸਭਾ ਸਿਆਸੀ ਦਲ | ਸਰਕਾਰ (128) ਵਿਰੋਧੀ ਧਿਰ (111) ਖਾਲੀ (6) |
ਲੋਕ ਸਭਾ ਸਿਆਸੀ ਦਲ | ਸਰਕਾਰ (368) ਵਿਰੋਧੀ ਧਿਰ (174) ਖਾਲੀ (1) |
ਚੋਣਾਂ | |
ਰਾਜ ਸਭਾ ਚੋਣ ਪ੍ਰਣਾਲੀ | ਇਕਹਰੀ ਬਦਲਈ ਯੋਗ ਵੋਟ |
ਲੋਕ ਸਭਾ ਚੋਣ ਪ੍ਰਣਾਲੀ | ਸਿੱਧੀਆਂ ਚੋਣਾਂ |
ਰਾਜ ਸਭਾ ਆਖਰੀ ਚੋਣ | 10 ਜੂਨ 2022 |
ਲੋਕ ਸਭਾ ਆਖਰੀ ਚੋਣ | ਭਾਰਤ ਦੀਆਂ ਆਮ ਚੋਣਾਂ 2019 |
ਮੀਟਿੰਗ ਦੀ ਜਗ੍ਹਾ | |
ਸੰਸਦ ਭਵਨ, ਨਵੀਂ ਦਿੱਲੀ, ਭਾਰਤ | |
ਵੈੱਬਸਾਈਟ | |
parliamentofindia |
ਲੋਕ ਸਭਾ ਵਿੱਚ ਦੇਸ਼ ਦੀ ਜਨਤਾ ਦੁਆਰਾ ਚੁਣੇ ਹੋਏ ਪ੍ਰਤਿਨਿੱਧੀ ਹੁੰਦੇ ਹਨ, ਜਿਹਨਾਂ ਦੀ ਗਿਣਤੀ 543 ਹੈ। ਲੋਕ ਸਭਾ ਦੇ ਮੈਂਬਰਾਂ ਦੀ ਚੋਣ 5 ਸਾਲ ਲਈ ਹੁੰਦੀ ਹੈ। ਰਾਜ ਸਭਾ ਇੱਕ ਸਥਾਈ ਸਦਨ ਹੈ, ਜਿਸ ਵਿੱਚ ਮੈਂਬਰਾਂ ਦੀ ਗਿਣਤੀ 245 (12 ਰਾਸ਼ਟਰੀਪਤੀ ਦੁਆਰਾ ਚੁਣੇ ਹੋਏ) ਹੈ। ਰਾਜ ਸਭਾ ਦੇ ਮੈਬਰਾਂ ਦੀ ਚੋਣ 6 ਸਾਲ ਲਈ ਹੁੰਦੀ ਹੈ, ਜਿਸਦੇ ਇੱਕ ਤਿਹਾਈ ਮੈਂਬਰ ਹਰ 2 ਸਾਲ ਵਿੱਚ ਸੇਵਾਮੁਕਤ ਹੁੰਦੇ ਹਨ।