ਮੱਲਿਕਾ ਸ਼ੇਰਾਵਤ
From Wikipedia, the free encyclopedia
ਮੱਲਿਕਾ ਸ਼ੇਰਾਵਤ ਅੰਗ੍ਰੇਜੀ: Mallika Sherawat ( ਜਨਮ 24 ਅਕਤੂਬਰ, 1976) ਭਾਰਤੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਅਤੇ ਇੱਕ ਮਾਡਲ ਹੈ। ਮੱਲੀਕਾ ਸ਼ੇਰਾਵਤ ਇੱਕ ਅਜਿਹੀ ਭਾਰਤੀ ਅਦਾਕਾਰਾ ਹੈ ਜੋ ਹਿੰਦੀ, ਅੰਗਰੇਜ਼ੀ ਅਤੇ ਚੀਨੀ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰਦੀ ਹੈ। ਖਵਾਸ਼ (2003) ਅਤੇ ਕਤਲ (2004) ਵਰਗੀਆਂ ਫਿਲਮਾਂ ਵਿਚ ਉਹ ਪਰਦੇ ਤੇ ਦਲੇਰਾਨਾ ਰਵੱਈਏ ਲਈ ਮਸ਼ਹੂਰ ਹੋਈ।[4] ਮੱਲੀਕਾ ਸ਼ੇਰਾਵਤ ਨੇ ਖੁਦ ਨੂੰ ਸੈਕਸ ਸਿੰਬਲ ਦੇ ਤੌਰ ਤੇ ਸਥਾਪਿਤ ਕੀਤਾ ਹੈ ਅਤੇ ਬਾਲੀਵੁੱਡ ਵਿਚ ਸਭ ਤੋਂ ਪ੍ਰਸਿੱਧ ਹਸਤੀਆਂ ਵਿਚੋਂ ਇਕ ਹੈ।[5] ਉਹ ਫਿਰ ਸਫਲ ਰੋਮਾਂਟਿਕ ਕਾਮੇਡੀ ਫਿਲਮ 'ਪਿਆਰ ਕੇ ਸਾਈਡ ਇਫੈਕਟਸ'(2006) ਵਿਚ ਨਜ਼ਰ ਆਈ। ਜਿਸ ਫਿਲਮ ਕਾਰਨ ਉਸ ਦੀ ਆਲੋਚਨਾਤਮਿਕ ਪ੍ਰਸ਼ੰਸਾ ਕੀਤੀ।[6][7] ਉਸ ਤੋਂ ਬਾਅਦ,ਉਹ 'ਆਪ ਕਾ ਸਰੂਰ - ਦ ਰਿਅਲ ਲੌਵਰ ਸਟੋਰੀ', 'ਵੈਲਕਮ'(2007) ਫਿਲਮ ਵਿੱਚ ਆਈ।ਇਨਾਂ ਫਿਲਮਾਂ ਨਾਲ ਉਸਨੂੰ ਸਭ ਤੋਂ ਵੱਡੀ ਵਪਾਰਕ ਸਫਲਤਾ ਮਿਲੀ।ਇਨਾਂ ਫਿਲਮਾਂ ਤੋਂ ਬਾਅਦ 'ਡਬਲ ਧਾਮਲ'(2011) ਵਰਗੀ ਫਿਲਮ ਵਿੱਚ ਦਿਖਾਈ ਦੇ ਰਹੀ ਹੈ।ਉਹ ਕੁਝ ਬਾਲੀਵੁੱਡ ਸਿਤਾਰਿਆਂ ਵਿਚੋਂ ਇਕ ਹੈ, ਜੋ ਹਾਲੀਵੁੱਡ ਦੇ ਲਈ ਕਰਾਸਓਵਰ ਦੀ ਕੋਸ਼ਿਸ਼ ਕਰ ਰਹੇ ਹਨ।[8][9]
ਮੱਲਿਕਾ ਸ਼ੇਰਾਵਤ | |
---|---|
ਜਨਮ | ਰੀਮਾ ਲਾਂਬਾ (1976-10-24) 24 ਅਕਤੂਬਰ 1976 (ਉਮਰ 47)[1][2] ਮੋਠ, ਹਿਸਾਰ ਜ਼ਿਲ੍ਹਾ, ਹਰਿਆਣਾ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2002–ਹੁਣ ਤੱਕ |
ਜੀਵਨ ਸਾਥੀ |
ਕਰਨ ਸਿੰਘ ਗਿੱਲ
(ਵਿ. 1997; ਤ. 2001) |
ਵੈੱਬਸਾਈਟ | Mallika Sherawat |