ਹਰਿਆਣਾ
From Wikipedia, the free encyclopedia
ਹਰਿਆਣਾ ਭਾਰਤ ਦਾ ਇੱਕ ਰਾਜ ਹੈ। ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਹੈ। 1 ਨਵੰਬਰ 1966 ਨੂੰ ਹਰਿਆਣਾ ਪੰਜਾਬ ਦੇ ਵਿੱਚੋਂ ਭਾਸ਼ਾ ਦੇ ਆਧਾਰ ਉੱਤੇ ਬਣਾਇਆ ਗਿਆ ਹੈ। ਭਾਵੇਂ ਪੰਜਾਬ ਦੀ ਸਿੱਖ ਵਸੋਂ ਪੰਜਾਬੀ ਸੂਬੇ ਦੀ ਮੰਗ ਕਰ ਰਹੀ ਸੀ ਪਰ ਹਿੰਦੀ ਬੋਲਦੇ ਲੋਕਾਂ ਦੀ ਪ੍ਰਤਨਿਧਤਾ ਕਰਦਿਆਂ ਕੇਂਦਰ ਸਰਕਾਰ ਨੇ ਹਰਿਆਣਾ ਅਤੇ ਹਿਮਾਚਲ ਸੂਬੇ ਬਣਾਏ ਗਏ। ਇਸ ਦੀਆਂ ਹੱਦਾਂ ਰਾਜਸਥਾਨ, ਪੰਜਾਬ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨਾਲ ਮਿਲਦੀਆਂ ਹਨ ।ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁੱਲ ਨਾਲ ਜੁੜਿਆ ਹੋਣ ਕਰ ਕੇ ਹਰਿਆਣਾ ਦੇ ਕਈ ਜਿਲ੍ਹਿਆਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਭਾਰਤ) ਦੇ ਤੌਰ ਤੇ ਯੋਜਨਾਬੱਧ ਵਿਕਾਸ ਅਧੀਨ ਲਿਆਂਦਾ ਗਿਆ ਹੈ।
ਵਿਸ਼ੇਸ਼ ਤੱਥ ਹਰਿਆਣਾ, ਦੇਸ਼ ...
ਹਰਿਆਣਾ | |
---|---|
ਦੇਸ਼ | ਭਾਰਤ |
ਸਥਾਪਨਾ | 01 ਨਵੰਬਰ 1966 |
ਰਾਜਧਾਨੀ | ਚੰਡੀਗੜ੍ਹ |
ਜ਼ਿਲ੍ਹੇ | List
|
ਸਰਕਾਰ | |
• ਗਵਰਨਰ | ਬੰਦਾਰੂ ਦੱਤਾਤਰੇਆ |
• ਮੁੱਖ ਮੰਤਰੀ | ਮਨੋਹਰ ਲਾਲ ਖੱਟਰ |
• ਵਿਧਾਨ ਸਭਾ ਹਲਕੇ | 90 |
• ਰਾਜ ਸਭਾ ਹਲਕੇ | 5 |
• ਲੋਕ ਸਭਾ ਹਲਕੇ | 10 |
ਖੇਤਰ | |
• ਕੁੱਲ | 44,212 km2 (17,070 sq mi) |
ਆਬਾਦੀ (2011) | |
• ਕੁੱਲ | 2,53,51,462 |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਬੰਦ ਕਰੋ