ਮਿਲਾਨ
ਇਟਲੀ ਦਾ ਸ਼ਹਿਰ / From Wikipedia, the free encyclopedia
ਮਿਲਾਨ (English: /m[invalid input: 'ɨ']ˈlæn/ or ਯੂਐਸ: /m[invalid input: 'ɨ']ˈlɑːn/;[1] Italian: Milano [miˈlaːno] ( ਸੁਣੋ); Lombard, Milanese variant: Milan [miˈlã])[2] ਇਟਲੀ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲੀ ਸ਼ਹਿਰ ਹੈ ਅਤੇ ਲੋਂਬਾਰਦੀਆ ਇਲਾਕੇ ਦੀ ਰਾਜਧਾਨੀ ਹੈ। ਮੂਲ ਸ਼ਹਿਰ ਦੀ ਆਬਾਦੀ 13 ਲੱਖ ਹੈ ਅਤੇ ਸਾਰੇ ਸ਼ਹਿਰੀ ਇਲਾਕੇ ਦੀ ਕੁੱਲ ਆਬਾਦੀ 50 ਲੱਖ ਹੈ ਜੋ ਕਿ ਸਾਰੇ ਯੂਰਪੀ ਸੰਘ ਵਿੱਚ ਆਬਾਦੀ ਦੇ ਪੱਖ ਤੋਂ 5ਵਾਂ ਸ਼ਹਿਰ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇ ਵਿਕਾਸ ਤੋਂ ਬਾਅਦ ਮਿਲਾਨ ਦੇ ਨਾਲ ਲਗਦੇ ਇਲਾਕਿਆਂ ਵਿੱਚ ਆਬਾਦੀ ਬਹੁਤ ਜ਼ਿਆਦਾ ਹੋ ਗਈ ਜਿਸਨੂੰ ਵੱਡਾ ਮਿਲਾਨ ਵੀ ਕਿਹਾ ਜਾਂਦਾ ਹੈ ਅਤੇ ਜਿਸਦੀ ਆਬਾਦੀ 70 ਤੋਂ 100 ਲੱਖ ਹੈ[3][4][5][6] ਅਤੇ ਇਸ ਵਿੱਚ ਮਿਲਾਨ, ਬੇਰਗਾਮੋ, ਕੋਮੋ, ਲੇਚੋ, ਲੋਦੀ, ਮੋਂਸਾ ਤੇ ਬਰੀਆਂਸਾ, ਪਾਵੀਆ, ਵਾਰੇਸੇ ਅਤੇ ਨੋਵਾਰਾ ਸੂਬੇ ਸ਼ਾਮਲ ਹਨ।