ਮਾਲੂਮਾ
From Wikipedia, the free encyclopedia
ਮਾਲੂਮਾ ਮਿੰਤ ਅਲ ਮੈਦਾਹ(ਅਰਬੀ: المعلومة منت الميداح, ਜਾਂ ਸਿਰਫ ਮਾਲੂਮਾ (pronunciation: /mɑːloʊmɑː/); ਜਨਮ 1 ਅਕਤੂਬਰ 1960) ਇੱਕ ਮੌਰੀਤਾਨੀਆਈ ਗਾਇਕ, ਗੀਤਕਾਰ ਅਤੇ ਸਿਆਸਤਦਾਨ ਹੈ। ਇਸਦਾ ਪਾਲਣ ਪੋਸ਼ਣ ਮੌਰੀਤਾਨੀਆ ਦੇ ਦੱਖਣੀ-ਪੱਛਮੀ ਹਿੱਸੇ ਵਿੱਚ ਹੋਇਆ ਅਤੇ ਇਸਦੇ ਮਾਪੇ ਰਵਾਇਤੀ ਮੌਰੀਤਾਨੀਆਈ ਸੰਗੀਤ ਦੀ ਚੰਗੀ ਜਾਣਕਾਰੀ ਰੱਖਦੇ ਸਨ। ਇਹ ਬਾਰਾਂ ਸਾਲ ਦੀ ਸੀ ਜਦ ਇਸਨੇ ਪਹਿਲੀ ਵਾਰ ਪੇਸ਼ਕਾਰੀ ਕੀਤੀ ਅਤੇ ਜਲਦੀ ਹੀ ਇਹ ਇਕੱਲੇ ਤੌਰ ਉੱਤੇ ਕਨਸਰਟ ਕਰਨ ਲੱਗ ਪੈ ਸੀ। ਇਸ ਦੇ ਪਹਿਲੇ ਗੀਤ "ਹਬੀਬੀ ਹਾਬੇਤੂ" ਵਿੱਚ ਮਰਦਾਂ ਵੱਲੋਂ ਔਰਤਾਂ ਨਾਲ ਕੀਤੇ ਗਏ ਵਿਹਾਰ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਇਹ ਗੀਤ ਤੁਰੰਤ ਸਫ਼ਲ ਹੋ ਗਿਆ ਪਰ ਰਵਾਇਤੀ ਸੱਤਾਧਾਰੀ ਜਮਾਤਾਂ ਇਸ ਨਾਲ ਨਾਖੁਸ਼ ਹੋਈਆਂ। ਇਸਨੂੰ ਛੋਟੇ ਹੁੰਦੇ ਹੀ ਵਿਆਹ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ 1986 ਤੱਕ ਇਸਨੂੰ ਗਾਇਕੀ ਛੱਡਣੀ ਪਈ। ਉਸ ਨੇ ਗਾਇਕੀ ਦੀ ਆਪਣੀ ਵੱਖਰੀ ਸ਼ੈਲੀ ਵਿੱਚ ਰਵਾਇਤੀ ਸੰਗੀਤ ਅਤੇ ਬਲੂਜ਼, ਜੈਜ਼, ਅਤੇ ਇਲੈਕਟ੍ਰੋ ਦਾ ਸੰਯੋਗ ਕੀਤਾ। ਫਿਰ ਟੈਲੀਵਿਜ਼ਨ ਉਸਦੇ ਇਸਦੇ ਗੀਤ ਆਉਣੇ ਸ਼ੁਰੂ ਹੋਏ ਜਿਹਨਾਂ ਵਿੱਚ ਇਹ ਵਿਆਹੁਤਾ ਜੀਵਨ, ਗਰੀਬੀ ਅਤੇ ਅਸਮਾਨਤਾ ਵਰਗੇ ਮੁੱਦਿਆਂ ਬਾਰੇ ਗੱਲ ਕਰਦੀ ਸੀ ਅਤੇ 1990 ਦੇ ਸ਼ੁਰੂ ਵਿੱਚ ਮੌਰੀਤਾਨੀਆ ਵਿੱਚ ਇਸਦੇ ਗੀਤਾਂ ਨੂੰ ਸੈਂਸਰ ਕੀਤਾ ਜਾਣਾ ਸ਼ੁਰੂ ਹੋਇਆ ਪਰ ਦਹਾਕੇ ਦੇ ਅੰਤ ਤੱਕ ਇਸਨੇ ਵਿਦੇਸ਼ਾਂ ਵਿੱਚ ਪੇਸ਼ਕਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਦ ਬੈਨ ਚੱਕਿਆ ਗਿਆ ਤਾਂ ਇਸਨੇ ਇਸਨੇ ਆਪਣੇਗਾਉਣ ਅਤੇ ਰਿਕਾਰਡਿੰਗ ਦੇ ਕੈਰੀਅਰ ਨੂੰ ਮੁੜ ਸ਼ੁਰੂ ਕੀਤਾ ਅਤੇ ਪ੍ਰਸਿੱਧੀ ਹਾਸਲ ਕੀਤੀ, ਖਾਸ ਤੌਰ ਉੱਤੇ ਨੌਜਵਾਨ ਪੀੜ੍ਹੀ ਵਿੱਚ। ਇਸਦੀ ਚੌਥੀ ਐਲਬਮ, "ਨੋ " Knou (2014), ਵੀ ਸ਼ਾਮਲ ਬੋਲ ਮਨੁੱਖੀ ਹੱਕਾਂ ਅਤੇ ਔਰਤਾਂ ਦੀ ਸਮਾਜ ਵਿੱਚ ਜਗ੍ਹਾ ਬਾਰੇ ਇਸਦੇ ਵਿਚਾਰ ਜ਼ਾਹਰ ਕਰਦੇ ਹਨ।