ਭੀਮਰਾਓ ਅੰਬੇਡਕਰ
ਸਮਾਜ ਸੁਧਾਰਰ ਤੇ ਰਾਜਨੀਤਕ ਆਗੂ। / From Wikipedia, the free encyclopedia
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
ਭੀਮਰਾਓ ਅੰਬੇਡਕਰ | |||||||||||||||||||
---|---|---|---|---|---|---|---|---|---|---|---|---|---|---|---|---|---|---|---|
ਪਹਿਲਾ ਕਾਨੂੰਨ ਅਤੇ ਨਿਆਂ ਮੰਤਰੀ | |||||||||||||||||||
ਦਫ਼ਤਰ ਵਿੱਚ 15 ਅਗਸਤ 1947 – 6 ਅਕਤੂਬਰ 1951 | |||||||||||||||||||
ਰਾਸ਼ਟਰਪਤੀ | ਡਾ. ਰਾਜੇਂਦਰ ਪ੍ਰਸਾਦ | ||||||||||||||||||
ਗਵਰਨਰ ਜਨਰਲ | ਲੂਈ ਮਾਊਂਟਬੈਟਨ ਸੀ. ਰਾਜਾਗੋਪਾਲਚਾਰੀ | ||||||||||||||||||
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ | ||||||||||||||||||
ਤੋਂ ਪਹਿਲਾਂ | ਅਹੁਦਾ ਸਥਾਪਿਤ ਹੋਇਆ | ||||||||||||||||||
ਤੋਂ ਬਾਅਦ | ਚਾਰੂ ਚੰਦਰ ਬਿਸਵਾਸ | ||||||||||||||||||
ਸੰਸਦ ਮੈਂਬਰ, ਰਾਜ ਸਭਾ | |||||||||||||||||||
ਦਫ਼ਤਰ ਵਿੱਚ 3 ਅਪਰੈਲ 1952 – 6 ਦਸੰਬਰ 1956 | |||||||||||||||||||
ਹਲਕਾ | ਬੰਬੇ ਪ੍ਰਾਂਤ | ||||||||||||||||||
ਸੰਵਿਧਾਨ ਖਰੜਾ ਕਮੇਟੀ ਦਾ ਚੇਅਰਮੈਨ | |||||||||||||||||||
ਦਫ਼ਤਰ ਵਿੱਚ 29 ਅਗਸਤ 1947 – 24 ਜਨਵਰੀ 1950 | |||||||||||||||||||
ਭਾਰਤ ਦੀ ਸੰਵਿਧਾਨ ਸਭਾ ਦਾ ਮੈਂਬਰ | |||||||||||||||||||
ਦਫ਼ਤਰ ਵਿੱਚ 9 ਦਸੰਬਰ 1946 – 24 ਜਨਵਰੀ 1950 | |||||||||||||||||||
ਹਲਕਾ | • ਬੰਗਾਲ ਪ੍ਰਾਂਤ (1946–47) • ਬੰਬੇ ਪ੍ਰਾਂਤ (1947–50) | ||||||||||||||||||
ਵਾਇਸਰਾਏ ਦੀ ਕਾਰਜਕਾਰੀ ਕੌਂਸਲ ਵਿੱਚ ਕਿਰਤ ਮੰਤਰੀ | |||||||||||||||||||
ਦਫ਼ਤਰ ਵਿੱਚ 22 ਜੁਲਾਈ 1942 – 20 ਅਕਤੂਬਰ 1946 | |||||||||||||||||||
ਗਵਰਨਰ ਜਨਰਲ | ਲਿਨਲਿਥਗੋ ਦਾ ਮਾਰਕੁਏਸ ਦਿ ਵਿਸਕਾਉਂਟ ਵੇਵਲ | ||||||||||||||||||
ਤੋਂ ਪਹਿਲਾਂ | ਫਿਰੋਜ਼ ਖਾਨ ਨੂਨ | ||||||||||||||||||
| |||||||||||||||||||
ਨਿੱਜੀ ਜਾਣਕਾਰੀ | |||||||||||||||||||
ਜਨਮ | ਭੀਵਾ ਰਾਮਜੀ ਸਿਕਪਾਲ (1891-04-14)14 ਅਪ੍ਰੈਲ 1891 ਮਹੂ, ਸੈਂਟਰਲ ਇੰਡੀਆ ਏਜੰਸੀ, ਬ੍ਰਿਟਿਸ਼ ਇੰਡੀਆ (ਹੁਣ ਮੱਧ ਪ੍ਰਦੇਸ਼, ਭਾਰਤ) | ||||||||||||||||||
ਮੌਤ | 6 ਦਸੰਬਰ 1956(1956-12-06) (ਉਮਰ 65) ਨਵੀਂ ਦਿੱਲੀ, ਭਾਰਤ | ||||||||||||||||||
ਕਬਰਿਸਤਾਨ | ਚੈਤਿਆ ਭੂਮੀ 19°01′30″N 72°50′02″E | ||||||||||||||||||
ਸਿਆਸੀ ਪਾਰਟੀ | ਆਜ਼ਾਦ ਲੇਬਰ ਪਾਰਟੀ ਅਨੁਸੂਚਿਤ ਜਾਤੀ ਫੈਡਰੇਸ਼ਨ | ||||||||||||||||||
ਹੋਰ ਰਾਜਨੀਤਕ ਸੰਬੰਧ | ਰਿਪਬਲਿਕਨ ਪਾਰਟੀ ਆਫ ਇੰਡੀਆ | ||||||||||||||||||
ਜੀਵਨ ਸਾਥੀ | |||||||||||||||||||
ਬੱਚੇ | ਯਸ਼ਵੰਤ ਅੰਬੇਡਕਰ | ||||||||||||||||||
ਰਿਸ਼ਤੇਦਾਰ | ਅੰਬੇਡਕਰ ਪਰਿਵਾਰ | ||||||||||||||||||
ਸਿੱਖਿਆ | ਮੁੰਬਈ ਯੂਨੀਵਰਸਿਟੀ (ਬੀਏ, ਐੱਮਏ) ਕੋਲੰਬੀਆ ਯੂਨੀਵਰਸਿਟੀ (ਐੱਮਏ, ਪੀਐੱਚਡੀ) ਲੰਡਨ ਸਕੂਲ ਆਫ਼ ਇਕਨਾਮਿਕਸ (ਐੱਮਐੱਸਸੀ, ਡੀਐੱਸਸੀ) | ||||||||||||||||||
ਪੇਸ਼ਾ |
| ||||||||||||||||||
ਪੁਰਸਕਾਰ | ਭਾਰਤ ਰਤਨ (1990, ਮਰਨ ਉਪਰੰਤ) | ||||||||||||||||||
ਦਸਤਖ਼ਤ | |||||||||||||||||||
ਛੋਟਾ ਨਾਮ | ਬਾਬਾ ਸਾਹਿਬ | ||||||||||||||||||
ਬਾਬਾਸਾਹਿਬ ਅੰਬੇਡਕਰ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿਚ ਖੋਜ ਲਈ ਇਕ ਵਿਦਵਾਨ ਦੇ ਰੂਪ ਵਿਚ ਪ੍ਰਸਿੱਧੀ ਹਾਸਲ ਕੀਤੀ। ਆਪਣੇ ਸ਼ੁਰੂਆਤੀ ਕਰੀਅਰ ਵਿੱਚ, ਉਹ ਇੱਕ ਅਰਥਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨ। ਉਸ ਦੇ ਬਾਅਦ ਦੇ ਜੀਵਨ ਵਿੱਚ ਉਹ ਰਾਜਨੀਤਕ ਗਤੀਵਿਧੀਆਂ ਵਿੱਚ ਸਨ, ਉਹ ਭਾਰਤ ਦੀ ਆਜ਼ਾਦੀ ਲਈ ਪ੍ਰਚਾਰ ਅਤੇ ਗੱਲਬਾਤ, ਰਸਾਲੇ ਛਾਪਣ, ਰਾਜਨੀਤਿਕ ਅਧਿਕਾਰਾਂ ਦੀ ਵਕਾਲਤ ਕਰਨ ਵਿਚ ਸ਼ਾਮਲ ਹੋ ਗਏ ਅਤੇ ਬਹੁਜਨਾਂ ਲਈ ਸਮਾਜਿਕ ਆਜ਼ਾਦੀ, ਅਤੇ ਭਾਰਤ ਦੀ ਸਥਾਪਤੀ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ। 1956 ਵਿਚ, ਓਹਨਾਂ ਨੇ ਧੱਮਾ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ ਬੁੱਧ ਧਰਮ ਧਾਰਨ ਕਰ ਲਿਆ। ਓਹਨਾਂ ਦੇ ਨਾਲ ਲੱਖਾਂ ਦੀ ਤਾਦਾਦ ਵਿੱਚ ਬਹੁਜਨਾਂ ਨੇ ਬੁੱਧ ਧਰਮ ਸਵੀਕਾਰ ਕੀਤਾ।
1990 ਵਿਚ ਬਾਬਾਸਾਹਿਬ ਅੰਬੇਡਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਦਿੱਤਾ ਗਿਆ। ਡਾਕਟਰ ਅੰਬੇਡਕਰ ਜੀ ਸਿਰਫ਼ ਦੱਬੇ ਕੁੱਚਲੇ ਲੋਕਾਂ ਦੇ ਹੀ ਮਸੀਹਾ ਨਹੀਂ ਹਨ ਬਲਕਿ ਇੱਕ ਯੁੱਗ ਪੁਰਸ਼ ਹੁੰਦੇ ਹੋਏ ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕਰਨ ਵਾਲੇ ਮਹਾਨ ਵਿਦਵਾਨ ਸਨ।