ਭਗਤ ਸਿੰਘ
ਭਾਰਤੀ ਕ੍ਰਾਂਤੀਕਾਰੀ ਸ਼ਹੀਦ / From Wikipedia, the free encyclopedia
ਇਹ ਲੇਖ ਭਾਰਤੀ ਸਮਾਜਵਾਦੀ ਇਨਕਲਾਬੀ ਬਾਰੇ ਹੈ। ਭਾਰਤੀ-ਅਮਰੀਕੀ ਨਾਗਰਿਕ ਅਧਿਕਾਰ ਕਾਰਕੁਨ ਲਈ, ਦੇਖੋ ਭਗਤ ਸਿੰਘ ਥਿੰਦ।
ਭਗਤ ਸਿੰਘ[3] (28 ਸਤੰਬਰ 1907 - 23 ਮਾਰਚ 1931)[4][5] ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।[6]
ਵਿਸ਼ੇਸ਼ ਤੱਥ ਭਗਤ ਸਿੰਘ, ਜਨਮ ...
ਭਗਤ ਸਿੰਘ | |
---|---|
ਜਨਮ | (1907-09-27)27 ਸਤੰਬਰ 1907[1] |
ਮੌਤ | 23 ਮਾਰਚ 1931(1931-03-23) (ਉਮਰ 23) |
ਮੌਤ ਦਾ ਕਾਰਨ | ਫ਼ਾਂਸੀ |
ਸਮਾਰਕ | ਹੁਸੈਨੀਵਾਲਾ ਰਾਸ਼ਟਰੀ ਸ਼ਹੀਦੀ ਸਮਾਰਕ |
ਹੋਰ ਨਾਮ | ਸ਼ਹੀਦ-ਏ-ਆਜ਼ਮ |
ਸੰਗਠਨ | ਨੌਜਵਾਨ ਭਾਰਤ ਸਭਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ |
ਜ਼ਿਕਰਯੋਗ ਕੰਮ | ਮੈਂ ਨਾਸਤਿਕ ਕਿਉਂ ਹਾਂ |
ਲਹਿਰ | ਭਾਰਤ ਦਾ ਆਜ਼ਾਦੀ ਸੰਗਰਾਮ |
ਅਪਰਾਧਿਕ ਦੋਸ਼ | ਜੌਹਨ ਪੀ. ਸਾਂਡਰਸ ਅਤੇ ਚੰਨਣ ਸਿੰਘ ਦਾ ਕਤਲ[2] |
ਅਪਰਾਧਿਕ ਸਜ਼ਾ | ਮੌਤ ਦੀ ਸਜ਼ਾ |
ਮਾਤਾ-ਪਿਤਾ |
|
ਦਸਤਖ਼ਤ | |
ਬੰਦ ਕਰੋ
1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।[7]